ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਭਾਰਤੀ ਕਸਟਮਸ ਵੱਲੋਂ ਜ਼ਬਤ ਕੀਤੀਆਂ ਪੁਰਾਤਣ ਵਸਤਾਂ / ਐਂਸ਼ੀਐਂਟ ਤੇ ਮੈਡੀਵਲ ਪੀਰਡ ਦੇ ਸਿੱਕੇ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੂੰ ਸੌਂਪੇ
Posted On:
11 NOV 2020 4:57PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਭਾਰਤੀ ਕਸਟਮਸ ਵੱਲੋਂ ਜ਼ਬਤ ਕੀਤੀਆਂ ਪੁਰਾਤਣ ਵਸਤਾਂ / ਐਂਸ਼ੀਐਂਟ ਤੇ ਮੈਡੀਵਲ ਪੀਰਡ ਦੇ ਸਿੱਕੇ ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੂੰ ਨਾਰਥ ਬਲਾਕ ਵਿੱਚ ਹੋਏ ਅੱਜ ਇੱਕ ਸਮਾਗਮ ਦੌਰਾਨ ਸੌਂਪੇ ।
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ , ਵਿੱਤ ਸਕੱਤਰ ਡਾਕਟਰ ਅਜੇ ਭੂਸ਼ਣ ਪਾਂਡੇ , ਸੀ ਬੀ ਆਈ ਸੀ ਚੇਅਰਮੈਨ ਸ਼੍ਰੀ ਐੱਮ ਅਜੀਤ ਕੁਮਾਰ , ਬੋਰਡ ਦੇ ਮੈਂਬਰ , ਸੈਂਟਰਲ ਬੋਰਡ ਆਫ ਇੰਨਡਾਇਰੇਕਟ ਟੈਕਸੇਸ ਤੇ ਕਸਟਮਸ ਤੇ ਸੀਨੀਅਰ ਅਧਿਕਾਰੀ , ਸਭਿਆਚਾਰ ਮੰਤਰਾਲੇ ਅਤੇ ਆਰਕਿਓਲੋਜੀਕਲ ਸਰਵੇਅ ਆਫ ਇੰਡੀਆ ਦੇ ਅਧਿਕਾਰੀ ਵੀ ਇਸ ਮੌਕੇ ਸ਼ਾਮਲ ਸਨ ।
40,282 ਜ਼ਬਤ ਕੀਤੇ ਸਿੱਕੇ 1,206 ਤੋਂ 1,720 ਏ ਡੀ ਦੇ ਸਮੇਂ ਸਲਤਨਤ ਤੇ ਮੁਗ਼ਲ ਯੁੱਗ ਨਾਲ ਸਬੰਧਿਤ ਹਨ ਅਤੇ ਇਹਨਾਂ ਦਾ ਸਬੰਧ ਰਾਜ ਕੁਮਾਰ ਸੂਬਿਆਂ ਜਿਵੇਂ ਕੁਸ਼ਹਾਨਾ , ਯੌਧਿਆ , ਗੁਪਤਾਸ , ਪ੍ਰਾਤੀਹਰ , ਚੌਲਾਸ , ਰਾਜਪੂਤਸ , ਮੁਗ਼ਲਸ , ਮਰਾਠਾਸ , ਕਸ਼ਮੀਰ ਅਤੇ ਬ੍ਰਿਟਿਸ਼ ਇੰਡੀਆ ਨਾਲ ਸਬੰਧ ਹੈ । ਫਰੈਂਚ ਅਤੇ ਕੁਝ ਆਸਟ੍ਰੇਲੀਅਨ ਸਿੱਕੇ 1800 ਤੋਂ 1900 ਏ ਡੀ ਦੇ ਸਮੇਂ ਨਾਲ ਸਬੰਧਤ ਹਨ । ਜ਼ਬਤ ਕੀਤੀਆਂ ਵਸਤਾਂ ਵਿੱਚ 18 ਐਂਟੀਕ ਸੀਲ / ਸਟੈਂਪ / ਰਿਲੀਜਸ ਐਂਬਲਮ ਆਦਿ ਹਨ , ਜੋ ਉਹਨਾਂ ਵਿਅਕਤੀਆਂ ਵੱਲੋਂ ਪਹਿਨੇ ਜਾਂਦੇ ਸਨ , ਜਿਸ ਨੂੰ ਰਾਜ ਵੱਲੋਂ ਰਾਇਲ ਹੁਕਮਾਂ ਨੂੰ ਲਾਗੂ ਕਰਨ ਦੀ ਅਥਾਰਟੀ ਹੁੰਦੀ ਸੀ ਅਤੇ ਇੱਕ ਸਿਲਵਰ ਕਮਰਬੰਦ (ਵੇਸਟ ਬੈਂਡ) ਵੀ ਹੈ ਜੋ ਰਾਇਲ / ਅਮੀਰ ਪਰਿਵਾਰ ਦੀਆਂ ਔਰਤਾਂ ਪਹਿਣ ਦੀਆਂ ਸਨ । ਦਿੱਲੀ ਏਅਰ ਪੋਰਟ ਤੇ 21—06—1994 ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ , ਜਦ ਕਸਟਮਸ ਨੇ ਦੋ ਵਿਦੇਸ਼ੀ ਨਾਗਰਿਕਾਂ ਜੋ ਹਾਂਗਕਾਂਗ ਜਾ ਰਹੇ ਸਨ ਤੋਂ ਇਹ ਪੁਰਾਤਣ ਸਿੱਕੇ , ਤਾਂਬੇ ਦੀਆਂ ਮੁਹਰਾਂ (ਸੀਲਸ) , ਚਾਂਦੀ ਦੇ ਕਮਰਬੰਦ ਅਤੇ ਹੋਰ ਪੁਰਾਤਣ ਵਸਤਾਂ ਉਹਨਾਂ ਤੋਂ ਬਰਾਮਦ ਕੀਤੀਆਂ ਗਈਆਂ ਸਨ । ਇਸ ਦੀ ਖੋਜ ਤੋਂ ਬਾਅਦ ਸੋਨੇ ਦੇ ਸਿੱਕੇ ਤੇ ਕੁਝ ਹੋਰ ਵਸਤਾਂ ਇੱਕ ਘਰ ਵਿੱਚੋਂ ਕਬਜ਼ੇ ਵਿੱਚ ਲਈਆਂ ਗਈਆਂ ਸਨ ।
ਕਾਨੂੰਨ ਅਨੁਸਾਰ ਅਮਲ ਪੂਰਾ ਹੋਣ ਤੋਂ ਬਾਅਦ ਭਾਰਤੀ ਕਸਟਮਸ ਨੇ ਆਰਚਿਓਲੋਜੀਕਲ ਸਰਵੇ ਆਫ ਇੰਡੀਆ ਨੂੰ ਇਹਨਾਂ ਜ਼ਬਤ ਕੀਤੀਆਂ ਪੁਰਾਤਣ ਵਸਤਾਂ ਦੀ ਕੀਮਤ ਪਤਾ ਲਗਾਉਣ ਲਈ ਕਿਹਾ ਅਤੇ ਇਹਨਾਂ ਦੀ ਕੀਮਤ ਪਤਾ ਲਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ । ਕਮੇਟੀ ਨੇ ਆਪਣੀ ਰਿਪੋਰਟ ਜਨਵਰੀ / ਜੂਨ 2020 ਨੂੰ ਦਿੱਤੀ ਸੀ ਅਤੇ 40,301 ਪੁਰਾਤਣ ਵਸਤਾਂ ਦੀ ਕੀਮਤ 63.90 ਕਰੋੜ ਰੁਪਏ ਸੁਨਿਸ਼ਚਿਤ ਕੀਤੀ ਗਈ ਸੀ । ਇਸ ਤੋਂ ਇਲਾਵਾ ਸੀ ਬੀ ਆਈ ਸੀ ਵੱਲੋਂ ਡਿਸਪੋਜ਼ਲ ਮੈਨੂਅਲ 2019 ਦੇ ਪੈਰਾ—17.9 ਦੇ ਨਿਯਮਾਂ ਅਨੁਸਾਰ ਇਹਨਾਂ ਜ਼ਬਤ ਕੀਤੀਆਂ ਵਸਤਾਂ ਨੂੰ ਆਰਚਿਓਲੋਜੀਕਲ ਸਰਵੇ ਆਫ ਇੰਡੀਆ ਨੂੰ ਸੌਂਪਿਆ ਜਾ ਰਿਹਾ ਹੈ ।
ਆਰ ਐੱਮ / ਕੇ ਐੱਮ ਐੱਨ
(Release ID: 1672020)
Visitor Counter : 116