ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਦੇ ਵਿਭਿੰਨ ਸੰਸਥਾਨਾਂ ਨੇ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020’ ਤੋਂ ਪਹਿਲਾਂ ਦੀਆਂ ਭੂਮਿਕਾ–ਰਸਮਾਂ ਦਾ ਆਯੋਜਨ ਕੀਤਾ

ਆਲਮੀ ਵਿਗਿਆਨ ਸਾਹਿਤ ਮੇਲਾ – ‘ਵਿਗਿਆਨਿਕਾ’ ਦਾ ਆਯੋਜਨ ਆਈਆਈਐੱਸਐੱਫ਼ 2020 ਦੇ ਪ੍ਰਮੁੱਖ ਸਮਾਰੋਹਾਂ ਵਿੱਚੋਂ ਇੱਕ ਹੋਵੇਗਾ

ਆਈਆਈਐੱਸਐੱਫ਼ – 2020 ਵਿੱਚ ਵਿਆਪਕ ਗਤੀਵਿਧੀਆਂ ਹੋਣਗੀਆਂ; ਗਿੰਨੀਜ਼ ਵਰਲਡ ਰਿਕਾਰਡਜ਼ ਲਈ 5 ਸਮਾਰੋਹ ਯੋਜਨਾਬੱਧ ਕੀਤੇ

Posted On: 02 DEC 2020 5:10PM by PIB Chandigarh

‘ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ 2020’ (ਆਈਆਈਐੱਸਐੱਫ – ਭਾਰਤ ਦਾ ਆਲਮੀ ਵਿਗਿਆਨ ਮੇਲਾ 2020) ਦਾ ਆਯੋਜਨ 22 ਤੋਂ 25 ਦਸੰਬਰ, 2020 ਤੱਕ ਵਰਚੁਅਲ ਪਲੈਟਫ਼ਾਰਮ ਉੱਤੇ ਕੀਤਾ ਜਾਵੇਗਾ। ਇਹ ਵਰਚੁਅਲ ਮੰਚ ਉੱਤੇ ਸਭ ਤੋਂ ਵਿਸ਼ਾਲ ਵਿਗਿਆਨ ਮੇਲਾ ਹੋਵੇਗਾ। ਇਸ ਸਾਲ ਦੇ IISF ਦਾ ਕੇਂਦਰੀ ਵਿਸ਼ਾ ‘ਆਤਮ–ਨਿਰਭਰ ਭਾਰਤ ਅਤੇ ਵਿਸ਼ਵ–ਭਲਾਈ ਲਈ ਵਿਗਿਆਨ’ ਹੈ। ਇਸ ਵਰ੍ਹੇ 9 ਗੇੜਾਂ ਵਿੱਚ 41 ਸਮਾਰੋਹ ਕਰਵਾਏ ਜਾਣਗੇ।  ਆਈਆਈਐੱਸਐੱਫ 2020 ਪੰਜ ਵੱਖੋ–ਵੱਖਰੇ ਵਰਗਾਂ ਲਈ ‘ਗਿੰਨੀਜ਼ ਵਰਲਡ ਰਿਕਾਰਡਜ਼’ ਲਈ ਵੀ ਇੰਦਰਾਜ਼ ਭੇਜੇਗਾ। ਪਹਿਲੀ ਦਸੰਬਰ, 2020 ਨੂੰ IISF 2020 ਦੇ ਆਯੋਜਕ ਸੰਸਥਾਨ ‘ਸੀਐੱਸਆਈਆਰ – ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ, ਟੈਕਨੋਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼’ (NISTADS) ਨੇ ਸੀਐੱਸਆਈਆਰ – ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਇਨਫ਼ਾਰਮੇਸ਼ਨ ਰੀਸੋਰਸਜ਼ (NISCAIR) ਨਾਲ ਮਿਲ ਕੇ ਪੂਰਵ–ਭੂਮਿਕਾ ਰਸਮ ਦਾ ਆਯੋਜਨ ਕੀਤਾ। 

 

 

ਡਾ. ਵਿਜੈ ਪੀ. ਭਾਟਕਰ, ਪ੍ਰਧਾਨ ਵਿਗਿਆਨ–ਭਾਰਤੀ (ਵਿਭਾ – VIBHA) ਨੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਣ ਦੌਰਾਨ ਖੇਤਰੀ ਭਾਸ਼ਾਵਾਂ ਵਿੱਚ ਵਿਗਿਆਨ ਸੰਚਾਰ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਇੱਕ ਵਿਭਿੰਨਤਾ–ਭਰਪੂਰ ਦੇਸ਼ ਹੈ ਅਤੇ ਇੱਥੇ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ, ਸਭਿਆਚਾਰ, ਧਰਮ ਤੇ ਹੋਰ ਬਹੁਤ ਕੁਝ ਹੈ। ਉਨ੍ਹਾਂ ਅੱਗੇ ਕਿਹਾ ਕਿ ਆਈਆਈਐੱਸਐੱਫ ਵੀ ਵਿਗਿਆਨ ਦੀ ਭਾਸ਼ਾਈ ਵਿਭਿੱਨਤਾ ਤੇ ਸਭਿਆਚਾਰਕ ਵਿਭਿੰਨਤਾ ਲਈ ਜਾਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਈਆਈਐੱਸਐੱਫ ਦਾ ਕਾਫ਼ਲਾ ਵਧਦਾ ਜਾ ਰਿਹਾ ਹੈ ਸਾਡਾ ਮੰਨਣਾ ਹੈ ਕਿ ਅਸੀਂ ਸਮਾਜ ਦੇ ਹਰੇਕ ਵਰਗ ਤੱਕ ਪੁੱਜਣ ਦੀ ਚੁਣੌਤੀ ਨੂੰ ਜ਼ਰੂਰ ਪੂਰੀ ਕਰਾਂਗੇ। 

 

 

ਸ੍ਰੀ ਜਯੰਤ ਸਹਸਰਬੁੱਧੇ, ਰਾਸ਼ਟਰੀ ਆਯੋਜਕ ਸਕੱਤਰ, ਵਿਗਿਆਨ–ਭਾਰਤੀ ਨੇ ਵੀ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਦਾ ਇੱਕ ਮੇਲੇ ਵਜੋਂ ਆਨੰਦ ਮਾਣਦਿਆਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਉਨ੍ਹਾਂ ਕਿਹਾ,’40 ਤੋਂ ਵੱਧ ਸਮਾਰੋਹ ਯੋਜਨਾਬੱਧ ਕੀਤੇ ਗਏ ਹਨ। ਮੈਨੂੰ ਆਸ ਹੈ ਕਿ ਲੋਕ ਨਾ ਕੇਵਲ ਇਸ ਨੂੰ ਸਮਝਣਗੇ, ਸਗੋਂ ਉਹ ਵਿਗਿਆਨ ਨੂੰ ਆਪਣੇ ਜੀਵਨਾਂ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਵੀ ਅਪਨਾਉਣ ਦਾ ਯਤਨ ਕਰਨਗੇ।’

 

ਪੂਰਵ–ਭੂਮਿਕਾ ਦੀ ਰਸਮ ਮੌਕੇ ਬੋਲਦਿਆਂ ਆਈਆਈਐੱਸਐੱਫ 2020 ਦੇ ਚੀਫ਼ ਕੋਆਰਡੀਨੇਟਰ ਅਤੇ ਡਾਇਰੈਕਟਰ, CSIR-NISTADS ਅਤੇ CSIR-NISCAIR, ਡਾ. ਰੰਜਨਾ ਅਗਰਵਾਲ ਨੇ ਕਿਹਾ ਕਿ ਪਹਿਲੇ ਆਈਆਈਐੱਸਐੱਫ ਦੀ ਸ਼ੁਰੂਆਤ ਸਾਲ 2015 ’ਚ ਹੋਈ ਸੀ ਤੇ ਤਦ ਤੋਂ ਲੈ ਕੇ ਹੁਣ ਤੱਕ ਇਸ ਨੇ ਲੰਮਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਕਿਹਾ,‘ਆਈਆਈਐੱਸਐੱਫ -2020 ਦੇ ਅਨੇਕ ਪ੍ਰੋਗਰਾਮਾਂ ਵਿੱਚ ਹਰੇਕ ਨੂੰ ਸਕੂਲ ਤੇ ਕਾਲਜ ਤੇ ਵਿਦਿਆਰਥੀਆਂ ਤੋਂ ਇਲਾਵਾ ਹਰੇਕ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ।’  

 

 

ਆਈਆਈਐੱਸਐੱਫ ਦੇ ਬਹੁਤ ਜ਼ਿਆਦਾ ਉਡੀਕੇ ਜਾਣ ਵਾਲੇ ਸਮਾਰੋਹਾਂ ’ਚੋਂ ਇੱਕ ‘ਗਿੰਨੀਜ਼ ਵਰਲਡ ਰਿਕਾਰਡ’ ਦੇ ਪੰਜ ਸਮਾਰੋਹ ਹੋਣਗੇ। ਇਸ ਵਿੱਚ ਵਰਚੁਅਲ ਵਿਗਿਆਨ ਮੇਲਾ ਸ਼ਾਮਲ ਹੈ, ਜੋ ਸਾਰੇ ਪੰਜ ਦਿਨ ਚੱਲੇਗਾ ਤੇ ਸਮਾਰੋਹ ਭਖਣ ਦੌਰਾਨ ਲਗਭਗ 2,000 ਭਾਗੀਦਾਰਾਂ ਵੱਲੋਂ ਪ੍ਰਤੀ ਦਿਨ ਇਸ ਵਿੱਚ ਭਾਗ ਲੈਣ ਦੀ ਸੰਭਾਵਨਾ ਹੈ। ਰੋਸ਼ਨੀ, ਪਰਛਾਵਾਂ ਤੇ ਸਮਾਂ ਉਪਕਰਣ ਤਿਆਰ ਕਰਨ ਦਾ ਰਿਕਾਰਡ 22 ਦਸੰਬਰ ਨੂੰ 5,000 ਵਿਦਿਆਰਥੀਆਂ ਵੱਲੋਂ ਕੀਤਾ ਜਾਵੇਗਾ।  23 ਦਸੰਬਰ ਨੂੰ ਲਗਭਗ 30,000 ਵਿਦਿਆਰਥੀ ਔਨਲਾਈਨ ਹੱਥਾਂ ਦੀ ਸਫ਼ਾਈ ਦਾ ਸਬਕ ਤੇ ਗਤੀਵਿਧੀ ਕਰਨਗੇ। ਚੌਥਾ ਸਮਾਰੋਹ 24 ਦਸੰਬਰ ਨੂੰ ਹੋਵੇਗਾ, ਜਿੱਥੇ ਲਗਭਗ 30,000 ਵਿਦਿਆਰਥੀ ਸੁਰੱਖਿਆਤਮਕ ਮਾਸਕ ਲਾਉਣ ਦਾ ਰਿਕਾਰਡ ਬਣਾਉਣਗੇ ਤੇ ਔਨਲਾਈਨ ਹਲਫ਼ ਲੈਣਗੇ। ਇਸ ਪ੍ਰੋਗਰਾਮ ਦੇ ਆਖ਼ਰੀ ਦਿਨ 35,000 ਵਿਦਿਆਰਥੀ ਮੌਜੂਦ ਰਹਿਣਗੇ, ਜੋ ਪੋਸ਼ਣ ਅਤੇ ਸਿਹਤ ਬਾਰੇ ਇੱਕ ਸਬਕ ਲੈਣਗੇ।

 

ਡਾ. ਵਿਪਨ ਕੁਮਾਰ, ਕੋਆਰਡੀਨੇਟਰ, ਆਯੋਜਕ ਕਮੇਟੀ, ਆਈਆਈਐੱਸਐੱਫ 2020 ਨੇ ਪੂਰਵ–ਭੂਮਿਕਾ ਸਮਾਰੋਹ ਦੇ ਸਾਰੇ ਪਤਵੰਤੇ ਸੱਜਣਾਂ ਦਾ ਸੁਆਗਤ ਕੀਤਾ। ਡਾ. ਮੋਨਿਕਾ ਜੱਗੀ, ਸੀਨੀਅਰ ਵਿਗਿਆਨੀ, CSIR-NISCAIR ਨੇ ਆਲਮੀ ਵਿਗਿਆਨ ਸਾਹਿਤਕ ਮੇਲੇ – ‘ਵਿਗਿਆਨਿਕਾ’ ਬਾਰੇ ਵਿਸਤ੍ਰਿਤ ਜਾਣਕਾਰੀ ਪੇਸ਼ ਕੀਤੀ, ਜੋ 22 ਤੋਂ 24 ਦਸੰਬਰ, 2020 ਦੌਰਾਨ IISF 2020 ਦੇ ਪ੍ਰਮੁੱਖ ਸਮਾਰੋਹਾਂ ਵਿੱਚੋਂ ਇੱਕ ਵਜੋਂ ਆਯੋਜਿਤ ਕੀਤਾ ਜਾਵੇਗਾ। ਡਾ. ਸੰਧਿਆ ਵਾਕਡਿਕਰ, ਕੋਆਰਡੀਨੇਟਰ, IISF 2020 ਪ੍ਰਚਾਰ ਟੀਮ ਨੇ ਆਈਆਈਐੱਸਐੱਫ 2020 ਦੇ ਸਮਾਰੋਹਾਂ, ਅਨੁਸੂਚੀ ਤੇ ਸੰਭਾਵੀ ਨਤੀਜਿਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ।

 

ਆਈਆਈਐੱਸਐੱਫ ਦੀਆਂ ਕਈ ਗਤੀਵਿਧੀਆਂ ਹੋਣਗੀਆਂ ਜਿਵੇਂ ਸੱਦੇ ਗਏ ਮਾਹਿਰ ਭਾਸ਼ਣ ਦੇਣਗੇ, ਹਰਮਨਪਿਆਰੇ ਭਾਸ਼ਣ, ਵੈੱਬੀਨਾਰ, ਬਹਿਸ, ਆਪਸੀ–ਗੱਲਬਾਤ, ਮੁਜ਼ਾਹਰਾ, ਪੈਨਲ ਵਿਚਾਰ–ਵਟਾਂਦਰਾ, ਪੋਸਟਰ ਮੁਕਾਬਲ, ਪੇਪਰ ਪੇਸ਼ਕਾਰੀ, ਪ੍ਰਦਰਸ਼ਨੀਆਂ, ਐਕਸਪੋ, ਪ੍ਰਸ਼ਨੋਤਰੀ ਮੁਕਾਬਲਾ ਅਤੇ ਵਰਚੁਅਲ ਟੂਰ ਹੋਣਗੇ। ਕੁੱਲ 41 ਸਮਾਰੋਹਾਂ ਵਿੱਚੋਂ 33 ਲਈ ਰਜਿਸਟ੍ਰੇਸ਼ਨ ਖੁੱਲ੍ਹੀ ਹੈ। ਵਿਦੇਸ਼ੀ ਮੰਤਰੀਆਂ ਤੇ ਕੂਟਨੀਤਕਾਂ ਦੇ ਕਨਵਲੇਵ, ਰਾਜ ਅਤੇ ਵਿਗਿਆਨ ਤੇ ਟੈਕਨੋਲੋਜੀ ਕਨਕਲੇਵ, ਭਾਰਤ ਵਿੱਚ ਵਿਗਿਆਨ ਸਿੱਖਿਆ ਅਤੇ ਗਿੰਨੀਜ਼ ਵਰਲਡ ਰਿਕਾਰਡਜ਼ ਵਿੱਚ ਸ਼ਮੂਲੀਅਤ ਨਾਮਜ਼ਦਗੀਆਂ ਤੇ ਸਿੱਧੇ ਸੱਦੇ ਰਾਹੀਂ ਹੋਵੇਗੀ। ਹੋਰ ਸਮਾਰੋਹਾਂ ਲਈ ਖੁੱਲ੍ਹੀਆਂ ਰਜਿਸਟ੍ਰੇਸ਼ਨਾਂ ਹੋਣਗੀਆਂ। ਰਜਿਸਟ੍ਰੇਸ਼ਨਾਂ IISF 2020 ਦੀ ਵੈੱਬਸਾਈਟ https://www.scienceindiafest.org/#/home ਰਾਹੀਂ ਕੀਤੀਆਂ ਜਾ ਸਕਦੀਆਂ ਹਨ।

 

ਮੁੱਖ ਸਮਾਰੋਹ ਦੀ ਪ੍ਰਸਤਾਵਨਾ ਵਿੱਚ, ਸੀਐੱਸਆਈਆਰ – ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ (ਆਈਆਈਸੀਟੀ), ਹੈਦਰਾਬਾਦ ਨੇ ਮੇਲੇ ਦੇ ਮਹੱਤਵ ਤੇ ਆਮ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ 1 ਦਸੰਬਰ, 2020 ਨੂੰ ਇੱਕ ਪੂਰਵ–ਭੂਮਿਕਾ ਸਮਾਰੋਹ ਦਾ ਆਯੋਜਨ ਕੀਤਾ; ਜਿਸ ਵਿੱਚ ਦੇਸ਼ ਦੇ ਵਿਕਾਸ ਵਿੱਚ ਵਿਗਿਆਨ ਤੇ ਟੈਕਨੋਲੋਜੀ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਸ਼ੇਕਰ ਸੀ. ਮੈਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਲੋਕ ਵਿਗਿਆਨ ਆਧਾਰਤ ਵਿਭਿੰਨ ਸੰਸਥਾਨਾਂ ਵਿੱਚ ਹੋਣ ਵਾਲੀ ਪ੍ਰਗਤੀ ਬਾਰੇ ਜਾਣਨ ਦੇ ਇੱਛੁਕ ਹਨ। ਇਸ ਸਬੰਧੀ ਉਨ੍ਹਾਂ ਕਿਹਾ ਕਿ 2018 ਦੇ ਲਖਨਊ IISF ਵਿੱਚ 8 ਲੱਖ ਲੋਕ ਪੁੱਜੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਖੋਜ ਲੈਬੋਰੇਟਰੀਜ਼ ਵਿੱਚ ਹੋ ਰਹੇ ਕੰਮਾਂ ਬਾਰੇ ਜਨਤਾ ਨੂੰ ਜਾਣਨ ਦੀ ਉਤਸੁਕਤਾ ਹੈ ਅਤੇ ਇਸੇ ਲਈ ਇਹ ਸਾਡਾ ਫ਼ਰਜ਼ ਹੈ ਕਿ ਆਮ ਲੋਕਾਂ ਨੂੰ ਖੋਜ–ਕਾਰਜ ਵਿਖਾਏ ਜਾਦ। ਸਿਫ਼ਰ ਦੀ ਖੋਜ ਦੀ ਮਿਸਾਲ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਡੀਆਂ ਪ੍ਰਾਪਤੀਆਂ ਅਦਭੁਤ ਹਨ। ਵਿਗਿਆਨ–ਭਾਰਤੀ ਦੇ ਨਾਲ–ਨਾਲ ਵਿਗਿਆਨ ਅਤੇ ਟੈਕਨੋਲੋਜੀ, ਬਾਇਓਟੈਕਨੋਲੋਜੀ ਵਿਭਾਗ, ਵਿਗਿਆਨਕ ਤੇ ਉਦਯੋਗਿਕ ਖੋਜ ਵਿਭਾਗ, ਪ੍ਰਿਥਵੀ ਵਿਗਿਆਨ ਵਿਭਾਗ, ਭਾਰਤੀ ਮੈਡੀਕਲ ਖੋਜ ਪਰਿਸ਼ਦ ਜਿਹੇ ਪ੍ਰਮੁੱਖ ਵਿਗਿਆਨਕ ਸੰਸਥਾਨਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਪਹਿਲਾਂ ਹੀ ਇਸ ਸਮਾਰੋਹ ਦਾ ਬੇਹੱਦ ਸਫ਼ਲਤਾਪੂਰਬਕ ਆਯੋਜਨ ਕੀਤਾ ਹੈ।

 

ਡਾ. ਰਾਮਾਨੁਜ ਨਾਰਾਇਣ, ਸੀਐੱਸਆਈਆਰ-ਆਈਆਈਸੀਟੀ ਦੇ ਸੀਨੀਅਰ ਪ੍ਰਿੰਸੀਪਲ ਵਿਗਿਆਨੀ ਅਤੇ ਜਨਰਲ ਸਕੱਤਰ, ਵਿਗਿਆਨ–ਭਾਰਤੀ, ਤੇਲੰਗਾਨਾ–ਪ੍ਰਾਂਤ ਨੇ ਸੂਚਿਤ ਕੀਤਾ ਕਿ ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਉਦਯੋਗਪਤੀਆਂ, ਸਥਾਨਕ ਕਾਰੀਗਰਾਂ, ਖੋਜਕਾਰਾਂ, ਸੰਗੀਤਕਾਰਾਂ, ਵਿਗਿਆਨੀਆਂ, ਘਰੇਲੂ ਸੁਆਣੀਆਂ ਅਤੇ ਆਮ ਆਦਮੀ ਦੀ ਵੱਡੇ ਪੱਧਰ ਉੱਤੇ ਸ਼ਮੂਲੀਅਤ ਨੂੰ ਧਿਆਨ ’ਚ ਰੱਖਦਿਆਂ ਇਸ ਵਿਗਿਆਨ ਮੇਲੇ ਦੌਰਾਨ ਬਹੁਤ ਸਾਰੇ ਸਮਾਰੋਹ ਯੋਜਨਾਬੱਧ ਕੀਤੇ ਗਏ ਹਨ।

 

 

 

ਡਾ. ਅੱਪਾ ਰਾਓ ਪੋਡਾਈਲ, ਹੈਦਰਾਬਾਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਨੇ ਬੁਨਿਆਦੀ ਵਿਗਿਆਨ ਨੂੰ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਯੁਵਾ ਵਿਦਿਆਰਥੀਆਂ ਵਿੱਚ ਵਿਗਿਆਨ ’ਚ ਦਿਲਚਸਪੀ ਵਿਕਸਿਤ ਕਰਨ ਲਈ ਬੀਅ ਬੀਜਣ ਲਈ ਸਕੂਲ ਹੀ ਪਹਿਲੇ ਸਥਾਨ ਹਨ। ਭਾਰਤੀ ਵਿਗਿਆਨ ਬਾਰੇ ਬੋਲਦਿਆਂ ਡਾ. ਅੱਪਾ ਰਾਓ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਵਿਗਿਆਨ ਵਿੱਚ ਵਿਲੱਖਣ ਯੋਗਦਾਨ ਪਾ ਰਹੇ ਹਾਂ। ਪ੍ਰਮੁੱਖ ਫ਼ਸਲਾਂ, ਡੇਅਰੀ ਉਤਪਾਦਾਂ ਅਤੇ ਸਮੁੰਦਰੀ ਉਤਪਾਦਾਂ ਵਿੱਚ ਆਤਮ–ਨਿਰਭਰਤਾ ਲਿਆਉਣ ਲਈ ਸਾਡੀਆਂ ਵਿਗਿਆਨਕ ਖੋਜਾਂ ਸਦਕਾ ਹੀ ਹਰਿਤ ਕ੍ਰਾਂਤੀ, ਚਿੱਟੀ ਕ੍ਰਾਂਤੀ ਅਤੇ ਨੀਲੀ ਕ੍ਰਾਂਤੀ ਆਏ ਸਨ ਅਤੇ ਅਸੀਂ ਕਿਸੇ ਉੱਤੇ ਵੀ ਭਰੋਸਾ ਨਹੀਂ ਕੀਤਾ। ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ ਤੇ ਉਸ ਦੀਆਂ ਐਪਲੀਕੇਸ਼ਨਜ਼, ਰੋਬੋਟਿਕ ਆਟੋਮੇਸ਼ਨਜ਼, ਵਰਚੁਅਲ ਹਕੀਕਤ ਸਾਡੇ ਪ੍ਰਮੁੱਖ ਸੰਸਥਾਨਾਂ ਵਿੱਚ ਵਿਕਸਿਤ ਕੀਤੀਆਂ ਜਾਂਦੀਆਂ ਹਨ। ਮੌਜੂਦਾ ਮਹਾਮਾਰੀ ਨਾਲ ਲੜਨਾ ਦੇਸ਼ ਦੇ ਵਿਭਿੰਨ ਸੰਸਥਾਨਾਂ ਦੀ ਇੱਕ ਸਮੂਹਕ ਕੋਸ਼ਿਸ਼ ਸੀ ਅਤੇ 10 ਤੋਂ ਵੀ ਘੱਟ ਮਹੀਨਿਆਂ ਵਿੱਚ ਸਾਡੇ ਵਿੱਚ ਇਸ ਵਾਇਰਸ ਨਾਲ ਨਿਪਟਣ ਦਾ ਭਰੋਸਾ ਹੈ, ਨਵੀਆਂ ਐਂਟੀ–ਵਾਇਰਲ ਡ੍ਰੱਗਜ਼ ਤੇ ਸੰਭਾਵੀ ਵੈਕਸੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਪੂਰੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਅਜਿਹੀ ਕੋਸ਼ਿਸ਼ ਦੀ ਕਲਪਨਾ ਕਰਨਾ ਵੀ ਔਖਾ ਹੈ। ਦੇਸ਼ ਦੇ ਵਿਭਿੰਨ ਸੰਸਥਾਨਾਂ ਵਿੱਚ ਚਲ ਰਹੇ ਨੈਨੋ ਮੈਡੀਸਨ, ਸਿੰਥੈਟਿਕ ਜੀਨੋਮ ਸੈੱਲਾਂ, ਕੁਦਰਤੀ ਉਤਪਾਦਾਂ ਦੇ ਸਿੰਥੈਸਿਸ ਅਤੇ ਹੋਰ ਬਹੁਤ ਸਾਰੇ ਕਾਰਜ ਆਤਮ–ਨਿਰਭਰ ਭਾਰਤ ਲਈ ਰਾਹ ਪੱਧਰਾ ਕਰ ਰਹੇ ਹਨ।

   

ਡਾ. ਐੱਸ ਚੰਦਰਸ਼ੇਖਰ, ਡਾਇਰੈਕਟਰ ਸੀਐੱਸਆਈਆਰ-ਆਈਆਈਸੀਟੀ ਨੇ ਆਪਣੇ ਸੁਆਗਤੀ ਭਾਸ਼ਣ ’ਚ ਹਰੇਕ ਨੂੰ ਮਹਾਮਾਰੀ ਨੂੰ ਕਾਬੂ ਹੇਠ ਰੱਖਣ ਲਈ ਮਾਸਕ ਪਹਿਨਣ ਤੇ ਜਨਤਕ ਇਕੱਠ ਕਰਨ ਤੋਂ ਬਚਣ ਜਿਹੇ ਸਬੰਧਤ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ।

 

ਸੀਐੱਸਆਈਆਰ – ਨੌਰਥ ਈਸਟ ਇੰਸਟੀਟਿਊਟ ਆਵ੍ ਸਾਇੰਸ ਐਂਡ ਟੈਕਨੋਲੋਜੀ (CSIR-NEIST), ਜੌਰਹਾਟ ਨੇ ਵੀ ਵਰਚੁਅਲ ਵਿਧੀ ਨਾਲ ਆਈਆਈਐੱਸਐੱਫ 2020 ਦੇ ਪੂਰਵ–ਭੂਮਿਕਾ ਈਵੈਂਟ ਦਾ ਆਯੋਜਨ ਕੀਤਾ।

 

 

*****

ਐੱਨਬੀ/ਕੇਜੀਐੱਸ



(Release ID: 1677792) Visitor Counter : 165


Read this release in: English , Urdu , Hindi , Tamil