ਬਿਜਲੀ ਮੰਤਰਾਲਾ
ਸਾਡੀ ਕਾਰਬਨ–ਨਿਕਾਸੀ ਘਟਾਉਣ ਦੀ ਦੌੜ ਵਿੱਚ ਇਹ ਹੈਕਾਥੋਨ ਇੱਕ ਨਵਾਚਾਰ ਹੈ: ‘ਗ੍ਰੀਨ ਚਾਰਕੋਲ ਹੈਕਾਥੋਨ’ ਦੀ ਲਾਂਚ ਸਮੇਂ ਸ੍ਰੀ ਆਰ.ਕੇ. ਸਿੰਘ ਨੇ ਕਿਹਾ
ਐੱਨਟੀਪੀਸੀ ਲਿਮਿਟੇਡ ਅਤੇ ਐੱਨਵੀਐੱਨਐੱਨ ਵਧਦੇ ਵਾਯੂ–ਪ੍ਰਦੂਸ਼ਣ ਦੀਆਂ ਚਿੰਤਾਵਾਂ ਦਾ ਕੋਈ ਨਵਾਂ ਹੱਲ ਲੱਭਣ ਲਈ ਕੰਮ ਕਰਦੇ ਹਨ
Posted On:
01 DEC 2020 7:13PM by PIB Chandigarh
ਕੇਂਦਰੀ ਬਿਜਲੀ ਤੇ ਨਵੀਂ ਅਤੇ ਅਖੁੱਟ ਊਰਜਾ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਭਾਰਤ ਵਿੱਚ ਕਾਰਬਨ–ਨਿਕਾਸੀਆਂ ਘਟਾ ਕੇ ਅਤੇ ਟੈਕਨੋਲੋਜੀ ਨਾਲ ਕੋਈ ਨਵੇਂ ਹੱਲ ਲੱਭ ਕੇ ਇੱਕ ਸੁਖਾਵਾਂ ਮਾਹੌਲ ਸਿਰਜਣ ਦੀ ਇੱਕ ਦੂਰ–ਦ੍ਰਿਸ਼ਟੀ ਨਾਲ ਸੰਬੋਧਨ ਕਰ ਰਹੇ ਸਨ। ਐੱਨਟੀਪੀਸੀ ਲਿਮਿਟੇਡ ਦੀ ਪੂਰੀ ਤਰ੍ਹਾਂ ਆਪਣੀ ਮਾਲਕੀ ਵਾਲੀ ਸਹਾਇਕ ਕੰਪਨੀ ਐੱਨਵੀਵੀਐੱਨ (NVVN – ਐੱਨਟੀਪੀਸੀ ਵਿੱਦਯੁਤ–ਵਯਾਪਾਰ ਨਿਗਮ) ਨੇ ਅੱਜ ‘ਗ੍ਰੀਨ ਚਾਰਕੋਲ ਹੈਕਾਥੋਨ’ ਲਾਂਚ ਕੀਤਾ।
ਟੈਕਨੋਲੋਜੀ ਦੇ ਤੇਜ਼–ਰਫ਼ਤਾਰ ਵਿਕਾਸ ਲਈ ਐੱਨਵੀਵੀਐੱਨ (NVVN) ਨੇ EESL ਦੀ ਭਾਈਵਾਲੀ ਨਾਲ ਇੱਕ ਟੈਕਨੋਲੋਜੀ ਚੁਣੌਤੀ ਦਾ ਆਯੋਜਨ ਕੀਤਾ ਹੈ, ਜਿਸ ਨੂੰ ਬਿਲਕੁਲ ਸਹੀ ‘ਗ੍ਰੀਨ ਚਾਰਕੋਲ ਹੈਕਾਥੋਨ’ ਦਾ ਨਾਂਅ ਦਿੱਤਾ ਗਿਆ ਹੈ। ਇਸ ਸਮਾਰੋਹ ਦਾ ਉਦੇਸ਼ ਟੈਕਨੋਲੋਜੀ ਪਾੜਾ ਪੂਰਨ ਲਈ ਨਵਾਚਾਰਕ ਭਾਰਤੀ ਦਿਮਾਗ਼ ਵਿੱਚ ਵਾਧਾ ਕਰਨਾ ਹੈ ਤੇ ਇਸ ਦਾ ਪ੍ਰਮੁੱਖ ਉਦੇਸ਼ ਖੇਤਾਂ ਨੂੰ ਲਾਈ ਜਾਣ ਵਾਲੀ ਅੱਗ ਦੀਆਂ ਘਟਨਾਵਾਂ ਘਟਾ ਕੇ ਹਵਾ ਨੂੰ ਸਾਫ਼ ਕਰਨਾ, ਖੇਤੀਬਾੜੀ ਦੀ ਰਹਿੰਦ–ਖੂਹੰਦ ਤੋਂ ਅਖੁੱਟ ਊਰਜਾ ਪੈਦਾ ਕਰਨਾ, ਸਥਾਨਕ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।
ਇਸ ਮੌਕੇ ਬੋਲਦਿਆਂ ਸ੍ਰੀ ਆਰ.ਕੇ. ਸਿੰਘ ਨੇ ਕਿਹਾ,‘ਇਹ ਹੈਕਾਥੋਨ ਨਵਾਚਾਰ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜੋ ਐੱਨਟੀਪੀਸੀ ਦਾ ਪਾਸਾਰ ਹੈ। ਕਿਸੇ ਵੀ ਸੰਗਠਨ ਨੂੰ ਤਰੱਕੀ ਕਰਨ ਤੇ ਖ਼ੁਸ਼ਹਾਲ ਬਣਨ ਲਈ ਅਜਿਹੀ ਭਾਵਨਾ ਦੀ ਲੋੜ ਹੁੰਦੀ ਹੈ, ਨਹੀਂ ਤਾਂ ਉਹ ਮੱਧਮ ਪੈ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਐੱਨਟੀਪੀਸੀ ਪ੍ਰਬੰਧਕਾਂ ਨੇ ਸਾਰੇ ਨੌਜਵਾਨ ਇੰਜੀਨੀਅਰਾਂ ਨੂੰ ਕਿਹਾ ਹੈ ਕਿ ਨਵੀਂ ਕਿਸਮ ਦੇ ਅਤੇ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।’
ਉਨ੍ਹਾਂ ਅੱਗੇ ਕਿਹਾ,‘ਇਹ (ਹੈਕਾਥੋਨ) ਸਾਡੀ ਕਾਰਬਨ–ਨਿਕਾਸੀ ਘਟਾਉਣ ਦੀ ਦੌੜ ਵਿੱਚ ਨਵਾਚਾਰ ਵੀ ਹੈ। ਉਸ ਦ੍ਰਿਸ਼ਟੀਕੋਣ ਤੋਂ, ਹੈਕਾਥੋਨ ਵਿੱਚ ਸਾਰੇ ਪ੍ਰਤੀਯੋਗੀਆਂ ਨੂੰ ਇਹ ਗੱਲ ਧਿਆਨ ’ਚ ਰੱਖਣੀ ਚਾਹੀਦੀ ਹੈ ਕਿ ਇਸ (ਖੇਤੀਬਾੜੀ ਦੀ ਰਹਿੰਦ–ਖੂਹੰਦ) ਨੂੰ ਚਾਰਕੋਲ (ਲੱਕੜ ਦਾ ਕੋਲਾ) ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਦੌਰਾਨ ਕੋਈ ਨਿਕਾਸੀਆਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਹੋਰ ਪ੍ਰਮੁੱਖ ਚੀਜ਼ ਵਪਾਰਕ ਮਾੱਡਲ ਹੈ, ਜੋ ਮਸ਼ੀਨ ਤੇ ਲੱਕੜੀ ਦੇ ਕੋਲੇ ਦੇ ਉਤਪਾਦਨ ਦੋਵਾਂ ਦੀ ਲਾਗਤ ਉੱਤੇ ਨਿਰਭਰ ਕਰੇਗਾ। ਮੈਨੂੰ ਯਕੀਨ ਹੈ ਕਿ ਅਸੀਂ ਇੱਕ ਅਜਿਹੀ ਮਸ਼ੀਨ ਬਣਾ ਲਵਾਂਗੇ, ਜੋ ਘੱਟ–ਖ਼ਰਚੀਲੀ ਹੋਵੇਗੀ। ਮੈਨੂੰ ਖ਼ੁਸ਼ੀ ਹੈ ਕਿ ਐੱਨਟੀਪੀਸੀ ਦਾ ਰੁਝਾਨ ਕਾਰਬਨ–ਨਿਕਾਸੀ ਘਟਾਉਣ ਵੱਲ ਹੈ।’
ਬਿਜਲੀ ਦੇ ਵਧੀਕ ਸਕੱਤਰ ਸ੍ਰੀ ਆਸ਼ੀਸ਼ ਉਪਾਧਿਆਏ ਨੇ ਕਿਹਾ,‘ਐੱਨਟੀਪੀਸੀ ਗਰੁੱਪ ਨੂੰ ਕਾਰਬਨ ਤੋਂ ਬਗ਼ੈਰ ਇੱਕ ਅਰਥਵਿਵਸਥਾ ਦਾ ਪ੍ਰਬੰਧ ਚਲਾਉਣ ਲਈ ਸੰਗਠਤ ਅਤੇ ਸਮਾਰਟ ਸਮਾਧਾਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਮੈਨੂੰ ਭਰੋਸਾ ਹੈ ਕਿ ਐੱਨਟੀਪੀਸੀ ਇਹ ਟੈਕਨੋਲੋਜੀ ਸਫ਼ਲਤਾਪੂਰਬਕ ਲਾਗੂ ਕਰਨ ਤੇ ਇਸ ਦਾ ਵਪਾਰੀਕਰਣ ਕਰਨ ਦੇ ਯੋਗ ਹੋਵੇਗੀ, ਜਿਸ ਤੋਂ ਕਿਸਾਨਾਂ, ਵਾਤਾਵਰਣ ਦੇ ਨਾਲ–ਨਾਲ ਸਮਾਜ ਨੂੰ ਲਾਭ ਪੁੱਜੇਗਾ।’
ਐੱਨਟੀਪੀਸੀ ਲਿਮਿਟੇਡ ਦੇ ਸੀਐੱਮਡੀ ਸ੍ਰੀ ਗੁਰਦੀਪ ਸਿੰਘ ਨੇ ਕਿਹਾ,‘ਬਿਜਲੀ ਪਲਾਂਟ ਕੋਲੇ ਦੇ ਸਭ ਤੋਂ ਵੱਡੇ ਖਪਤਕਾਰ ਹਨ। ਖ਼ਾਸ ਤੌਰ ’ਤੇ 1,000 ਮੈਗਾਵਾਟ ਸਮਰੱਥਾ ਵਾਲੇ ਇੱਕ ਪਲਾਂਟ ਵਿੱਚ ਲਗਭਗ 50 ਲੱਖ ਟਨ ਕੋਲਾ ਹਰ ਸਾਲ ਲੱਗ ਜਾਂਦਾ ਹੈ। ਭਾਰਤ ਦੀ ਕੋਲਾ–ਆਧਾਰਤ ਬਿਜਲੀ ਉਤਪਾਦਨ ਸਮਰੱਥਾ ਲਗਭਗ 2 ਲੱਖ ਮੈਗਾਵਾਟ ਹੈ, ਜੋ ਸਿਧਾਂਤਕ ਤੌਰ ’ਤੇ ਹਰ ਸਾਲ ਲਗਭਗ 100 ਕਰੋੜ ਟਨ ਕੋਲੇ ਦੀ ਖਪਤ ਕਰ ਸਕਦੀ ਹੈ। ਜੇ ਉਸ ਦੀ ਥਾਂ 10% ਵੀ ਹਰਾ ਚਾਰਕੋਲ ਲਿਆਂਦਾ ਜਾਵੇ, ਜੋ ਈਂਧਨ ਦੀ 10 ਕਰੋੜ ਟਨ ਮਾਤਰਾ ਹੋਵੇਗੀ, ਦੇਸ਼ ਵਿੱਚੋਂ ਖੇਤੀਬਾੜੀ ਦੀ ਅਣਵਰਤੀ ਰਹਿੰਦ–ਖੂਹੰਦ ਦਾ ਖ਼ਾਤਮਾ ਕਰਨ ਲਈ ਲਗਭਗ ਖੇਤੀਬਾੜੀ ਦੀ 16 ਕਰੋੜ ਟਨ ਰਹਿੰਦ–ਖੂਹੰਦ ਅਤੇ ਸ਼ਹਿਰੀ ਕੂੜਾ–ਕਰਕਟ (60% ਸਮੱਗਰੀ ਸੋਚਦਿਆਂ) ਕਾਫ਼ੀ ਹੋਵੇਗਾ; ਇਸ ਪ੍ਰਕਾਰ ਖੇਤਾਂ ਨੂੰ ਲਾਈਆਂ ਜਾਣ ਵਾਲੀਆਂ ਅੱਗਾਂ ਦਾ ਖ਼ਾਤਮਾ ਹੋ ਜਾਵੇਗਾ ਤੇ ਲਗਭਗ 20,000 ਮੈਗਾਵਾਟ ਅਖੁੱਟ ਬਿਜਲੀ ਪੈਦਾ ਹੋਵੇਗੀ ਤੇ ਊਸ ਤੋਂ 50,000 ਕਰੋੜ ਰੁਪਏ ਪ੍ਰਤੀ ਸਾਲ ਦੀ ਆਮਦਨ ਹੋਵੇਗੀ।’
ਇਸ ਹੈਕਾਥੋਨ ਦਾ ਉਦਘਾਟਨ ਬਿਜਲੀ ਤੇ ਨਵੀਂ ਅਤੇ ਅਖੁੱਟ ਊਰਜਾ ਬਾਰੇ ਮੰਤਰੀ (ਸੁਤੰਤਰ ਚਾਰਜ) ਸ੍ਰੀ ਆਰ.ਕੇ. ਸਿੰਘ ਨੇ ਅਗਸਤ ਮਹੀਨੇ ਦੌਰਾਨ ਬਿਜਲੀ ਦੇ ਵਧੀਕ ਸਕੱਤਰ ਸ੍ਰੀ ਆਸ਼ੀਸ਼ ਉਪਾਧਿਆਇ, ਐੱਨਟੀਪੀਸੀ ਲਿਮਿਟੇਡ ਦੇ ਸੀਐੱਮਡੀ ਸ੍ਰੀ ਗੁਰਪ੍ਰੀਤ ਸਿੰਘ, ਐੱਨਵੀਵੀਐੱਨ ਦੇ ਚੇਅਰਮੈਨ ਸ੍ਰੀ ਏਕੇ ਗੌਤਮ, ਐੱਨਵੀਵੀਐੱਨ ਦੇ ਸੀਈਓ ਸ੍ਰੀ ਮੋਹਿਤ ਭਾਰਗਵ ਅਤੇ ਬਿਜਲੀ ਮੰਤਰਾਲੇ, ਐੱਨਟੀਪੀਸੀ ਲਿਮਿਟੇਡ ਅਤੇ ਈਈਐੱਸਐੱਲ ਲਿਮਿਟੇਡ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਸੀ।
ਕਿਸਾਨਾਂ ਵੱਲੋਂ ਪਰਾਲੀ ਅਤੇ ਖੇਤੀਬਾੜੀ ਦੀ ਰਹਿੰਦ–ਖੂਹੰਦ ਸਾੜੇ ਜਾਣ ਕਾਰਣ ਵਧ ਰਿਹਾ ਵਾਯੂ–ਪ੍ਰਦੂਸ਼ਣ ਦੇਸ਼ ਲਈ ਵੱਡੀ ਚਿੰਤਾ ਬਣ ਗਿਆ ਹੈ। ਨਤੀਜੇ ਵਜੋਂ, ਐੱਨਵੀਵੀਐੱਨ ਅਜਿਹੀਆਂ ਤਕਨਾਲੋਜੀਆਂ ਦੀ ਖੋਜ ਕਰ ਰਿਹਾ ਹੈ, ਜੋ ਖੇਤੀਬਾੜੀ ਦੀ ਰਹਿੰਦ–ਖੂਹੰਦ ਨੂੰ ਇੱਕ ਅਜਿਹੀ ਸ਼ਕਲ ਵਿੱਚ ਤਬਦੀਲ ਕਰ ਦੇਵੇ, ਜਿਸ ਦੀ ਵਰਤੋਂ ਬਿਜਲੀ ਪਲਾਂਟਾਂ ਵਿੱਚ ‘ਗ੍ਰੀਨ ਚਾਰਕੋਲ ਹੈਕਾਥੋਨ’ ਵਜੋਂ ਵਰਤੀ ਜਾ ਸਕੇ। ਅਜਿਹਾ ਇੱਕ ਵਿਕਲਪ ਤਾਪ ਹੈ, ਜੋ ਖੇਤੀਬਾੜੀ ਦੀ ਰਹਿੰਦ–ਖੂਹੰਦ ਨੂੰ ਗ੍ਰੀਨ ਚਾਰਕੋਲ ਵਿੱਚ ਤਬਦੀਲ ਕਰਦਾ ਹੈ।
ਖੇਤੀਬਾੜੀ ਰਹਿੰਦ–ਖੂਹੰਦ ਜੈਵਿਕ ਬਾਇਓਮਾਸ ਦੀ ਵਰਤੋਂ ਕਰਦਿਆਂ ਤਾਪਨ ਈਂਧਨ ਪੈਦਾ ਕਰਨਾਛੋਟੇ ਉੱਦਮੀਆਂ ਲਈ ਆਸਾਨੀ ਨਾਲ ਪਹੁੰਚਯੋਗ ਨਹੀਂ ਹੈ ਕਿਉਂਕਿ ਦਰਾਮਦੀ ਮਸ਼ੀਨਾਂ ਬਹੁਤ ਮਹਿੰਗੀਆਂ ਹਨ, ਵਾਜਬ ਗਿਣਤੀ ਵਿੱਚ ਨਿਰਮਾਤਾਵਾਂ ਦੀ ਕਮੀ ਹੈ। ਖੇਤੀਬਾੜੀ ਦੀ ਰਹਿੰਦ–ਖੂਹੰਦ ਬਾਇਓਮਾਸ ਦੀ ਵਰਤੋਂ ਨਾਲ ਤਾਪਨ ਈਂਧਨ ਪੈਦਾ ਕਰਨ ਵਾਲੀ ਟੈਕਨੋਲੋਜੀ ਇੱਕ ਵਾਰ ਜਦੋਂ ਭਾਰਤ ਵਿੱਚ ਵਿਕਸਤ ਹੋ ਗਈ, ਤਾਂ ਅਸੀਂ ਇਸ ਨੂੰ ਛੋਟੇ ਉੱਦਮੀਆਂ ਲਈ ਪਹੁੰਚਯੋਗ ਬਣਾ ਦੇਵਾਂਗੇ।
ਭਾਗੀਦਾਰਾਂ ਨੂੰ ਉਤਸ਼ਾਹਿਤ ਕਰਨ ਲਈ, ਤਿੰਨ ਵਰਗਾਂ ਵਿੱਚ 24 ਲੱਖ ਭਾਰਤੀ ਰੁਪਏ* ਤੱਕ ਦੇ ਨਕਦ ਇਨਾਮਾਂ ਦੀ ਵਿਵਸਥਾ ਸੀ, ਜੋ ਇਸ ਪ੍ਰਕਾਰ ਹਨ:
ੳ) ਵਰਗ – I, ਟੌਰੀਫ਼ਾਈਡ ਬਾਇਓਮਾਸ ਪੈਲੇਟਸ ਦੇ 100 ਕਿਲੋਗ੍ਰਾਮ ਪ੍ਰਤੀ ਦਿਨ ਦੇ ਉਤਪਾਦਨ ਲਈ ਟੈਕਨੋਲੋਜੀ
ਅ) ਵਰਗ – II, ਟੌਰੀਫ਼ਾਈਡ ਬਾਇਓਮਾਸ ਪੈਲੇਟਸ ਦੇ 1,000 ਕਿਲੋਗ੍ਰਾਮ ਪ੍ਰਤੀ ਦਿਨ ਉਤਪਾਦਨ ਲਈ ਟੈਕਨੋਲੋਜੀ
ੲ) ਵਰਗ – III, ਟੌਰੀਫ਼ਾਈਡ ਬਾਇਓਮਾਸ ਪੈਲੇਟਸ ਦੇ 10 ਟਨ ਪ੍ਰਤੀ ਦਿਨ ਉਤਪਾਦਨ ਦੀ ਟੈਕਨੋਲੋਜੀ
*****
ਆਰਸੀਜੇ/ਐੱਮ
(Release ID: 1677564)
Visitor Counter : 212