ਵਿੱਤ ਮੰਤਰਾਲਾ

ਭਾਰਤ ਸਰਕਾਰ ਅਤੇ ਐਨਡੀਬੀ ਨੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਤੇਜ਼, ਭਰੋਸੇਮੰਦ, ਸੁਰੱਖਿਅਤ ਅਤੇ ਅਰਾਮਦਾਇਕ ਜਨਤਕ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਲਈ 500 ਮਿਲੀਅਨ ਅਮਰੀਕੀ ਡਾਲਰ ਦੇ ਸਮਝੌਤੇ 'ਤੇ ਦਸਤਖਤ ਕੀਤੇ

Posted On: 19 NOV 2020 3:49PM by PIB Chandigarh

ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ, ਕੌਮੀ ਰਾਜਧਾਨੀ ਖੇਤਰ ਟਰਾਂਸਪੋਰਟ ਨਿਗਮ ਲਿਮਟਿਡ ਅਤੇ ਨਿਊ ਡਿਵੈਲਪਮੈਂਟ ਬੈਂਕ (ਐਨਡੀਬੀ) ਨੇ ਅੱਜ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਤੇਜ਼, ਭਰੋਸੇਮੰਦ, ਸੁਰੱਖਿਅਤ ਅਤੇ ਸੁਵਿਧਾਜਨਕ ਜਨਤਕ ਆਵਾਜਾਈ ਪ੍ਰਣਾਲੀ ਪ੍ਰਦਾਨ ਕਰਨ ਲਈ 'ਦਿੱਲੀ-ਗਾਜ਼ੀਆਬਾਦ-ਮੇਰਠ ਖੇਤਰੀ ਰੈਪਿਡ ਟਰਾਂਜਿਟ ਸਿਸਟਮ ਪ੍ਰਾਜੈਕਟ' ਲਈ 500 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ਾ ਸਮਝੌਤੇ 'ਤੇ ਦਸਤਖਤ ਕੀਤੇ।

ਐਨਸੀਆਰ ਵਿਸ਼ਵ ਦੇ ਸਭ ਤੋਂ ਵੱਡੇ ਸ਼ਹਿਰੀ ਸਮੂਹਾਂ ਅਤੇ ਭਾਰਤ ਦੇ ਇੱਕ ਵੱਡੇ ਆਰਥਿਕ ਕੇਂਦਰ ਵਿੱਚੋਂ ਇੱਕ ਹੈ। ਕੁਸ਼ਲ ਜਨਤਕ ਆਵਾਜਾਈ ਵਿਕਲਪਾਂ ਦੀ ਘਾਟ ਕਾਰਨ, ਐਨਸੀਆਰ ਵਿੱਚ ਨਿੱਜੀ ਵਾਹਨਾਂ ਦੀ ਗਿਣਤੀ ਵਧੀ ਹੈ। ਐਨਸੀਆਰ ਵਿੱਚ ਦਿੱਲੀ-ਗਾਜ਼ੀਆਬਾਦ-ਮੇਰਠ ਗਲਿਆਰੇ ਦੇ ਨਾਲ ਰੋਜ਼ਾਨਾ ਯਾਤਰੀ ਆਵਾਜਾਈ ਦਾ ਅਨੁਮਾਨ ਲਗਭਗ 0.69 ਮਿਲੀਅਨ ਹੈ, ਜਿਸ ਵਿੱਚੋਂ 63% ਨਿੱਜੀ ਵਾਹਨਾਂ ਨੂੰ ਆਉਣ-ਜਾਣ ਲਈ ਵਰਤਦੇ ਹਨ। ਟ੍ਰੈਫਿਕ ਭੀੜ ਕਾਰਨ, ਉੱਤਰ ਪ੍ਰਦੇਸ਼ ਵਿੱਚ ਦਿੱਲੀ ਅਤੇ ਮੇਰਠ ਵਿਚਕਾਰ ਸੜਕ ਦੇ ਜ਼ਰੀਏ ਲੰਘਣ ਦੇ ਸਮੇਂ ਦੌਰਾਨ ਲਗਭਗ 3 ਤੋਂ 4 ਘੰਟੇ ਲੱਗ ਸਕਦੇ ਹਨ। ਵਾਹਨਾਂ ਦੀ ਆਵਾਜਾਈ ਵਿੱਚ ਤੇਜ਼ੀ ਨਾਲ ਵਿਕਾਸ ਨੇ ਐਨਸੀਆਰ ਨੂੰ ਵਿਸ਼ਵ ਦਾ ਸਭ ਤੋਂ ਪ੍ਰਦੂਸ਼ਿਤ ਖੇਤਰ ਬਣਾਇਆ ਹੈ। ਸੰਨ 2030 ਤੱਕ, ਐਨਸੀਆਰ ਵਿਸ਼ਵ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਸਮੂਹ ਬਣਨ ਦਾ ਅਨੁਮਾਨ ਹੈ, ਜਿਸ ਨਾਲ ਬੁਨਿਆਦੀ ਢਾਂਚੇ ਜਿਵੇਂ ਕਿ ਘਰ, ਪਾਣੀ ਦੀ ਸਪਲਾਈ, ਬਿਜਲੀ ਅਤੇ ਆਵਾਜਾਈ ਉੱਤੇ ਦਬਾਅ ਵਧੇਗਾ।

ਤੇਜ਼ ਆਵਾਜਾਈ ਪ੍ਰਣਾਲੀ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਐਨਸੀਆਰ ਖੇਤਰ ਵਿੱਚ ਟਿਕਾਊ ਸ਼ਹਿਰੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ। ਇਹ ਪ੍ਰਕਿਰਿਆਵਾਂ ਨੂੰ ਸਰਗਰਮ ਕਰੇਗੀ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਟਿਕਾਊ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਯੋਗ ਹੋਣਗੀਆਂ। ਵਾਤਾਵਰਣ ਅਨੁਕੂਲ ਅਤੇ ਬਹੁਤ ਘੱਟ ਨਿਕਾਸ ਮਾਰਗ ਆਰਆਰਟੀਐਸ ਕਈ ਗੁਣਾ ਜ਼ਿਆਦਾ ਲੋਕਾਂ ਨੂੰ ਤੇਜ਼ ਰਫਤਾਰ (ਔਸਤ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟਾ) 'ਤੇ ਲਿਜਾਏਗਾ, ਜਦਕਿ ਜ਼ਮੀਨ 'ਤੇ ਸਿਰਫ 3 ਮੀਟਰ ਦੀ ਜਗ੍ਹਾ ਘੇਰੇਗਾ ਅਤੇ ਇਸ ਤਰ੍ਹਾਂ ਸੜਕਾਂ 'ਤੇ ਭੀੜ ਘੱਟ ਜਾਵੇਗੀ। ਕੁੱਲ ਮਿਲਾ ਕੇ ਇਹ ਐਨਸੀਆਰ ਵਿੱਚ ਟ੍ਰਾਂਸਪੋਰਟ ਸੈਕਟਰ ਤੋਂ ਕੁੱਲ ਨਿਕਾਸ ਨੂੰ ਮਹੱਤਵਪੂਰਣ ਰੂਪ ਵਿੱਚ ਘਟਾ ਦੇਵੇਗਾ। 

ਇਸ ਸਮਝੌਤੇ 'ਤੇ ਭਾਰਤ ਸਰਕਾਰ ਦੀ ਤਰਫੋਂ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਬਲਦੇਉ ਪੁਰਸ਼ਰਥ ; ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਸ਼੍ਰੀ ਜਨਾਰਦਨ ਪ੍ਰਸਾਦ, ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਡ ਦੇ ਪ੍ਰਬੰਧਕੀ ਨਿਦੇਸ਼ਕ ਸ਼੍ਰੀ ਵਿਨੈ ਕੁਮਾਰ ਸਿੰਘ ਅਤੇ ਐਨਡੀਬੀ ਵਲੋਂ ਵਾਈਸ ਪ੍ਰੈਸੀਡੈਂਟ, ਮੁੱਖ ਆਪ੍ਰੇਸ਼ਨ ਅਧਿਕਾਰੀ ਜਿਆਨ ਜ਼ੂ ਨੇ ਹਸਤਾਖਰ ਕੀਤੇ। 

ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਬਲਦੇਉ ਪੁਸ਼ਰਥ ਨੇ ਕਿਹਾ, “ਨਿਰਵਿਘਨ ਤੇਜ਼ ਰਫਤਾਰ ਸੰਪਰਕ ਪੂਰੇ ਖੇਤਰ ਵਿੱਚ ਸੰਤੁਲਿਤ ਆਰਥਿਕ ਵਿਕਾਸ ਦੇ ਸਿੱਟੇ ਵਜੋਂ ਆਰਥਿਕ ਲਾਭਾਂ ਨੂੰ ਇੱਕ ਜਗ੍ਹਾ 'ਤੇ ਹੋਣ ਦੀ ਬਜਾਏ ਸਮਾਜ ਦੇ ਸਾਰੇ ਤਬਕੇ ਅਤੇ ਸਥਾਨਾਂ ਤੇ ਪਹੁੰਚਾਏਗਾ”।

ਐਨਡੀਬੀ ਦੇ ਵਾਈਸ ਪ੍ਰੈਸੀਡੈਂਟ ਅਤੇ ਚੀਫ਼ ਆਪ੍ਰੇਸ਼ਨ ਅਫਸਰ ਜਿਆਨ ਜ਼ੂ ਨੇ ਕਿਹਾ ਕਿ “ਆਧੁਨਿਕ ਡਿਜ਼ਾਈਨ, ਊਰਜਾ ਕੁਸ਼ਲ ਸੰਚਾਲਨ ਅਤੇ ਗਲਿਆਰੇ ਵਿੱਚ ਅੰਤਰ-ਕਾਰਜਸ਼ੀਲਤਾ ਲਈ ਰੋਲਿੰਗ ਸਟਾਕ ਲਈ ਐਨਡੀਬੀ ਨੂੰ ਫੰਡ ਮੁਹੱਈਆ ਕਰਵਾਏ ਜਾਣਗੇ। ਐਨਡੀਬੀ ਫੰਡਾਂ ਦੀ ਵਰਤੋਂ ਸਿਗਨਲਿੰਗ, ਦੂਰਸੰਚਾਰ ਅਤੇ ਰੇਲ ਕੰਟਰੋਲ ਪ੍ਰਣਾਲੀ ਦੀ ਅਤਿ ਆਧੁਨਿਕ ਵਿਸ਼ੇਸ਼ਤਾਵਾਂ ਜਿਵੇਂ ਆਟੋਮੈਟਿਕ ਰੇਲ ਪ੍ਰਣਾਲੀ, ਆਟੋਮੈਟਿਕ ਰੇਲ ਸੁਰੱਖਿਆ, ਆਟੋਮੈਟਿਕ ਰੇਲ ਨਿਗਰਾਨੀ ਅਤੇ ਪਲੇਟਫਾਰਮ ਸਕ੍ਰੀਨ ਦਰਵਾਜ਼ਿਆਂ ਨਾਲ ਏਕੀਕ੍ਰਿਤ ਕਰਨ ਲਈ ਕੀਤੀ ਜਾਏਗੀ। ਇਹ ਪ੍ਰਾਜੈਕਟ ਭਾਰਤ ਦੇ ਹੋਰ ਸ਼ਹਿਰੀ ਖੇਤਰਾਂ ਵਿੱਚ ਉੱਚ ਸਮਰੱਥਾ ਨਾਲ ਸ਼ਹਿਰੀ ਆਵਾਜਾਈ ਗਲਿਆਰੇ ਦੇ ਵਿਕਾਸ ਲਈ ਡੈਮੋ ਵਜੋਂ ਕੰਮ ਕਰ ਸਕਦਾ ਹੈ। ”

ਕੁੱਲ ਪ੍ਰਾਜੈਕਟ ਦੀ ਲਾਗਤ ਦਾ ਅਨੁਮਾਨ ਲਗਭਗ 3,749 ਮਿਲੀਅਨ ਅਮਰੀਕੀ ਡਾਲਰ ਹੈ, ਜਿਸ ਦਾ ਵਿੱਤ ਐਨਡੀਬੀ (500 ਮਿਲੀਅਨ ਅਮਰੀਕੀ ਡਾਲਰ), ਏਸ਼ੀਆਈ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (500 ਮਿਲੀਅਨ ਅਮਰੀਕੀ ਡਾਲਰ), ਏਸ਼ੀਆਈ ਵਿਕਾਸ ਬੈਂਕ (1,049 ਮਿਲੀਅਨ ਅਮਰੀਕੀ ਡਾਲਰ), ਗਰੀਬੀ ਘਟਾਉਣ ਲਈ ਜਾਪਾਨ ਵਲੋਂ ਫੰਡ (3 ਮਿਲੀਅਨ ਅਮਰੀਕੀ ਡਾਲਰ) ਅਤੇ ਸਰਕਾਰ ਅਤੇ ਹੋਰ ਸਰੋਤਾਂ (1,707 ਮਿਲੀਅਨ ਅਮਰੀਕੀ ਡਾਲਰ) ਤੋਂ ਆਵੇਗਾ। ਐਨਡੀਬੀ ਵੱਲੋਂ 500 ਮਿਲੀਅਨ ਡਾਲਰ ਦਾ ਕਰਜ਼ਾ 25 ਸਾਲਾਂ ਲਈ ਦਿੱਤਾ ਜਾਵੇਗਾ ਜਿਸ ਵਿੱਚ 8 ਸਾਲ ਦਾ ਵਾਧੂ ਸਮਾਂ ਵੀ ਸ਼ਾਮਿਲ ਹੈ। 

                                                                             *******

ਆਰਐਮ / ਕੇਐੱਮਐੱਨ



(Release ID: 1674092) Visitor Counter : 173