ਰਸਾਇਣ ਤੇ ਖਾਦ ਮੰਤਰਾਲਾ
ਇਫਕੋ ਨੇ ਦੇਸ਼ ਭਰ ਦੇ ਕਿਸਾਨਾਂ ਲਈ ਐੱਨ ਪੀ ਖਾਦਾਂ ਦੀਆਂ ਕੀਮਤਾਂ ਨੂੰ ਘਟਾਇਆ
Posted On:
11 NOV 2020 5:18PM by PIB Chandigarh
ਇਫਕੋ ਨੇ ਐੱਨ ਪੀ 20:20:0:13 ਅਮੋਨੀਅਮ , ਫੋਸਫੇਟ , ਸਲਫੇਟ ਖਾਦਾਂ ਦੀ ਭਾਰਤ ਵਿੱਚ ਸਾਰੇ ਭੰਡਾਰਾਂ ਤੇ ਫੌਰੀ ਤੌਰ ਤੇ ਪ੍ਰਭਾਵਿਤ ਹੋਣ ਵਾਲੀਆਂ ਇਹਨਾਂ ਖਾਦਾਂ ਦੀਆਂ ਕੀਮਤਾਂ 50 ਰੁਪਏ ਪ੍ਰਤੀ ਬੈਗ ਘੱਟ ਕਰਨ ਦਾ ਐਲਾਨ ਕੀਤਾ ਹੈ ।
ਇਫਕੋ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਸਹਿਯੋਗ ਦੇਣ ਲਈ 1,000 ਰੁਪਇਆ / ਟਨ ਪਿੱਛੇ ਕੀਮਤ ਘਟਾਈ ਗਈ ਹੈ ਤਾਂ ਜੋ ਮਿੱਟੀ ਦੇ ਇੱਕ ਖਾਸ ਖੁਰਾਕੀ ਤੱਤ ਵਜੋਂ ਵਰਤੀ ਜਾਣ ਵਾਲੀ ਖਾਦ ਸਲਫਰ ਸਸਤੀ ਮਿਲ ਸਕੇ । ਸਾਰੀਆਂ ਤੇਲ ਬੀਜ ਫਸਲਾਂ ਲਈ ਇਹ ਤੱਤ ਬਹੁਤ ਮਹੱਤਵਪੂਰਨ ਹੈ । ਇਸ ਨਾਲ ਫਸਲਾਂ ਦੀ ਗੁਣਵਤਾ ਸੁਧਰਦੀ ਹੈ ਅਤੇ ਬੂਟਿਆਂ ਵਿੱਚ ਚੰਗਾ ਵਾਧਾ ਹੁੰਦਾ ਹੈ । ਇਹ ਕਮੀ 50 ਰੁਪਏ ਪ੍ਰਤੀ ਬੈਗ ਐੱਨ ਪੀ 20:20:0:13 ਦੀ ਖਾਦਾਂ ਤੇ ਹੋਣ ਵਾਲੇ ਕਿਸਾਨਾਂ ਦੇ ਖੇਤੀਬਾੜੀ ਖਰਚੇ ਨੂੰ ਘਟਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦ੍ਰਿਸ਼ਟੀ ਅਨੁਸਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨਾਲ ਮੇਲ ਖਾਂਦੀ ਹੈ ।
ਇਫਕੋ ਕਿਸਾਨਾਂ ਲਈ ਜਦ ਕਦੇ ਵੀ ਸੰਭਵ ਹੋਵੇਗਾ ਕੀਮਤਾਂ ਘਟਾਉਂਦੀ ਰਹੇਗੀ । ਹਾਲ ਹੀ ਵਿੱਚ ਸਤੰਬਰ 2020 ਵਿੱਚ ਇਫਕੋ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਲਈ ਰਬੀ ਸੀਜ਼ਨ ਲਈ ਡੀ ਏ ਪੀ ਅਤੇ ਐੱਨ ਪੀ ਕੇ ਖਾਦਾਂ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ।
ਆਰ ਸੀ ਜੇ / ਆਰ ਕੇ ਐੱਮ
(Release ID: 1672014)
Visitor Counter : 137