ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਇੱਕ ਵਰਚੁਅਲ ਮੀਟਿੰਗ ਵਿੱਚ ਐੱਸਟੀਆਈਪੀ-2020 ਬਾਰੇ ਭਾਰਤੀ ਵਿਗਿਆਨਕ ਪ੍ਰਵਾਸੀਆਂ ਨਾਲ ਆਪਣੀ ਤਰ੍ਹਾਂ ਦੀ ਪਹਿਲੀ ਨੀਤੀਗਤ ਸਲਾਹ ਦਾ ਆਯੋਜਨ ਕੀਤਾ

ਉਨ੍ਹਾਂ ਨੂੰ ਐੱਸਟੀਆਈਪੀ-2020 ਸਿਰਜਣ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਸੱਦਾ ਦਿੱਤਾ


ਨਾ ਸਿਰਫ਼ ਸਾਡੇ ਰਾਸ਼ਟਰੀ ਵਿਕਾਸ ਦੇ ਲਾਭ ਲਈ, ਬਲਕਿ ਆਲਮੀ ਕਲਿਆਣ ਲਈ ਵੀ ਭਾਰਤੀ ਵਿਗਿਆਨਕ ਪ੍ਰਵਾਸੀਆਂ ਨਾਲ ਜੁੜਨ ਅਤੇ ਕਾਰਜ ਕਰਨ ਦੀ ਵਿਆਪਕ ਸੰਭਾਵਨਾ ਹੈ: ਡਾ. ਹਰਸ਼ ਵਰਧਨ

Posted On: 08 NOV 2020 2:51PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਭਾਰਤ ਦੀ ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਪਾਲਿਸੀ (ਐੱਸਟੀਆਈਪੀ)-2020 ਵਿੱਚ ਯੋਗਦਾਨ ਕਰਨ ਲਈ ਚੈਨਲ ਸੁਵਿਧਾ ਉਪਲੱਬਧ ਕਰਵਾਉਣ ਲਈ ਜ਼ਿਆਦਾ ਕੁਸ਼ਲ ਭਾਰਤੀ ਪ੍ਰਵਾਸੀਆਂ ਨਾਲ ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਆਯੋਜਿਤ ਆਪਣੀ ਤਰ੍ਹਾਂ ਦੀ ਪਹਿਲੀ ਨੀਤੀਗਤ ਮਸ਼ਵਰਾ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮਸ਼ਵਰਾ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਪ੍ਰੋਫੈਸਰ ਕੇ. ਵਿਜੈਰਾਘਵਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਹੈਲਥਕੇਅਰ-ਬਾਇਓਟੈਕ ਸਲਾਹਕਾਰ ਡਾ. ਵਿਜੈ ਚੌਥਈਵਾਲੇ, ਵਿਦੇਸ਼ ਮੰਤਰਾਲੇ ਵਿੱਚ ਅਪਰ ਸਕੱਤਰ ਸ਼੍ਰੀਮਤੀ ਰੇਣੂ ਪਾਲ ਅਤੇ ਦੁਨੀਆ ਭਰ ਦੇ ਭਾਰਤੀ ਵਿਗਿਆਨਕ ਪ੍ਰਵਾਸੀ ਅਤੇ ਪਤਵੰਤੇ ਵਿਅਕਤੀ ਸ਼ਾਮਲ ਹੋਏ।

 

 

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਇਸ ਇਤਿਹਾਸਿਕ ਨੀਤੀ ਦੀ ਇਸ ਲਈ ਸ਼ੁਰੂਆਤ ਕੀਤੀ ਗਈ ਕਿਉਂਕਿ ਭਾਰਤ ਅਤੇ ਵਿਸ਼ਵ ਨੇ ਕੋਵਿਡ-19 ਸੰਕਟ ਦੇ ਮੌਜੂਦਾ ਸੰਦਰਭ ਵਿੱਚ ਪੁਨਰ ਸਥਾਪਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਮਸ਼ਵਰੇ ਦਾ ਉਦੇਸ਼ ਐੱਸਟੀਆਈਪੀ-2020 ਦੇ ਨਿਰਮਾਣ ਵਿੱਚ ਪ੍ਰਮੁੱਖ ਵਿਚਾਰਾਂ ਦੀ ਸਿਰਜਣਾ ਕਰਨਾ ਅਤੇ ਉਨ੍ਹਾਂ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਨੀਤੀਗਤ ਸਿਰਜਣ ਪ੍ਰਕਿਰਿਆ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਪ੍ਰਮੁੱਖ ਹਿਤਧਾਰਕਾਂ ਦੇ ਰੂਪ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਨੇ ਭਾਰਤੀ ਵਿਗਿਆਨਕ ਪ੍ਰਵਾਸੀਆਂ ਨੂੰ ਇਸ ਨੀਤੀ ਬਾਰੇ ਆਪਣੇ ਸੁਝਾਅ ਸਾਂਝੇ ਕਰਨ ਲਈ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਇਹ ਸੁਝਾਅ ਐੱਸਟੀਆਈ ਨੀਤੀ ਦੇ ਮਸੌਦੇ ਵਿੱਚ ਸ਼ਾਮਲ ਕੀਤੇ ਜਾਣਗੇ ਅਤੇ ਇਨ੍ਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

 

ਅਜਿਹੇ ਨੀਤੀਗਤ ਪੱਧਰ ਦੇ ਤੰਤਰ ਦਾ ਨਿਰਮਾਣ ਕਰਨਾ ਬਹੁਤ ਮਹੱਤਵਪੂਰਨ ਹੈ ਜੋ ਦੇਸ਼ ਦੀਆਂ ਸਰਬਸ੍ਰੇਸ਼ਠ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਲਈ ਉਚਿਤ ਅਵਸਰਾਂ ਦੀ ਸਿਰਜਣਾ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਸ ਆਗਾਮੀ ਨੀਤੀ ਦਾ ਉਦੇਸ਼ ਭਾਰਤੀ ਈਕੋਸਿਸਟਮ ਨਾਲ ਜੁੜਾਅ ਲਈ ਸੰਸਥਾਗਤ ਤੰਤਰ ਦੀ ਮਦਦ ਨਾਲ ਪਹਿਲੀ ਅਤੇ ਦੂਜੀ ਦੋਵੇਂ ਪੀੜ੍ਹੀਆਂ ਦੇ ਪ੍ਰਵਾਸੀਆਂ ਨਾਲ ਚਰਚਾ ਕਰਨਾ ਹੈ। ਡਾ. ਹਰਸ਼ ਵਰਧਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੈਭਵ ਸਿਖਰ ਸੰਮੇਲਨ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸਮਰਪਿਤ ਅਤੇ ਐੱਸ ਐਂਡ ਟੀ ਪ੍ਰਵਾਸੀਆਂ ਦੇ ਵਨ ਸਟਾਪ ਪਲੈਟਫਾਰਮ ‘ਪ੍ਰਭਾਸ਼’ ਇਸ ਜੁੜਾਅ ਲਈ ਭਾਰਤ ਸਰਕਾਰ ਦੇ ਕੁਝ ਸਰਗਰਮ ਕਦਮ ਹਨ। 

 

ਪ੍ਰਵਾਸੀ ਭਾਰਤੀਆਂ ਦੀ ਵਿਆਪਕ ਭਰਪੂਰ ਸਮਰੱਥਾ ਨੂੰ ਸਵੀਕਾਰ ਕਰਦੇ ਹੋਏ ਡਾ. ਹਰਸ ਵਰਧਨ ਨੇ ਕਿਹਾ ਕਿ ਵਿਗਿਆਨਕ ਪ੍ਰਵਾਸੀ ਵਿਗਿਆਨ ਅਤੇ ਟੈਕਨੋਲੋਜੀ ਵਿਕਾਸ ਦਾ ਅੰਤਰਰਾਸ਼ਟਰੀਕਰਨ ਕਰਨ ਅਤੇ ਦੇਸ਼ ਦੀ ਟੈਕਨੋਲੋਜੀ ਗਹਿਰਾਈ ਦੋਵਾਂ ਨੂੰ ਹੀ ਵਧਾਉਣ ਵਿੱਚ ਵਿਆਪਕ ਯੋਗਦਾਨ ਦਿੰਦੇ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤੀ ਸੂਚਨਾ ਟੈਕਨੋਲੋਜੀ ਅਤੇ ਬਾਇਓਟੈੱਕ ਉਦਯੋਗ ਦੇ ਵਿਕਾਸ ਵਿੱਚ ਵੱਡੇ ਅਤੇ ਉੱਚ ਕੁਸ਼ਲ ਭਾਰਤੀ ਪ੍ਰਵਾਸੀ ਸਮੁਦਾਇਆਂ ਦਾ ਮਹੱਤਵਪੂਰਨ ਯੋਗਦਾਨ ਹੈ।

 

ਨੋਬਲ ਪੁਰਸਕਾਰ ਜੇਤੂ ਅਤੇ ਭਾਰਤ ਰਤਨ ਨਾਲ ਸਨਮਾਨਿਤ ਪ੍ਰੋ. ਸੀ.ਵੀ. ਰਮਨ ਨੂੰ ਉਨ੍ਹਾਂ ਦੀ ਜਯੰਤੀ ਦੇ ਅਵਸਰ ’ਤੇ ਸ਼ਰਧਾਂਜਲੀ ਦਿੰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਰਾਸ਼ਟਰੀ ਵਿਕਾਸ ਵਿੱਚ ਕਾਫ਼ੀ ਤੇਜ਼ੀ ਦੇਖੀ ਗਈ ਹੈ ਜਿਸ ਨਾਲ ਭਾਰਤ ਇੱਕ ਗਲੋਬਲ ਐੱਸਟੀਆਈ ਲੀਡਰ ਦੇ ਰੂਪ ਵਿੱਚ ਸਥਾਪਿਤ ਹੋਇਆ ਹੈ। ਪ੍ਰਕਾਸ਼ਨ, ਪੇਟੈਂਟ ਅਤੇ ਖੋਜ ਪ੍ਰਕਾਸ਼ਨਾਵਾਂ ਦੀ ਗੁਣਵੱਤਾ ਦੇ ਰੂਪ ਵਿੱਚ ਦੇਸ਼ ਦੇ ਪ੍ਰਦਰਸ਼ਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰਤੀ ਵਿਅਕਤੀ ਖੋਜ ਅਤੇ ਵਿਕਾਸ ਖਰਚ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਸ ਵਿੱਚ ਨਿਜੀ ਖੇਤਰ ਦੀ ਵਿਆਪਕ ਭਾਗੀਦਾਰੀ ਰਹੀ ਹੈ। ਬਾਹਰੀ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਔਰਤਾਂ ਦੀ ਭਾਗੀਦਾਰੀ ਲਗਭਗ ਦੁੱਗਣੀ ਹੋ ਗਈ ਹੈ। ਭਾਰਤ ਨੈਨੋ ਟੈਕਨੋਲੋਜੀ ਜਿਹੀਆਂ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ ਵਿੱਚ ਵੀ ਸਰਗਰਮ ਰੂਪ ਨਾਲ ਕੰਮ ਕਰ ਰਿਹਾ ਹੈ। ਸਮੁੱਚੀ ਅਤੇ ਕਿਫਾਇਤੀ ਨਵੀਨਤਾ ਵਿੱਚ ਭਾਰਤ ਦੀ ਸਮਰੱਥਾ ਨੂੰ ਆਲਮੀ ਰੂਪ ਨਾਲ ਮਾਨਤਾ ਪ੍ਰਾਪਤ ਹੋਈ ਹੈ।

 

ਡਾ. ਹਰਸ਼ ਵਰਧਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦਾ ਉਦੇਸ਼ ਐੱਸਟੀਆਈ ਵਿੱਚ ਪ੍ਰਗਤੀ ਨੂੰ ਗਤੀ ਪ੍ਰਦਾਨ ਕਰਨ ਲਈ ਭਾਰਤੀ ਪ੍ਰਵਾਸੀਆਂ ਨੂੰ ਮੁੜ ਭਾਰਤੀ ਵਿਗਿਆਨਕ ਅਤੇ ਆਰਥਿਕ ਈਕੋਸਿਸਟਮ ਨਾਲ ਜੋੜਨਾ ਹੈ। ਉਨ੍ਹਾਂ ਦੇ ਸਹਿਯੋਗ ਨੂੰ ਮਜ਼ਬੂਤੀ ਪ੍ਰਦਾਨ ਕਰਨ ਨਾਲ ਭਾਰਤ ਵਿਗਿਆਨ ਟੈਕਨੋਲੋਜੀ ਅਤੇ ਨਵੀਨਤਾ ਦੇ ਸਾਰੇ ਖੇਤਰਾਂ ਵਿੱਚ ਮਜ਼ਬੂਤੀ ਵਿਕਾਸ ਲਈ ਪੂਰੀ ਦੁਨੀਆ ਵਿੱਚ ਉਨ੍ਹਾਂ ਦੀ ਐੱਸ ਐਂਡ ਟੀ ਮਾਹਿਰਤਾ ਦਾ ਲਾਭ ਉਠਾਉਣ ਵਿੱਚ ਸਮਰੱਥ ਹੋਵੇਗਾ।

 

ਪ੍ਰਵਾਸੀ ਭਾਰਤੀ ਵਿਗਿਆਨਕਾਂ ਦੁਆਰਾ ਦਿੱਤੇ ਗਏ ਸੁਝਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤੀ ਵਿਗਿਆਨਕ ਪ੍ਰਵਾਸੀਆਂ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਜੀਵੰਤ ਪ੍ਰਵਾਸੀ ਸਮੁਦਾਏ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਭਾਰਤੀ ਮੂਲ ਦੇ ਲੋਕ ਅਕਾਦਮਿਕ, ਉਦਯੋਗ ਅਤੇ ਸਰਕਾਰ ਵਿੱਚ ਵੀ ਅਗਵਾਈ ਦੀ ਭੂਮਿਕਾ ਨਿਭਾ ਰਹੇ ਹਨ, ਇੱਥੋਂ ਤੱਕ ਕਿ ਕੁਝ ਟੈਕਨੋਲੋਜੀ ਰੂਪ ਨਾਲ ਸਭ ਤੋਂ ਉੱਨਤ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੇ ਉਦਾਹਰਨ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਸਾਡੇ ਰਾਸ਼ਟਰੀ ਵਿਕਾਸ ਦੇ ਲਾਭ ਲਈ ਬਲਕਿ ਆਲਮੀ ਕਲਿਆਣ ਲਈ ਵੀ ਭਾਰਤੀ ਵਿਗਿਆਨਕ ਪ੍ਰਵਾਸੀਆਂ ਨਾਲ ਜੁੜਨ ਅਤੇ ਕਾਰਜ ਕਰਨ ਦੀ ਵਿਆਪਕ ਸੰਭਾਵਨਾ ਹੈ।

 

 

ਤਿਆਰ ਕੀਤੀ ਜਾਣ ਵਾਲੀ ਨੀਤੀ ਬਾਰੇ ਡਾ. ਹਰਸ਼ ਵਰਧਨ ਨੇ ਕਿਹਾ ਕਿ ਐੱਸਟੀਆਈਪੀ-2020 ਦਾ ਮੂਲ ਦ੍ਰਿਸ਼ਟੀਕੋਣ ਹੇਠ ਤੋਂ ਉੱਪਰ ਤੱਕ ਸਮਾਵੇਸ਼ੀ ਪ੍ਰਕਿਰਿਆ ਰਾਹੀਂ ਨੀਤੀ ਦਾ ਵਿਕੇਂਦਰੀਕਰਨ ਕਰਨਾ ਹੈ। ਇਸ ਦਾ ਉਦੇਸ਼ ਵੱਡੀ ਸਮਾਜਿਕ-ਆਰਥਿਕ ਪ੍ਰਗਤੀ ਦੇ ਟੀਚਿਆਂ ਨਾਲ ਤਰਜੀਹਾਂ, ਖੇਤਰੀ ਫੋਕਸ ਅਤੇ ਖੋਜ ਅਤੇ ਟੈਕਨੋਲੋਜੀ ਵਿਕਾਸ ਦੇ ਤਰੀਕਿਆਂ ਦਾ ਨਿਰਮਾਣ ਕਰਨਾ ਹੈ। ਇਸ ਪ੍ਰਸਤਾਵਿਤ ਐੱਸਟੀਆਈ ਨੀਤੀ ਨਾਲ ਹਾਲ ਦੇ ਸਾਲਾਂ ਵਿੱਚ ਦੇਖੀ ਗਈ ਐੱਸਟੀਆਈ ਪ੍ਰਣਾਲੀ ਦੀ ਜ਼ਬਰਦਸਤ ਪ੍ਰਗਤੀ ਦਾ ਲਾਭ ਉਠਾਉਣਾ ਅਤੇ ਇੱਕ ਅਜਿਹੇ ਦੀਰਘਕਾਲੀ ਮਾਰਗ ਦਾ ਨਿਰਮਾਣ ਕਰਨਾ ਹੈ ਜੋ ਲੱਖਾਂ ਨੌਜਵਾਨ ਭਾਰਤੀ ਵਿਗਿਆਨਕਾਂ ਅਤੇ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਖਹਾਇਸ਼ਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵੇ। ਅਜਿਹਾ ਸਿਰਫ਼ ਤਾਂ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਨੀਤੀ ਨਿਰਮਾਣ ਨੂੰ ਪੂਰੀ ਤਰ੍ਹਾਂ ਨਾਲ ਸਮਾਵੇਸ਼ੀ ਅਤੇ ਸਹਿਭਾਗੀ ਬਣਾਈਏ।

 

ਪ੍ਰੋਫੈਸਰ ਵਿਜੈ ਰਾਘਵਨ ਨੇ ਭਾਰਤ ਦੇ ਵਿਕਾਸ ਵਿੱਚ ਭਾਰਤੀ ਪ੍ਰਵਾਸੀਆਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐੱਸਟੀਆਈਪੀ-2020 ਦੀ ਸ਼ਾਨਦਾਰ ਮਸ਼ਵਰਾ ਪ੍ਰਕਿਰਿਆ ਭਾਰਤ ਦੇ ਐੱਸ ਐਂਡ ਟੀ ਭਵਿੱਖ ਲਈ ਇਨ੍ਹਾਂ ਦੀ ਮਾਹਿਰਤਾ ਨੂੰ ਤੱਥਪੂਰਨ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਹੋਵੇਗੀ। ਰਾਜਦੂਤ ਰੇਣੁ ਪਾਲ ਨੇ ਉੱਭਰਦੀਆਂ ਹੋਈਆਂ ਟੈਕਨੋਲੋਜੀਆਂ ਦੇ ਗਲਿਆਰਿਆਂ ਨੂੰ ਜੋੜਨ ਵਿੱਚ ਪ੍ਰਵਾਸੀਆਂ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ। 

 

ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਐੱਸਟੀਆਈਪੀ-2020 ਇੱਕ ਇੱਛਾਵਾਂ ਦੀ ਸੂਚੀ ਮਾਤਰ ਹੀ ਨਹੀਂ ਹੈ, ਬਲਕਿ ਕਾਰਜ ਯੋਜਨਾ ਪ੍ਰਕਿਰਿਆ ਦਾ ਸੰਕਲਨ ਹੈ। ਉਨ੍ਹਾਂ ਨੇ ਇੱਕ ਵਿਆਪਕ ਨੀਤੀ ਦਾ ਨਿਰਮਾਣ ਕਰਨ ਲਈ ਗਹਿਰਾਈ ਨਾਲ ਜੁੜੇ ਦਿਮਾਗਾਂ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਹ ਨੀਤੀ ਲੋਕਾਂ ਨਾਲ ਜੁੜੀ ਹੈ ਅਤੇ ਭਵਿੱਖ ਲਈ ਤਿਆਰ ਹੈ। ਡਾ. ਵਿਜੈ ਚੌਥਈਵਾਲੇ, ਹੈਲਥਕੇਅਰ-ਬਾਇਓਟੈਕ ਕੰਸਲਟੈਂਟ ਨੇ ਸਾਰੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਐੱਸਟੀਆਈਪੀ-2020 ਦਾ ਨਿਰਮਾਣ ਕਰਨ ਵਿੱਚ ਵਿਭਿੰਨ ਯੋਜਨਾਵਾਂ ਤਹਿਤ ਭਾਗੀਦਾਰੀ ਕਰਨ ਅਤੇ ਪੂਰੇ ਮਨ ਨਾਲ ਆਪਣੀ ਮਾਹਿਰਤਾ ਦਾ ਯੋਗਦਾਨ ਦੇਣ।

 

 

ਐੱਸਟੀਆਈਪੀ-2020 ਦੀ ਸਿਰਜਣਾ 4 ਸਬੰਧਿਤ ਟਰੈਕਾਂ, 21 ਮਾਹਿਰਾਂ ਦੁਆਰਾ ਸੰਚਾਲਿਤ ਵਿਸ਼ਾਵਾਰ ਸਮੂਹਾਂ ਦੁਆਰਾ ਸੰਚਾਲਿਤ ਹੈ। ਇਸ ਵਿੱਚ ਜਨਤਕ ਵਿਚਾਰ-ਵਟਾਂਦਰੇ/ਮਸ਼ਵਰੇ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਰਾਸ਼ਟਰੀ ਐੱਸਟੀਆਈ ਈਕੋਸਿਸਟਮ ਲਈ ਲਾਗੂ ਕਰਨ ਰਣਨੀਤੀਆਂ, ਅਨੁਮਾਨਿਤ ਸਪੁਰਦਗੀ ਅਤੇ ਸਖ਼ਤ ਨਿਗਰਾਨੀ ਤੰਤਰ ਦੇ ਅਨੁਰੂਪ ਸਿਫਾਰਸ਼ਾਂ ਲਈ ਤਰਜੀਹ ਵਾਲੇ ਮੁੱਦਿਆਂ ਨੂੰ ਪਰਿਭਾਸ਼ਿਤ ਕਰਨਾ ਹੈ।

 

 

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ ਇਨਪੁਟਸ)



(Release ID: 1671321) Visitor Counter : 212