ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਇਰੇਡਾ ਨੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਹਿਮਤੀ ਪੱਤਰ 'ਤੇ ਦਸਤਖਤ ਕਰਕੇ ਸਾਲ 2020-21 ਦੇ ਲਈ ਪ੍ਰਮੁੱਖ ਟੀਚੇ ਨਿਰਧਾਰਿਤ ਕੀਤੇ

'ਸ਼ਾਨਦਾਰ' ਰੇਟਿੰਗ ਦੇ ਤਹਿਤ 2406 ਕਰੋੜ ਰੁਪਏ ਦਾ ਮਾਲੀਆ ਟੀਚਾ ਤੈਅ ਕੀਤਾ ਗਿਆ

Posted On: 02 NOV 2020 7:19PM by PIB Chandigarh

ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਇਰੇਡਾ) ਨੇ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕਰਦੇ ਹੋਏ ਸਾਲ 2020-21 ਦੇ ਲਈ ਪ੍ਰਮੁੱਖ ਟੀਚੇ ਨਿਰਧਾਰਿਤ ਕੀਤੇ ਹਨ। ਇਸ ਸਹਿਮਤੀ ਪੱਤਰ 'ਤੇ ਇਰੇਡਾ ਅਤੇ ਮੰਤਰਾਲੇ ਦੇ ਦੁਆਰਾ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੰਤਰਾਲੇ ਦੇ ਸਕੱਤਰ ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ ਅਤੇ ਇਰੇਡਾ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਦਸਤਖਤ ਕੀਤੇ।

 

 

ਭਾਰਤ ਸਰਕਾਰ ਨੇ ਇਸ ਮੌਕੇ 'ਤੇ ਪ੍ਰਦਰਸ਼ਨ ਸਬੰਧਿਤ ਵਿਭਿੰਨ ਮਾਪਦੰਡਾਂ, ਜਿਸ ਤਰ੍ਹਾਂ ਕਿ ਸੰਚਾਲਨ ਤੋਂ ਮਾਲੀਆ ਦੇ ਪ੍ਰਤੀਸ਼ਤ ਦੇ ਰੁਪ ਵਿੱਚ ਪਰਿਚਾਲਨ ਲਾਭ, ਔਸਤ ਸ਼ੁੱਧ ਸੰਪਤੀ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਪੈਟ (ਪੀਏਟੀ), ਕਰਜ਼ ਵਿਤਰਣ, ਬਕਾਇਆ ਕਰਜ਼ ਵਗੈਰਾ ਸਮੇਤ 'ਸ਼ਾਨਦਾਰ' ਰੇਟਿੰਗ ਦੇ ਤਹਿਤ 2406 ਕਰੋੜ ਰੁਪਏ ਦਾ ਮਾਲੀਆ ਟੀਚਾ ਨਿਰਧਾਰਿਤ ਕੀਤਾ ਹੈ।

 

ਇਰੇਡਾ ਨੇ 2 ਨਵੰਬਰ 2020 ਤੱਕ ਭਾਰਤ ਵਿੱਚ ਲਗਭਗ 57,000 ਕਰੋੜ ਰੁਪਏ ਦੇ ਕਰਜ਼ੇ ਦੀ ਵੰਡ ਦੇ ਨਾਲ 2700 ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਹੈ ਅਤੇ ਦੇਸ਼ ਵਿੱਚ 17,259 ਮੈਗਾਵਾਟ ਹਰਿਤ ਊਰਜਾ ਸਮਰੱਥਾ ਦਾ ਯੋਗਦਾਨ ਕੀਤਾ ਹੈ।

 

****

 

ਆਰਸੀਜੇ/ਐੱਮ



(Release ID: 1669643) Visitor Counter : 146