ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਦਹਾਕੇ ਦੇ ਸਭ ਤੋਂ ਵੱਡੇ ਸੋਲਰ ਫਲੇਅਰਸ (ਸੌਰ ਤੀਬਰਤਾ) ਤੋਂ ਬਾਅਦ ਸੌਰ ਭੌਤਿਕੀ ਵਿਗਿਆਨੀਆਂ ਦੁਆਰਾ ਪਲਾਜ਼ਮਾ ਖਿੜ (ਬਲੌਬਜ਼) ਬਾਰੇ ਕੀਤਾ ਗਿਆ ਅਧਿਐਨ ਅਜਿਹੀਆਂ ਭੜਕਾਂ ਦੀ ਪ੍ਰਕ੍ਰਿਆ 'ਤੇ ਚਾਨਣਾ ਪਾ ਸਕਦਾ ਹੈ

Posted On: 19 NOV 2020 5:17PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਏਆਰਆਈਈਐੱਸ, ਨੈਨੀਤਾਲ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੁਆਰਾ ਕੀਤਾ ਗਿਆ ਇਹ ਅਧਿਐਨ, ਜਲਦੀ ਹੀ ਐਸਟ੍ਰੋਨੋਮੀ ਅਤੇ ਐਸਟ੍ਰੋਫਿਜਿਕਸ ਰਸਾਲੇ ਵਿੱਚ ਪ੍ਰਕਾਸ਼ਿਤ ਹੋਵੇਗਾ


 

ਸੂਰਜ ਦੇ ਸਨਸਪੋਟਸ ਅਤੇ ਸਕ੍ਰਿਆ ਖੇਤਰਾਂ ਦੇ ਨੇੜੇ ਚੁੰਬਕੀ ਫੀਲਡ ਲਾਈਨਾਂ ਦੇ ਉਲਝਣ, ਕ੍ਰਾਸਿੰਗ ਜਾਂ ਮੁੜ ਸੰਗਠਿਤ ਹੋਣ ਕਾਰਨ ਊਰਜਾ ਦਾ ਅਚਾਨਕ ਵਿਸਫੋਟਣ, ਵਿਗਿਆਨੀਆਂ ਦੁਆਰਾ ਸਾਲਾਂ ਤੋਂ ਖੋਜਿਆ ਜਾਂਦਾ ਰਿਹਾ ਹੈ, ਅਤੇ ਇਸਦੇ ਬਾਰੇ ਬਹੁਤ ਕੁੱਝ ਜਾਣਕਾਰੀ ਅਜੇ ਵੀ ਇੱਕ ਰਹੱਸ ਬਣੀ ਹੋਈ ਹੈ।


 

ਸੋਲਰ ਫਲੇਅਰਸ ਬਾਰੇ ਰਹੱਸ ਨੂੰ ਡੂੰਘਾਈ ਨਾਲ ਜਾਣਨ ਲਈ, ਸੌਰ ਭੌਤਿਕੀ ਵਿਗਿਆਨੀਆਂ ਨੇ ਪਲਾਜ਼ਮਾ ਦੇ ਖਿੜ (ਬਲੌਬਜ਼) ਦੀ ਵਰਨਣਯੋਗ ਗਿਣਤੀ ਦੇ ਪਹਿਲੇ ਸਬੂਤ ਦੀ ਪੜਤਾਲ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ 10 ਸਤੰਬਰ, 2017 ਨੂੰ ਦਹਾਕੇ ਦੀ ਸਭ ਤੋਂ ਵੱਡੀ ਸੂਰਜੀ ਭੜਕ ਨਾਲ ਜੁੜਿਆ ਦੇਖਿਆ ਹੈ। ਉਨ੍ਹਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਪਲਾਜ਼ਮਾ ਦੇ ਬਲੌਬਜ ਜਾਂ ਪਲਾਜ਼ਮੋਇਡ, ਜੋ ਕਿ ਸੂਰਜੀ ਭੜਕਣ ਦੇ ਬਾਅਦ ਦੇ ਨਤੀਜੇ ਹਨ, 20 ਮਿਲੀਅਨ ਤੋਂ ਵੱਧ ਕੇਲਵਿਨ ਦੇ ਤਾਪਮਾਨ ਦੇ ਨਾਲ ਇੱਕ ਬਹੁਤ ਗਰਮ ਪ੍ਰਵਾਹ ਸ਼ੀਟ ਦਾ ਖੁਲਾਸਾ ਕਰਦੇ ਹਨ।


 

1.jpg

 

ਚਿੱਤਰ 1: ਸਟੈਂਡਰਡ ਫਲੇਅਰ-ਸੀਐੱਮਈ ਮੋਡਲ, ਜੋ ਕਿ ਪੋਸਟ-ਫਲੇਅਰ ਲੂਪਸ ਅਤੇ ਇਜੈਕਟਿੰਗ ਫਲੱਕਸ ਰੱਸੀ ਦੇ ਵਿਚਕਾਰ ਇੱਕ ਤਰੰਗ ਸ਼ੀਟ ਦਰਸਾਉਂਦਾ ਹੈ ਜੋ ਸੀਐੱਮਈ ਬਣਾਉਂਦੀ ਹੈ। (ਯੂਆਨ-ਕੁਏਨ ਕੋ ਏਟ ਅਲ. 2010)


 

ਇਹ ਤਰੰਗ ਚਾਦਰਾਂ ਉਦੋਂ ਬਣਦੀਆਂ ਹਨ ਜਦੋਂ ਵਿਪਰੀਤ ਧਰੁਵੀਆਂ ਦੇ ਚੁੰਬਕੀ ਖੇਤਰ ਇੱਕ ਦੂਜੇ ਦੇ ਨੇੜੇ ਆਉਂਦੇ ਹਨ ਅਤੇ ਮੁੜ ਆਕਾਰ ਲੈਂਦੇ ਹੋਏ ਪੁਨਰ ਸਿਰਜਣਾ ਕਰਦੇ ਹਨ, ਜਿਸ ਨੂੰ ਮੈਗਨੈਟਿਕ ਰੀਕਨੈਕਸ਼ਨ (ਚੁੰਬਕੀ ਮੁੜ-ਸੰਪਰਕ) ਕਹਿੰਦੇ ਹਨ। ਇਹ ਪ੍ਰਕਿਰਿਆ ਚੁੰਬਕੀ ਖੇਤਰਾਂ ਵਿੱਚ ਜਮ੍ਹਾ ਹੋਈ ਬਹੁਤ ਸਾਰੀ ਊਰਜਾ ਦੇ ਬਹੁਤ ਤੇਜ਼ੀ ਨਾਲ ਰਿਲੀਜ਼ ਹੋਣ ਦੇ ਨਾਲ ਹੁੰਦੀ ਹੈ ਅਤੇ ਵਿਸਫੋਟ (ਸੀਐੱਮਈ) ਦੇ ਨਾਲ ਹੀ ਸਥਾਨਕ ਪਲਾਜ਼ਮਾ ਨੂੰ ਗਰਮ ਕਰਦੀ ਹੈ। ਇਸ ਤਰ੍ਹਾਂ ਤਰੰਗ ਚਾਦਰਾਂ ਅਕਸਰ ਬਹੁਤ ਗਰਮ ਹੁੰਦੀਆਂ ਹਨ।


 

ਹਾਲ ਹੀ ਵਿੱਚ, ਆਰਿਯਾਭੱਟ ਰਿਸਰਚ ਇੰਸਟੀਟਿਊਟ ਆਵ੍ ਓਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਈਐੱਸ) ਨੈਨੀਤਾਲ, ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਇੱਕ ਖੁਦਮੁਖਤਿਆਰੀ ਇੰਸਟੀਟਿਊਟ ਹੈ, ਦੇ ਸੌਰ ਭੌਤਿਕੀ ਵਿਗਿਆਨੀਆਂ ਨੇ, ਇੰਸਟੀਟਿਊਟੋ ਡੀ ਐਸਟ੍ਰੋਫਿਸਿਕਾ ਡੀ ਕਨਾਰੀਆਸ (ਆਈਏਸੀ), ਟੈਨਰਾਈਫ, ਸਪੇਨ ਅਤੇ ਯੂਨੀਵਰਸਿਟੀ ਆਫ ਓਸਲੋ, ਨਾਰਵੇ ਦੇ ਅਪਣੇ ਸਹਿਯੋਗੀਆਂ ਨਾਲ 20 ਮਿਲੀਅਨ ਕੇਲਵਿਨ ਤੋਂ ਵੱਧ ਤਾਪਮਾਨ ਵਾਲੀ ਬਹੁਤ ਗਰਮ ਤਰੰਗ ਸ਼ੀਟ ਜੋ ਕਿ 10 ਸਤੰਬਰ, 2017 ਨੂੰ ਭੜਕੀ, ਦਹਾਕੇ ਦੀ ਸਭ ਤੋਂ ਵੱਡੀ ਸੋਲਰ ਫਲੇਅਰ ਨਾਲ ਜੁੜੀ ਹੋਈ ਸੀ, ਦਾ ਵਿਸ਼ਲੇਸ਼ਣ ਕਰਨ ਲਈ ਨਾਸਾ ਦੀ ਸੋਲਰ ਡਾਇਨਾਮਿਕਸ ਓਬਜ਼ਰਵੇਟਰੀ (ਐੱਸਡੀਓ), ਸੋਲਰ ਅਤੇ ਹੇਲੀਓਸਫੈਰਿਕ ਓਬਜ਼ਰਵੇਟਰੀ (ਸੋਹੋ) ਦੀਆਂ ਇਮੇਜਿੰਗ ਓਬਜ਼ਰਵੇਸ਼ਨਾਂ ਅਤੇ ਮੌਨਾ ਲੋਆ ਸੋਲਰ ਓਬਜ਼ਰਵੇਟਰੀ (ਯੂਐੱਸ) ਵਿੱਚ ਕੇਕੋਰ ਕੋਰੋਨਾਗ੍ਰਾਫ (KCor coronagraph) ਦੀ ਵਰਤੋਂ ਕੀਤੀ। ਇਹ ਅਧਿਐਨ, ਐਸਟ੍ਰੋਨੋਮੀ ਅਤੇ ਐਸਟ੍ਰੋਫਿਜਿਕਸ ਰਸਾਲੇ ਦੇ ਅਗਲੇ ਇੱਕ ਅੰਕ ਵਿੱਚ ਪ੍ਰਕਾਸ਼ਿਤ ਹੋਵੇਗਾ।


 

ਖੋਜ ਸੋਲਰ ਫਲੇਅਰ ਦੇ ਸੰਦਰਭ ਵਿੱਚ ਤਰੰਗ ਸ਼ੀਟ ਦੇ ਨਾਲ ਪਲਾਜ਼ਮਾ ਬਲੌਬਜ਼ ਦੇ ਵਰਨਣਯੋਗ ਗਿਣਤੀ ਦੇ ਪਹਿਲੇ ਪ੍ਰਮਾਣ ਮੁਹੱਈਆ ਕਰਵਾਉਂਦੀ ਹੈ ਜੋ ਕਿ ਸੌਰ ਭਾਂਬੜ ਦੇ ਡੂੰਘੇ ਧਿਆਨ ਵਿੱਚ ਸਹਾਇਤਾ ਕਰ ਸਕਦੀ ਹੈ।

 

2.jpg

 

ਚਿੱਤਰ 2: ਪਲਾਜ਼ਮੋਇਡਜ਼ ਦੀ ਇੱਕ ਉਦਾਹਰਣ ਹੁਆਂਗ ਏਟ ਅਲ ਦੁਆਰਾ ਸਿਮੂਲੇਸ਼ਨ (2017) ਵਿੱਚ ਚੋਟੀ ਦੇ ਪੈਨਲ ਵਿੱਚ ਦੇਖੀ ਗਈ। ਇਸ ਅਧਿਐਨ ਵਿੱਚ ਪੇਸ਼ ਕੀਤੇ ਗਏ 131 Å ਵੇਵਲੈਂਥ ਚਿੱਤਰਾਂ ਵਿੱਚ ਐੱਸਡੀਓ / ਏਆਈਏ ਵਿੱਚ ਵੇਖੇ ਗਏ ਪਲਾਜ਼ਮੌਇਡ। ਇਹ ਵੇਖਿਆ ਜਾ ਸਕਦਾ ਹੈ ਕਿ ਮਲਟੀਪਲ ਪਲਾਜ਼ਮੌਇਡ ਇੱਕ ਪਲ ਵਿੱਚ ਵੇਖੇ ਜਾਂਦੇ ਹਨ, ਜਿਵੇਂ ਕਿ ਸਿਮੂਲੇਸ਼ਨ ਦੁਆਰਾ ਭਵਿੱਖਬਾਣੀ ਕੀਤੀ ਗਈ ਹੈ।


 

ਇਹ ਅਧਿਐਨ ਸੋਲਰ ਫਲੇਅਰ ਦੇ ਦੌਰਾਨ ਜਾਂ ਉਸ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਚੁੰਬਕੀ ਊਰਜਾ ਦੀ ਵੱਡੀ ਮਾਤਰਾ ਨੂੰ ਨਸ਼ਟ ਕਰਨ ਲਈ ਤਰੰਗ ਸ਼ੀਟਾਂ ਵਿੱਚ ਪਲਾਜ਼ਮਾ ਬਲੌਬਜ਼ ਦੇ ਗਠਨ ਦੀ ਭੂਮਿਕਾ ਬਾਰੇ ਸਾਡੀ ਸਮਝ ਨੂੰ ਬਿਹਤਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੋ ਸਕਦਾ ਹੈ।


 

[ਪਬਲੀਕੇਸ਼ਨ ਲਿੰਕ:

 

ਆਰਕਸਿਵ ਲਿੰਕ: https://arxiv.org/abs/2010.03326 

 

ਡੀਓਆਈ: https://doi.org/10.1051/0004-6361/202039000
 

********* 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)(Release ID: 1674246) Visitor Counter : 132


Read this release in: English , Urdu , Hindi , Tamil