ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਨਵੀਨਤਾਕਾਰੀ ਤਕਨਾਲੋਜੀ ਦੀ ਵਰਤੋਂ

ਜਲ ਸ਼ਕਤੀ ਮੰਤਰਾਲਾ ਦੀ ਬਹੁ-ਅਨੁਸ਼ਾਸਨੀ ਤਕਨੀਕੀ ਕਮੇਟੀ ਨੇ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਦੇ ਖੇਤਰ ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੱਲ ਮੁਹੱਈਆ ਕਰਵਾਉਣ ਲਈ 5 ਨਵੀਨ ਤਕਨੀਕਾਂ ਦੀ ਮਦਦ ਨਾਲ ਖੇਤਰੀ ਪੱਧਰ ਦੇ ਹੱਲ ਮੁਹੱਈਆ ਕਰਾਉਣ ਦੀ ਸਿਫਾਰਸ਼ ਕੀਤੀ ਹੈ

Posted On: 22 NOV 2020 4:49PM by PIB Chandigarh

ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜਲ ਸ਼ਕਤੀ ਮੰਤਰਾਲਾ ਵਿਚ ਇਕ

ਬਹੁ-ਅਨੁਸ਼ਾਸਨੀ ਤਕਨੀਕੀ ਕਮੇਟੀ ਨੇ ਪੰਜ ਤਕਨਾਲੋਜੀਆਂ ਨੂੰ ਵਰਤਨ ਦੀ ਸਲਾਹ ਦਿੱਤੀ ਹੈ, ਜਿਸ ਵਿੱਚੋਂ ਵਿਸ਼ੇਸ਼ ਤੌਰ 'ਤੇ ਪੀਣ ਵਾਲੇ ਪਾਣੀ ਲਈ ਤਿੰਨ ਤਕਨੀਕਾਂ ਅਤੇ ਸਵੱਛਤਾ ਲਈ ਦੋ ਟੈਕਨਾਲੋਜੀਆਂ ਦੀ ਸਿਫਾਰਸ਼ ਕੀਤੀ ਗਈ ਹੈ । ਇਹ ਪੰਜ ਤਕਨੀਕਾਂ, ਤਕਨਾਲੋਜੀ ਕਮੇਟੀ ਦੁਆਰਾ ਪ੍ਰਵਾਨਤ 10 ਟੈਕਨਾਲੋਜੀਆਂ ਵਿਚੋਂ ਹਨ ਅਤੇ ਹੁਣ ਇਹ ਤਕਨਾਲੋਜੀਆਂ ਵਿਭਾਗ ਦੇ ਪੋਰਟਲ 'ਤੇ ਸੂਚੀਬੱਧ ਹੋਣਗੀਆਂ। ਇਸ ਕਮੇਟੀ ਵੱਲੋਂ ਦਿੱਤੇ ਸੁਝਾਅ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮਦਦਗਾਰ ਹੋਣਗੇ। ਇਸ ਦੇ ਕਾਰਨ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਨ੍ਹਾਂ ਤਕਨੀਕਾਂ ਨੂੰ ਆਪਣੀ ਜ਼ਰੂਰਤ ਅਤੇ ਉਪਲਬਧਤਾ ਦੇ ਅਨੁਸਾਰ ਵਰਤਣ ਦੇ ਯੋਗ ਹੋਣਗੇ । ਤਕਨੀਕੀ ਕਮੇਟੀ ਵੱਲੋਂ ਵਿਚਾਰਨ ਅਤੇ ਸਿਫ਼ਾਰਸ਼ ਤੋਂ ਪਹਿਲਾਂ ਇਨ੍ਹਾਂ ਤਕਨਾਲੋਜੀਆਂ ਦਾ ਵੱਖ-ਵੱਖ ਪੱਧਰਾਂ ਤੇ ਮੁਲਾਂਕਣ ਕੀਤਾ ਗਿਆ ਸੀ।

 ਜਲ ਸ਼ਕਤੀ ਮੰਤਰਾਲਾ ਨੇ ਮਹੱਤਵਪੂਰਣ ਪ੍ਰਾਜੈਕਟ ਜਲ ਜੀਵਨ ਮਿਸ਼ਨ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਅਜਿਹੇ ਨਵੀਨਤਾਕਾਰੀ ਤਕਨੀਕੀ ਪ੍ਰਬੰਧਾਂ ਨੂੰ ਪਹਿਲ ਦਿੱਤੀ ਹੈ ਤਾਂ ਜੋ ਸਾਲ 2024 ਤੱਕ ਹਰੇਕ ਪੇਂਡੂ ਘਰ ਨੂੰ ਨਲਕੇ ਦਾ ਪਾਣੀ ਮੁਹੱਈਆ ਕਰਵਾਉਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਸੇ ਸਮੇਂ, ਪ੍ਰਾਜੈਕਟ ਨੂੰ ਤੇਜ਼ ਰਫਤਾਰ ਨਾਲ ਪੂਰਾ ਕੀਤਾ ਜਾ ਸਕਦਾ ਹੈ। ਜਦੋਂ ਕਿ ਅਜਿਹੀਆਂ ਯੋਜਨਾਵਾਂ ਦੇ ਲਾਗੂ ਹੋਣ ਦੌਰਾਨ ਦਰਪੇਸ਼ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੇਂਡੂ ਖੇਤਰਾਂ ਵਿੱਚ ਕਮਿਉਨਿਟੀ ਪੱਧਰ 'ਤੇ ਢੁਕਵੀਂ ਮਾਤਰਾ ਅਤੇ ਪੀਣ ਵਾਲੇ ਪਾਣੀ ਦੀ ਸਿਫਾਰਸ਼ ਕਰਨ ਲਈ ਜਲ ਜੀਵਨ ਮਿਸ਼ਨ ਤਹਿਤ ਨਵੀਨਤਾਕਾਰੀ ਤਕਨਾਲੋਜੀਆਂ ਅਪਨਾਉਣ ਲਈ ਤਜਵੀਜ਼ਾਂ ਦੀ ਮੰਗ ਕੀਤੀ ਗਈ ਹੈ। ਇਸ ਮਿਸ਼ਨ ਨੂੰ ਲਾਗੂ ਕਰਨ ਲਈ ਕਈ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਵਿੱਚ ਖੇਤਰੀ ਜਲ ਸਰੋਤਾਂ, ਸੇਵਾ ਦੀ ਪੇਸ਼ਕਸ਼ ਦਾ ਪੱਧਰ, ਪਾਣੀ ਦੀ ਗੁਣਵੱਤਾ ਦੀਆਂ ਚੁਣੌਤੀਆਂ, ਸਫਾਈ ਨਾਲ ਸਹਿਜਤਾ ਅਤੇ ਗੰਦੇ ਪਾਣੀ ਅਤੇ ਹੋਰਨਾਂ ਚੀਜ਼ਾਂ ਨਾਲ ਜੁੜੇ ਮਾਮਲੇ ਸ਼ਾਮਲ ਹਨ ।

ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਜ਼ਮੀਨੀ ਪੱਧਰ 'ਤੇ ਮਿਸ਼ਨ ਨੂੰ ਲਾਗੂ ਕਰਨ ਲਈ ਨਵੀਨਤਾ ਦਾ ਸੁਝਾਅ ਦੇਣ ਲਈ ਇਕ ਤਕਨੀਕੀ ਕਮੇਟੀ ਬਣਾਈ ਗਈ ਸੀ । ਤਕਨੀਕੀ ਕਮੇਟੀ, ਜਿਸਦੀ ਅਗਵਾਈ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕਰਦੇ ਹਨ, ਵਿਚ ਐਨਆਈਟੀਆਈ ਆਯੋਗ, ਵਿਗਿਆਨ ਅਤੇ ਟੈਕਨਾਲੋਜੀ ਵਿਭਾਗ, ਬਾਇਓਟੈਕਨਾਲੋਜੀ ਵਿਭਾਗ, ਸੀਐਸਆਈਆਰ, ਡੀਆਰਡੀਓ, ਨੀਰਆਈ, ਆਈਆਈਟੀ, ਨੈਸ਼ਨਲ ਇੰਸਟੀਚਿਉਟ ਆਫ਼ ਓਸ਼ਨ ਟੈਕਨਾਲੋਜੀ ਅਤੇ ਰਾਜਾਂ ਆਦਿ ਦੇ ਮੈਂਬਰ ਸ਼ਾਮਲ ਹੁੰਦੇ ਹਨ। ਇਸ ਕਮੇਟੀ ਦਾ ਧਿਆਨ ਵਿਗਿਆਨ ਅਤੇ ਤਕਨਾਲੋਜੀ 'ਤੇ ਜ਼ਮੀਨੀ ਪੱਧਰ' ਤੇ ਹੱਲ ਮੁਹੱਈਆ ਕਰਵਾਉਣ 'ਤੇ ਕੇਂਦਰਤ ਰਹੇਗਾ ਜੋ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਮਦਦਗਾਰ ਹੋਵੇਗਾ।

 ਬਿਨੈਕਾਰਾਂ ਨੂੰ ਮਾਨਤਾ ਦੇਣ ਲਈ ਦੋ-ਪੜਾਅ ਦੀ ਸਕ੍ਰੀਨਿੰਗ ਪ੍ਰਕਿਰਿਆ ਅਪਣਾਈ ਗਈ ਹੈ । ਪਹਿਲੇ ਪੜਾਅ ਵਿਚ, ਤਕਨੀਕੀ ਇਕਾਈ ਨੇ ਪ੍ਰਾਪਤ ਹੋਈਆਂ 87 ਬਿਨੈਕਾਰਾਂ ਵਿਚੋਂ ਯੋਗ ਬਿਨੈਕਾਰਾਂ ਨੂੰ ਸ਼ਾਰਟਲਿਸਟ ਕੀਤਾ ਹੈ । ਆਨਲਾਈਨ ਪ੍ਰਾਪਤ ਤਕਨੀਕੀ ਐਪਲੀਕੇਸ਼ਨਾਂ ਵਿੱਚ ਨਵੀਨਤਾ ਪ੍ਰਦਾਨ ਕਰਨ ਦੇ ਦਾਅਵਿਆਂ ਦੀ ਜਾਂਚ ਕੀਤੀ ਗਈ ।

ਐਸਯੂਐਸਯੂਆਰਡੀ ਮੈਟ੍ਰਿਕਸ ਫਰੇਮਵਰਕ (ਕਿਫਾਇਤੀ, ਮਾਪਯੋਗਤਾ, ਸਥਿਰਤਾ, ਯੂਨੀਵਰਸਲਤਾ, ਰੈਪਿਡ, ਉੱਤਮਤਾ ਅਤੇ ਵਿਲੱਖਣਤਾ) ਦੇ ਅਨੁਸਾਰ -ਇਹ ਢਾਂਚਾ ਸੀਐਸਆਈਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ ਆਰ.ਏ. ਮਸ਼ੇਲਕਰ ਦੁਆਰਾ ਤਿਆਰ ਕੀਤਾ ਗਿਆ ਸੀ । ਦੂਜੇ ਪੜਾਅ ਵਿੱਚ, ਪ੍ਰਵਾਨਤ ਬਿਨੈਕਾਰਾਂ ਦੁਆਰਾ ਬਿਨੈਕਾਰਾਂ ਦੀ ਮੈਰਿਟ ਦੀ ਜਾਂਚ ਕਰਨ ਲਈ ਇੱਕ ਪ੍ਰਸ਼ਨਾਵਲੀ ਅਤੇ ਵਿਸਤ੍ਰਿਤ ਆਨਲਾਈਨ ਪੇਸ਼ਕਾਰੀ ਕੀਤੀ ਗਈ ਸੀ , ਜ਼ਮੀਨੀ ਪੱਧਰ ਦੀ ਯੋਗਤਾ ਦਾ ਮੁਲਾਂਕਣ ਵੀ ਕੀਤਾ ਗਿਆ । ਹਾਲਾਂਕਿ, ਦੂਜਾ ਪੜਾਅ ਕੋਵੀਡ -19 ਲੌਕਡਾਉਨ ਅਤੇ ਯਾਤਰਾ ਦੀਆਂ ਪਾਬੰਦੀਆਂ ਕਾਰਨ ਫੀਲਡ ਮੁਲਾਂਕਣ ਦੇ ਬਦਲੇ ਕੀਤਾ ਗਿਆ ਸੀ । ਇਨ੍ਹਾਂ ਪ੍ਰਕਿਰਿਆਵਾਂ ਵਿਚੋਂ ਲੰਘਣ ਤੋਂ ਬਾਅਦ, ਤਕਨੀਕੀ ਕਮੇਟੀ ਨੇ ਅੰਤਮ ਸ਼ਾਰਟਲਿਸਟਡ ਕੀਤੇ 10 ਵਿੱਚੋਂ ਪੰਜ ਨਵੀਆਂ ਟੈਕਨਾਲੋਜੀਆਂ ਦੀ ਸੇਵਾ ਲੈਣ ਦੀ ਸਿਫਾਰਸ਼ ਕੀਤੀ  ਹੈ ।

 

ਪੰਜ ਟੈਕਨਾਲੋਜੀਆਂ, ਜਿਨ੍ਹਾਂ ਦੀ ਸਿਫਾਰਸ਼ ਕੀਤੀ ਹੈ, ਉਹ ਹਨ:

 i.) ਗਰੂਂਡਫੋਸ ਏਕਿਉਪੁਉਰ , ਅਲਟਰਾ ਫਿਲਟ੍ਰੇਸ਼ਨ ਦੇ ਅਧਾਰ ਤੇ ਇੱਕ ਸੌਰ ਉਰਜਾ ਅਧਾਰਤ ਵਾਟਰ ਟ੍ਰੀਟਮੈਂਟ ਪਲਾਂਟ ।

ii.) ਜਨੰਜਲ ਵਾਟਰ ਆਨ ਵ੍ਹੀਲਜ਼', ਜੀ ਪੀ ਐਸ ਸਥਾਨ 'ਤੇ ਅਧਾਰਤ ਇਕ ਆਈਓਟੀ ਅਧਾਰਤ ਇਲੈਕਟ੍ਰਿਕ ਵਾਹਨ, ਜਿਸ ਨਾਲ ਘਰਾਂ ਦੇ ਦਰਵਾਜ਼ੇ ਤਕ ਸੁਰੱਖਿਅਤ ਪਾਣੀ ਦੀ ਸਪਲਾਈ ਹੋ ਸਕੇ ।

iii.) ਪ੍ਰੀਸਟੋ ਆਨਲਾਈਨ ਕਲੋਰਿਨੇਟਰ, ਬੈਕਟਰੀਆ, ਗੰਦਗੀ, ਵਾਇਰਸਾਂ ਨੂੰ ਦੂਰ ਕਰਨ ਲਈ ਪਾਣੀ ਨੂੰ ਰੋਗਾਣੂ-ਮੁਕਤ ਕਰਨ ਲਈ ਇੱਕ ਗੈਰ-ਬਿਜਲੀ ਨਿਰਭਰ ਆਨਲਾਈਨ ਕਲੋਰੀਨੇਟਰ ।

iv.) ਜੋਕਸਾਉ ਟੈਕਨੋਲੋਜੀ - ਧਰਤੀ ਹੇਠਲਾ ਪਾਣੀ ਸ਼ੁੱਧਕਰਨ ਪ੍ਰਣਾਲੀ, ਜੋ ਕਿ ਗੰਦੇ ਅਤੇ ਅਸ਼ੁੱਧ ਪਾਣੀ, ਰਸੋਈ ਅਤੇ ਇਸ਼ਨਾਨ ਘਰ ਤੋਂ ਬਾਹਰ ਆਉਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਦੇ ਸਮਰੱਥ ਹੈ । ਅਜਿਹੀ ਪ੍ਰਣਾਲੀ ਜਿਸ ਵਿਚ ਐਨਾਡੋਰਬਿਕ-ਐਰੋਬਿਕ ਕੌਨਫਿਗ੍ਰੇਸ਼ਨ ਹੈ ਜੋ ਧਰਤੀ ਦੇ ਅੰਦਰ ਸਥਾਪਤ ਕੀਤੀ ਜਾ ਸਕਦੀ ਹੈ ।

v.) ਐਫਬੀਟੈਕ ਇਹ ਇਕ ਟੈਕਨਾਲੋਜੀ ਹੈ ਜਿਸ ਵਿਚ ਨਿਯੰਤਰਿਤ ਫਿਲਟਰ ਮੀਡੀਆ ਦੀ ਵਰਤੋਂ ਨਾਲ ਇਸਤੇਮਾਲ ਕੀਤੇ ਜਾਣ ਵਾਲੇ ਸਥਾਨ ਤੇ ਇਕੱਠੇ ਕੀਤੇ ਜਾ ਸਕਦੇ ਹਨ । ਇਹ ਵਿਕੇਂਦਰੀਕ੍ਰਿਤ ਸੀਵਰੇਜ ਟਰੀਟਮੈਂਟ ਸਿਸਟਮ ਹੈ ।

ਕਮੇਟੀ ਨੇ ਦੂਜੇ 5 ਬਿਨੈਕਾਰਾਂ ਨੂੰ ਪਾਇਲਟ ਪ੍ਰਾਜੈਕਟ ਅਤੇ ਜ਼ਮੀਨੀ ਪੱਧਰ ਦੇ ਕੰਮ ਦਾ ਡਾਟਾ ਪ੍ਰਮਾਣ ਪੱਤਰ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਹੈ, ਤਾਂ ਜੋ ਉਨ੍ਹਾਂ ਨੂੰ ਵੀ ਪਛਾਣਿਆ ਜਾ ਸਕੇ।

 

****

ਬੀ. ਵਾਈ./ ਐਮ.ਜੀ. / ਏ.ਐਸ.



(Release ID: 1674976) Visitor Counter : 197