ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਘੱਟੋ ਘੱਟ ਸਮਰਥਨ ਮੁੱਲ ਤਹਿਤ ਖਰੀਦ

ਪਿਛਲੇ ਸਾਲ ਹੋਈ ਖਰੀਦ ਦੇ ਮੁਕਾਬਲੇ ਝੋਨੇ ਦੀ 20.18 ਫ਼ੀਸਦ ਜ਼ਿਆਦਾ ਹੈ
ਤਕਰੀਬਨ 18.91 ਲੱਖ ਝੋਨੇ ਦੇ ਕਿਸਾਨਾਂ ਨੇ ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਓਪਰੇਸ਼ਨਾਂ ਦਾ ਲਾਭ ਪ੍ਰਾਪਤ ਕੀਤਾ ਹੈ ਜਿਸਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 42422.49 ਕਰੋੜ ਰੁਪਏ ਬਣਦੀ ਹੈ

प्रविष्टि तिथि: 04 NOV 2020 5:31PM by PIB Chandigarh

ਖਰੀਫ ਮਾਰਕੀਟਿੰਗ ਸੀਜ਼ਨ (ਕੇ.ਐਮ.ਐਸ.) 2020-21 ਦੌਰਾਨ ਸਰਕਾਰ ਵੱਲੋਂ ਕਿਸਾਨਾ ਕੋਲੋਂ ਖਰੀਫ ਫਸਲਾਂ ਦੀ ਮੌਜੂਦਾ ਘੱਟੋ ਘੱਟ ਸਮਰਥਨ ਮੁੱਲ ਸਕੀਮਾਂ ਅਨੁਸਾਰ ਖਰੀਦ ਜਾਰੀ ਹੈ, ਜਿਵੇਂ ਪਿਛਲੇ ਸੀਜ਼ਨਾਂ ਦੌਰਾਨ ਖਰੀਦ ਕੀਤੀ ਜਾਂਦੀ ਸੀ ।

ਖਰੀਫ਼ ਸੀਜ਼ਨ 2020-21 ਦੌਰਾਨ ਝੋਨੇ ਦੀ ਖਰੀਦ ਸੰਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੰਗੀ ਰਫਤਾਰ ਨਾਲ ਚੱਲ ਰਹੀ ਹੈ। ਇਸ ਸੀਜ਼ਨ ਦੌਰਾਨ 224.70 ਲੱਖ ਮੀਟ੍ਰਿਕ ਟਨ ਝੋਨੇ ਦੀ ਵੱਡੀ ਖਰੀਦ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ , ਉੱਤਰਾਖੰਡ , ਤਾਮਿਲਨਾਡੂ , ਚੰਡੀਗੜ੍ਹ , ਜੰਮੂ ਤੇ ਕਸ਼ਮੀਰ , ਕੇਰਲ ਅਤੇ ਗੁਜਰਾਤ ਵਿੱਚ 03-11-2020 ਤੱਕ ਕੀਤੀ ਗਈ ਹੈ । ਜੋ ਪਿਛਲੇ ਸਾਲ ਹੋਈ ਖਰੀਦ 186.97 ਲੱਖ ਮੀਟਰਕ ਟਨ ਦੇ ਮੁਕਾਬਲੇ 20.18 ਫ਼ੀਸਦ ਜ਼ਿਆਦਾ ਹੈ । 224.70 ਲੱਖ ਮੀਟਰਕ ਟਨ ਕੁੱਲ ਖਰੀਦ ਵਿੱਚ ਇਕੱਲੇ ਪੰਜਾਬ ਨੇ 158.47 ਲੱਖ ਮੀਟਰਕ ਟਨ ਦਾ ਯੋਗਦਾਨ ਦਿੱਤਾ ਹੈ ਜੋ ਕੁੱਲ ਖਰੀਦ ਦਾ 70.52 ਫ਼ੀਸਦ  ਹੈ ।

C:\Users\dell\Desktop\1310M.jpg

ਤਕਰੀਬਨ 18.91 ਲੱਖ ਝੋਨੇ ਦੇ ਕਿਸਾਨਾਂ ਨੇ ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਓਪਰੇਸ਼ਨਾਂ ਦਾ ਲਾਭ ਪ੍ਰਾਪਤ ਕੀਤਾ ਹੈ, ਜਿਸਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ  ਕੀਮਤ  42422.49 ਕਰੋੜ ਰੁਪਏ ਬਣਦੀ ਹੈ ।

C:\Users\dell\Desktop\2SSDH.jpg

ਹੋਰ ਸੂਬਿਆਂ ਵੱਲੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖਰੀਫ ਮਾਰਕੀਟਿੰਗ ਸੀਜਨ 2020 ਵਿੱਚ 45.10 ਲੱਖ ਮੀਟਰਕ ਟਨ ਦਾਲਾਂ ਅਤੇ ਤੇਲ ਬੀਜ ਖਰੀਦਣ ਦੀ ਮਨਜੂਰੀ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉਤਰ ਪ੍ਰਦੇਸ, ਉੜੀਸਾ, ਰਾਜਸਥਾਨ ਅਤੇ ਆਂਧਰਾ ਪ੍ਰਦੇਸ ਨੂੰ ਕੀਮਤ ਸਹਿਯੋਗ ਸਕੀਮ ਤਹਿਤ (ਪੀ ਐਸ ਐਸ) ਦਿੱਤੀ ਜਾ ਚੁੱਕੀ ਹੈ । ਆਂਧਰਾ ਪ੍ਰਦੇਸ, ਕਰਨਾਟਕ, ਤਾਮਿਲਨਾਡੂ ਤੇ ਕੇਰਲ ਨੂੰ 1.23 ਲੱਖ ਮੀਟਰਕ ਟਨ ਕੋਪਰਾ ਖਰੀਦਣ ਲਈ ਮਨਜੂਰੀ ਦਿੱਤੀ ਗਈ ਹੈ । ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਖਰੀਦਣ ਦੇ ਪ੍ਰਸਤਾਵ ਮਿਲਣ ਤੋਂ ਬਾਦ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਮਨਜੂਰੀ ਦਿੱਤੀ ਜਾਵੇਗੀ ਤਾਂ ਜੋ ਇਹਨਾ ਫਸਲਾਂ ਦੇ ਐਫ ਏ ਕਿਊ ਗ੍ਰੇਡ ਦੀ ਖਰੀਦ 2020-21 ਲਈ ਨੋਟੀਫਾਈਡ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਸਿੱਧੀ ਰਜਿਸਟਰਡ ਕਿਸਾਨਾਂ ਤੋਂ ਖਰੀਦੀ ਜਾ ਸਕੇ ਜੇਕਰ ਨੋਟੀਫਾਈਡ ਵਾਢੀ ਸਮੇਂ ਦੌਰਾਨ ਮਾਰਕੀਟ ਰੇਟ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਜਾਂਦਾ ਹੈ ਤਾਂ ਉਹਨਾ ਸੂਬਿਆਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਸੈਂਟਰਲ ਨੋਡਲ ਏਜੰਸੀ ਰਾਹੀਂ ਸੂਬੇ ਵੱਲੋਂ ਨਾਮਜ਼ਦ ਕੀਤੀਆਂ ਖਰੀਦ ਏਜੰਸੀਆਂ ਰਾਹੀਂ ਖਰੀਦ ਕੀਤੀ ਜਾ ਸਕੇ ।

03-11-2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 18523.69 ਮੀਟਰਕ ਟਨ ਮੂੰਗ, ਉੜਦ ਅਤੇ ਮੁੰਗਫਲੀ ਦੀਆਂ ਫਲੀਆਂ ਅਤੇ ਸੋਇਆਬੀਨ ਜਿਹਨਾ ਦੀ ਘੱਟੋ ਘੱਟ ਸਮਰਥਨ ਮੁੱਲ ਕੀਮਤ 100.11 ਕਰੋੜ ਰੁਪਏ ਬਣਦੀ ਹੈ, ਖਰੀਦੀ ਹੈ । ਇਸ ਨਾਲ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ ਅਤੇ ਹਰਿਆਣਾ ਦੇ 11,243 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ । ਇਸੇ ਤਰ੍ਹਾਂ 5,089 ਮੀਟਰਕ ਟਨ ਕੋਪਰਾ ਜਿਸ ਦੀ ਘੱਟੋ ਘੱਟ ਸਮਰਥਨ ਕੀਮਤ 52.40 ਕਰੋੜ ਰੁਪਏ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3,961 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ। ਕੋਪਰਾ ਅਤੇ ਉੜਦ ਦੇ ਮਾਮਲੇ ਵਿੱਚ ਇਹਨਾ ਫਸਲਾਂ ਨੂੰ ਪੈਦਾ ਕਰਨ ਵਾਲੇ ਮੁੱਖ ਸੂਬਿਆਂ ਵਿੱਚ ਇਹਨਾ ਦੇ ਭਾਅ ਘੱਟੋ ਘੱਟ ਸਮਰਥਨ ਮੁੱਲ ਤੋਂ ਉਪਰ ਚਲ ਰਿਹਾ ਹੈ । ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੂਬਿਆਂ ਦੇ ਫੈਸਲਿਆਂ ਅਨੁਸਾਰ ਮਿਥੀ ਤਰੀਕ ਤੋਂ ਖਰੀਫ ਦਾਲਾਂ ਅਤੇ ਤੇਲ ਬੀਜ਼ ਫਸਲਾਂ ਸੂਬੇ ਦੀਆਂ ਮੰਡੀਆਂ ਵਿੱਚ ਆਉਣ ਦੇ ਅਧਾਰ C:\Users\dell\Desktop\37HLG.jpgਮੁਤਾਬਿਕ ਖਰੀਦ ਪ੍ਰਬੰਧ ਕਰ ਰਹੀਆਂ ਹਨ ।

 

ਕਪਾਹ ਬੀਜ ਦੀ ਖਰੀਦ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ ਅਤੇ ਤੇਲੰਗਾਨਾ ਵਿਚ ਘੱਟੋ ਘੱਟ ਸਮਰਥਨ ਮੁੱਲ ਤਹਿਤ ਨਿਰਵਿਘਨ ਜਾਰੀ ਹੈ । 03-11-2020 ਤੱਕ 770802 ਕਪਾਹ ਗੰਢਾ ਜਿਹਨਾਂ ਦੀ ਕੀਮਤ 224235 ਲੱਖ ਰੁਪਏ ਬਣਦੀ ਹੈ, ਖਰੀਦੀ ਗਈ ਹੈ ਜਿਸ ਨਾਲ 147480 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਹੈ ।

C:\Users\dell\Desktop\4X392.jpg

****

ਏ ਪੀ ਐਸ


(रिलीज़ आईडी: 1670188) आगंतुक पटल : 194
इस विज्ञप्ति को इन भाषाओं में पढ़ें: Manipuri , English , Urdu , हिन्दी , Tamil , Telugu