ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਅੰਤਰਰਾਸ਼ਟਰੀ ਉਪਜ ਖੋਜ ਸੰਸਥਾਨ(ਆਈਸੀਆਰਆਈਐੱਸਏਟੀ) ਨੂੰ ਡ੍ਰੋਨ ਵਰਤੋਂ ਦੀ ਪ੍ਰਵਾਨਗੀ

ਖੇਤੀ ਖੋਜ ਕਾਰਜਾਂ ਲਈ ਡ੍ਰੋਨ ਦੀ ਵਰਤੋਂ ਕਰਨ ਦੀ ਆਗਿਆ

Posted On: 16 NOV 2020 12:39PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਅੰਤਰਰਾਸ਼ਟਰੀ ਫਸਲ ਖੋਜ ਸੰਸਥਾਨ (ਆਈਸੀਆਰਆਈਐੱਸਏਟੀ), ਹੈਦਰਾਬਾਦ, ਤੇਲੰਗਾਨਾ ਨੂੰ ਖੇਤੀ ਖੋਜ ਗਤੀਵਿਧੀਆਂ ਲਈ ਡ੍ਰੋਨ ਦੀ ਵਰਤੋਂ ਲਈ ਸ਼ਰਤਾਂ ਵਿੱਚ ਛੂਟ ਦਿੱਤੀ ਹੈ।

 

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸੱਕਤਰ,ਸ਼੍ਰੀ ਅੰਬਰ ਦੂਬੇ ਨੇ ਕਿਹਾ, “ਡ੍ਰੋਨ ਭਾਰਤ ਵਿੱਚ ਖੇਤੀਬਾੜੀ ਸੈਕਟਰ ਵਿੱਚ ਖ਼ਾਸਕਰਕੇ ਖੇਤੀਬਾੜੀ, ਟਿੱਡੀ ਕੰਟਰੋਲ ਅਤੇ ਫਸਲਾਂ ਦੇ ਝਾੜ ਵਿੱਚ ਸੁਧਾਰ ਵਰਗੇ ਖੇਤਰਾਂ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਸਰਕਾਰ ਨੌਜਵਾਨ ਉੱਦਮੀਆਂ ਅਤੇ ਖੋਜਕਰਤਾਵਾਂ ਨੂੰ ਭਾਰਤ ਦੇ 6.6 ਲੱਖ ਤੋਂ ਵੱਧ ਪਿੰਡਾਂ ਲਈ ਘੱਟ ਖਰਚੇ ਵਾਲੇ ਡ੍ਰੋਨ ਹੱਲ ਖੋਜਣ ਲਈ ਉਤਸ਼ਾਹਿਤ ਕਰ ਰਹੀ ਹੈ।

 

ਇਸ ਛੂਟ ਸਬੰਧੀ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ 6 ਮਹੀਨਿਆਂ ਲਈ ਜਾਂ ਡਿਜੀਟਲ ਸਕਾਈ ਪਲੈਟਫਾਰਮ (ਫੇਜ਼ -1) ਦੇ ਪੂਰੇ ਕਾਰਜਸ਼ੀਲ ਹੋਣ ਤੱਕ, ਜੋ ਪਹਿਲਾਂ ਹੋਵੇ, ਲਈ ਯੋਗ ਹੈ। ਇਹ ਛੂਟ ਕੇਵਲ ਤਾਂ ਹੀ ਯੋਗ ਹੋਵੇਗੀ ਜੇ ਹੇਠਾਂ ਦੱਸੇ ਅਨੁਸਾਰ ਸਾਰੀਆਂ ਸ਼ਰਤਾਂ ਅਤੇ ਸੀਮਾਵਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਕਿਸੇ ਵੀ ਸ਼ਰਤ ਦੀ ਉਲੰਘਣਾ ਕਰਨ ਦੀ ਸਥਿਤੀ ਵਿੱਚ, ਇਹ ਛੂਟ ਰੱਦ ਹੋ ਜਾਵੇਗੀ।

 

ਰਿਮੋਟ ਨਾਲ ਚਲਣ ਵਾਲੀਆਂ ਏਅਰਕ੍ਰਾਫਟ ਪ੍ਰਣਾਲੀਆਂ ਦੀ ਵਰਤੋਂ ਕਰਦਿਆਂ ਆਈਸੀਆਰਆਈਐੱਸਏਟੀ ਖੋਜ ਖੇਤਰ ਵਿੱਚ ਖੇਤੀ ਖੋਜ ਕਾਰਜਾਂ ਲਈ ਡਾਟਾ ਪ੍ਰਾਪਤੀ ਲਈ ਆਈਸੀਆਰਆਈਐੱਸਏਟੀ ਦੀਆਂ ਸ਼ਰਤਾਂ ਅਤੇ ਸੀਮਾਵਾਂ ਹੇਠਲਿਖਤ ਹਨ:

 

  1. ਆਈਸੀਆਰਆਈਐੱਸਏਟੀ ਨੂੰ ਇਹ ਛੂਟ ਸੀਏਆਰ ਸੈਕਸ਼ਨ 3, ਲੜੀ 10, ਭਾਗ ਪਹਿਲਾ (ਭਾਵ 5.2 (ਬੀ)), 5.3, 6.1, 6.2, 6.3, 7.1. 7.3, 9.2, 9.3, 11.1 (ਡੀ), 11.2 () , 12.4), ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਹਵਾਈ ਜਹਾਜ਼ ਨਿਯਮਾਂ, 1937 ਦੇ ਨਿਯਮ 15 ਏ ਤੋਂ ਛੂਟ ਦੇ ਅਧੀਨ ਹੈ।

 

  1. ਆਈਸੀਆਰਆਈਐੱਸਏਟੀ () ਸਥਾਨਕ ਪ੍ਰਸ਼ਾਸਨ (ਬੀ) ਰੱਖਿਆ ਮੰਤਰਾਲੇ (ਸੀ) ਗ੍ਰਹਿ ਮੰਤਰਾਲੇ (ਡੀ) ਭਾਰਤੀ ਹਵਾਈ ਸੈਨਾ ਤੋਂ ਏਅਰ ਡਿਫੈਂਸ ਕਲੀਅਰੈਂਸ ਅਤੇ () ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਤੋਂ ਰੀਮੋਟ ਨਾਲ ਚਲਣ ਵਾਲੇ ਏਅਰਕ੍ਰਾਫਟ ਸਿਸਟਮ (ਆਰਪੀਏਐੱਸ)ਚਲਾਉਣ ਤੋਂ ਪਹਿਲਾਂ ਲੋੜੀਂਦੀ ਪ੍ਰਵਾਨਗੀ ਲਵੇਗੀ।

 

  1. ਆਈਸੀਆਰਆਈਐੱਸਏਟੀ ਸਿਰਫ ਆਰਪੀਏਐੱਸ ਨੂੰ ਸੰਚਾਲਿਤ ਕਰੇਗੀ ਜੋ ਕਿ ਸਵੈਇੱਛਤ ਰੂਪ ਵਿੱਚ ਭਾਰਤ ਸਰਕਾਰ ਨੂੰ ਪ੍ਰਗਟ ਕੀਤੀ ਗਈ ਹੈ ਅਤੇ ਇੱਕ ਡ੍ਰੋਨ ਪ੍ਰਵਾਨਗੀ ਨੰਬਰ (ਡੀਏਐੱਨ) (ਜਿਵੇਂ ਕਿ ਡੀਆਈਡੀਏਓਓਟੀ 2 ਸੀ ਦੇ ਨਾਲ ਕਿਊਯੂਏਡੀਆਈਸੀਆਰਆਈਐੱਸਏਟੀ 2019) ਜਾਰੀ ਕੀਤੀ ਗਈ ਹੈ।

 

  1. ਆਈਸੀਆਰਆਈਐੱਸਏਟੀ ਅਪ੍ਰੇਸ਼ਨ ਦੇ ਦਾਇਰੇ ਅਤੇ ਐਸਓਪੀ ਦੀ ਕਾਪੀ ਫਲਾਈਟ ਸਟੈਂਡਰਡ ਡਾਇਰੈਕਟੋਰੇਟ (ਐੱਫਐੱਸਡੀ), ਡੀਜੀਸੀਏ ਨੂੰ ਵਿਸਥਾਰਤ ਸੰਖੇਪ ਪੇਸ਼ ਕਰੇਗੀ। ਰਿਮੋਟ ਪਾਇਲਟ ਏਅਰਕ੍ਰਾਫਟ ਸਿਸਟਮ (ਆਰਪੀਏਐੱਸ) ਦਾ ਸੰਚਾਲਨ ਐੱਸਓਪੀ ਦੀ ਜਾਂਚ / ਪ੍ਰਵਾਨਗੀ ਤੋਂ ਬਾਅਦ ਹੀ ਕੀਤਾ ਜਾਏਗਾ।

 

  1. ਆਈਸੀਆਰਆਈਐੱਸਏਟੀ ਡਾਇਰੈਕਟੋਰੇਟ ਆਵ੍ ਰੈਗੂਲੇਸ਼ਨਜ਼ ਐਂਡ ਇਨਫਰਮੇਸ਼ਨ, ਡੀਜੀਸੀਏ ਤੋਂ ਹਵਾਈ ਫੋਟੋਗ੍ਰਾਫੀ ਸਬੰਧੀ ਲੋੜੀਂਦੀ ਆਗਿਆ ਲਵੇਗੀ।

 

  1. ਜੇਕਰ ਆਰਪੀਏਐੱਸ ਦੁਆਰਾ ਲਈਆਂ ਗਈਆਂ ਤਸਵੀਰਾਂ / ਵੀਡਿਓ-ਗ੍ਰਾਫੀ ਦੀ ਵਰਤੋਂ ਸਿਰਫ ਆਈਸੀਆਰਐੱਸਆਈਏਟੀ ਦੁਆਰਾ ਕੀਤੀ ਜਾਏਗੀ।  ਆਈਸੀਆਰਆਈਐੱਸਏਟੀ ਆਰਪੀਏਐੱਸ ਦੀ ਸੁਰੱਖਿਆ ਅਤੇ ਇਕੱਠਾ ਕੀਤੇ ਗਏ ਡੇਟਾ ਲਈ ਜ਼ਿੰਮੇਵਾਰ ਹੋਵੇਗਾ।

 

  1. ਆਰਪੀਏਐੱਸ ਦਾ ਕੰਮ ਵਿਜ਼ੂਅਲ ਲਾਈਨ ਆਵ੍ ਸਾਈਟ (ਵੀਐੱਲਓਐੱਸ) ਦੇ ਅੰਦਰ ਦਿਨ ਦੇ ਕਾਰਜਾਂ (ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ) ਤੱਕ ਸੀਮਤ ਰਹੇਗਾ।

 

  1. ਆਈਸੀਆਰਆਈਐੱਸਏਟੀ ਡੀਜੀਸੀਏ ਨੂੰ ਕਿਸੇ ਵੀ ਕਾਨੂੰਨੀ ਕੇਸਾਂ ਜਾਂ ਇਹਨਾਂ ਓਪਰੇਸ਼ਨਾਂ ਕਾਰਨ ਪੈਦਾ ਹੋਣ ਵਾਲੇ ਕਿਸੇ ਵੀ ਹੋਰ ਮੁੱਦੇ ਲਈ ਮੁਆਵਜ਼ਾ ਦੇਵੇਗਾ।

 

  1. ਆਈਸੀਆਰਆਈਐੱਸਏਟੀ ਇਹ ਸੁਨਿਸ਼ਚਿਤ ਕਰੇਗਾ ਕਿ ਆਰਪੀਏਐੱਸ ਕਾਰਜਸ਼ੀਲ ਸਥਿਤੀ ਵਿੱਚ ਹੈ ਅਤੇ ਸਾਜ਼ੋ-ਸਮਾਨ ਦੇ ਖਰਾਬ ਹੋਣ ਕਾਰਨ ਹੋਣ ਵਾਲੀਆਂ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਹੋਵੇਗਾ।

 

  1. ਉਪਕਰਣਾਂ ਨਾਲ ਸਰੀਰਕ ਸੰਪਰਕ ਕਰਕੇ ਕਿਸੇ ਵੀ ਵਿਅਕਤੀ ਨੂੰ ਕਿਸੇ ਸੱਟ ਲਗਣ ਦੀ ਸਥਿਤੀ ਵਿੱਚ, ਆਈਸੀਆਰਆਈਐੱਸਐੱਸਟੀਟ ਡਾਕਟਰੀ-ਕਾਨੂੰਨੀ ਮੁੱਦਿਆਂ ਲਈ ਜ਼ਿੰਮੇਵਾਰ ਹੋਵੇਗਾ।

 

  1. ਆਈਸੀਆਰਆਈਐੱਸਏਟੀ ਕੋਲ ਤੀਜੇ ਪੱਖ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਪੂਰਾ ਕਰਨ ਲਈ ਲੋੜੀਂਦਾ ਪੱਧਰ ਦਾ ਬੀਮਾ ਹੋਣਾ ਲਾਜ਼ਮੀ ਹੈ, ਜੋ ਹਾਦਸਾ ਆਰਪੀਏਐੱਸ ਦੇ ਅਪ੍ਰੇਸ਼ਨ ਦੌਰਾਨ ਵਾਪਰਿਆ ਹੋਵੇ।

 

  1. ਆਈਸੀਆਰਆਈਐੱਸਏਟੀ ਇਹ ਸੁਨਿਸ਼ਚਿਤ ਕਰੇਗਾ ਕਿ ਆਰਪੀਏਐੱਸ ਦੀ ਵਰਤੋਂ ਕਿਸੇ ਵੀ ਸਥਿਤੀ ਵਿੱਚ ਖਤਰਨਾਕ ਪਦਾਰਥ ਜਾਂ ਵੇਰੀਏਬਲ ਪੇਲੋਡ ਨਹੀਂ ਕੀਤੀ ਜਾਵੇਗੀ।

 

  1. ਆਈਸੀਆਰਆਈਐੱਸਏਟੀ ਸਲਾਮਤੀ, ਸੁਰੱਖਿਆ ਅਤੇ ਲੋਕਾਂ ਦੀ ਨਿੱਜਤਾ, ਜਾਇਦਾਦ, ਅਪਰੇਟਰ ਆਦਿ ਦੀ ਗੋਪਨੀਯਤਾ ਨੂੰ ਯਕੀਨੀ ਬਣਾਏਗਾ। ਅੱਗੇ, ਕਿਸੇ ਵੀ ਘਟਨਾ ਦੀ ਸਥਿਤੀ ਵਿੱਚ, ਡੀਜੀਸੀਏ ਜ਼ਿੰਮੇਵਾਰ ਨਹੀਂ ਹੋਵੇਗਾ।

 

  1. ਆਈਸੀਆਰਆਈਐੱਸਏਟੀ ਸੀਏਆਰ ਸੈਕਸ਼ਨ 3, ਲੜੀ 10, ਭਾਗ ਪਹਿਲਾ ਦੇ ਪੈਰਾ 13.1 ਵਿੱਚ ਨਿਰਧਾਰਤ 10-ਫਲਾਈ ਜ਼ੋਨਾਂ ਵਿੱਚ ਸਬੰਧਿਤ ਮੰਤਰਾਲਿਆਂ / ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾ ਆਰਪੀਏਐੱਸ ਸੰਚਾਲਤ ਨਹੀਂ ਕਰੇਗਾ ।

 

  1. ਆਰਪੀਏਐੱਸ ਏਅਰਪੋਰਟ ਦੇ ਆਸ ਪਾਸ ਆਰਪੀਏਐੱਸ ਦੀਆਂ ਵਿਵਸਥਾਵਾਂ ਅਨੁਸਾਰ ਨਹੀਂ ਚੱਲੇਗਾ। ਜੇ ਹਵਾਈ ਅੱਡੇ ਦੇ ਨੇੜੇ ਚਲਾਇਆ ਜਾਂਦਾ ਹੈ, ਤਾਂ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਦੀ ਪ੍ਰਵਾਨਗੀ ਆਰਪੀਏਐੱਸ ਦੇ ਕੰਮਕਾਜ ਦੇ ਸਮੇਂ ਅਤੇ ਖੇਤਰ ਦੇ ਸਬੰਧ ਵਿੱਚ ਪਹਿਲਾਂ ਤੋਂ ਹੀ ਲਈ ਜਾਵੇਗੀ।

 

  1. ਆਈਸੀਆਰਆਈਐੱਸਏਟੀ ਇਹ ਸੁਨਿਸ਼ਚਿਤ ਕਰੇਗਾ ਕਿ ਸਿਰਫ ਸਿੱਖਿਅਤ ਮੁਹਾਰਤ ਰੱਖਣ ਵਾਲੇ ਹੀ ਆਰਪੀਏਐੱਸ ਚਲਾਉਣ।

 

  1. ਇਹ ਪੱਤਰ ਹੋਰ ਸਰਕਾਰੀ ਏਜੰਸੀਆਂ ਦੁਆਰਾ ਬਣਾਏ ਗਏ ਰਿਮੋਟ ਪਾਇਲਟ ਏਅਰਕ੍ਰਾਫਟ ਪ੍ਰਣਾਲੀ 'ਤੇ ਹੋਰ ਪਾਬੰਦੀਆਂ ਨੂੰ ਅਣਡਿੱਠਾ ਨਹੀਂ ਕਰੇਗਾ

 

  1. ਕਾਰਜਾਂ ਦੇ ਕਿਸੇ ਵੀ ਪੜਾਅ ਦੌਰਾਨ ਵਾਪਰੀ ਘਟਨਾ / ਹਾਦਸੇ ਦੀ ਸਥਿਤੀ ਵਿੱਚ, ਡੀਜੀਸੀਏ ਦੇ ਏਅਰ ਸੇਫਟੀ ਡਾਇਰੈਕਟੋਰੇਟ ਨੂੰ ਰਿਪੋਰਟਾਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ।

 

ਜਨਤਕ ਨੋਟਿਸ ਦਾ ਲਿੰਕ

 

***

 

ਆਰਜੇ/ਐੱਨਜੀ



(Release ID: 1673252) Visitor Counter : 122