ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਾਇਕਲ ਚਲਾਉਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਸ਼ਹਿਰਾਂ ਵਿੱਚ ਸਾਇਕਲਾਂ ਲਈ ਖ਼ਾਸ ਪਟੜੀਆਂ ਬਣਾਉਣ ਦਾ ਸੱਦਾ ਦਿੱਤਾ

ਸਾਇਕਲ–ਚਾਲਨ ਲਈ ਜਨ–ਮੁਹਿੰਮ ਵਿੱਢੋ: ਉਪ ਰਾਸ਼ਟਰਪਤੀ


ਸਾਇਕਲ ਚਲਾਉਣ ਦੇ ਫ਼ਾਇਦੇ ਹਨ ਘੱਟ ਲਾਗਤ, ਕੋਈ ਪ੍ਰਦੂਸ਼ਣ ਨਹੀਂ ਤੇ ਸਿਹਤ ਵਿੱਚ ਸੁਧਾਰ: ਉਪ ਰਾਸ਼ਟਰਪਤੀ


ਸ਼ਹਿਰੀ ਆਵਾਜਾਈ ਪ੍ਰਣਾਲੀ ਵਿੱਚ ਸਾਇਕਲ–ਚਾਲਨ ਨੂੰ ਜੋੜੋ: ਉਪ ਰਾਸ਼ਟਰਪਤੀ


ਸ਼ਹਿਰਾਂ ਨੂੰ ਜ਼ਰੂਰ ਹੀ ਵਿਆਪਕ ਸਾਇਕਲ–ਸ਼ੇਅਰਿੰਗ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ, ਸਾਇਕਲ–ਚਾਲਕਾਂ ਦੇ ਲਾਭ ਤੇ ਈ–ਸਾਇਕਲਾਂ ਨੂੰ ਉਤਸ਼ਾਹਿਤ ਕਰਨ ਲਈ ਕਾਰਬਨ–ਕ੍ਰੈਡਿਟ ਲਾਗੂ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ


ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ‘ਸਾਇਕਲ–ਚਾਲਨ ਬਾਰੇ ਅੰਤਰਰਾਸ਼ਟਰੀ ਵੈਬੀਨਾਰ’ ਨੂੰ ਸੰਬੋਧਨ ਕੀਤਾ

Posted On: 28 NOV 2020 6:53PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸ਼ਹਿਰਾਂ ਵਿੱਚ ਸਾਇਲਕਲ ਚਲਾਉਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ੇਸ਼ ਸਾਇਕਲ ਪਟੜੀਆਂ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਇਕਲਚਾਲਨ ਤੰਦਰੁਸਤ ਰੱਖਣ ਵਾਲੀ, ਘੱਟ ਲਾਗਤ ਵਾਲੀ ਕਸਰਤ ਹੈ ਅਤੇ ਸਿਫ਼ਰਪ੍ਰਦੂਸ਼ਣ ਸਮੇਤ ਇਸ ਦੇ ਕਈ ਫ਼ਾਇਦੇ ਹੁੰਦੇ ਹਨ।

 

ਕੋਵਿਡ ਤੋਂ ਬਾਅਦ ਦੇ ਵਿਸ਼ਵ ਚ ਸਾਇਕਲਚਾਲਨਵਿਸ਼ੇ ਉੱਤੇ ਅੰਤਰਰਾਸ਼ਟਰੀ ਵੈਬੀਨਾਰ ਚ ਵਰਚੁਅਲੀ ਕੁੰਜੀਵਤ ਭਾਸ਼ਣ ਦਿੰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਸਖ਼ਤ ਜਾਗਰੂਕਤਾ ਮੁਹਿੰਮਾਂ ਤੇ ਨਿਰੰਤਰ ਪ੍ਰੋਤਸਾਹਨ ਸਮਾਰੋਹਾਂ ਰਾਹੀਂ ਸਾਇਕਲਚਾਲਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਨਮੁਹਿੰਮ ਵਿੱਢਣ ਦੀ ਲੋੜ ਹੈ। ਵੈਬੀਨਾਰ ਦੇ ਵਿਸ਼ੇ ਨੂੰ ਬਿਲਕੁਲ ਮੌਕੇ ਦਾ ਅਤੇ ਅਹਿਮ ਕਰਾਰ ਦਿੰਦਿਆਂ ਉਨ੍ਹਾਂ ਧਰਤੀ ਨੂੰ ਪ੍ਰਦੂਸ਼ਣਮੁਕਤ ਤੇ ਸੁਰੱਖਿਅਤ ਬਣਾਉਣ ਲਈ ਵਿਸ਼ਵ ਪੱਧਰ ਉੱਤੇ ਇਕਜੁੱਟ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸਾਡੇ ਜਿਊਣ, ਖ਼ਰੀਦਦਾਰੀ ਕਰਨ, ਸਾਡੇ ਸਮੇਂ ਦਾ ਉਪਯੋਗ ਅਤੇ ਆਉਣਜਾਣ ਨੂੰ ਬਦਲ ਕੇ ਰੱਖ ਦਿੱਤਾ ਹੈ; ਵਿਸ਼ਵ ਦੇ ਬਹੁਤੇ ਸ਼ਹਿਰਾਂ ਵਿੱਚ ਪਾਬੰਦੀਆਂ ਨੇ ਮੋਟਰਵਾਹਨਾਂ ਦੀ ਆਵਾਜਾਈ ਘਟਾ ਦਿੱਤੀ ਹੈ ਅਤੇ ਲੋਕਾਂ ਚ ਹੁਣ ਸੈਰ ਕਰਨਾ ਤੇ ਸਾਇਕਲ ਚਲਾਉਣ ਦਾ ਰੁਝਾਨ ਵਧਿਆ ਹੈ।

 

ਸਾਇਕਲਚਾਲਨ ਨੂੰ ਸਾਰਾ ਦਿਨ ਸਿਰਫ਼ ਬੈਠੇ ਰਹਿਣ ਦੀ ਜੀਵਨਸ਼ੈਲੀ ਨਾਲ ਜੁੜਿਆ ਖ਼ਤਰਾ ਘਟਾਉਣ ਦੇ ਵਧੀਆ ਤਰੀਕਿਆਂ ਵਿੱਚੋਂ ਇੱਕ ਢੰਗ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਊਰਜਾ ਸਰੋਤਾਂ ਉੱਤੇ ਕੋਈ ਨਿਰਭਰਤਾ ਨਹੀਂ, ਕੋਈ ਪ੍ਰਦੂਸ਼ਣ ਨਹੀਂ ਅਤੇ ਸਿਹਤ ਵਿੱਚ ਸੁਧਾਰ ਜਿਹੇ ਸਾਇਕਲ ਚਲਾਉਣ ਦੇ ਬਹੁਤ ਫ਼ਾਇਦੇ ਹੁੰਦੇ ਹਨ।

 

ਸ਼੍ਰੀ ਨਾਇਡੂ ਨੇ ਅੱਗੇ ਕਿਹਾ,‘ਇਸ ਦੇ ਨਾਲ ਹੀ ਸਾਇਕਲਾਂ ਨਾਲ ਸ਼ਹਿਰਾਂ ਤੇ ਪਿੰਡਾਂ ਦੇ ਉਨ੍ਹਾਂ ਗ਼ਰੀਬਾਂ ਨੂੰ ਵੱਡੀ ਮਦਦ ਮਿਲ ਸਕਦੀ ਹੈ, ਜਿਨ੍ਹਾਂ ਦੀ ਬੁਨਿਆਦੀ ਗਤੀਸ਼ੀਲਤਾ ਤੱਕ ਪਹੁੰਚ ਨਹੀਂ ਹੈ।

 

ਸਾਇਕਲਚਾਲਨ ਨੂੰ ਸ਼ਹਿਰੀ ਆਵਾਜਾਈ ਪ੍ਰਣਾਲੀ ਵਿੱਚ ਉਤਸ਼ਾਹਿਤ ਕਰਨ ਤੇ ਉਸ ਨਾਲ ਜੋੜਨ ਲਈ ਮਹਾਮਾਰੀ ਨੂੰ ਇੱਕ ਦੁਰਲੱਭ ਮੌਕਾ ਕਰਾਰ ਦਿੰਦਿਆਂ ਉਨ੍ਹਾਂ ਸ਼ਹਿਰੀ ਯੋਜਨਾਕਾਰਾਂ ਅਤੇ ਨੀਤੀਘਾੜਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਯੋਜਨਾਵਾਂ ਤੇ ਨੀਤੀਆਂ ਦੀ ਨਜ਼ਰਸਾਨੀ ਕਰਨ ਅਤੇ ਸਾਇਕਲਚਾਲਨ ਲਈ ਵਿਆਪਕ ਪਟੜੀਆਂ (ਟ੍ਰੈਕ) ਬਣਾਉਣ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਯੂਰੋਪ, ਚੀਨ ਤੇ ਅਮਰੀਕਾ ਦੇ ਸ਼ਹਿਰਾਂ ਵਿੱਚ ਸਾਇਕਲਚਾਲਨ ਦੇ ਬਹੁਤ ਸਾਰੇ ਨੈੱਟਵਰਕ ਵਧਣ ਨਾਲ ਸਾਇਕਲਾਂ ਦੀ ਆਵਾਜਾਈ ਵਿੱਚ ਵਾਧਾ ਦੇਖਿਆ ਗਿਆ ਹੈ ਅਤੇ ਭਾਰਤ ਵਿੱਚ ਸਾਇਕਲਚਾਲਨ ਨੂੰ ਪ੍ਰੋਤਸਾਹਿਤ ਕਰਨ ਦੀ ਵੱਡੀ ਸੰਭਾਵਨਾ ਮੌਜੂਦ ਹੈ; ਇਸ ਲਈ ਉਨ੍ਹਾਂ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ।

 

ਉਨ੍ਹਾਂ ਕਿਹਾ ਕਿ ਆਵਾਜਾਈ ਦੇ ਸਰਵੇਖਣਾਂ ਤੋਂ ਇਹ ਤੱਥ ਉਜਾਗਰ ਹੋਇਆ ਹੈ ਕਿ ਬਹੁਤੇ ਸ਼ਹਿਰਾਂ ਵਿੱਚ 15% ਤੋਂ ਵੱਧ ਲੋਕ ਸਾਇਕਲ ਦੀ ਵਰਤੋਂ ਕਰਦੇ ਹਨ, ਇਸ ਲਈ ਸਾਇਕਲਚਾਲਨ ਨੂੰ ਉਤਸ਼ਾਹਿਤ ਕਰਨ ਦਾ ਇਹ ਸਹੀ ਵੇਲਾ ਹੈ ਕਿਉਂਕਿ ਇਸ ਨਾਲ ਸ਼ੋਰ ਪ੍ਰਦੂਸ਼ਣ ਘਟਦਾ ਹੈ, ਸੜਕ ਸੁਰੱਖਿਆ ਵਿੰਚ ਸੁਧਾਰ ਹੁੰਦਾ ਹੈ ਅਤੇ ਊਰਜਾ ਦੀ ਦਰਾਮਦਗੀ ਦੇ ਵਧਦੇ ਜਾ ਰਹੇ ਬਿੱਲਾਂ ਤੋਂ ਛੁਟਕਾਰਾ ਪਾਉਣ ਚ ਵੀ ਮਦਦ ਮਿਲਦੀ ਹੈ।

 

ਇੱਕ ਹਾਲੀਆ ਅਧਿਐਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅਨੁਮਾਨ ਲਾਇਆ ਗਿਆ ਸੀ ਕਿ ਭਾਰਤ ਵਿੱਚ ਥੋੜ੍ਹੀ ਦੂਰੀ ਤੱਕ ਜਾਣ ਲਈ ਦੋਅਤੇਚਾਰਪਹੀਆ ਵਾਹਨਾਂ ਦੀ ਥਾਂ ਸਾਇਕਲਾਂ ਦੀ ਵਰਤੋਂ ਨਾਲ 24.3 ਅਰਬ ਅਮਰੀਕੀ ਡਾਲਰ ਦਾ ਸਾਲਾਨਾ ਫ਼ਾਇਦਾ ਹੋ ਸਕਦਾ ਹੈ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ, ‘ਉਂਝ, ਸਾਇਕਲ ਚਲਾਉਣ ਨੂੰ ਸੁਖਾਵਾਂ ਬਣਾਉਣ ਦੀ ਕਿਸੇ ਪ੍ਰਣਾਲੀ ਦੀ ਅਣਹੋਂਦ ਕਾਰਣ ਇਹ ਸਮਾਜ ਦੇ ਸਾਰੇ ਵਰਗਾਂ ਲਈ ਆਉਣਜਾਣ ਦਾ ਕੋਈ ਤਰਜੀਹ ਸਾਧਨ ਨਹੀਂ ਬਣ ਸਕਿਆ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਹੁਣ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਕੋਵਿਡ ਤੋਂ ਬਾਅਦ ਦਾ ਵਿਸ਼ਵ ਪ੍ਰਦੂਸ਼ਣਮੁਕਤ ਤੇ ਵਧੇਰੇ ਔਕੜਾਂ ਝੱਲਣਯੋਗ ਹੋਵੇ, ਇਸੇ ਲਈ ਸ਼ਹਿਰਾਂ ਨੂੰ ਸਮੁੱਚੇ ਸ਼ਹਿਰ ਵਿੱਚ ਸਾਇਕਲਸਾਂਝੀ ਕਰਨ ਦੀਆਂ ਵਿਆਪਕ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ ਤੇ ਸਾਇਕਲ ਸਾਂਝੀ ਕਰਨ ਦੀਆਂ ਜਨਤਕ ਪ੍ਰਣਾਲੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ ਅਤੇ ਸਾਇਕਲਚਾਲਕਾਂ ਦੇ ਫ਼ਾਇਦੇ ਅਤੇ ਈਸਾਇਕਲਾਂ ਨੂੰ ਉਤਸ਼ਾਹਿਤ ਕਰਨ ਲਈ ਕਾਰਬਨ ਕ੍ਰੈਡਿਟ ਪ੍ਰਣਾਲੀ ਲਈ ਇੱਕ ਪ੍ਰਬੰਧ ਸਿਰਜਣਾ ਚਾਹੀਦਾ ਹੈ।

 

ਸੁਸ਼੍ਰੀ ਰਾਲੂਕਾ ਫ਼ਾਈਜ਼ਰ, ਪ੍ਰਧਾਨ, ਵਰਲਡ ਸਾਇਕਲਿੰਗ ਅਲਾਇੰਸ, ਸ਼੍ਰੀ ਡੀ.ਵੀ. ਮਨੋਹਰ, ਮੀਤ ਪ੍ਰਧਾਨ ਅਤੇ ਖ਼ਜ਼ਾਨਚੀ, ਵਰਲਡ ਸਾਇਕਲਿੰਗ ਅਲਾਇੰਸ, ਸ਼੍ਰੀ ਕ੍ਰਿਸਟੋਫ਼ ਨਜਦੋਵਸਕੀ, ਡਿਪਟੀ ਮੇਅਰ, ਪੈਰਿਸ ਅਤੇ ਪ੍ਰਧਾਨ, ਯੂਰੋਪੀਅਨ ਸਾਇਕਲਿਸਟਸ ਫ਼ੈਡਰੇਸ਼ਨ, ਸ਼੍ਰੀ ਧਰਮੇਂਦਰਾ, ਚੇਅਰਮੈਨ, ਐੱਨਡੀਐੱਮਸੀ, ਸ਼੍ਰੀ ਕੁਨਾਲ ਕੁਮਾਰ, ਮਿਸ਼ਨ ਡਾਇਰੈਕਟਰ, ਸਮਾਰਟ ਸਿਟੀਜ਼ ਮਿਸ਼ਨ, ਸ਼੍ਰੀ ਕਮਲਕਿਸ਼ੋਰ ਯਾਦਵ, ਸੀਈਓ ਅਤੇ ਕਮਿਸ਼ਨਰ, ਚੰਡੀਗੜ੍ਹ ਸਮਾਰਟ ਸਿਟੀ ਤੇ ਹੋਰ ਪਤਵੰਤੇ ਸੱਜਣਾਂ ਨੈ ਇਸ ਸਮਾਰੋਹ ਚ ਹਿੱਸਾ ਲਿਆ।

 

*****

 

ਐੱਮਐੱਸ/ਡੀਪੀ



(Release ID: 1676865) Visitor Counter : 134