ਉਪ ਰਾਸ਼ਟਰਪਤੀ ਸਕੱਤਰੇਤ

ਸਰਕਾਰ ਲੋਕਾਂ ਦੀ ਭਲਾਈ ਲਈ ਨੀਤੀਆਂ ਬਣਾ ਰਹੀ ਹੈ ਪਰ ਇਨ੍ਹਾਂ ਨੀਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਜ਼ਰੂਰੀ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਆਮ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਪ੍ਰਭਾਵਸ਼ਾਲੀ ਹੁੰਗਾਰੇ ਲਈ ਲਾਗੂ ਕਰਨ ਅਤੇ ਡਿਲਿਵਰੀ ਸਿਸਟਮ ਨੂੰ ਸੁਚਾਰੂ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ


ਚੰਗੇ ਪ੍ਰਸ਼ਾਸਨ ਨੂੰ ਹੇਠਲੇ ਪੱਧਰ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਜੀਵਨ ਢੰਗ ਬਣਨਾ ਚਾਹੀਦਾ ਹੈ - ਉਪ-ਰਾਸ਼ਟਰਪਤੀ


ਭਾਰਤ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਰਣਨੀਤਕ ਚੇਤੰਨਤਾ ਅਤੇ ਤਤਪਰ ਢੁੱਕਵੀਂ ਕਾਰਵਾਈ ਦੇ ਨਾਲ ਲੜ ਰਿਹਾ ਹੈ - ਉਪ-ਰਾਸ਼ਟਰਪਤੀ


ਉਪ-ਰਾਸ਼ਟਰਪਤੀ ਨੇ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਦੀ ਜਨਰਲ ਬਾਡੀ ਦੀ 66 ਵੀਂ ਸਲਾਨਾ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਆਈਆਈਪੀਏ ਲਾਇਬ੍ਰੇਰੀ ਵਿਖੇ ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਉਦਘਾਟਨ ਕੀਤਾ


ਸਰਦਾਰ ਪਟੇਲ ਇੱਕ ਅਸਲੀ ਕਰਮਯੋਗੀ ਅਤੇ ਇੱਕ ਸ਼ੁੱਧ ਦੂਰਦਰਸ਼ੀ ਪ੍ਰਸ਼ਾਸ਼ਕ ਸਨ - ਉਪ ਰਾਸ਼ਟਰਪਤੀ


ਸ਼੍ਰੀ ਨਾਇਡੂ ਨੇ ਸਿਵਲ ਅਧਿਕਾਰੀਆਂ ਨੂੰ ਸਰਦਾਰ ਪਟੇਲ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਿਤ ਹੋਣ ਲਈ ਨਸੀਹਤ ਦਿੱਤੀ


ਆਈਆਈਪੀਏ ਨੂੰ ਦੇਸ਼ ਵਿੱਚ ਸ਼ਾਸਨ ਸੁਧਾਰਾਂ ਦੀ ਉਤਪੰਨ ਨਵੀਂ ਲਹਿਰ ਲਈ ਇੱਕ ਢੁੱਕਵਾਂ ਸੰਗਠਨ ਬਣਾਉਣ ਲਈ ਕਿਹਾ


ਪ੍ਰਸ਼ਾਸ਼ਕਾਂ ਨੂੰ ਆਈਆਈਪੀਏ ਤੋਂ ਸਿੱਖਣ ਦੇ ਯੋਗ ਬਣਾਉਣ ਲਈ, ਆਈਆਈਪੀਏ ਨੂੰ ਆਪਣੇ ਚੰਗੇ ਅਭਿਆਸਾਂ ਦਾ ਸੰਗ੍ਰਹਿ ਕਰਨ ਲਈ ਕਿਹਾ

Posted On: 31 OCT 2020 6:12PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਮ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਪ੍ਰਭਾਵਸ਼ਾਲੀ ਹੁੰਗਾਰੇ ਲਈ ਲਾਗੂ ਕਰਨ ਅਤੇ ਡਿਲਿਵਰੀ ਸਿਸਟਮ ਨੂੰ ਸੁਧਾਰ ਲਿਆਉਣ ਅਤੇ ਇਸ ਨੂੰ ਸੁਚਾਰੂ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ।

 

ਵੀਡਿਓ ਕਾਨਫ਼ਰੰਸਿੰਗ ਦੇ ਮਾਧਿਅਮ ਰਾਹੀਂ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਦੀ ਜਨਰਲ ਬਾਡੀ ਦੀ 66ਵੀਂ ਸਲਾਨਾ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਪ ਰਾਸ਼ਟਰਪਤੀ ਨੇ ਸੇਵਾਵਾਂ ਦੀ ਡਿਲਿਵਰੀ, ਇਨਸਾਫ਼ ਦੀ ਡਿਲਿਵਰੀ ਅਤੇ ਪ੍ਰਸ਼ਾਸਨ ਦੇ ਢਾਂਚੇ ਵਿੱਚ ਆਮ ਲੋਕਾਂ ਦੀਆਂ ਲੋੜਾਂ ਪ੍ਰਤੀ ਹੁੰਗਾਰਾ ਭਰਨ ਦੇ ਤਰੀਕੇ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਇਹ ਉਹ ਤਬਦੀਲੀ ਹੈ ਜੋ ਅੱਜ ਭਾਰਤ ਭਾਲ ਰਿਹਾ ਹੈ

 

ਸ਼੍ਰੀ ਨਾਇਡੂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਅਤੇ ਤੇਜ਼ੀ ਨਾਲ ਭਾਰਤ ਦੇ ਵਿਕਾਸ ਲਈ ਨੀਤੀਆਂ ਬਣਾ ਰਹੀ ਹੈ ਅਤੇ ਪ੍ਰੋਗਰਾਮ ਡਿਜ਼ਾਈਨ ਕਰ ਰਹੀ ਹੈ। ਹਾਲਾਂਕਿ ਪ੍ਰਸ਼ਾਸਨਿਕ ਲੀਡਰਾਂ ਅਤੇ ਪੇਸ਼ੇਵਰਾਂ ਦੁਆਰਾ ਇਨ੍ਹਾਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਮਹੱਤਵਪੂਰਨ ਹੈ।

 

ਉਨ੍ਹਾਂ ਨੇ ਕਿਹਾ ਕਿ ਜਨਤਕ ਪ੍ਰਸ਼ਾਸਨ ਦਾ ਅਭਿਆਸ ਕਰਨ ਵਾਲਿਆਂ ਅਤੇ ਜਨਤਕ ਨੀਤੀ ਵਿਸ਼ਲੇਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਜ਼ਮੀਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਮੇਂ ਆਪਣੀ ਸੂਝ ਨੂੰ ਸਾਂਝਾ ਕਰਦੇ ਹਨ।

 

ਇਹ ਦੇਖਦਿਆਂ ਕਿ ਦੇਸ਼ ਸਿਹਤ ਅਤੇ ਜਲਵਾਯੂ ਪਰਿਵਰਤਨ ਵਰਗੇ ਖੇਤਰਾਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਤਿਭਾਵਾਨ ਪੇਸ਼ੇਵਰਾਂ ਦਾ ਲੋੜੀਂਦਾ ਪੂਲ ਵੀ ਉਪਲਬਧ ਹੈ। ਉਨ੍ਹਾਂ ਨੇ ਕਿਹਾ, “ਜੋ ਜ਼ਰੂਰੀ ਹੈ ਉਹ ਹੈ ਸਹੀ ਮਾਰਗ ਦਰਸ਼ਨ ਦੀ ਲੋੜ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀਦੇ ਤਿੰਨ-ਸ਼ਬਦਾਂ ਦੇ ਮੰਤਰ ਦੇ ਅਨੁਸਾਰ ਵੱਧ ਤੋਂ ਵੱਧ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

 

ਉਨ੍ਹਾਂ ਨੇ ਸਿਵਲ ਸੇਵਕਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਅਤੇ ਜਨ-ਧਨ, ਸਵੱਛ ਭਾਰਤ ਮਿਸ਼ਨ ਅਤੇ ਬੇਟੀ ਬਚਾਓ - ਬੇਟੀ ਪੜ੍ਹਾਓ ਜਿਹੀਆਂ ਯੋਜਨਾਵਾਂ ਅਤੇ ਕਾਨੂੰਨਾਂ ਨੂੰ ਸਮਰੱਥ ਕਰਨ ਦੇ ਮਨੋਰਥ ਨੂੰ ਸਮਝਣਾ ਪਵੇਗਾ।

 

ਸ਼੍ਰੀ ਨਾਇਡੂ ਨੇ ਪ੍ਰਸ਼ਾਸ਼ਕਾਂ ਨੂੰ ਆਈਆਈਪੀਏ ਤੋਂ ਸਿੱਖਣ ਦੇ ਯੋਗ ਬਣਾਉਣ ਲਈ, ਆਈਆਈਪੀਏ ਨੂੰ ਆਪਣੇ ਚੰਗੇ ਅਭਿਆਸਾਂ ਦਾ ਸੰਗ੍ਰਿਹ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਸਿਸਟਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰੀ ਸੇਵਾਵਾਂ ਦੀ ਔਨਲਾਈਨ ਡਿਲਿਵਰੀ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਤੇ ਵੀ ਚਾਨਣਾ ਪਾਇਆ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਚੰਗੇ ਪ੍ਰਸ਼ਾਸਨ ਨੂੰ ਹੇਠਲੇ ਪੱਧਰ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਸੰਸਥਾਵਾਂ ਲਈ ਜੀਵਨ ਢੰਗ ਬਣਨਾ ਚਾਹੀਦਾ ਹੈ ਜੋ ਅਸੀਂ ਆਪਣੇ ਦੇਸ਼ ਦੇ ਸ਼ਾਸਨ ਲਈ ਸਥਾਪਿਤ ਕੀਤੇ ਹਨ।

 

ਕੋਵਿਡ-19 ਮਹਾਮਾਰੀ ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਰਣਨੀਤਕ ਚੇਤੰਨਤਾ ਅਤੇ ਤਤਪਰ ਢੁੱਕਵੀਂ ਕਾਰਵਾਈ ਦੇ ਨਾਲ ਲੜ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਜਿਹੀਆਂ ਅੰਤਰਰਾਸ਼ਟਰੀ ਏਜੰਸੀਆਂ ਨੇ ਮਹਾਮਾਰੀ ਪ੍ਰਤੀ ਭਾਰਤ ਦੇ ਹੁੰਗਾਰੇ ਦੀ ਪ੍ਰਸ਼ੰਸਾ ਕੀਤੀ ਹੈ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਕੇ, ਡਾਕਟਰੀ ਉਪਕਰਣਾਂ, ਜ਼ਰੂਰੀ ਦਵਾਈਆਂ ਦੇ ਉਤਪਾਦਨ ਨੂੰ ਵਧਾਉਣ ਅਤੇ ਸਥਾਨਕ ਉਦਯੋਗਾਂ ਨੂੰ ਉਤਸ਼ਾਹਤ ਕਰਨ ਲਈ ਆਤਮਨਿਰਭਰਤਾ ਤੇ ਕੇਂਦ੍ਰਿਤ ਕਰਕੇ ਇਸ ਸੰਕਟ ਭਰੇ ਪਲ ਨੂੰ ਇੱਕ ਰਚਨਾਤਮਕ ਮੌਕੇ ਵਿੱਚ ਬਦਲ ਰਿਹਾ ਹੈ।

 

ਅਣਗਿਣਤ ਸਿਵਲ ਕਰਮਚਾਰੀਆਂ, ਡਾਕਟਰੀ ਪੇਸ਼ੇਵਰਾਂ, ਸੁਰੱਖਿਆ ਕਰਮਚਾਰੀਆਂ ਅਤੇ ਅਧਿਆਪਕ ਫੈਕਲਿਟੀ ਦਾ ਧੰਨਵਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਰੇ ਸਰਕਾਰ ਅਤੇ ਸੰਸਦ ਦੁਆਰਾ ਲਾਗੂ ਕੀਤੇ ਗਏ ਅਗਾਂਹਵਧੂ ਕਾਨੂੰਨਾਂ ਦਾ ਲੋਕਾਂ ਦੇ ਜੀਵਨ ਨੂੰ ਛੂਹਣ ਵਾਲੇ ਪਰਿਣਾਮਾਂ ਵਿੱਚ ਅਨੁਵਾਦ ਕਰ ਰਹੇ ਹਨ।

 

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਤਬਦੀਲੀ ਨੂੰ ਲਿਆਉਣ ਵਿੱਚ ਆਈਆਈਪੀਏ ਨੂੰ ਜਨਤਕ ਪ੍ਰਸ਼ਾਸਨ ਦੀ ਪ੍ਰਮੁੱਖ ਸੰਸਥਾ ਵਜੋਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ

 

ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਆਈਆਈਪੀਏ ਨੇ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਹਨ ਅਤੇ ਮਹਾਮਾਰੀ ਦੌਰਾਨ ਡਿਜੀਟਲ ਬੁਨਿਆਦੀ ਢਾਂਚਾ ਬਣਾ ਕੇ ਸਿਖਲਾਈ ਪ੍ਰੋਗਰਾਮ ਚਲਾਏ ਹਨ। ਉਨ੍ਹਾਂ ਨੇ ਆਈਆਈਪੀਏ ਦੁਆਰਾ ਲਾਂਚ ਕੀਤੀ ਗਈ ਨਵੀਂ ਵੈੱਬਸਾਈਟ ਦੀ ਵੀ ਸ਼ਲਾਘਾ ਕੀਤੀ।

 

ਇਸ ਮੌਕੇ ਸ਼੍ਰੀ ਨਾਇਡੂ ਨੇ ਆਈਆਈਪੀਏ ਲਾਇਬ੍ਰੇਰੀ ਵਿਖੇ ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ।

 

ਇਸ ਲਈ ਡਾਇਰੈਕਟਰ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਵਾਲਿਆਂ ਲਈ ਇਹ ਬੁੱਤ ਪ੍ਰੇਰਣਾ ਦੇ ਤੌਰ ਤੇ ਕੰਮ ਕਰੇਗਾ।

 

ਉਪ ਰਾਸ਼ਟਰਪਤੀ ਨੇ ਕਿਹਾ, “ਸਰਦਾਰ ਪਟੇਲ ਇੱਕ ਅਸਲੀ ਕਰਮਯੋਗੀ ਅਤੇ ਇੱਕ ਸ਼ੁੱਧ ਦੂਰਦਰਸ਼ੀ ਪ੍ਰਸ਼ਾਸ਼ਕ ਸਨ, ਜਿਨ੍ਹਾਂ ਨੇ ਇਕਜੁੱਟ ਭਾਰਤ ਦਾ ਸੁਪਨਾ ਲਿਆ ਸੀ ਅਤੇ ਇਸ ਸੁਪਨੇ ਨੂੰ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕੀਤੀ।

 

ਸ਼੍ਰੀ ਨਾਇਡੂ ਨੇ ਸਿਵਲ ਅਧਿਕਾਰੀਆਂ ਨੂੰ ਸਰਦਾਰ ਪਟੇਲ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਿਤ ਹੋਣ ਲਈ ਨਸੀਹਤ ਦਿੱਤੀ। ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਸਰਦਾਰ ਪਟੇਲ ਦੇ ਸਾਰੇ ਭਾਸ਼ਣ ਪੜ੍ਹਨ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਉਸ ਮਹਾਪੁਰਸ਼ ਦੇ ਗੁਣਾਂ ਨਨੂੰ ਗ੍ਰਹਿਣ ਕਰਨ ਲਈ ਕਿਹਾ।

 

1950 ਵਿੱਚ ਸਰਦਾਰ ਪਟੇਲ ਦੇ ਆਜ਼ਾਦੀ ਦਿਵਸ ਦੇ ਆਖਰੀ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੇ ਸਾਡੇ ਨੇਤਾਵਾਂ ਦੁਆਰਾ ਦਿੱਤੀਆਂ ਕੁਰਬਾਨੀਆਂ, ਏਕਤਾ, ਅਨੁਸ਼ਾਸ਼ਨ ਬਣਾਈ ਰੱਖਣ ਅਤੇ ਪਿਛਲੇ ਤਜ਼ੁਰਬੇ ਤੋਂ ਸਿੱਖਣ ਸਮੇਤ ਹੋਰਨਾਂ ਦੇ ਸ਼ੁਕਰਗੁਜ਼ਾਰ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

 

ਨਵੇਂ ਪ੍ਰੋਗਰਾਮ - ਮਿਸ਼ਨ ਕਰਮਯੋਗੀਨੂੰ ਸੇਵਾਵਾਂ ਦੀ ਡਿਲਿਵਰੀ ਵਿੱਚ ਸੁਧਾਰ ਲਿਆਉਣ ਲਈ ਸਭ ਤੋਂ ਵੱਡੇ ਸਿਵਲ ਸੇਵਾਵਾਂ ਸੁਧਾਰ ਵਜੋਂ ਬੁਲਾਉਂਦਿਆਂ ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਆਈਆਈਪੀਏ ਇਸ ਪਹਿਲਕਦਮੀ ਤਹਿਤ ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ਦੇ ਲਈ ਡਿਜੀਟਲ ਤੌਰ ਤੇ ਪ੍ਰੋਗਰਾਮ ਪੇਸ਼ ਕਰ ਰਿਹਾ ਹੈ।

 

ਸਮਾਜ ਵਿੱਚ ਸਮਾਜਿਕ ਤਾਲਮੇਲ ਅਤੇ ਸ਼ਾਂਤੀ ਦੀ ਮੰਗ ਕਰਦਿਆਂ, ਉਪ ਰਾਸ਼ਟਰਪਤੀ ਨੇ ਕੁਝ ਤਾਕਤਾਂ ਦੀ ਅਲੋਚਨਾ ਕੀਤੀ ਕਿ ਉਹ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਜਾਤੀ, ਦੀਨ, ਖੇਤਰ ਅਤੇ ਧਰਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

ਉਪ ਰਾਸ਼ਟਰਪਤੀ ਨੇ ਇਸ ਗੱਲ ਤੇ ਵੀ ਤਸੱਲੀ ਪ੍ਰਗਟਾਈ ਕਿ ਆਈਆਈਪੀਏ ਦੀ ਵਿੱਤੀ ਹਾਲਤ ਪਿਛਲੇ ਪੰਜ ਸਾਲਾਂ ਵਿੱਚ ਸੁਧਾਰੀ ਗਈ ਹੈ ਅਤੇ ਸੰਸਥਾ ਗੁਣਵਤਾ ਉੱਤੇ ਸਮਝੌਤਾ ਕੀਤੇ ਬਿਨਾਂ ਆਪਣਾ ਖ਼ਰਚਾ ਘਟਾ ਰਹੀ ਹੈ।

 

ਮੌਜੂਦਾ ਅਤੇ ਉੱਭਰ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ, ਇਸ ਨੂੰ ਮੁੜ ਸਥਾਪਿਤ ਕਰਨ ਲਈ ਆਈਆਈਪੀਏ ਦੀ ਕਾਰਜਕਾਰੀ ਕੌਂਸਲ ਦੁਆਰਾ ਚੁੱਕੇ ਕਦਮਾਂ ਦਾ ਨੋਟਿਸ ਲੈਂਦਿਆਂ, ਸ਼੍ਰੀ ਨਾਇਡੂ ਨੇ ਕਿਹਾ, “ਸਾਨੂੰ ਸੰਸਥਾਗਤ ਸੁਧਾਰਾਂ ਲਈ ਠੋਸ ਰਣਨੀਤੀ ਲੈ ਕੇ ਆਉਣਾ ਪਏਗਾ ਅਤੇ ਆਈਆਈਪੀਏ ਨੂੰ ਦੇਸ਼ ਵਿੱਚ ਸ਼ਾਸਨ ਸੁਧਾਰਾਂ ਦੀ ਉਤਪੰਨ ਨਵੀਂ ਲਹਿਰ ਲਈ ਇੱਕ ਢੁੱਕਵਾਂ ਸੰਗਠਨ ਬਣਾਉਣਾ ਪਏਗਾ।

 

ਰਾਜ ਅਤੇ ਸਥਾਨਕ ਪੱਧਰ ਤੇ ਸੰਸਥਾਵਾਂ ਦੇ ਮਜ਼ਬੂਤ ਨੈੱਟਵਰਕ ਲਈ ਆਈਆਈਪੀਏ ਦੀ ਪ੍ਰਸ਼ੰਸਾ ਕਰਦਿਆਂ ਉਪ ਰਾਸ਼ਟਰਪਤੀ ਨੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ, “ਰਾਜ ਸਰਕਾਰਾਂ ਨੂੰ ਲਾਜ਼ਮੀ ਤੌਰ ਤੇ ਬੋਰਡ ਤੇ ਲਿਆਉਣਾ ਚਾਹੀਦਾ ਹੈ, ਇਸਤੋਂ ਇਲਾਵਾ ਸ਼ਹਿਰਾਂ ਅਤੇ ਗ੍ਰਾਮੀਣ ਖੇਤਰਾਂ ਵਿੱਚ ਸਥਾਨਕ ਸੰਸਥਾਵਾਂ ਨੂੰ ਵੀ ਸਰਗਰਮ ਭਾਗੀਦਾਰ ਬਣਨਾ ਚਾਹੀਦਾ ਹੈ।

 

ਉਨ੍ਹਾਂ ਨੇ ਕੇਂਦਰੀ ਮੰਤਰੀ, ਡਾ ਜਿਤੇਂਦਰ ਸਿੰਘ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਹਾਲ ਹੀ ਵਿੱਚ ਆਈਆਈਪੀਏ ਦੀ ਕਾਰਜਕਾਰੀ ਸਭਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਹੈ ਅਤੇ ਉਮੀਦ ਜਤਾਈ ਹੈ ਕਿ ਉਨ੍ਹਾਂ ਦਾ ਤਜ਼ਰਬਾ ਅਤੇ ਯੋਗਤਾ ਆਈਆਈਪੀਏ ਦੇ ਕੱਦ ਨੂੰ ਹੋਰ ਵਧਾਏਗਾ। ਉਪ ਰਾਸ਼ਟਰਪਤੀ ਨੇ ਡਾ: ਸਿੰਘ ਨੂੰ ਆਈਆਈਪੀਏ ਦੀ ਲਾਈਫ-ਮੈਂਬਰਸ਼ਿਪ ਖੋਲ੍ਹਣ ਦੇ ਅਹਿਮ ਫੈਸਲੇ ਲੈਣ ਲਈ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਤਜ਼ਰਬੇਕਾਰ ਸਿਵਲ ਸੇਵਕਾਂ ਅਤੇ ਅਕਾਦਮਿਕ ਬੁੱਧੀਜੀਵੀਆਂ ਨੂੰ ਆਈਆਈਪੀਏ ਵਿੱਚ ਮੈਂਬਰ ਬਣਨ ਵਿੱਚ ਸਹਾਇਤਾ ਮਿਲੇਗੀ ਅਤੇ ਆਈਆਈਪੀਏ ਦੀ ਤਾਕਤ ਅਤੇ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ।

 

ਉਪ ਰਾਸ਼ਟਰਪਤੀ ਨੇ ਆਈਆਈਪੀਏ ਦੇ ਸਾਬਕਾ ਚੇਅਰਮੈਨ ਸ਼੍ਰੀ ਟੀ. ਐੱਨ. ਚਤੁਰਵੇਦੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਦਾ ਇਸ ਸਾਲ ਜਨਵਰੀ ਵਿੱਚ ਦੇਹਾਂਤ ਹੋ ਗਿਆ ਸੀ। ਸ਼੍ਰੀ ਚਤੁਰਵੇਦੀ 1950 ਬੈਚ ਦੇ ਆਈਏਐੱਸ ਦੇ ਅਧਿਕਾਰੀ ਸਨ, ਉਨ੍ਹਾਂ ਕੋਲ ਕਈ ਅਹਿਮ ਅਹੁਦੇ ਰਹੇ ਸਨ, ਜਿਨ੍ਹਾਂ ਵਿੱਚ ਭਾਰਤ ਦੇ ਸੀਏਜੀ ਵਿੱਚ, ਦੋ ਵਾਰ ਰਾਜ ਸਭਾ ਮੈਂਬਰ ਅਤੇ ਕਰਨਾਟਕ ਅਤੇ ਕੇਰਲ ਦੇ ਰਾਜਪਾਲ ਸਮੇਤ ਕਈ ਮਹੱਤਵਪੂਰਨ ਅਹੁਦੇ ਸ਼ਾਮਲ ਸਨ।

 

ਇਸ ਮੌਕੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 5 ਤੋਂ 6 ਸਾਲਾਂ ਦੌਰਾਨ ਸਰਕਾਰ ਦੁਆਰਾ ਕਈ ਸੁਧਾਰ ਕੀਤੇ ਗਏ ਹਨ। ਪਿਛਲੇ ਕੁਝ ਸਾਲਾਂ ਦੌਰਾਨ ਲਏ ਗਏ ਕੁਝ ਫੈਸਲਿਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਸੇ ਗਜ਼ਟਿਡ ਅਧਿਕਾਰੀ ਦੁਆਰਾ ਪ੍ਰਮਾਣਿਤ ਕੀਤੇ ਗਏ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਦੀ ਥਾਂ ਸਵੈ-ਪ੍ਰਮਾਣਿਕਤਾ ਨਾਲ ਤਬਦੀਲ ਕਰਨਾ, ਸਮੂਹ ਬੀ ਅਤੇ ਸੀ ਜਿਹੇ ਹੇਠਲੇ ਦਰਜੇ ਦੀਆਂ ਚੋਣਾਂ ਲਈ ਇੰਟਰਵਿਊਆਂ ਲੈਣ ਦੇ ਪੁਰਾਣੇ ਅਭਿਆਸ ਨੂੰ ਖ਼ਤਮ ਕਰਨ ਦੇ ਫੈਸਲੇ ਦਾ ਜ਼ਿਕਰ ਕੀਤਾ।

 

ਇਸ ਵਰਚੁਅਲ ਬੈਠਕ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਡੋਨਰ, ਪੁਲਾੜ ਅਤੇ ਪਰਮਾਣੂ ਊਰਜਾ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ, ਆਈਆਈਪੀਏ ਦੇ ਚੇਅਰਮੈਨ ਸ਼੍ਰੀ ਸ਼ੇਖਰ ਦੱਤ, ਡਾਇਰੈਕਟਰ ਸ਼੍ਰੀ ਐੱਸ. ਐੱਨ. ਤ੍ਰਿਪਾਠੀ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ ਸਨ

 

 

*****

 

ਵੀਆਰਆਰਕੇ / ਐੱਮਐੱਸ / ਡੀਪੀ


(Release ID: 1669299) Visitor Counter : 130


Read this release in: English , Urdu , Hindi , Tamil , Telugu