ਵਿੱਤ ਮੰਤਰਾਲਾ
ਇਨਪੁਟ ਟੈਕਸ ਕ੍ਰੈਡਿਟ ਦੇ ਜਾਅਲੀ ਚਲਾਨ ਜਾਰੀ ਕਰਨ ਲਈ ਡੀਜੀਜੀਆਈ ਰੋਹਤਕ ਨੇ ਹਿਸਾਰ ਵਿੱਚ ਇੱਕ ਹੋਰ ਨੂੰ ਗ੍ਰਿਫਤਾਰ ਕੀਤਾ
Posted On:
24 NOV 2020 6:07PM by PIB Chandigarh
ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਨੂੰ ਧੋਖਾਧੜੀ ਨਾਲ ਪਾਸ ਕੀਤੇ ਜਾਣ ਦੇ ਮਾਮਲੇ ਦੀ ਚਲ ਰਹੀ ਜਾਂਚ ਦੌਰਾਨ ਜਿਸ ਵਿੱਚ ਹਿਸਾਰ ਦੇ ਸਤੇਂਦਰ ਕੁਮਾਰ ਸਿੰਗਲਾ ਨਾਂ ਦੇ ਇੱਕ ਵਿਅਕਤੀ ਨੂੰ 12.11.2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੀ ਐਸ ਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ), ਦੇ ਗੁਰੂਗ੍ਰਾਮ ਜ਼ੋਨਲ ਯੂਨਿਟ ਅਧੀਨ ਆਉਂਦੀ ਰੋਹਤਕ ਦੀ ਰੀਜਨਲ ਇਕਾਈ ਨੇ ਇੱਕ ਹੋਰ ਵਿਅਕਤੀ ਜੀਂਦ ਦੇ ਵਿਕਾਸ ਜੈਨ ਨੂੰ 23.11.2020 ਨੂੰ ਗ੍ਰਿਫਤਾਰ ਕੀਤਾ ਹੈ। ਵਿਕਾਸ ਜੈਨ ਇਕ ਫਰਮ ਦਾ ਮਾਲਕ ਸੀ ਅਤੇ ਇਕ ਫਰਮ ਦਾ ਮਾਲਕ ਹੋਣ ਦੇ ਨਾਤੇ ਟੈਕਸ ਯੋਗ 27.99 ਕਰੋੜ ਰੁਪਏ ਮੁੱਲ ਦੇ ਜਾਅਲੀ ਚਲਾਨ ਜਾਰੀ ਕਰਨ ਵਿਚ ਸ਼ਾਮਲ ਪਾਇਆ ਗਿਆ ਸੀ ਅਤੇ ਆਈਟੀਸੀ ਨੂੰ ਧੋਖਾਧੜੀ ਨਾਲ ਪਾਸ ਕਰਨ ਲਈ ਜਾਅਲੀ ਚਲਾਨ ਜਾਰੀ ਕਰਨ ਵਾਲੀਆਂ ਅਜਿਹੀਆਂ ਹੋਰ ਫਰਮਾਂ ਦੀ ਨਕਦੀ ਨੂੰ ਹੈਂਡਲ ਕਰਨ ਵਿੱਚ ਵੀ ਸ਼ਾਮਲ ਪਾਇਆ ਗਿਆ ਸੀ । ਵਿਕਾਸ ਜੈਨ ਨੇ ਇਸ ਤਰ੍ਹਾਂ ਆਪ ਤਾਂ ਜੁਰਮ ਕੀਤਾ ਹੀ ਇਸਦੇ ਨਾਲ ਹੀ 75 ਕਰੋੜ ਰੁਪਏ (ਲਗਭਗ) ਟੈਕਸ ਯੋਗ ਮੁੱਲ ਵਾਲੀਆਂ ਵਸਤਾਂ ਦੀ ਵਾਸਤਵਿਕ ਮੂਵਮੇੰਟ ਤੋਂ ਵਗੈਰ ਵੱਖ-ਵੱਖ ਫਰਮਾਂ ਤੋਂ ਜਾਅਲੀ ਚਲਾਨ ਜਾਰੀ ਕਰਵਾ ਕੇ ਜੁਰਮ ਕਾਰਨ ਲਈ ਉਕਸਾਇਆ ਅਤੇ ਧੋਖੇ ਨਾਲ 13 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਆਈ ਟੀ ਸੀ ਪਾਸ ਕੀਤੇ। ਉਸਨੇ ਅਜਿਹੀਆਂ ਧੋਖਾਧੜੀ ਵਾਲੀਆਂ ਆਈ ਟੀ ਸੀ ਨੂੰ ਕੁਝ ਖਰੀਦਦਾਰਾਂ ਕੋਲ ਭੇਜਿਆ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਧੋਖਾ ਦੇਣ ਦੇ ਇੱਕ ਘਟੀਆ ਉਦੇਸ਼ ਨਾਲ ਆਪਣੀ ਬਾਹਰੀ ਸਪਲਾਈ ਦੇ ਵਿਰੁੱਧ ਆਪਣੀ ਜੀਐਸਟੀ ਦੇਣਦਾਰੀ ਦਾ ਮੁਆਫ ਕਰਨ ਲਈ ਇਸ ਦਾ ਲਾਭ ਲਿਆ। ਜਾਂਚ ਦੇ ਦੌਰਾਨ, ਵਿਕਾਸ ਜੈਨ ਨੇ ਕਮਿਸ਼ਨ ਕਮਾਉਣ ਲਈ ਵਸਤਾਂ ਦੀ ਵਾਸਤਵਿਕ ਮੂਵਮੇੰਟ ਤੋਂ ਬਗੈਰ ਸਿਰਫ ਚਲਾਨ ਜਾਰੀ ਕਰਨ ਵਿੱਚ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਹੈ ਅਤੇ ਮੰਨਿਆ ਹੈ ਕਿ ਰਿਕਾਰਡ ਵਿੱਚ ਮੁੜ ਦੀਆਂ ਕੈਸ਼ ਐਂਟਰੀਆਂ ਅਜਿਹੀ ਕਮਿਸ਼ਨ ਦੀਆਂ ਸਨ ਜੋ ਉਸ ਦੀ ਆਪਣੀ ਲਿਖਤ ਵਿੱਚ ਸਨ।
ਇਸ ਪ੍ਰਕਾਰ, ਵਿਕਾਸ ਜੈਨ ਨੇ ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ ਐਕਟ (ਸੀਜੀਐਸਟੀ), 2017 ਦੀ ਧਾਰਾ 132 (1) (ਬੀ) ਅਤੇ (ਸੀ) ਦੇ ਅਧੀਨ ਅਪਰਾਧ ਕੀਤੇ ਹਨ, ਜੋ ਸੀ ਜੀ ਐਸ ਟੀ ਐਕਟ 2017 ਦੀ ਧਾਰਾ ਧਾਰਾ 132 (1) (ਐਲ) (ਆਈ) ਤਹਿਤ ਸਜ਼ਾ ਯੋਗ ਹੋਣ ਕਾਰਨ ਸੀਜੀਐਸਟੀ ਐਕਟ, 2017 ਦੀ ਧਾਰਾ 132 (5) ਅਧੀਨ ਕਾਗਨੀਜੇਬਲ ਅਤੇ ਗੈਰ ਜਮਾਨਤੀ ਹੈ।
ਸਿੱਟੇ ਵਜੋਂ, ਵਿਕਾਸ ਜੈਨ ਨੂੰ ਸੀਜੀਐਸਟੀ ਐਕਟ, 2017 ਦੀ ਧਾਰਾ 69 (1) ਦੇ ਤਹਿਤ 23.11.2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੇ ਬਾਅਦ ਉਸਨੂੰ ਜੂਡੀਸ਼ੀਅਲ ਮੈਜਿਸਟਰੇਟ ਦਰਜ਼ਾ ਅੱਬਲ (ਜੇਐਮਆਈਸੀ), ਰੋਹਤਕ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਦਰਜ਼ਾ ਅੱਬਲ, ਰੋਹਤਕ ਨੇ ਵਿਕਾਸ ਜੈਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
------------------------------------------------
ਆਰ.ਐਮ. / ਕੇ.ਐੱਮ.ਐੱਨ
(Release ID: 1675587)
Visitor Counter : 123