ਵਿੱਤ ਮੰਤਰਾਲਾ
ਜੀਆਈਐੱਫਟੀ ਆਈਐੱਫਐੱਸਸੀ ਦੀਆਂ ਡਿਪੋਜ਼ਟਰੀ ਪ੍ਰਾਪਤੀਆਂ ਨੂੰ ਸੂਚੀਬੱਧ ਕਰਨ ਲਈ ਫਰੇਮਵਰਕ ਨਿਰਧਾਰਿਤ ਕਰਦਾ ਹੈ
Posted On:
28 OCT 2020 5:04PM by PIB Chandigarh
ਅੰਤਰਰਾਸ਼ਟਰੀ ਵਿੱਤ ਸੇਵਾਵਾਂ ਕੇਂਦਰ ਅਥਾਰਟੀ (ਆਈ ਐੱਫ ਐੱਸ ਸੀ ਏ) ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕਸਿਟੀ , ਇੰਟਰਨੈਸ਼ਨਲ ਫਾਇਨਾਂਸ਼ਿਅਲ ਸਰਵਿਸੇਸ ਸੈਂਟਰ ਵਿੱਤੀ ਸੇਵਾਵਾਂ ਅਤੇ ਵਿੱਤੀ ਉਦਪਾਦਾਂ ਨੂੰ ਵਿਕਸਿਤ ਕਰਨ ਦੇ ਮੰਤਵ ਨਾਲ ਡਿਪੋਜ਼ਟਰੀ ਪ੍ਰਾਪਤੀਆਂ ਨੂੰ ਸੂਚੀਬੱਧ ਕਰਨ ਲਈ ਨਿਯਮਬੱਧ ਫਰੇਮਵਰਕ ਨਿਰਧਾਰਿਤ ਕਰਦਾ ਹੈ ।
ਇਹ ਫਰੇਮਵਰਕ ਉਹਨਾਂ ਕੰਪਨੀਆਂ ਵੱਲੋਂ ਡਿਪੋਜ਼ਟਰੀ ਪ੍ਰਾਪਤੀਆਂ ਨੂੰ ਸੂਚੀਬੱਧ ਕਰਦਾ ਹੈ , ਜਿਹੜੀਆਂ ਕਾਨੂੰਨੀ ਅਧਿਕਾਰ ਖੇਤਰ (ਭਾਰਤ ਸਮੇਤ) ਐੱਫ ਏ ਟੀ ਐੱਫ ਵੱਲੋਂ ਪਾਲਣਾ ਕਰਨ ਲਈ ਸੂਚੀਬੱਧ ਹਨ । ਇਹ ਫਰੇਮਵਰਕ ਯੋਗ ਸੂਚੀਬੱਧ ਕੰਪਨੀਆਂ ਨੂੰ ਗਿਫ਼ਟ (ਜੀ ਆਈ ਐੱਫ ਟੀ) , ਆਈ ਐੱਫ ਐੱਸ ਸੀ ਤੇ ਸਟਾਕ ਐਕਸਚੇਂਜਾਂ ਰਾਹੀਂ ਡਿਪੋਜ਼ਟਰੀ ਪ੍ਰਾਪਤੀਆਂ ਜਾਰੀ ਅਤੇ ਸੂਚੀਬੱਧ ਕਰਕੇ ਪੂੰਜੀ ਇਕੱਠੀ ਕਰਨ ਦੇ ਯੋਗ ਬਣਾਉਂਦਾ ਹੈ ।
ਇਸ ਤੋਂ ਵਧੇਰੇ ਫਰੇਮਵਰਕ ਉਹਨਾਂ ਕੰਪਨੀਆਂ ਨੂੰ ਜੋ ਐੱਫ ਏ ਟੀ ਐੱਫ ਦੇ ਨਿਯਮਾਂ ਦੀ ਪਾਲਣਾ ਕਰਕੇ ਕਿਸੇ ਵੀ ਐਕਸਚੇਂਜ ਵਿੱਚ ਡਿਪੋਜ਼ਟਰੀ ਪ੍ਰਾਪਤੀਆਂ ਸੂਚੀਬੱਧ ਕਰਦੀਆਂ ਹਨ , ਨੂੰ ਕਾਨੂੰਨੀ ਅਧਿਕਾਰ ਰਾਹੀਂ ਅਜਿਹੀਆਂ ਡਿਪੋਜ਼ਟਰੀ ਪ੍ਰਾਪਤੀਆਂ ਨੂੰ ਜੀ ਆਈ ਐੱਫ ਟੀ , ਆਈ ਐੱਫ ਐੱਸ ਸੀ ਦੇ ਸਟਾਕ ਐਕਸਚੇਂਜਾਂ ਵਿੱਚ ਡਿਪੋਜ਼ਟੀ ਪ੍ਰਾਪਤੀਆਂ ਨੂੰ ਸੂਚੀਬੱਧ ਕਰਨ ਅਤੇ ਵਪਾਰ ਕਰਨ ਲਈ ਯੋਗ ਬਣਾਉਂਦਾ ਹੈ , ਜੋ ਬਿਨਾਂ ਕਿਸੇ ਤਾਜ਼ਾ ਜਨਤਕ ਆਫਰ ਬਿਨਾਂ ਵਪਾਰ ਲਈ ਵਧੇਰੇ ਵੈਨਿਯੂ ਪ੍ਰਦਾਨ ਕਰਦਾ ਹੈ ।
ਜਦਕਿ ਆਈ ਐੱਫ ਸੀ ਏ ਨੇ ਜ਼ਰੂਰੀ ਘੋਸਿ਼ਤ ਜ਼ਰੂਰਤਾਂ ਜਿਵੇਂ ਵਿੱਤੀ ਸਟੇਟਮੈਂਟਾਂ , ਸਮੱਗਰੀ ਤੇ ਕੀਮਤ ਸੰਵੇਦਨਸ਼ੀਲ ਜਾਣਕਾਰੀ , ਸ਼ੇਅਰ ਹੋਲਡਿੰਗ ਤੌਰ ਤਰੀਕੇ , ਡਿਪੋਜ਼ਟਰੀ ਅਤੇ ਕਾਰਪੋਰੇਟ ਕਾਰਜਾਂ ਵਿੱਚ ਬਦਲਾਅ , ਸੂਚੀਬੱਧ ਕੰਪਨੀਆਂ ਫਰੇਮਵਰਕ ਨਿਰਧਾਰਿਤ ਕੀਤਾ ਹੈ , ਉਹ ਬਿਨਾਂ ਕਿਸੇ ਵਧੀਕ ਰੈਗੂਲੇਟਰੀ ਬੋਝ ਤੋਂ ਲਗਾਤਾਰ ਕਾਰਪੋਰੇਟ ਗਵਰਨੈਂਸ ਨਿਯਮਾਂ ਅਤੇ ਕਈ ਹੋਰ ਘੋਸਿ਼ਤ ਜ਼ਰੂਰਤਾਂ ਅਨੁਸਾਰ ਘਰੇਲੂ ਕਾਨੂੰਨੀ ਘੇਰਿਆਂ ਦੀਆਂ ਲਾਗੂ ਜ਼ਰੂਰਤਾਂ ਦੀ ਲਗਾਤਾਰ ਪਾਲਣਾ ਕਰਦਾ ਰਹੇਗਾ । ਸੂਚੀਬੱਧ ਕੰਪਨੀਆਂ ਨੂੰ ਘਰੇਲੂ ਕਾਨੂੰਨੀ ਘੇਰੇ ਵਿੱਚ ਸਾਰੀਆਂ ਘੋਸ਼ਨਾਵਾਂ ਗਿਫ਼ਟ (ਜੀ ਆਈ ਐੱਫ ਟੀ) ਆਈ ਐੱਫ ਐੱਸ ਟੀ ਦੇ ਸਟਾਕ ਐਕਸਚੇਂਜਾਂ ਨੂੰ ਜਾਰੀ ਕਰਨ ਦੀ ਲੋੜ ਹੋਵੇਗੀ । ਡਿਪੋਜ਼ਟਰੀ ਪ੍ਰਾਪਤੀਆਂ ਨੂੰ ਸੂਚੀਬੱਧ ਕਰਨ ਲਈ ਫਰੇਮਵਰਕ ਦੀ ਹੋਰ ਵਧੇਰੇ ਜਾਣਕਾਰੀ ਆਈ ਐੱਫ ਐੱਸ ਸੀ ਏ ਦੀ ਵੈੱਬਸਾਈਟ ਤੇ ਉਪਲਬੱਧ ਹੈ , ਜੋ ਹੇਠਾਂ ਦਿੱਤੀ ਗਈ ਹੈ ।
URL: https://www.ifsca.gov.in/Circular
ਆਰ ਐੱਮ / ਕੇ ਐੱਮ ਐੱਨ
(Release ID: 1668200)
Visitor Counter : 234