ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਫਲਾਈ ਐਸ਼ ਨਾਲ ਜਿਓ-ਪੋਲੀਮਰ ਐਗਰੀਗੇਟ ਵਿਕਸਿਤ ਕੀਤਾ

ਖੋਜ ਪ੍ਰੋਜੈਕਟ ਭਾਰਤੀ ਮਿਆਰਾਂ ਦੇ ਅਨੁਰੂਪ ਹਨ, ਜਿਸ ਦੀ ਐੱਨਸੀਸੀਬੀਐੱਸ ਦੁਆਰਾ ਵੀ ਪੁਸ਼ਟੀ ਕੀਤੀ ਗਈ ਹੈ

Posted On: 13 NOV 2020 2:01PM by PIB Chandigarh

ਭਾਰਤ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਦੇ ਤਹਿਤ ਪਬਲਿਕ ਸੈਕਟਰ ਅਦਾਰੇ, ਐੱਨਟੀਪੀਸੀ ਲਿਮਿਟਿਡ ਨੇ ਫਲਾਈ ਐਸ਼ ਨਾਲ ਜਿਓ-ਪੋਲੀਮਰ ਐਗਰੀਗੇਟ ਨੂੰ ਸਫਲਤਾਪੂਰਬਕ ਵਿਕਸਿਤ ਕੀਤਾ ਹੈ। ਕੁਦਰਤੀ ਐਗਰੀਗੇਟ ਦੇ ਸਥਾਨ ਤੇ ਇਸ ਦਾ ਉਪਯੋਗ ਕੀਤਾ ਜਾਵੇਗਾ ਜਿਸ ਨਾਲ ਵਾਤਾਵਰਣ ਤੇ ਹੋਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

 

ਫਲਾਈ ਐਸ਼ ਨਾਲ ਜਿਓ-ਪੋਲੀਮਰ ਐਗਰੀਗੇਟ ਦੇ ਉਤਪਾਦਨ ਦੀ ਐੱਨਟੀਪੀਸੀ ਦੇ ਖੋਜ ਪ੍ਰੋਜੈਕਟਾਂ, ਭਾਰਤੀ ਮਿਆਰਾਂ ਦੇ ਵਿਧਾਨਕ ਮਾਪਦੰਡਾਂ ਦੇ ਅਨੁਰੂਪ ਹੈ ਅਤੇ ਇਸ ਦੀ ਪੁਸ਼ਟੀ ਰਾਸ਼ਟਰੀ ਸੀਮਿੰਟ ਅਤੇ ਨਿਰਮਾਣ ਸਮੱਗਰੀ ਪਰਿਸ਼ਦ (ਐੱਨਸੀਸੀਬੀਐੱਮ) ਨੇ ਵੀ ਕੀਤੀ ਹੈ।

 

ਐੱਨਟੀਪੀਸੀ ਨੇ ਕੁਦਰਤੀ ਐਗਰੀਗੇਟ ਦੇ ਬਦਲ ਦੇ ਰੂਪ ਵਿੱਚ ਜਿਓ-ਪੋਲੀਮਰ ਐਗਰੀਗੇਟ ਨੂੰ ਸਫਲਤਾਪੂਰਬਕ ਵਿਕਸਿਤ ਕੀਤਾ ਹੈ। ਕੰਕਰੀਟ ਕਾਰਜਾਂ ਵਿੱਚ ਉਪਯੋਗ ਦੀ ਅਨੁਕੂਲਤਾ ਲਈ ਭਾਰਤੀ ਮਿਆਰਾਂ ਦੇ ਅਧਾਰ ਤੇ ਐੱਨਸੀਸੀਬੀਐੱਮ, ਹੈਦਰਾਬਾਦ ਨੇ ਤਕਨੀਕੀ ਮਿਆਰਾਂ ਦੀ ਜਾਂਚ ਕੀਤੀ ਅਤੇ ਨਤੀਜੇ ਸਵੀਕਾਰਤ ਸੀਮਾ ਵਿੱਚ ਹਨ।

 

ਫਲਾਈ ਐਸ਼ ਦੇ ਉਪਯੋਗ ਦੇ ਵਿਸਤਾਰ ਦੇ ਸੰਦਰਭ ਵਿੱਚ ਇਹ ਐੱਨਟੀਪੀਸੀ ਦੇ ਆਰਐਂਡਡੀ ਵਿਭਾਗ ਦੀ ਉਪਲੱਬਧੀ ਹੈ।

ਭਾਰਤ ਵਿੱਚ ਇਨ੍ਹਾਂ ਐਗਰੀਗੇਟ ਦੀ ਕੁੱਲ ਮੰਗ ਲਗਭਗ 2000 ਮਿਲੀਅਨ ਮੀਟਰਿਕ ਟਨ ਪ੍ਰਤੀ ਸਾਲ ਹੈ। ਫਲਾਈ ਐਸ਼ ਨਾਲ ਐੱਨਟੀਪੀਸੀ ਦੁਆਰਾ ਵਿਕਸਿਤ ਐਗਰੀਗੇਟ, ਮੰਗ ਨੂੰ ਕਾਫ਼ੀ ਹੱਦ ਤੱਕ ਪੂਰਾ ਕਰਨ ਵਿੱਚ ਮਦਦ ਕਰੇਗਾ ਅਤੇ ਕੁਦਰਤੀ ਐਗਰੀਗੇਟਸ ਹੋਣ ਵਾਲੇ ਵਾਤਾਵਰਣ ਤੇ ਪ੍ਰਭਾਵ ਨੂੰ ਵੀ ਘੱਟ ਕਰੇਗਾ। ਕੁਦਰਤੀ ਐਗਰੀਗੇਟ ਪ੍ਰਾਪਤ ਕਰਨ ਲਈ ਪੱਥਰ ਦੀ ਖਣਨ ਦੀ ਜ਼ਰੂਰਤ ਹੁੰਦੀ ਹੈ।

 

ਭਾਰਤ ਵਿੱਚ ਕੋਇਲੇ ਤੋਂ ਚੱਲਣ ਵਾਲੇ ਬਿਜਲੀ ਕਾਰਖਾਨਿਆਂ ਦੁਆਰਾ ਹਰ ਸਾਲ ਲਗਭਗ 258 ਐੱਮਐੱਮਟੀ ਰਾਖ (ਫਲਾਈ ਐਸ਼) ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਵਿੱਚੋਂ ਲਗਭਗ 78 ਪ੍ਰਤੀਸ਼ਤ ਰਾਖ ਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਬਾਕੀ ਰਾਖ ਡਾਈਕ ਵਿੱਚ ਜਮਾਂ ਰਹਿੰਦੀ  ਹੈ। ਬਾਕੀ ਰਾਖ ਦਾ ਉਪਯੋਗ ਕਰਨ ਲਈ ਐੱਨਟੀਪੀਸੀ ਵਿਕਲਪਿਕ ਤਰੀਕਿਆਂ ਦੀ ਖੋਜ ਕਰ ਰਿਹਾ ਹੈ ਜਿਸ ਵਿੱਚ ਵਰਤਮਾਨ ਖੋਜ ਪ੍ਰੋਜੈਕਟ  ਵੀ ਸ਼ਾਮਲ ਹਨ। ਇਸ ਖੋਜ ਪ੍ਰੋਜੈਕਟ ਵਿੱਚ 90 ਪ੍ਰਤੀਸ਼ਤ ਤੋਂ ਜ਼ਿਆਦਾ ਰਾਖ ਦਾ ਉਪਯੋਗ ਕਰਕੇ ਅੇਗਰੀਗੇਟ ਦਾ ਉਤਪਾਦਨ ਕੀਤਾ ਜਾਂਦਾ ਹੈ।

 

ਜਿਓ-ਪੋਲੀਮਰ ਐਗਰੀਗੇਟ ਦਾ ਨਿਰਮਾਣ ਉਦਯੋਗ ਵਿੱਚ ਵਿਆਪਕ ਉਪਯੋਗ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਾਰ ਰਾਖ, ਵਾਤਾਵਰਣ ਅਨੁਕੂਲ ਸਮੱਗਰੀ ਹੋ ਜਾਂਦੀ ਹੈ। ਇਹ ਐਗਰੀਗੇਟ ਵਾਤਾਵਰਣ ਦੇ ਬੇਹੱਦ ਅਨੁਕੂਲ ਹਨ ਅਤੇ ਇਸ ਵਿੱਚ ਕੰਕਰੀਟ  ਵਿੱਚ ਮਿਸ਼ਰਣ ਲਈ ਕਿਸੇ ਵੀ ਸੀਮਿੰਟ ਦੀ ਜ਼ਰੂਰਤ ਨਹੀਂ ਹੁੰਦੀ ਹੈ ਕਿਉਂਕਿ ਫਲਾਈ ਐਸ਼ ਅਧਾਰਿਤ ਜਿਓ-ਪੋਲੀਮਰ ਮੋਰਟਾਰ, ਬੰਨ੍ਹਣ ਵਾਲੀ ਸਮੱਗਰੀ ਦੇ ਰੂਪ ਵਿੱਚ ਕਾਰਜ ਕਰਦਾ ਹੈ। ਜਿਓ-ਪੋਲੀਮਰ ਐਗਰੀਗੇਟ ਕਾਰਬਨ ਨਿਕਾਸੀ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ ਅਤੇ ਇਨ੍ਹਾਂ ਦੇ ਉਪਯੋਗ ਨਾਲ ਪਾਣੀ ਦੀ ਖਪਤ ਵਿੱਚ ਵੀ ਕਮੀ ਆਵੇਗੀ।

 

*****

 

 

ਆਰਸੀਜੇ/ਐੱਮ



(Release ID: 1672705) Visitor Counter : 163