ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ਤਮਿਲ ਨਾਡੂ ਦੇ ਪੁਦੁਕੋਟਈ ਦੇ ਲਗਭਗ 1400 ਦਿੱਵਯਾਂਗਜਨਾਂ ਨੂੰ ਏਡਸ ਅਤੇ ਸਹਾਇਕ ਉਪਕਰਣ ਪ੍ਰਦਾਨ ਕਰਨ ਲਈ ਏਡੀਆਈਪੀ ਕੈਂਪ ਦਾ ਵਰਚੁਅਲ ਉਦਘਾਟਨ ਕੀਤਾ

Posted On: 24 NOV 2020 4:57PM by PIB Chandigarh

ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਤਮਿਲ ਨਾਡੂ ਦੇ ਪੁਦੁਕੋਟਈ (Pudukkottai) ਦੇ ਦਿੱਵਯਾਂਗਜਨਾਂ ਨੂੰ ਏਡਸ ਅਤੇ ਸਹਾਇਕ ਉਪਕਰਣ ਮੁਹੱਈਆ ਕਰਾਉਣ ਲਈ ਏਡੀਆਈਪੀ ਕੈਂਪ ਦਾ ਉਦਘਾਟਨ ਕੀਤਾ। ਲੋਕ ਸਭਾ ਹਲਕੇ ਤਿਰੁਚਿਰਪੱਲੀ ਤੋਂ ਸੰਸਦ ਦੇ ਮੈਂਬਰ ਸ਼੍ਰੀ ਐੱਸ. ਤਿਰੂਣਾਵੱਕਕਾਰਸਰ ਅਤੇ ਤਮਿਲ ਨਾਡੂ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਸੀ. ਵਿਜੈਬਾਸਕਰ ਨੇ ਕੈਂਪ ਵਿੱਚ ਸ਼ਿਰਕਤ ਕੀਤੀ।

 

ਭਾਰਤ ਸਰਕਾਰ ਦੀ ਏਡੀਆਈਪੀ ਸਕੀਮ ਤਹਿਤ ਤਮਿਲ ਨਾਡੂ ਦੇ ਪੁਦੁਕੋਟਈ ਦੇ ਜ਼ਿਲ੍ਹਾ ਕੁਲੈਕਟਰੋਰੇਟ ਕੈਂਪਸ ਵਿੱਚ ਪੁਦੁਕੋਟਈ ਜ਼ਿਲ੍ਹੇ ਦੇ ਪਛਾਣੇ ਦਿੱਵਯਾਂਗਜਨਾਂ ਲਈ ਬਲਾਕ ਪੱਧਰ ਤੇ ਸਹਾਇਕ ਏਡਸ ਅਤੇ ਡਿਵਾਈਸਾਂ ਦੀ ਮੁਫ਼ਤ ਵੰਡ ਲਈ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਸਥਾਨਕ ਲੋਕ ਪ੍ਰਤੀਨਿਧ, ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ, ਭਾਰਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਦੁਕੋਟਈ ਅਤੇ ਏਐੱਲਆਈਐੱਮਸੀਓ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

ਸ਼੍ਰੀ ਥਾਵਰਚੰਦ ਗਹਿਲੋਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਉਨ੍ਹਾਂ ਦਾ ਮੰਤਰਾਲਾ ਵੱਖ-ਵੱਖ ਉਪਾਵਾਂ ਅਤੇ ਯੋਜਨਾਵਾਂ ਰਾਹੀਂ ਦੇਸ਼ ਵਿੱਚ ਦਿੱਵਯਾਂਗਜਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਦਿੱਵਯਾਂਗਜਨਾਂ ਨੂੰ ਏਡਸ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ਦੇਸ਼ ਭਰ ਵਿੱਚ ਵਰਚੁਅਲ ਏਡੀਆਈਪੀ ਕੈਂਪ ਲਗਾ ਰਿਹਾ ਹੈ। ਦੇਸ਼ ਵਿੱਚ ਲਗਾਏ ਗਏ ਏਡੀਆਈਪੀ ਕੈਂਪਾਂ ਦੌਰਾਨ ਹੁਣ ਤੱਕ 10 ਗਿੰਨੀਜ਼ ਬੁੱਕ ਆਵ੍ ਵਰਲਡ ਰਿਕਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦੁਆਰਾ ਦਿੱਵਯਾਂਗਜਨ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਨ ਲਈ ਉਨ੍ਹਾਂ ਦੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਵਿੱਤੀ ਸਹਾਇਤਾ ਅਤੇ ਵਜ਼ੀਫੇ ਪ੍ਰਦਾਨ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦਿੱਵਯਾਂਗਜਨਾਂ ਦੀ ਸੁਵਿਧਾ ਅਤੇ ਸਹਾਇਤਾ ਲਈ ਆਪਣੇ ਮੰਤਰਾਲੇ ਦੀਆਂ ਕਈ ਮਹੱਤਵਪੂਰਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਦੱਸਿਆ। ਉਨ੍ਹਾਂ ਨੇ ਭਾਰਤ ਸਰਕਾਰ ਦੀਆਂ ਹਾਲੀਆ ਪਹਿਲਾਂ ਬਾਰੇ ਵੀ ਜਾਣੂ ਕਰਵਾਇਆ ਜਿਵੇਂ ਕਿ ਮਾਨਸਿਕ ਸਮੱਸਿਆਵਾਂ ਦੇ ਮੁੱਦਿਆਂ ਦੇ ਹੱਲ ਲਈ ਸਿਹੌਰ, ਮੱਧ ਪ੍ਰਦੇਸ਼  ਵਿਖੇ ਰਾਸ਼ਟਰੀ ਮਾਨਸਿਕ ਸਿਹਤ ਪੁਨਰਵਾਸ ਸੰਸਥਾਨ ਅਤੇ ਕਿਰਨ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਦੀ ਸਥਾਪਨਾ।  

 

ਪੁਦੁਕੋਟਈ ਜ਼ਿਲ੍ਹੇ ਦੇ ਕੁੱਲ 1398 ਲਾਭਾਰਥੀਆਂ ਨੂੰ 2547 ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ ਜਿਨ੍ਹਾਂ ਦੀ ਕੀਮਤ 117 ਲੱਖ ਰੁਪਏ ਹੈ। ਪੁਦੁਕੋਟਈ ਜ਼ਿਲ੍ਹੇ ਦੇ 09 ਵੱਖ-ਵੱਖ ਬਲਾਕਾਂ ਵਿੱਚ ਇਹ ਵੰਡ ਕੀਤੀ ਗਈ। ਉਦਘਾਟਨ ਕੈਂਪ ਵਿੱਚ ਪੁਦੁਕੋਟਈ ਬਲਾਕ ਦੇ 64 ਲਾਭਾਰਥੀਆਂ ਨੂੰ 131 ਸਹਾਇਕ ਉਪਕਰਣ ਪ੍ਰਦਾਨ ਕੀਤੇ ਗਏ ਜਿਨ੍ਹਾਂ ਦੀ ਕੀਮਤ  24.8 ਲੱਖ ਰੁਪਏ ਹੈ। ਸਹਾਇਤਾ ਅਤੇ ਉਪਕਰਣ ਜੋ ਵੰਡੇ ਗਏ ਹਨ ਉਨ੍ਹਾਂ ਵਿੱਚ 04 ਹੈਂਡ ਪ੍ਰੋਪੈਲਡ ਟ੍ਰਾਈਸਾਈਕਲ, 11 ਵ੍ਹੀਲ ਚੇਅਰ, 14 ਸੀਪੀ ਚੇਅਰ, 12 ਕਰੈਚਸ, 04 ਵਾਕਿੰਗ ਸਟਿਕਸ, 09 ਰੋਲਟਰ, 09 ਸਮਾਰਟ ਕੇਨ, 04 ਸਮਾਰਟ ਫੋਨ, 04 ਟੇਬਲੈਟ, ਨੇਤਰਹੀਣਾਂ ਲਈ 03 ਡੇਜ਼ੀ ਪਲੇਅਰ, 20 ਵਿਅਕਤੀਆਂ ਨੂੰ ਹੀਅਰਿੰਗ ਏਡਸ, 17 ਐੱਮਐੱਸਆਈਈਡੀ ਕਿੱਟ ਅਤੇ 20 ਨਕਲੀ ਅੰਗ ਅਤੇ ਕੈਲੀਪਰਸ ਸ਼ਾਮਲ ਹਨ।

 

ਇਹ ਕੈਂਪ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ ਅਗਵਾਈ ਹੇਠ ਕੰਮ ਕਰ ਰਹੇ ਆਰਟੀਫਿਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਐਲਿਮਕੋ), ਕਾਨਪੁਰ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ, ਪੁਦੁਕੋਟਈ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ। ਕੈਂਪ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ ਜਾਰੀ ਨਵੀਆਂ ਪ੍ਰਵਾਨਿਤ ਸਟੈਂਡਰਡ ਅਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀ) ਦੇ ਅਨੁਸਾਰ ਲਗਾਇਆ ਗਿਆ।

 

ਨੌਂ ਬਲਾਕਾਂ ਵਿੱਚ ਪੜਾਅਵਾਰ ਵੰਡੀਆਂ ਗਈਆਂ ਏਡਸ ਅਤੇ ਸਹਾਇਕ ਉਪਕਰਣਾਂ ਵਿੱਚ 76 ਹੈਂਡ ਪ੍ਰੋਪੈਲਡ ਟ੍ਰਾਈਸਾਈਕਲ, 301 ਵ੍ਹੀਲ ਚੇਅਰ, 72 ਸੀ.ਪੀ. ਚੇਅਰ, 420 ਕਰੱਚਜ਼, 124 ਵਾਕਿੰਗ ਸਟਿੱਕਸ, 11 ਰੋਲੇਟਰ, 52 ਸਮਾਰਟ ਕੇਨ, 15 ਸਟੈਂਡਰਡ ਫੋਲਡਿੰਗ ਕੇਨ, 24 ਸਮਾਰਟ ਫੋਨ, 06 ਟੈਬਲੇਟਸ, ਨੇਤਰਹੀਣਾਂ ਲਈ 05 ਡੇਜ਼ੀ ਪਲੇਅਰ , 01 ਬਰੇਲ ਕਿੱਟ, 01 ਬਰੇਲ ਸਲੇਟ, 502 ਹੀਅਰਿੰਗ ਏਡ, 444 ਐੱਮਐੱਸਆਈਈਡੀ ਕਿੱਟ, 93 ਲੈਪਰੋਸੀ ਲਈ ਰੋਜ਼ਾਨਾ ਦੀਆਂ ਸਹਾਇਕ ਕਿੱਟਾਂ ਅਤੇ 229 ਨਕਲੀ ਅੰਗ ਅਤੇ ਕੈਲੀਪਰਜ਼ ਸ਼ਾਮਲ ਹਨ।

 

ਏਡਸ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੌਰਾਨ ਕੋਵਿਡ-19 ਦੇ ਫੈਲਣ ਦੀ ਕਿਸੇ ਸੰਭਾਵਨਾ ਦੇ ਸਮਾਧਾਨ ਦੇ ਮੱਦੇਨਜ਼ਰ ਸਿਹਤ ਅਤੇ ਵਿਅਕਤੀਗਤ ਸੁਰੱਖਿਆ ਅਤੇ ਹੋਰ ਜ਼ਰੂਰੀ ਸਾਵਧਾਨੀ ਵਾਲੇ ਕਦਮਾਂ ਦਾ ਧਿਆਨ ਰੱਖਦੇ ਹੋਏ ਏਡਸ ਅਤੇ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਗਈ। ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ ਦੀ ਵਿਵਸਥਾ, ਫੇਸ ਮਾਸਕ, ਲਾਭਾਰਥੀਆਂ ਤੱਕ ਪਹੁੰਚਣ ਵਾਲੇ ਹਰੇਕ ਪੇਸ਼ੇਵਰ ਦੁਆਰਾ ਫੇਸ ਸ਼ੀਲਡ ਅਤੇ ਸੈਨੀਟਾਈਜ਼ਡ ਪੀਪੀਈ ਕਿੱਟਾਂ ਦੀ ਵਰਤੋਂ ਕੀਤੀ ਗਈ।

 

ਸਥਾਨ ਦੀ ਸੈਨੀਟਾਈਜੇਸ਼ਨ ਅਤੇ ਨਿਰੰਤਰ ਛੂਹਣ ਵਾਲੇ ਖੇਤਰ ਦੀ ਵੰਡ ਨਵੇਂ ਐੱਸਓਪੀ ਅਨੁਸਾਰ ਕੀਤੀ ਗਈ ਸੀ। ਉਪਕਰਣਾਂ ਦੀ ਬਹੁ-ਪੱਧਰੀ ਸੈਨੀਟਾਈਜੇਸ਼ਨ ਕਰਨ ਸਮੇਤ ਸਹਾਇਤਾ ਅਤੇ ਉਪਕਰਣਾਂ ਨੂੰ ਪੈਕ ਕਰਨ ਤੋਂ ਪਹਿਲਾਂ ਸੈਨੀਟਾਈਜੇਸ਼ਨ, ਟ੍ਰਾਂਸਪੋਰਟ ਵਾਹਨ, ਖੁੱਲ੍ਹੇ / ਬੰਦ ਸਟੈਕਿੰਗ ਖੇਤਰ ਦੀ ਸੈਨੀਟਾਈਜੇਸ਼ਨ ਅਤੇ ਸਹਾਇਕ ਉਪਕਰਣਾਂ ਦੀ ਮੁੜ ਸੈਨੀਟਾਈਜੇਸ਼ਨ ਵੰਡ ਤੋਂ ਠੀਕ ਪਹਿਲਾਂ ਕੀਤੀ ਗਈ ਸੀ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲਾਭਾਰਥੀਆਂ ਅਤੇ ਉਨ੍ਹਾਂ ਦੇ ਦੇਖਭਾਲ਼ ਕਰਤਿਆਂ ਵਿਚਾਲੇ ਸਮਾਜਿਕ ਦੂਰੀ ਨੂੰ ਬਣਾਈ ਰੱਖਣ ਲਈ ਬੈਠਣ ਪ੍ਰਬੰਧਾਂ ਦੀ ਯੋਜਨਾ ਬਣਾਈ ਗਈ ਸੀ ਅਤੇ ਨੇੜਲੇ ਸੰਪਰਕ ਤੋਂ ਬਚਣ ਲਈ ਵੱਖੋ-ਵੱਖਰੀ ਪ੍ਰਵੇਸ਼ ਅਤੇ ਨਿਕਾਸੀ ਪੁਆਇੰਟ ਦੇ ਨਾਲ ਇੱਕ ਸਮੇਂ ਤੇ 40 ਲਾਭਾਰਥੀਆਂ ਦੇ ਬੈਚਾਂ ਵਿੱਚ ਵੰਡ ਕੀਤੀ ਗਈ ਸੀ।

 

                                                                               *****

 

ਐੱਨਬੀ/ਐੱਸਕੇ/ਜੇਕੇ



(Release ID: 1675388) Visitor Counter : 231


Read this release in: English , Urdu , Hindi , Tamil