ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ ਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ

Posted On: 08 DEC 2020 4:42PM by PIB Chandigarh

ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਨੇ  ਪ੍ਰਮੁੱਖ ਅਤੇ ਜਨਤਕ ਖੇਤਰ ਦੇ ਚੋਟੀ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ।ਇਸ ਦੇ ਨਾਲ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ,ਭਾਰਤ ਸਰਕਾਰ ਦੀ ਆਰਥਿਕ ਰੂਪ ਨਾਲ ਹਾਸ਼ੀਏ 'ਤੇ ਓਬੀਸੀ/ਅਨੁਸੂਚਿਤ ਜਾਤੀ ਸਵੈ ਸਹਾਇਤਾ ਸਮੂਹਾਂ ਅਤੇ ਵਿਅਕਤੀਆਂ ਦੇ ਵਿੱਤੀ ਸਸ਼ੱਕਤੀਕਰਨ ਦੀ ਵਿਆਜ਼ ਸਬਸਿਡੀ ਯੋਜਨਾ-ਵੰਚਿਤ ਇਕਾਈ ਸਮੂਜ ਔਰ ਵਰਗੋ ਕੀ ਆਰਥਿਕ ਸਹਾਇਤਾ (ਵੀਆਈਐੱਸਵੀਏਐੱਸ) ਯੋਜਨਾ ਨੂੰ ਕਾਫੀ ਪ੍ਰੋਤਸਾਹਨ ਮਿਲਿਆ ਹੈ।

ਇਸ ਯੋਜਨਾ ਨਾਲ ਚਾਰ ਲੱਖ ਰੁਪਏ ਤੱਕ ਦੇ ਕਰਜ਼/ਉਧਾਰ ਵਾਲੇ ਓਬੀਸੀ/ਅਨੁਸੂਚਿਤ ਜਾਤੀ ਸਵੈ ਸਹਾਇਤਾ ਸਮੂਹਾਂ ਅਤੇ ਦੋ ਲੱਖ ਤੱਕ ਦੇ ਕਰਜ਼/ਉਧਾਰ ਵਾਲੇ ਓਬੀਸੀ/ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਉਧਾਰ ਲੈਣ ਵਾਲੇ ਸਵੈ ਸਹਾਇਤਾ ਸਮੂ੍ਹਾਂ/ਲਾਭਪਾਤਰੀਆਂ ਦੇ ਸਟੈਂਡਰਡ ਖਾਤਿਆਂ ਵਿੱਚ ਸਿੱਧੇ ਰੂਪ ਨਾਲ 5% ਤੱਕ ਤੇਜ਼ ਵਿਆਜ਼ ਸਬਸਿਡੀ ਲਾਭ ਮਿਲਣ ਨਾਲ ਫਾਇਦਾ ਹੋਵੇਗਾ।

ਸਹਿਮਤੀ ਪੱਤਰ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਵੱਲੋਂ ਜਨਰਲ ਮੈਨੇਜਰ ਸ਼੍ਰੀ ਅਰੁਣ ਕੁਮਾਰ ਸ਼ਰਮਾ ਅਤੇ ਐੱਨਬੀਸੀਐੱਫਡੀਸੀ ਦੇ ਵੱਲੋਂ ਸ਼੍ਰੀਮਤੀ ਅਨੁਪਮਾ ਸੂਦ,ਜਨਰਲ ਮੈਨੇਜਰ (ਪ੍ਰਾਜੈਕਟਜ਼) ਅਤੇ ਐੱਨਐੱਸਐੱਫਡੀਸੀ ਦੇ ਵੱਲੋਂ ਅਸ਼ਿਸਟੈਂਟ ਜਨਰਲ ਮੈਨੇਜਰ ਸ਼੍ਰੀ ਅਮਿਤ ਭਾਟੀਆ ਨੇ ਦਸਤਖਤ ਕੀਤੇ। ਸਹਿਮਤੀ ਪੱਤਰ ਦਾ ਆਦਾਨ-ਪ੍ਰਦਾਨ ਐੱਨਬੀਸੀਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਐੱਨਐੱਸਐੱਫਡੀਸੀ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇ.ਨਰਾਇਣ ਦੀ ਹਾਜ਼ਰੀ ਵਿੱਚ ਹੋਇਆ।

                                              ****

ਐੱਨਬੀ/ਐੱਸਕੇ/ਜੇਕੇ
 



(Release ID: 1679178) Visitor Counter : 157


Read this release in: English , Urdu , Hindi , Tamil