ਖੇਤੀਬਾੜੀ ਮੰਤਰਾਲਾ
10,000 ਐਫ.ਪੀ.ਓਜ਼ ਦੇ “ਗਠਨ ਅਤੇ ਤਰੱਕੀ" ਯੋਜਨਾ ਤਹਿਤ ਹਨੀ ਐੱਫ.ਪੀ.ਓਜ਼ ਦਾ ਉਦਘਾਟਨ
ਕੇਂਦਰੀ ਖੇਤੀਬਾੜੀ ਮੰਤਰੀ ਨੇ ਨੇਫ਼ੇਡ ਵੱਲੋਂ ਹਨੀ ਫਾਰਮਰ ਪ੍ਰੋਡਯੂਸਰ ਸੰਸਥਾਵਾਂ ਦਾ ਉਦਘਾਟਨ ਕੀਤਾ
ਹਨੀ ਐਫਪੀਓ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਹਾਇਤਾ
ਕਰਨਗੇ - ਨਰੇਂਦਰ ਸਿੰਘ ਤੋਮਰ
Posted On:
26 NOV 2020 3:46PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ 26 ਨਵੰਬਰ 2020 ਨੂੰ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫ਼ੈਡਰੇਸ਼ਨ ਆਫ਼ ਇੰਡੀਆ ਲਿਮਟਿਡ (ਨੇਫ਼ੇਡ) ਦੇ ਹਨੀ ਫਾਰਮਰਜ਼ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐੱਫ.ਪੀ.ਓ) ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਦਘਾਟਨ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨਵੇਂ ਸ਼ਹਿਦ ਆਫਿਸਾਂ, ਕਿਸਾਨਾਂ ਅਤੇ ਐਫ.ਪੀ.ਓਜ਼ ਦੁਆਰਾ ਆਨਲਾਈਨ ਕੀਤਾ ਗਿਆ ਸੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀ 10,000 ਰਾਜ ਐਫਪੀਓ ਬਣਾਉਣ ਦੀ ਯੋਜਨਾ ਦੇ ਤਹਿਤ ਮਧੂ ਮੱਖੀ ਪਾਲਕਾਂ / ਸ਼ਹਿਦ ਇਕੱਠਾ ਕਰਨ ਵਾਲਿਆਂ ਦੇ 5 ਐਫ.ਪੀ.ਓ. ਦਾ ਉਦਘਾਟਨ ਕੀਤਾ I ਇਹ ਐੱਫ. ਪੀ. ਓ. ਮੱਧ ਪ੍ਰਦੇਸ਼ 'ਚ ਮੋਰੈਨਾ, ਪੱਛਮੀ ਬੰਗਾਲ ਵਿਚ ਸੁੰਦਰਬੰਸ, ਬਿਹਾਰ ਵਿਚ ਪੂਰਬੀ ਚੰਪਾਰਨ, ਰਾਜਸਥਾਨ 'ਚ ਭਰਤਪੁਰ ਅਤੇ ਉੱਤਰ ਪ੍ਰਦੇਸ਼ 'ਚ ਮਥੁਰਾ ਜ਼ਿਲੇ 'ਚ ਨੇਫ਼ੇਡ ਦੇ ਸਹਿਯੋਗ ਨਾਲ ਬਣਾਏ ਗਏ ਹਨ।
ਇਸ ਮੌਕੇ ਸ੍ਰੀ ਤੋਮਰ ਨੇ ਕਿਹਾ ਕਿ 10,000 ਨਵੀਂ ਕਿਸਾਨੀ ਉਤਪਾਦਕ ਸੰਸਥਾਵਾਂ ਦੇ ਗਠਨ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਅਤੇ ਉਨਾਂ ਦੀ ਆਮਦਨੀ 'ਚ ਕਾਫ਼ੀ ਵਾਧਾ ਹੋਵੇਗਾ, ਜਦੋਂ “'ਮਿੱਠੀ ਕ੍ਰਾਂਤੀ'” ਭਾਰਤ ਨੂੰ ਵਿਸ਼ਵ 'ਚ ਇਕ ਮਹੱਤਵਪੂਰਨ ਸਥਾਨ ਦਿਵਾਏਗੀ ।
ਕੇਂਦਰੀ ਮੰਤਰੀ ਸ੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ 10,000 ਐਫਪੀਓ ਬਣਾਉਣ ਦੀ ਯੋਜਨਾ ਦੀ ਸਫਲਤਾ ਲਈ ਬਹੁਤ ਚੰਗੀ ਤਰਾਂ ਤਿਆਰ ਕੀਤਾ ਹੈ। ਅੱਜ ਦੇ ਪ੍ਰੋਗਰਾਮ 'ਚ ਨੇਫ਼ੇਡ ਨੇ ਇਕ ਪ੍ਰਮੁੱਖ ਭੂਮਿਕਾ ਨਿਭਾਈ ਹੈ ਅਤੇ ਨੇਫ਼ੇਡ ਦੀ ਟੀਮ ਇਸ ਕਾਰਜ ਨੂੰ ਸਫਲਤਾ ਵੱਲ ਲੈ ਜਾਵੇਗੀ। ਉਨਾਂ ਸਮੂਹ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਨੂੰ ਸਰਕਾਰੀ ਯੋਜਨਾ ਵਜੋਂ ਨਾ ਲੈਣ, ਇਹ ਸਕੀਮ ਹਰ ਤਰੀਕੇ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਉਣ ਜਾ ਰਹੀ ਹੈ। ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਕਿਸਾਨਾਂ ਦੀ ਵੱਡੀ ਆਬਾਦੀ ਨਾਲ ਚੱਲਣ ਅਤੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਲੋੜ ਹੈ। ਇਹ ਯੋਜਨਾ ਨਾ ਸਿਰਫ ਕਿਸਾਨਾਂ ਦੀ ਆਮਦਨੀ ਨੂੰ ਵਧਾਏਗੀ, ਬਲਕਿ ਖੇਤੀਬਾੜੀ ਉਤਪਾਦਾਂ ਦੀ ਪੈਦਾਵਾਰ ਅਤੇ ਉਤਪਾਦਕਤਾ ਨੂੰ ਵੀ ਵਧਾਏਗੀ, ਕਿਸਾਨ ਮਹਿੰਗੀ ਫਸਲਾਂ ਵੱਲ ਆਕਰਸ਼ਿਤ ਹੋਣਗੇ, ਉਨਾਂ ਨੂੰ ਆਪਣੀ ਖੇਤੀਬਾੜੀ ਉਪਜ ਦਾ ਉਚਿਤ ਮੁੱਲ ਐੱਫ. ਪੀ. ਓ. ਵਲੋਂ ਮਿਲੇਗਾ। ਐਫਪੀਓ ਪਲੇਟਫਾਰਮ ਹਰ ਤਰਾਂ ਨਾਲ ਕਿਸਾਨਾਂ ਲਈ ਮਦਦਗਾਰ ਹੋਵੇਗਾ ਅਤੇ ਪ੍ਰਧਾਨ ਮੰਤਰੀ ਦੇ ਟੀਚੇ ਨੂੰ ਪੂਰਾ ਕਰੇਗਾ।
ਸ੍ਰੀ ਤੋਮਰ ਨੇ ਕਿਹਾ ਕਿ ਮਧੂ ਮੱਖੀ ਪਾਲਣ ਦਾ ਕੰਮ ਛੋਟੇ ਕਿਸਾਨਾਂ ਦੀ ਆਮਦਨੀ ਵਧਾਉਣ 'ਚ ਵੱਡੀ ਸਹਾਇਤਾ ਸਾਬਤ ਹੋ ਸਕਦਾ ਹੈ। ਕੇਂਦਰ ਸਰਕਾਰ ਦਾ ਯਤਨ ਹੈ ਕਿ ਇਹ ਮਿੱਠੀ ਕ੍ਰਾਂਤੀ ਨਾ ਸਿਰਫ ਆਉਣ ਵਾਲੇ ਕੱਲ 'ਚ ਸਫਲ ਹੋਏ, ਬਲਕਿ ਇਸ ਟੀਚੇ 'ਤੇ ਪਹੁੰਚ ਕੇ ਭਾਰਤ ਨੂੰ ਸ਼ਹਿਦ ਦੇ ਮਾਮਲੇ 'ਚ ਵਿਸ਼ਵ 'ਚ ਇਕ ਮਹੱਤਵਪੂਰਨ ਸਥਾਨ ਮਿਲ ਸਕਦਾ ਹੈ। ਇਸ ਦੇ ਲਈ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਇਕ ਪੈਕੇਜ ਦੇ ਰੂਪ 'ਚ 500 ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ, ਜਦੋਂ ਕਿ ਮਧੂ ਮੱਖੀ ਪਾਲਕਾਂ ਨੂੰ ਕਈ ਹੋਰ ਯੋਜਨਾਵਾਂ ਦੁਆਰਾ ਨਿਰੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪ੍ਰੋਗਰਾਮ 'ਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਕਿਹਾ ਕਿ ਐਫਪੀਓ ਦਾ ਇਹ ਕਦਮ ਕਿਸਾਨਾਂ ਦੀ ਆਮਦਨੀ ਦੁੱਗਣਾ ਕਰਨ 'ਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਸ਼ਹਿਦ 'ਚ ਵੱਖ ਵੱਖ ਕਿਸਮਾਂ ਦੀ ਮੰਗ ਵੱਧ ਰਹੀ ਹੈ, ਹੁਣ ਮਿੱਠੀ ਕ੍ਰਾਂਤੀ ਸ਼ੁਰੂ ਹੋ ਗਈ ਹੈ। ਸ਼੍ਰੀ ਸੁਧਾਂਸ਼ੂ ਪਾਂਡੇ, ਸਕੱਤਰ, ਖੇਤੀਬਾੜੀ ਮੰਤਰਾਲੇ, ਸ੍ਰੀ ਸੰਜੀਵ ਕੁਮਾਰ ਚੱਢਾ, ਐਮ. ਡੀ. ਨਾਫੇਡ, ਹੋਰ ਅਧਿਕਾਰੀ-ਕਰਮਚਾਰੀ ਅਤੇ ਮਧੂ ਮੱਖੀ ਪਾਲਕ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ।
60 ਹਜ਼ਾਰ ਕੁਇੰਟਲ ਸ਼ਹਿਦ ਸਿੱਧੇ ਖਪਤਕਾਰਾਂ ਤੱਕ ਪਹੁੰਚੇਗਾ-ਭਾਰਤ ਸਰਕਾਰ ਦੀ ਯੋਜਨਾ ਤਹਿਤ ਇਨਾਂ 5 ਨਵੇਂ ਐਫਪੀਓ ਨਾਲ ਜੁੜੇ ਕਰੀਬ 5 ਸੌ ਪਿੰਡਾਂ ਦੇ 4-5 ਹਜ਼ਾਰ ਸ਼ਹਿਦ ਉਤਪਾਦਕਾਂ ਨੂੰ ਇਸ ਪ੍ਰੋਜੈਕਟ ਦਾ ਸਿੱਧਾ ਲਾਭ ਮਿਲੇਗਾ। ਸ਼ਹਿਦ ਉਤਪਾਦਕਾਂ ਵੱਲੋਂ ਕੱਢੇ ਗਏ 60 ਹਜ਼ਾਰ ਕੁਇੰਟਲ ਸ਼ਹਿਦ ਦੀ ਹੁਣ ਖੁਦ ਕਾਰਵਾਈ ਕੀਤੀ ਜਾਏਗੀ ਅਤੇ ਨੇਫ਼ੇਡ ਦੀ ਸਹਾਇਤਾ ਨਾਲ ਖਪਤਕਾਰਾਂ ਨੂੰ ਦੇ ਦਿੱਤੀ ਜਾਵੇਗੀ, ਜਿਸ ਨਾਲ ਉਨਾਂ ਦੀ ਆਮਦਨੀ 'ਚ ਵਾਧਾ ਹੋਵੇਗਾ।
ਐੱਫ. ਪੀ. ਓ. ਦੇ ਮੈਂਬਰ ਇੱਕ ਸੰਗਠਨ ਦੇ ਤੌਰ 'ਤੇ ਆਪਣੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਨ ਦੇ ਯੋਗ ਹੋਣਗੇ ਤਾਂ ਜੋ ਉਨਾਂ ਕੋਲ ਤਕਨਾਲੋਜੀ, ਨਿਵੇਸ਼, ਵਿੱਤ ਅਤੇ ਬਾਜ਼ਾਰਾਂ 'ਚ ਬੇਹਤਰ ਪਹੁੰਚ ਹੋ ਸਕੇ। ਨੇਫ਼ੇਡ ਆਪਣੀ ਐਫੀਲੀਏਟਿਡ ਇੰਡੀਅਨ ਸੁਸਾਇਟੀ ਆਫ਼ ਐਗਰੀਬਿਜ਼ਨੈਸ ਪ੍ਰੋਫੈਸ਼ਨਲਜ਼ (ਆਈਐਸਏਪੀ) ਵਲੋਂ ਮਧੂ ਮੱਖੀ ਪਾਲਕਾਂ ਦੇ ਨਵੇਂ ਐਫ. ਪੀ. ਓ. ਤਿਆਰ ਕਰ ਰਹੀ ਹੈ।
ਏਪੀਐਸ / ਐਮਜੀ / ਏਐਮ / ਐਸ ਕੇ
(Release ID: 1676315)
Visitor Counter : 221