ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਮੰਤਰੀ ਨੇ 900 ਸੀਬੀਜੀ ਪਲਾਂਟ ਸਥਾਪਿਤ ਕਰਨ ਲਈ ਐੱਮਓਯੂ ਦਸਤਖ਼ਤ ਪ੍ਰੋਗਰਾਮ ਵਿੱਚ ਕਿਹਾ ਕਿ ਦੇਸ਼ ਵਿੱਚ 5000 ਕੰਪ੍ਰੈਸਡ ਬਾਇਓ - ਗੈਸ ਸਥਾਪਿਤ ਕਰਨ ਲਈ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ

Posted On: 20 NOV 2020 5:29PM by PIB Chandigarh

ਸੈਸਟੇਨਬਲ ਆਲਟ੍ਰਨੇਟਿਵ ਟੂਵਾਰਡਜ਼ ਅਫੋਰਡੇਬਲ ਟ੍ਰਾਂਸਪੋਰਟੇਸ਼ਨ (ਐੱਸਏਟੀਏਟੀ) ਪਹਿਲ ਤਹਿਤ ਭਾਰਤ ਭਰ ਵਿੱਚ ਕੰਪ੍ਰੈਸਡ ਬਾਇਓ - ਗੈਸ ਸੀਬੀਜੀ ਪਲਾਂਟ ਸਥਾਪਿਤ ਕਰਨ ਲਈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਹਾਜ਼ਰੀ ਵਿੱਚ ਕਿਫਾਇਤੀ ਅਤੇ ਸਾਫ਼ ਆਵਾਜਾਈ ਇੰਧਨ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਲਈ, ਐੱਮਓਪੀਐੱਨਜੀ ਅਤੇ ਪ੍ਰਮੁੱਖ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਅਤੇ ਟੈਕਨੋਲੋਜੀ ਪ੍ਰਦਾਤਾ ਦਰਮਿਆਨ ਇੱਕ ਐੱਮਓਯੂ ਸਾਈਨ ਕੀਤਾ ਗਿਆ। ਕੰਪਰੈੱਸਡ ਬਾਇਓ-ਗੈਸ (ਸੀਬੀਜੀ) ਪਲਾਂਟ ਲਗਾਉਣ ਲਈ ਅਤੇ ਸੀਬੀਜੀ ਸੈਕਟਰ ਇੰਡੀਅਨ ਆਇਲ, ਪ੍ਰਾਜ ਇੰਡਸਟਰੀਜ਼ ਸੀਈਆਈਡੀ ਕੰਸਲਟੈਂਟ ਅਤੇ ਭਾਰਤ ਬਾਇਓ ਗੈਸ ਊਰਜਾ ਨਾਲ ਟੈਕਨੋਲੋਜੀ ਪ੍ਰਦਾਤਾ ਦੇ ਨਾਲ ਜੇਬੀਐੱਮ ਗਰੁੱਪ, ਅਡਾਨੀ ਗੈਸ, ਟੋਰੈਂਟ ਗੈਸ ਅਤੇ ਪੈਟਰੋਨੇਟ ਐੱਲਐੱਨਜੀ ਪ੍ਰੋਜੈਕਟ ਲਈ ਟੈਕਨੋਲੋਜੀ ਦੀ ਉਪਲਬਧਤਾ ਦੇ ਲਈ ਸਹੂਲਤਾਂ ਲਈ ਐੱਮਓਯੂ ਸਾਈਨ ਕੀਤੇ ਗਏ। 

 

https://ci3.googleusercontent.com/proxy/ivuBMrf0qrTMbIU27WreV_dIkSyU3YW17k-YXZ7yQCqtL4AF_rbQIO4R0TZ2Xu0cQ10WgPABN_KvqXrSi5QxWm657nLPUOZ-F0_zfA5vKGt-jc4EfN6MfWydAg=s0-d-e1-ft#https://static.pib.gov.in/WriteReadData/userfiles/image/image0017IYB.jpg

 

ਭਾਰਤ ਸਰਕਾਰ, ਐੱਸਏਟੀਏਟੀ ਪਹਿਲਾਂ ਤਹਿਤ 2023-24 ਤੱਕ 5000 ਸੀਬੀਜੀ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ 15 ਐੱਮਐੱਮਟੀ ਦੇ ਉਤਪਾਦਨ ਦੇ ਟੀਚੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨ ਵੱਲ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ।

 

ਐੱਸਏਟੀਏਟੀ ਬਾਰੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ, “ਅਸੀਂ ਐੱਸਏਟੀਏਟੀ ਲਈ ਇੱਕ ਸਪਸ਼ਟ ਰੋਡ-ਮੈਪ ਤਿਆਰ ਕੀਤਾ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਉਦਯੋਗ ਨੇ ਐੱਸਏਟੀਏਟੀ ਵਿੱਚ ਭਾਰੀ ਰੁਚੀ ਦਿਖਾਈ ਹੈ। 600 ਸੀਬੀਜੀ ਪਲਾਂਟਾਂ ਲਈ ਉਦੇਸ਼ ਦਾ ਪੱਤਰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ 900 ਪਲਾਂਟਾਂ ਲਈ ਅੱਜ ਸਮਝੌਤਿਆਂ ’ਤੇ ਦਸਤਖਤ ਹੋਣ ਨਾਲ, ਕੁੱਲ 1500 ਸੀਬੀਜੀ ਪਲਾਂਟ ਚਲਣ ਲਈ ਵੱਖ-ਵੱਖ ਪੜਾਵਾਂ ’ਤੇ ਹਨ। ਇਨ੍ਹਾਂ 900 ਪਲਾਂਟਾਂ ਵਿੱਚ 30,000 ਕਰੋੜ ਰੁਪਏ ਦੇ ਨਿਵੇਸ਼ ਦੀ ਗੱਲ ਕੀਤੀ ਗਈ ਹੈ। ਕੁੱਲ 5000 ਸੀਬੀਜੀ ਪਲਾਂਟਾਂ ਵਿੱਚ ਤਕਰੀਬਨ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਕਲਪਨਾ ਕੀਤੀ ਗਈ ਹੈ। ਬਾਇਓਫਿਊਲ ਵਿੱਚ ਸਾਡੇ ਬਾਲਣ ਦਰਾਮਦ ਬਿਲ ਨੂੰ 1 ਲੱਖ  ਰੁਪਏ ਤੱਕ ਘਟਾਉਣ ਦੀ ਸੰਭਾਵਨਾ ਹੈ।”

 

ਐੱਸਏਟੀਏਟੀ ਦੇ ਲਾਭ ਦੱਸਦਿਆਂ ਮੰਤਰੀ ਸ਼੍ਰੀ ਪ੍ਰਧਾਨ ਨੇ ਕਿਹਾ, “ਐੱਸਏਟੀਏਟੀ ਦੇ ਲਾਭ ਸਾਡੇ ਕਿਸਾਨਾਂ, ਗ੍ਰਾਮੀਣ ਖੇਤਰਾਂ ਅਤੇ ਆਦਿਵਾਸੀਆਂ ਨੂੰ ਹੋਣਗੇ। ਜੰਗਲ ਦੀ ਰਹਿੰਦ-ਖੂੰਹਦ, ਐਗਰੀ- ਵੇਸਟ, ਪਸ਼ੂ ਪਾਲਣ ਦੀ ਰਹਿੰਦ-ਖੂੰਹਦ ਅਤੇ ਸਮੁੰਦਰੀ ਰਹਿੰਦ-ਖੂੰਹਦ ਨੂੰ ਸ਼ਾਮਲ ਕਰਨ ਦੇ ਨਾਲ, ਐੱਸਏਟੀਏਟੀ ਵਿੱਚ ਇੱਕ ਬਹੁਪੱਖੀ ਪਹੁੰਚ ਸ਼ਾਮਲ ਹੈ। ਉਦਾਰ ਨੀਤੀਗਤ ਪ੍ਰਣਾਲੀ ਨਾਲ ਉੱਦਮੀਆਂ ਲਈ ਕਾਰੋਬਾਰ ਕਰਨ ਵਿੱਚ ਅਸਾਨੀ, ਔਫ-ਟੇਕ ਗਾਰੰਟੀ, ਵਿੱਤ ਅਤੇ ਟੈਕਨੋਲੋਜੀ ਦੀ ਸਹਾਇਤਾ ਨੂੰ ਯਕੀਨੀ ਬਣਾਉਣ ਦੇ ਨਾਲ, ਐੱਸਏਟੀਏਟੀ ਕਿਸਾਨੀ ਦੀ ਆਮਦਨੀ ਨੂੰ ਦੁੱਗਣਾ ਕਰਨ, ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਅਤੇ ਟਿਕਾਊ ਵਿਕਾਸ ਲਈ ਸਵੱਛ ਊਰਜਾ ਨੂੰ ਯਕੀਨੀ ਬਣਾਉਣ ਲਈ ਯੋਗਦਾਨ ਪਾਉਣ ਲਈ ਤਿਆਰ ਹੈ।

 

ਮੰਤਰੀ ਨੇ ਤਰਜੀਹੀ ਖੇਤਰ ਉਧਾਰ ਫ਼ਰੇਮਵਰਕ ਵਿੱਚ ਸੀਬੀਜੀ ਨੂੰ ਸ਼ਾਮਲ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਦਾ ਧੰਨਵਾਦ ਕੀਤਾ।

 

ਐੱਸਏਟੀਏਟੀ (ਸੈਸਟੇਨਬਲ ਆਲਟਰਨੇਟਿਵ ਟੂਵਾਰਡਜ਼ ਅਫੋਰਡੇਬਲ ਟ੍ਰਾਂਸਪੋਰਟੇਸ਼ਨ) ਦੇ ਉਦਘਾਟਨ ਅਤੇ ਸੀਬੀਜੀ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਆਵਾਜਾਈ ਸੈਕਟਰ ਲਈ ਇੱਕ ਵਿਕਲਪਕ ਅਤੇ ਕਿਫਾਇਤੀ ਸਾਫ਼ ਬਾਲਣ ਦੇ ਰੂਪ ਵਿੱਚ ਪਹਿਲ ਦੀ ਸ਼ੁਰੂਆਤ 1.10.2018 ਨੂੰ ਭਾਰਤ ਸਰਕਾਰ ਦੁਆਰਾ ਕੀਤੀ ਗਈ ਸੀ। ਯੋਜਨਾ ਵਿੱਚ ਵਿੱਤ ਵਰ੍ਹੇ 2023-24 ਤੱਕ 5000 ਸੀਬੀਜੀ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਸਮਝੌਤਿਆਂ ’ਤੇ ਦਸਤਖ਼ਤ ਕਰਨ ਨਾਲ ਸਰਕਾਰ ਦੀ ਸਵੱਛ ਊਰਜਾ ਪਹਿਲ ਨੂੰ ਵੱਡਾ ਹੁਲਾਰਾ ਮਿਲੇਗਾ।

 

ਪਿਛਲੇ ਦੋ ਸਾਲ ਦੌਰਾਨ, ਐੱਸਏਟੀਏਟੀ ਐੱਮਓਪੀਐੱਨਜੀ ਦੇ ਇੱਕ ਫਲੈਗਸ਼ਿਪ ਪ੍ਰੋਗਰਾਮ ਦੇ ਵਜੋਂ ਵਿਕਸਤ ਹੋ ਗਈ ਹੈ। ਐੱਸਏਟੀਏਟੀ ਦੇਸ਼ ਵਿੱਚ ਵੱਖ-ਵੱਖ ਰਹਿੰਦ-ਖੂੰਹਦ ਅਤੇ ਬਾਇਓਮਾਸ ਸਰੋਤਾਂ ਤੋਂ ਕੰਪ੍ਰੈਸਡ ਬਾਇਓ ਗੈਸ ਦੇ ਉਤਪਾਦਨ ਦੇ ਲਈ ਇੱਕ ਵਾਤਾਵਰਣ ਪ੍ਰਣਾਲੀ ਸਥਾਪਿਤ ਕਰੇਗਾ, ਜਿਸ ਨਾਲ ਕਈ ਲਾਭ ਪ੍ਰਾਪਤ ਹੋਣਗੇ - ਕੁਦਰਤੀ ਗੈਸ ਦੀ ਦਰਾਮਦ ਵਿੱਚ ਕਮੀ, ਜੀਐੱਚਜੀ ਦੇ ਨਿਕਾਸ ਵਿੱਚ ਕਮੀ, ਖੇਤੀ ਰਹਿੰਦ-ਖੂੰਹਦ ਸਾੜਨ ਵਿੱਚ ਕਮੀ, ਕਿਸਾਨਾਂ ਨੂੰ ਮਿਹਨਤਾਨਾ ਆਮਦਨ, ਰੋਜ਼ਗਾਰ ਪੈਦਾਵਾਰ, ਪ੍ਰਭਾਵਸ਼ਾਲੀ ਰਹਿੰਦ-ਖੂੰਹਦ ਪ੍ਰਬੰਧਨ ਆਦਿ ਪਹਿਲ ਆਤਮਨਿਰਭਰ ਭਾਰਤ, ਸਵੱਛ ਭਾਰਤ ਮਿਸ਼ਨ ਅਤੇ ਐੱਮਐਸਐੱਮਈ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਟੀਚਿਆਂ ਦੇ ਅਨੁਸਾਰ ਹੈ।

 

https://ci5.googleusercontent.com/proxy/o4fuyxQEOFXYzROU1LuYRSFTwmPsj_eRUbOSEyRhI5UiPVn14L2k7GA85_GNdXLdZkMLBz0ZjIpfr0cnRXIh7r-A6W-Baxid9mUjtCNwi-OqCruH8F0-Va6b_w=s0-d-e1-ft#https://static.pib.gov.in/WriteReadData/userfiles/image/image002QSCB.jpg

 

ਸੱਕਤਰ, ਐੱਮਓਪੀਐੱਨਜੀ, ਸ਼੍ਰੀ ਤਰੁਣ ਕਪੂਰ ਨੇ ਆਪਣੀ ਸਮਝ ਸਾਂਝੀ ਕਰਦਿਆਂ ਇਸ ਨੂੰ ਇੱਕ ਮਹੱਤਵਪੂਰਣ ਪ੍ਰਾਪਤੀ ਦੱਸਿਆ, ਕਿਉਂਕਿ ਸੀਬੀਜੀ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਦਾ ਨਿਵੇਸ਼ ਸੈਕਟਰ ਦੀ ਸਫ਼ਲਤਾ ਲਈ ਸੈਕਟਰ ਨੂੰ ਬਹੁਤ ਲੋੜੀਂਦੀ ਅਗਵਾਈ ਅਤੇ ਤਕਨੀਕੀ ਮੁਹਾਰਤ ਪ੍ਰਦਾਨ ਕਰੇਗਾ।

 

ਸਮਝੌਤੇ ’ਤੇ ਦਸਤਖ਼ਤ ਕਰਨ ਦੀ ਰਸਮ ਐੱਸਏਟੀਏਟੀ ਪ੍ਰਤੀ ਐੱਮਓਪੀਐੱਨਜੀ ਦੀ ਪ੍ਰਤੀਬੱਧਤਾ ਅਤੇ ਪ੍ਰਾਈਵੇਟ ਸੈਕਟਰ ਦੀ ਵੱਧ ਰਹੀ ਭਾਗੀਦਾਰੀ ਦੇਸ਼ ਨੂੰ ਸਵੱਛ ਬਾਲਣ ਦੇ ਸਵਦੇਸ਼ੀ ਅਤੇ ਟਿਕਾਊ ਉਤਪਾਦਨ ਦੀ ਪ੍ਰਾਪਤੀ ਵਿੱਚ ਸਹਾਇਤਾ ਕਰੇਗੀ। ਐੱਸਏਟੀਏਟੀ ਪਹਿਲ ਕਾਰਬਨ ਨਿਕਾਸ ਕਮੀ ਲਈ ਭਾਰਤ ਦੀਆਂ ਸੀਓਪੀ-21 ਪ੍ਰਤੀਬੱਧਤਾਵਾਂ ਦੀ ਪੂਰਤੀ ਲਈ ਇੱਕ ਮਹੱਤਵਪੂਰਨ ਕਦਮ ਹੈ। ਸ਼੍ਰੀ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਪੁਸ਼ਟੀ ਕੀਤੀ ਕਿ 5000 ਸੀਬੀਜੀ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਆਤਮਨਿਰਭਰ ਭਾਰਤ ਅਤੇ ਸਵੱਛ ਭਾਰਤ ਮਿਸ਼ਨਾਂ ਦੇ ਅਨੁਸਾਰ ਗ੍ਰੀਨ ਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਖੇਤੀਬਾੜੀ ਰਹਿੰਦ-ਖੂੰਹਦ ਲਈ ਕਿਸਾਨਾਂ ਨੂੰ ਮਿਹਨਤਾਨੇ ਅਤੇ ਕੁਦਰਤੀ ਗੈਸ ਦੀ ਦਰਾਮਦ ਘਟਾਉਣ ਵਿੱਚ ਸਹਾਇਤਾ ਮਿਲੇਗੀ।

 

*****

 

ਵਾਈਬੀ / ਐੱਸਕੇ



(Release ID: 1674613) Visitor Counter : 212