ਰੇਲ ਮੰਤਰਾਲਾ

ਆਈਆਰਪੀਐੱਫਐੱਸ ਅਧਿਕਾਰੀਆਂ ਦੀ ਟ੍ਰੇਨਿੰਗ ਹੁਣ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ, ਹੈਦਰਾਬਾਦ ਵਿਖੇ ਹੋਵੇਗੀ

ਅਗਲੇ ਬੈਚ ਦੀ ਟ੍ਰੇਨਿੰਗ ਦਾ ਪਹਿਲਾ ਪੜਾਅ ਆਈਪੀਐੱਸ ਪ੍ਰੋਬੇਸ਼ਨਰਾਂ ਦੇ ਨਾਲ ਹੋਵੇਗਾ


ਇਹ ਆਈਆਰਪੀਐੱਫਐੱਸ ਅਤੇ ਆਈਪੀਐੱਸ ਅਧਿਕਾਰੀਆਂ ਦੀ ਫੀਲਡ ਯੂਨਿਟਾਂ ਵਿੱਚ ਤੈਨਾਤੀ ਦੌਰਾਨ ਬਿਹਤਰ ਤਾਲਮੇਲ ਅਤੇ ਸਹਿਯੋਗ ਨੂੰ ਵੀ ਯਕੀਨੀ ਬਣਾਏਗਾ

Posted On: 13 NOV 2020 5:52PM by PIB Chandigarh

ਆਈਆਰਪੀਐੱਫਐੱਸ ਅਧਿਕਾਰੀਆਂ ਦੀ ਟ੍ਰੇਨਿੰਗ ਹੁਣ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ(ਐੱਸਵੀਪੀਐੱਨਪੀਏ), ਹੈਦਰਾਬਾਦ ਵਿਖੇ ਹੋਵੇਗੀ। ਅਗਲੇ ਬੈਚ ਦੀ ਟ੍ਰੇਨਿੰਗ ਦਾ ਪਹਿਲਾ ਪੜਾਅ ਆਈਪੀਐੱਸ ਪ੍ਰੋਬੇਸ਼ਨਰਾਂ ਦੇ ਨਾਲ ਹੋਵੇਗਾ। ਇਹ ਆਈਆਰਪੀਐੱਫਐੱਸ ਅਤੇ ਆਈਪੀਐੱਸ ਅਧਿਕਾਰੀਆਂ ਦੀ ਫੀਲਡ ਯੂਨਿਟਾਂ ਵਿੱਚ ਤੈਨਾਤੀ ਦੌਰਾਨ ਬਿਹਤਰ ਤਾਲਮੇਲ ਅਤੇ ਸਹਿਯੋਗ ਨੂੰ ਵੀ ਯਕੀਨੀ ਬਣਾਏਗਾ।

 

ਆਈਆਰਪੀਐੱਫਐੱਸ (ਭਾਰਤੀ ਰੇਲਵੇ ਸੁਰੱਖਿਆ ਫੋਰਸ ਸੇਵਾ) ਦੇ ਅਧਿਕਾਰੀਆਂ ਨੂੰ ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਵਿੱਚ ਸਿਵਲ ਸੇਵਾਵਾਂ ਪਰੀਖਿਆ ਰਾਹੀਂ ਸੰਘ ਲੋਕ ਸੇਵਾ ਆਯੋਗ ਵਲੋਂ ਭਰਤੀ ਕੀਤਾ ਜਾਂਦਾ ਹੈ। ਆਈਆਰਪੀਐੱਫਐੱਸ ਪ੍ਰੋਬੇਸ਼ਨਰਾਂ ਦੀ ਹਰ ਸਾਲ ਬੈਚ ਵਿੱਚ ਗਿਣਤੀ ਲਗਭਗ 5-6 ਹੁੰਦੀ ਹੈ। ਉਹ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸਾਸ਼ਨ ਅਕਾਦਮੀ, ਮਸੂਰੀ ਅਤੇ ਭਾਰਤੀ ਰੇਲਵੇ ਰਾਸ਼ਟਰੀ ਅਕਾਦਮੀ (ਐੱਨਏਆਰ), ਵਡੋਦਰਾ ਵਿਖੇ ਮੁੱਢਲਾ ਕੋਰਸ ਕਰਦੇ ਹਨ ਅਤੇ ਇਸ ਤੋਂ ਇਲਾਵਾ ਲਖਨਊ ਵਿਖੇ ਜਗਜੀਵਨ ਰਾਮ ਆਰਪੀਐੱਫ ਅਕਾਦਮੀ ਵਿਖੇ ਪੇਸ਼ੇਵਰ ਟ੍ਰੇਨਿੰਗ ਲੈਂਦੇ ਹਨ।

 

ਆਈਆਰਪੀਐੱਫਐੱਸ ਦੇ ਤਿੰਨ ਬੈਚਾਂ ਨੂੰ 1998 ਅਤੇ 1999 ਦੇ ਸ਼ੁਰੂ ਵਿੱਚ ਆਈਪੀਐੱਸ ਅਧਿਕਾਰੀਆਂ ਦੇ ਨਾਲ ਟ੍ਰੇਨਿੰਗ ਦਿੱਤੀ ਗਈ ਸੀ ਪਰ ਬਾਅਦ ਦੇ ਸਾਲਾਂ ਵਿੱਚ ਇਹ ਪ੍ਰਬੰਧ ਬੰਦ ਕਰ ਦਿੱਤਾ ਗਿਆ।

 

ਰੇਲਵੇ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦਰਮਿਆਨ ਅੰਤਰ-ਮੰਤਰਾਲਾ ਸਲਾਹ ਮਸ਼ਵਰੇ ਤੋਂ ਬਾਅਦ, ਹੁਣ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ (ਐੱਸਵੀਪੀਐੱਨਪੀਏ), ਹੈਦਰਾਬਾਦ ਵਿਖੇ ਆਈਆਰਪੀਐੱਫਐੱਸ ਪ੍ਰੋਬੇਸ਼ਨਰਾਂ ਦੀ ਸ਼ੁਰੂਆਤੀ ਟ੍ਰੇਨਿੰਗ ਦੇ ਪਹਿਲੇ ਪੜਾਅ ਦੇ ਨਾਲ-ਨਾਲ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਆਈਪੀਐੱਸ ਪ੍ਰੋਬੇਸ਼ਨਰਾਂ ਦਾ ਅਗਲਾ ਬੈਚ (73 ਆਰਆਰ) 2020 ਦੀਆਂ ਸਰਦੀਆਂ ਵਿੱਚ ਸ਼ੁਰੂ ਹੋ ਰਿਹਾ ਹੈ।

 

ਐੱਸਵੀਪੀਐੱਨਪੀਏ ਦੀ ਟ੍ਰੇਨਿੰਗ ਰੇਲਵੇ ਸੁਰੱਖਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਪੇਸ਼ੇਵਰ ਢੰਗ ਨਾਲ ਪ੍ਰਬੰਧਿਤ ਕਰਨ ਲਈ ਆਈਆਰਪੀਐੱਫਐੱਸ ਅਧਿਕਾਰੀਆਂ ਨੂੰ ਤਿਆਰ ਕਰੇਗੀ।ਇਹ ਆਈਆਰਪੀਐੱਫਐੱਸ ਅਤੇ ਆਈਪੀਐੱਸ ਅਧਿਕਾਰੀਆਂ ਦੀ ਫੀਲਡ ਯੂਨਿਟਾਂ ਵਿੱਚ ਤੈਨਾਤੀ ਦੌਰਾਨ ਬਿਹਤਰ ਤਾਲਮੇਲ ਅਤੇ ਸਹਿਯੋਗ ਨੂੰ ਵੀ ਯਕੀਨੀ ਬਣਾਏਗਾ। ਰਾਸ਼ਟਰੀ ਸੁਰੱਖਿਆ  ਵਿੱਚ ਰੇਲਵੇ ਦੀ ਸੁਰੱਖਿਆ ਦੀ ਵਧ ਰਹੀ ਮਹੱਤਤਾ ਲਈ ਆਰਪੀਐੱਫ ਦੀ ਲੀਡਰਸ਼ਿਪ ਵਿੱਚ ਬਿਹਤਰ ਪੇਸ਼ੇਵਰ ਯੋਗਤਾ ਦੀ ਲੋੜ ਹੈ ਜੋ ਉਨ੍ਹਾਂ ਨੂੰ ਸ਼ੁਰੂਆਤ ਤੋਂ ਹੀ ਆਈਪੀਐੱਸ ਅਧਿਕਾਰੀਆਂ ਨਾਲ ਟ੍ਰੇਨਿੰਗ ਅਤੇ ਮਿਲ ਕੇ ਕੰਮ ਕਰਨ ਦੌਰਾਨ ਹਾਸਲ ਹੋਵੇਗੀ।

 

                                          *****

ਡੀਜੇਐੱਨ



(Release ID: 1672726) Visitor Counter : 136