ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਮੁੱਕੇਬਾਜ਼ ਦੁਰਯੋਧਨ ਸਿੰਘ ਨੇਗੀ ਲੱਛਣ ਰਹਿਤ ਕੋਵਿਡ ਪਾਜ਼ਿਟਿਵ, ਨਿਗਰਾਨੀ ਅਧੀਨ ਰੱਖਿਆ

Posted On: 29 NOV 2020 6:18PM by PIB Chandigarh

ਮੁੱਕੇਬਾਜ਼ ਦੁਰਯੋਧਨ ਸਿੰਘ ਨੇਗੀ (69 ਕਿਲੋਗ੍ਰਾਮ) ਜੋ ਇਸ ਸਮੇਂ ਐੱਸਏਆਈ ਐੱਨਐੱਸਐੱਨਆਈਐੱਸ ਪਟਿਆਲਾ ਵਿਖੇ ਟ੍ਰੇਨਿੰਗ ਕਰ ਰਹੇ ਸਨ, ਦਾ ਕੋਰੋਨਾਵਾਇਰਸ ਲਈ ਟੈਸਟ ਪਾਜ਼ਿਟਿਵ ਆਇਆ ਹੈ। ਇਸ ਸਮੇਂ ਉਹ ਲੱਛਣ ਰਹਿਤ ਹਨ ਅਤੇ ਇਹਤਿਆਤ ਵਜੋਂ ਉਨ੍ਹਾਂ ਨੂੰ ਕੋਲੰਬੀਆ ਏਸ਼ੀਆ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ।

 

ਉਹ ਦੀਵਾਲੀ ਬਰੇਕ ਦੌਰਾਨ ਛੁੱਟੀ ਤੇ ਸਨ ਅਤੇ ਵਾਪਸੀ ਮਗਰੋਂ ਕੁਆਰੰਟੀਨ ਸਨ। ਐੱਸਏਆਈ ਵਜੋਂ ਸਥਾਪਿਤ ਐੱਸਓਪੀਜ਼ ਤਹਿਤ ਕੈਂਪ ਵਿੱਚ ਵਾਪਸ ਆਉਣ ਤੋਂ ਛੇ ਦਿਨ ਮਗਰੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ।

 

ਉਨ੍ਹਾਂ ਦੀ ਜਲਦੀ ਸਿਹਤਯਾਬੀ ਯਕੀਨੀ ਕਰਨ ਲਈ ਉਨ੍ਹਾਂ ਦੀ ਸਮੁੱਚੀ ਦੇਖਭਾਲ ਕੀਤੀ ਜਾ ਰਹੀ ਹੈ।

 

*******

 

ਐੱਨਬੀ/ਓਏ


(Release ID: 1677082) Visitor Counter : 151