ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਦੇ 55ਵੇਂ ਸਥਾਪਨਾ ਦਿਵਸ ਤੇ ਵਿਦਿਆਰਥੀਆਂ ਨੂੰ ਵਰਚੂਅਲੀ ਸੰਬੋਧਨ ਕੀਤਾ
Posted On:
21 NOV 2020 7:29PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਦੇ 55ਵੇਂ ਸਥਾਪਨਾ ਦਿਵਸ ਮੌਕੇ ਵਿਦਿਆਰਥੀਆਂ ਨੂੰ ਵਰਚੂਅਲੀ ਸੰਬੋਧਨ ਕੀਤਾ। ਇਸ ਮੌਕੇ ਉੱਘੇ ਲੇਖਕ ਡਾ: ਯੋਗੇਂਦਰ ਨਾਥ ਸ਼ਰਮਾ ‘ਅਰੁਣ’, ਪ੍ਰੋਫੈਸਰ ਕਪਿਲ ਕਪੂਰ ਚੇਅਰਪਰਸਨ ਗਵਰਨਿੰਗ ਬਾਡੀ ਆਈ ਆਈ ਏ ਐਸ, ਪ੍ਰੋ: ਚਮਨ ਲਾਲ ਗੁਪਤਾ ਵਾਈਸ ਚੇਅਰਮੈਨ ਗਵਰਨਿੰਗ ਬਾਡੀ ਆਈਆਈਏਐਸ, ਪ੍ਰੋਫੈਸਰ ਮਕਰੰਦ ਪਰਾਂਜਾਪੇ, ਡਾਇਰੈਕਟਰ ਆਈ ਆਈ ਏ ਐਸ, ਸ਼ਿਮਲਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ, ਸ੍ਰੀ ਪੋਖਰਿਯਾਲ ਨੇ ਆਈ.ਆਈ ਏ.ਐੱਸ ਦੀ ਸਮੁੱਚੀ ਟੀਮ ਨੂੰ 55 ਵੇਂ ਸਥਾਪਨਾ ਦਿਵਸ ਦੇ ਵਰਚੁਅਲ ਸਮਾਰੋਹ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਈ.ਆਈ.ਏ ਐੱਸ. ਸੰਸਥਾ ਭਾਰਤ ਦਾ ਮਾਣਮੱਤਾ ਤਾਜ ਹੈ। ਉਨ੍ਹਾਂ ‘ਨਵੀਂ ਸਿੱਖਿਆ ਨੀਤੀ 2020’ ਨੂੰ ਲਾਗੂ ਕਰਦਿਆਂ ਭਾਰਤ ਨੂੰ ‘ਵਿਸ਼ਵਗੁਰੂ’ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਵੈ-ਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਵੈ-ਨਿਰਭਰ ਭਾਰਤ ਪ੍ਰਾਪਤ ਕਰਨ ਵਿਚ ਸਾਡੀ ਸਹਾਇਤਾ ਕਰੇਗੀ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਈਆਈਏਐਸ ਖੋਜ ਦੇ ਜ਼ਰੀਏ ਨਵੀਂ ਸਿੱਖਿਆ ਨੀਤੀ ਨੂੰ ਉੱਚ ਪੱਧਰਾਂ ਤਕ ਲੈ ਜਾਵੇਗੀ। ਉਨ੍ਹਾਂ ਇਸ ਗੱਲ ਨੂੰ ਮੁੜ ਦੋਹਰਾਇਆ ਕਿ ਸਰਕਾਰ ਸੰਸਥਾ ਦੇ ਸਾਰੇ ਯਤਨਾਂ ਵਿੱਚ ਪੂਰੀ ਸਹਾਇਤਾ ਕਰੇਗੀ।
‘ਨਵੀਂ ਸਿੱਖਿਆ ਨੀਤੀ 2020' ਉਪਰ ਸਥਾਪਨਾ ਦਿਵਸ ਮੌਕੇ ਭਾਸ਼ਣ ਦਿੰਦਿਆਂ ਡਾ: ਯੋਗੇਂਦਰ ਨਾਥ ‘ਅਰੁਣ’ ਨੇ ਕਿਹਾ ਕਿ ਭਾਰਤ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਦੀ ਦੂਰੰਦੇਸ਼ੀ ਅਗਵਾਈ ਹੇਠ 34 ਸਾਲਾਂ ਦੇ ਲੰਬੇ ਅਰਸੇ ਦੇ ਇੰਤਜ਼ਾਰ ਤੋਂ ਬਾਅਦ ਨਵੀਂ ਸਿੱਖਿਆ ਨੀਤੀ (ਐਨਈਪੀ) ਪ੍ਰਾਪਤ ਹੋਈ। ਉਨ੍ਹਾਂ ਨੇ ਅੱਗੇ ਕਿਹਾ ਕਿ ਐਨਈਪੀ ਦਾ ਮੁੱਖ ਧਿਆਨ ਰਾਸ਼ਟਰੀ, ਸਥਾਨਕ ਅਤੇ ਖੇਤਰੀ ਭਾਸ਼ਾਵਾਂ ਰਾਹੀਂ ਅਮੀਰ ਭਾਰਤੀ ਸਭਿਆਚਾਰ, ਧਰਮ, ਕਲਾ ਨੂੰ ਉਤਸ਼ਾਹਤ ਕਰਨਾ ਹੈ। ਐਨ.ਈ.ਪੀ. 2020 ਸਹੀ ਅਰਥਾਂ ਵਿੱਚ ਪਹਿਲੀ ਰਾਸ਼ਟਰੀ ਸਿੱਖਿਆ ਨੀਤੀ ਹੈ, ਜਿਸਦਾ ਉਦੇਸ਼ ਲੁਪਤ ਹੋ ਚੁਕੀ ਮਹਾਨ ਭਾਰਤੀ ਗਿਆਨ ਪ੍ਰਣਾਲੀ (ਵੇਦਾਂ, ਪੁਰਾਣਾਂ,ਆਯੁਰਵੇਦ ਆਦਿ) ਨੂੰ ਬਹਾਲ ਕਰਦਿਆਂ ਜਾਂ ਅਪਨਾਉਂਦਿਆਂ ਭਾਰਤ ਨੂੰ ਮਹਾਨ ਬਣਾਉਣਾ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਨਵੀਂ ਸਿੱਖਿਆ ਨੀਤੀ ਸਿੱਖਿਆ ਪ੍ਰਣਾਲੀ ਵਿਚ ਤਬਦੀਲੀ ਲਿਆਏਗੀ ਅਤੇ ਭਾਰਤ ਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਣ ਵਿਚ ਸਹਾਇਤਾ ਕਰੇਗੀ।
ਇਸ ਮੌਕੇ, ਇੰਸਟੀਚਿਊਟ ਦੀ ਹਿੰਦੀ ਮੈਗਜ਼ੀਨ ਹਿਮਾਂਜਲੀ ਦਾ 21 ਵਾਂ ਅੰਕ ਡਾ: ਯੋਗੇਂਦਰ ਨਾਥ ਸ਼ਰਮਾ ‘ਅਰੁਣ’, ਪ੍ਰੋ. ਪਰਾਂਜਾਪੇ ਅਤੇ ਮੈਗਜ਼ੀਨ ਦੇ ਸੰਪਾਦਕੀ ਬੋਰਡ ਦੇ ਮੈਂਬਰਾਂ ਵੱਲੋਂ ਲਾਂਚ ਕੀਤਾ ਗਿਆ। ਇੰਸਟੀਚਿਊਟ ਦੇ ਸੇਵਾਮੁਕਤ ਕਰਮਚਾਰੀ ਸ਼੍ਰੀ ਹਰੀ ਕਪੂਰ ਅਤੇ ਐਮਟੀਐਸ ਸ਼੍ਰੀ ਬਲੀਰਾਮ ਨੂੰ ਸੰਸਥਾ ਲਈ ਉਨ੍ਹਾਂ ਦੀਆਂ ਸੇਵਾਵਾਂ ਵਾਸਤੇ ਰਵਾਇਤੀ ਹਿਮਾਚਲੀ ਸ਼ਾਲ ਅਤੇ ਟੋਪੀ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋ: ਚਮਨ ਲਾਲ ਗੁਪਤਾ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਅਤੇ ਸੰਸਥਾ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਡਾ. ਮੀਨੂੰ ਅਗਰਵਾਲ, ਆਰ.ਐੱਮ.ਓ., ਆਈ.ਆਈ.ਏ. ਐੱਸ. ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਇਕੱਤਰਤਾ ਵਿੱਚ ਹਾਜ਼ਰ ਮੰਤਰੀ ਅਤੇ ਹੋਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
----------------------------------------------
ਐਮ ਸੀ /ਕੇ ਪੀ /ਏ ਕੇ
(Release ID: 1674834)