ਸੈਰ ਸਪਾਟਾ ਮੰਤਰਾਲਾ

ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਆਈ/ਸੀ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਵਰਚੂਅਲੀ ਏਬੀਟੀਓ (ਬੁੱਧ ਟੂਰ ਓਪਰੇਟਰਾਂ ਦੀ ਐਸੋਸੀਏਸ਼ਨ) ਅੰਤਰਰਾਸ਼ਟਰੀ ਕਨਵੈਂਸ਼ਨ ਦਾ ਉਦਘਾਟਨ ਕੀਤਾ

Posted On: 10 DEC 2020 7:38PM by PIB Chandigarh

ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਰਾਜ ਮੰਤਰੀ (ਆਈ/ਸੀ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਏਬੀਟੀਓ (ਬੁੱਧ ਟੂਰ ਓਪਰੇਟਰਾਂ ਦੀ ਐਸੋਸੀਏਸ਼ਨ) ਅੰਤਰਰਾਸ਼ਟਰੀ ਸੰਮੇਲਨ ਦਾ ਵਰਚੂਅਲੀ ਉਦਘਾਟਨ ਕੀਤਾ।

ਤਿੰਨ ਦਿਨਾ ਏਬੀਟੀਓ ਕਨਵੈਨਸ਼ਨ ਬਿਹਾਰ ਬੋਧਗਯਾ ਦੇ ਵਿੱਚ 10-12 ਦਸੰਬਰ 2020 ਤੋਂ ਸੈਰ ਸਪਾਟਾ ਮੰਤਰਾਲੇ ਦੀ ਭਾਈਵਾਲੀ ਆਯੋਜਿਤ ਕੀਤੀ ਜਾ ਰਹੀ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਬੋਧੀ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਹ ਦੱਸਦੇ ਹੋਏ ਕਿ ਪਿਛਲੇ ਛੇ ਸਾਲਾਂ ਦੌਰਾਨ ਸਰਕਾਰ ਨੇ ਇਸ ਸੰਬੰਧੀ ਕਈ ਉਪਰਾਲੇ ਕੀਤੇ ਹਨ, ਉਨ੍ਹਾਂ 'ਸਵਦੇਸ਼ ਦਰਸ਼ਨ ਸਕੀਮ' ਅਤੇ 'ਪ੍ਰਸ਼ਾਦ ਯੋਜਨਾ' ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਸਵਦੇਸ਼ ਦਰਸ਼ਨ ਸਕੀਮ ਤਹਿਤ ਬੋਧੀ ਸਥਾਨਾਂ ਦੇ ਵਿਕਾਸ ਲਈ 350 ਕਰੋੜ ਰੁਪਏ ਤੋਂ ਵੱਧ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਪ੍ਰਸ਼ਾਦ ਸਕੀਮ ਤਹਿਤ 900 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਗਈ ਹੈ।

ਚੁੱਕੇ ਗਏ ਹੋਰ ਕਦਮਾਂ ਬਾਰੇ ਗੱਲ ਕਰਦਿਆਂ ਮੰਤਰੀ ਸ਼੍ਰੀ ਪਟੇਲ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਸਾਂਚੀ ਸਮਾਰਕ ਵਿਖੇ ਸਿਨਹਾਲੀ ਭਾਸ਼ਾ ਵਿੱਚ ਸੰਕੇਤ ਅਤੇ ਸ੍ਰਵਾਸਤੀ ਅਤੇ ਸਾਰਨਾਥ ਵਿਖੇ ਚੀਨੀ ਭਾਸ਼ਾ ਵਿੱਚ ਸੰਕੇਤ ਦਿੱਤੇ ਗਏ ਹਨ। ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਫੈਸਲਾ ਲਿਆ ਹੈ ਕਿ ਜਿੱਥੇ ਵੀ ਕਿਸੇ ਵਿਸ਼ੇਸ਼ ਦੇਸ਼ ਦੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਇੱਕ ਲੱਖ ਤੋਂ ਵੱਧ ਹੁੰਦੀ ਹੈ; ਉਨ੍ਹਾਂ ਦੀਆਂ ਭਾਸ਼ਾਵਾਂ ਵਿੱਚ ਸੰਕੇਤ ਉਨ੍ਹਾਂ ਦੀ ਸਹੂਲਤ ਅਤੇ ਸੁਖਾਲੇਪਣ ਲਈ ਲਾਏ ਜਾਣਗੇ। 

ਸ੍ਰੀ ਪਟੇਲ ਨੇ ਇਹ ਵੀ ਕਿਹਾ ਕਿ ਜਿਵੇਂ ਏਐਸਆਈ ਸਮਾਰਕਾਂ ਦੀ ਮੁੜ ਸੂਚੀ ਬਣਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ, ਸਮਾਰਕਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ। ਸ੍ਰੀ ਪਟੇਲ ਨੇ ਅੱਗੇ ਕਿਹਾ ਕਿ ਸਰਕਾਰ ਸੈਲਾਨੀਆਂ ਨੂੰ ਸਹੀ ਜਾਣਕਾਰੀ ਦੇਣ ਲਈ ਮਹੱਤਵਪੂਰਣ ਸਥਾਨਾਂ ‘ਤੇ ਸੈਰ ਸਪਾਟਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿਤਧਾਰਕ ਆਪਣੀ ਜਾਣਕਾਰੀ ਅਤੇ ਉਨ੍ਹਾਂ ਨੂੰ ਆਉਣ ਵਾਲੀ ਕਿਸੇ ਵੀ ਮੁਸ਼ਕਲ ਨੂੰ ਸੈਰ-ਸਪਾਟਾ ਮੰਤਰਾਲੇ ਨਾਲ ਸਾਂਝਾ ਕਰ ਸਕਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਸੁਝਾਅ ਵਜੋਂ ਲਵਾਂਗੇ ਅਤੇ ਉਨ੍ਹਾਂ ਦੇ ਹੱਲ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।

ਸ੍ਰੀ ਪਟੇਲ ਨੇ ਇਹ ਵੀ ਦੱਸਿਆ ਕਿ ਸੈਰ-ਸਪਾਟਾ ਮੰਤਰਾਲਾ ਦੇਸ਼ ਵਿੱਚ ਰਿਹਾਇਸ਼ੀ ਇਕਾਈਆਂ ਨੂੰ ਮੰਤਰਾਲੇ ਦੇ ਪੋਰਟਲ ਨੈਸ਼ਨਲ ਇੰਟੀਗਰੇਟਡ ਡਾਟਾਬੇਸ ਆਫ ਹੋਸਪਿਟੈਲਿਟੀ ਇੰਡਸਟਰੀ (ਐਨਆਈਡੀਆਈ) ਵਿੱਚ ਰਜਿਸਟਰ ਕਰਨ ਲਈ ਯਤਨ ਕਰ ਰਿਹਾ ਹੈ। ਹੁਣ ਤੱਕ, ਪੋਰਟਲ 'ਤੇ ਲਗਭਗ 32,000 ਰਿਹਾਇਸ਼ੀ ਯੂਨਿਟ ਰਜਿਸਟਰ ਹੋ ਚੁੱਕੇ ਹਨ ਜੋ ਇਸ ਸਾਲ ਚਾਲੂ ਕੀਤਾ ਗਿਆ ਸੀ। 

ਇਸ ਪ੍ਰਕ੍ਰਿਆ ਵਿੱਚ ਸੈਰ-ਸਪਾਟੇ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ, ਜਿਵੇਂ ਕਿ ਸੈਰ-ਸਪਾਟਾ ਸਥਾਨਾਂ 'ਤੇ ਹੋਟਲ ਅਤੇ ਹੋਰ ਸਹੂਲਤਾਂ ਬਾਰੇ ਵੇਰਵਾ ਆਦਿ। ਇਹ ਪੋਰਟਲ ਟੂਰ ਅਤੇ ਯਾਤਰਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰੇਗਾ। ਮੰਤਰੀ ਨੇ ਟੂਰ ਅਤੇ ਟਰੈਵਲ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਪੋਰਟਲ 'ਤੇ ਆਪਣੇ ਆਪ ਨੂੰ ਦਰਜ ਕਰਵਾਉਣ।

***

ਐਨ ਬੀ / ਕੇਪੀ / ਓਏ



(Release ID: 1679884) Visitor Counter : 148