ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਭਾਰਤ ਵਿੱਚ ਫਰਾਂਸ ਦੇ ਰਾਜਦੂਤ, ਇਮੈਨੁਅਲ ਲੇਨਨ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਉੱਤਰ ਪੂਰਬੀ ਰਾਜਾਂ ਵਿੱਚ ਸੰਭਾਵਤ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰੇ ਲਈ ਮੁਲਾਕਾਤ ਕੀਤੀ

Posted On: 20 NOV 2020 1:30PM by PIB Chandigarh

ਭਾਰਤ ਵਿੱਚ ਫਰਾਂਸ ਦੇ ਰਾਜਦੂਤ, ਇਮੈਨੁਅਲ ਲੇਨਨ ਨੇ ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ) ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ,ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ ਰਾਜ ਮੰਤਰੀ, ਪਰਮਾਣੂ ਉਰਜਾ ਵਿਭਾਗ ਵਿੱਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਸੰਭਾਵਤ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਜਦੂਤ ਨੇ ਇਸ ਸਾਲ ਦੇ ਸ਼ੁਰੂ ਵਿਚ ਕਸ਼ਮੀਰ ਘਾਟੀ ਦੀ ਆਪਣੀ ਯਾਤਰਾ ਦੀਆਂ ਮਨਮੋਹਕ ਯਾਦਾਂ ਨੂੰ ਵੀ ਯਾਦ ਕੀਤਾ ਜੋ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਸ਼ਾਸਤ ਪ੍ਰਦੇਸ਼ ਦਾ ਦੌਰਾ ਕਰਨ ਵਾਲੇ ਰਾਜਦੂਤਾਂ ਦੇ ਗਰੁੱਪ ਦੇ ਇੱਕ ਮੈਂਬਰ ਵਜੋਂ ਕੀਤੀ ਸੀ। 

 ਰਾਜਦੂਤ ਨੇ ਕੇਂਦਰੀ ਮੰਤਰੀ ਨੂੰ ਫਰਾਂਸ ਸਰਕਾਰ ਦੀ ਉੱਤਰ ਪੂਰਬੀ ਰਾਜਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੀਆਂ ਥਾਂਵਾਂ ਤੇ ਮੌਕਿਆਂ ਦੇ ਨਾਲ ਨਾਲ ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟਾ ਅਤੇ ਹੋਰ ਸੰਭਾਵਨਾਵਾਂ ਦੀ ਪੜਚੋਲ ਕਰਨ ਦੀ ਇੱਛਾ ਵਾਰੇ ਜਾਣਕਾਰੀ ਦਿੱਤੀ ।

C:\Users\dell\Desktop\image0011BPG.jpg

 ਡਾ. ਜਿਤੇਂਦਰ ਸਿੰਘ ਨੇ ਉਨ੍ਹਾਂ ਵੱਖ ਵੱਖ ਖੇਤਰਾਂ ਦੀ ਜਾਣਕਾਰੀ ਦਿੱਤੀ ,ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਉੱਤਰ-ਪੂਰਬ ਵਿੱਚ ਸਹਿਯੋਗੀ ਪਹਿਲਕਦਮੀਆਂ ਕੀਤੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧ ਵਿਚ, ਉਨ੍ਹਾਂ ਨੇ ਇਜ਼ਰਾਇਲ ਦੇ ਸਹਿਯੋਗ ਨਾਲ ਮਿਜ਼ੋਰਮ ਵਿਖੇ ਸਥਾਪਤ ਕੀਤੇ ਗਏ ਸੈਂਟਰ ਆਫ਼ ਐਕਸੀਲੈਂਸ ਸਿਟਰਸ ਫਰੂਟ ਪਾਰਕ ਅਤੇ ਜਾਪਾਨ ਦੇ ਸਹਿਯੋਗ ਨਾਲ ਬੁਨਿਆਦੀ ਢਾਂਚੇ ਦੇ ਕੁਝ ਕਾਰਜਾਂ ਦਾ ਹਵਾਲਾ ਵੀ ਦਿੱਤਾ। 

ਜਿੱਥੋਂ ਤਕ ਉੱਤਰ ਪੂਰਬ ਦਾ ਸਵਾਲ ਹੈ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਇੱਥੇ ਅਜਿਹੇ ਬਹੁਤ ਸਾਰੇ ਸੰਭਾਵਨਾ ਵਾਲੇ ਵਿਸ਼ਾਲ ਖੇਤਰ ਹਨ, ਜਿਨ੍ਹਾਂ ਦੀ ਖੋਜ ਲਈ ਉਡੀਕ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਸੈਰ-ਸਪਾਟਾ, ਦਸਤਕਾਰੀ, ਹੈਂਡਲੂਮ ਦੇ ਨਾਲ-ਨਾਲ ਭੋਜਨ ਅਤੇ ਫਲਾਂ ਦੇ ਖੇਤਰ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾ ਸਿਰਫ ਉੱਤਰ ਪੂਰਬੀ ਖੇਤਰ ਦੇ ਵਿਕਾਸ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਬਲਕਿ “ਲੁਕ ਈਸਟ" ਨੀਤੀ ਨੂੰ “ਐਕਟ-ਈਸਟ” ਨੀਤੀ ਵਿਚ ਮੁੜ ਸੁਰਜੀਤ ਕੀਤਾ ਹੈ ਅਤੇ ਪੂਰਬੀ ਸਰਹੱਦਾਂ ਦੇ ਪਾਰ ਦੇਸ਼ਾਂ ਨਾਲ ਸਾਂਝ ਵਧਾਉਣ ਲਈ ਕਈ ਕਦਮ ਚੁੱਕੇ ਹਨ। ਇਸ ਸਬੰਧ ਵਿਚ, ਉਨ੍ਹਾਂ ਨੇ ਐਨਕਲੇਵਜ਼ ਦੇ ਆਦਾਨ-ਪ੍ਰਦਾਨ ਬਾਰੇ ਭਾਰਤ-ਬੰਗਲਾਦੇਸ਼ ਸਮਝੌਤੇ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿੱਜੀ ਦਖਲ ਨਾਲ ਅੰਤਮ ਰੂਪ ਦਿੱਤਾ ਗਿਆ ਸੀ ਅਤੇ ਬਾਂਸ ਦੇ ਉਤਪਾਦਾਂ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਉਤਸ਼ਾਹਤ ਕਰਨ ਲਈ 100 ਸਾਲ ਪੁਰਾਣੇ ਭਾਰਤੀ ਜੰਗਲਾਤ ਐਕਟ ਵਿਚ ਸੋਧ ਕਰਨ ਲਈ ਪ੍ਰਧਾਨ ਮੰਤਰੀ ਦੀ ਪਹਿਲਕਦਮੀ ਦਾ ਵੀ ਜ਼ਿਕਰ ਕੀਤਾ। 

---------------------------------------------  

ਐਸ ਐਨ ਸੀ



(Release ID: 1674573) Visitor Counter : 158