ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਦਿੱਲੀ ਪੁਲਿਸ ਦੀਆਂ ਮਹਿਲਾ ਕਾਰਜਕਾਰੀ ਅਧਿਕਾਰੀ ਖਾਦੀ ਸਿਲਕ ਦੀਆਂ ਸਾੜ੍ਹੀਆਂ ਪਾਉਣਗੀਆਂ

Posted On: 09 DEC 2020 4:59PM by PIB Chandigarh

ਖਾਦੀ ਨੂੰ ਵੱਖ-ਵੱਖ ਸਰਕਾਰੀ ਦਫਤਰਾਂ ਵਿਚ ਤੇਜ਼ੀ ਨਾਲ ਸਵੀਕਾਰਿਆ ਜਾ ਰਿਹਾ ਹੈ । ਖਾਦੀ ਨੂੰ ਅਪਣਾਉਣ ਵਾਲੀ  ਨਵੀਨਤਮ ਸਰਕਾਰੀ ਏਜੰਸੀ ਦਿੱਲੀ ਪੁਲਿਸ ਹੈ ।  ਦਿੱਲੀ ਪੁਲਿਸ ਆਪਣੇ ਮਹਿਲਾ ਫਰੰਟ ਡੈਸਕ ਦੇ ਕਾਰਜਕਾਰੀ ਅਧਿਕਾਰੀਆਂ ਲਈ ਖੂਬਸੂਰਤ ਖਾਦੀ ਸਿਲਕ ਦੀਆਂ ਸਾੜੀਆਂ ਖਰੀਦ ਰਹੀ ਹੈ ।

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੂੰ ਦਿੱਲੀ ਪੁਲਿਸ ਵੱਲੋਂ 256 ਲੱਖ ਰੁਪਏ ਦੀਆਂ 836 ਖਾਦੀ ਸਿਲਕ ਸਾੜੀਆਂ ਦੇ ਖਰੀਦ ਆਰਡਰ ਮਿਲੇ ਹਨ ਜੋ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਸਪਲਾਈ ਕੀਤੀਆਂ ਜਾਣਗੀਆਂ । ਦੋਹਰੇ ਰੰਗ ਵਾਲੀਆਂ ਸਾੜੀਆਂ ਉੱਚ ਗੁਣਵੱਤਾ ਵਾਲੀ ਤਸਰ-ਕਟੀਆ ਰੇਸ਼ਮ ਦੀਆਂ ਬਣੀਆਂ ਹੋਣਗੀਆਂ ।  ਸਾੜ੍ਹੀ  ਦਾ ਨਮੂਨਾ ਦਿੱਲੀ ਪੁਲਿਸ ਨੇ ਮੁਹੱਈਆ ਕਰਵਾਇਆ ਸੀ, ਜਿਸ ਨੂੰ ਕੇ.ਆਈ.ਸੀ. ਵੱਲੋਂ ਵਿਕਸਤ ਕੀਤਾ ਗਿਆ ਸੀ  ਅਤੇ  ਦਿੱਲੀ ਪੁਲਿਸ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਸਾੜ੍ਹੀਆਂ ਨੂੰ ਕੁਦਰਤੀ ਰੰਗ ਦੇ ਰੇਸ਼ਮ ਅਤੇ ਕਟੀਆ ਰੇਸ਼ਮ ਨੂੰ ਗੁਲਾਬੀ ਵਿੱਚ ਮਿਲਾਇਆ ਜਾਵੇਗਾ ।

 ਕੇ.ਵੀ.ਆਈ.ਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਤਾਜ਼ਾ ਖਰੀਦ ਆਰਡਰ  ਖਾਦੀ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਦਰਸਾਉਂਦਾ ਹੈ । ਇਹ ਖਾਦੀ ਕਾਰੀਗਰਾਂ ਨੂੰ ਮਜ਼ਬੂਤ ​​ਕਰੇਗਾ । ਸ੍ਰੀ ਸਕਸੈਨਾ ਨੇ  ਕਿਹਾ ਕਿ “ਸਾਲਾਂ ਤੋਂ ਖਾਦੀ ਇਕ ਟਰੈਂਡ ਸੈਟਰ ਬਣ ਗਿਆ ਹੈ। ਖਾਦੀ ਕਾਰੀਗਰੀ ਹੈ, ਇਸ ਲਈ ਇਹ ਸਭ ਤੋਂ  ਆਰਾਮ ਦਾਇਕ ਫੈਬਰਿਕ ਹੈ I ਉਨ੍ਹਾਂ ਕਿਹਾ ਕਿ ਖਾਦੀ ਨੂੰ ਸਿਰਫ ਆਮ ਲੋਕ ਹੀ ਨਹੀਂ ਬਲਕਿ ਨੌਜਵਾਨਾਂ ਅਤੇ  ਕਈ ਸਰਕਾਰੀ  ਸੰਸਥਾਵਾਂ ਨੇ ਵੀ ਖਾਦੀ ਨੂੰ ਅਪਣਾ ਲਿਆ ਹੈ। ਇਹ ਸਾਡੇ ਕਾਰੀਗਰਾਂ ਨੂੰ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਖਾਦੀ ਕਤਾਈ ਅਤੇ ਬੁਣਨ ਲਈ ਇੱਕ ਵੱਡਾ ਹੁਲਾਰਾ ਹੈ।

ਪੱਛਮੀ ਬੰਗਾਲ ਵਿਚ ਰਵਾਇਤੀ ਕਾਰੀਗਰਾਂ ਵੱਲੋਂ ਦਿੱਲੀ ਪੁਲਿਸ ਲਈ ਤਸਰ-ਕਟੀਆ ਰੇਸ਼ਮ ਸਾੜੀਆਂ ਤਿਆਰ  ਕੀਤੀਆਂ ਜਾ ਰਹੀਆਂ ਹਨ । ਤਸਰ - ਕਟੀਆ ਰੇਸ਼ਮ ਦੋ ਕੱਪੜਿਆਂ ਵਿਚ ਉਪਲਬਧ ਇਕ ਕੱਪੜਾ ਹੈ ਜੋ ਕਿ  ਤਸਰ  ਅਤੇ ਕਟੀਆ ਰੇਸ਼ਮ ਦੇ ਮਿਸ਼ਰਣ ਤੋਂ ਬਣਾਇਆ ਗਿਆ ਹੈ । ਇਹ ਜਿਆਦਾਤਰ ਰਵਾਇਤੀ ਕਾਰੀਗਰਾਂ ਵੱਲੋਂ ਬੁਣਿਆ  ਹੋਇਆ ਹੈ ਅਤੇ ਇਸ ਦੀ ਪਛਾਣ ਇਸ ਦੇ ਸੰਘਣੇ ਅਤੇ ਭਾਰੀ ਟੈਕਸਟ ਦੁਆਰਾ ਦੋ ਵੱਖ ਵੱਖ ਧਾਗਿਆਂ ਦੀ ਵਰਤੋਂ ਕਰਕੇ ਕੀਤੀ ਗਈ ਹੈ ਜੋ ਤਸਰ ਅਤੇ ਕਟੀਆ ਹੈ । ਇਹ ਮੋਟਾ ਹੈ ਅਤੇ ਸਾਦਾ ਲੱਗਦਾ ਹੈ ਪਰ ਸੰਘਣੀ ਬੁਣਾਈ ਇਸ ਫੈਬਰਿਕ  ਨੂੰ ਸਾਰੇ ਮੌਸਮ ਵਿਚ ਪਹਿਨਣ ਯੋਗ ਬਣਾ ਦਿੰਦੀ ਹੈ । 

ਇਸ ਤੋਂ ਪਹਿਲਾਂ ਕੇ.ਵੀ.ਆਈ.ਆਸੀ ਨੇ ਭਾਰਤੀ ਰੇਲਵੇ, ਸਿਹਤ ਮੰਤਰਾਲਾ, ਭਾਰਤੀ ਡਾਕ ਵਿਭਾਗ, ਏਅਰ ਇੰਡੀਆ  ਅਤੇ ਹੋਰ ਸਰਕਾਰੀ ਏਜੰਸੀਆਂ ਨਾਲ ਖਾਦੀ ਉਤਪਾਦਾਂ ਦੀ ਸਪਲਾਈ ਲਈ ਬੈੱਡਸ਼ੀਟ ਅਤੇ ਵਰਦੀਆਂ ਸਮੇਤ ਸਮਝੌਤੇ ਕੀਤੇ ਸਨ। ਕੇ.ਵੀ.ਆਈ.ਆਸੀ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਦੇ ਚਾਲਕ ਦਲ ਦੇ ਮੈਂਬਰਾਂ  ਅਤੇ ਸਟਾਫ  ਲਈ  ਵਰਦੀਆਂ ਵੀ ਤਿਆਰ ਕਰ ਰਹੀ ਹੈ। ਖਾਦੀ ਇੰਡੀਆ ਨੇ ਦੇਸ਼ ਵਿਚ 90 ਹਜ਼ਾਰ ਤੋਂ ਵੱਧ ਪੋਸਟਮੈਨ /  ਪੋਸਟਵੋਮੈਨ  ਲਈ ਵਰਦੀਆਂ ਤਿਆਰ ਕੀਤੀਆਂ ਹਨ ਅਤੇ ਜੋ ਹੁਣ ਵੀ ਆਨਲਾਈਨ ਉਪਲਬਧ ਹਨ I

*** 

ਐਨ ਬੀ / ਆਰਸੀਜੇ / ਆਰ ਐਨ ਐਮ



(Release ID: 1679589) Visitor Counter : 99