ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸਿਵਲ ਸੇਵਾ (ਪ੍ਰਾਰੰਭਿਕ) ਪਰੀਖਿਆ,2020 ਦਾ ਨਤੀਜਾ, ਉਨ੍ਹਾਂ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ ਭਾਰਤੀ ਵਣ ਸੇਵਾ (ਮੇਨ) ਪਰੀਖਿਆ 2020 ਵਿੱਚ ਪ੍ਰਵੇਸ਼ ਦੇ ਲਈ ਯੋਗਤਾ ਪੂਰੀ ਕੀਤੀ ਹੈ

Posted On: 23 OCT 2020 8:42PM by PIB Chandigarh

ਮਿਤੀ 04 ਅਕਤੂਬਰ, 2020 ਨੂੰ ਆਯੋਜਿਤ ਸਿਵਲ ਸੇਵਾ (ਪ੍ਰਾਰੰਭਿਕ) ਪਰੀਖਿਆ, 2020 ਦੇ ਮਾਧਿਅਮ ਨਾਲ ਲਏ ਗਏ ਸਕ੍ਰੀਨਿੰਗ ਟੈਸਟ ਦੇ ਅਧਾਰ 'ਤੇ, ਨਿਮਨਲਿਖਤ ਰੋਲ ਨੰਬਰ ਵਾਲੇ ਉਮੀਦਵਾਰਾਂ ਨੇ ਭਾਰਤੀ ਵਣ ਸੇਵਾ (ਮੇਨ) ਪਰੀਖਿਆ 2020 ਵਿੱਚ ਪ੍ਰਵੇਸ਼ ਦੇ ਲਈ ਯੋਗਤਾ ਪੂਰੀ ਕੀਤੀ ਹੈ।

 

ਇਨ੍ਹਾਂ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਪਰੀਖਿਆ ਦੀ ਨਿਯਮਾਵਾਲੀ ਦੇ ਅਨੁਸਾਰ, ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਭਾਰਤੀ ਵਣ ਸੇਵਾ (ਮੇਨ) ਪਰੀਖਿਆ, 2020 ਦੇ ਲਈ ਵਿਸਤ੍ਰਿਤ ਅਰਜ਼ੀ ਫਾਰਮ-1 (ਡੀਏਐੱਫ-1) ਵਿੱਚ ਦੋਬਾਰਾ ਅਪਲਾਈ ਕਰਨਾ ਹੈ, ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ https://upsconline.nic.in 'ਤੇ ਉਪਲੱਬਧ ਹੋਵੇਗਾ। ਸਾਰੇ ਯੋਗ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 28 ਫਰਵਰੀ, 2021,ਸ਼ਨੀਵਾਰ ਤੋਂ 7 ਮਾਰਚ, 2021 ਨੂੰ ਆਯੋਜਿਤ ਹੋਣ ਵਾਲੀ ਭਾਰਤੀ ਵਣ ਸੇਵਾ (ਮੇਨ) ਪਰੀਖਿਆ,2020 ਵਿੱਚ ਪ੍ਰਵੇਸ਼ ਲਈ ਡੀਏਐੱਫ-1 ਆਈਐੱਫਓਐੱਸ ਨੂੰ ਭਰਕੇ ਔਨਲਾਈਨ ਜਮ੍ਹਾਂ ਕਰ ਦੇਣ। ਡੀਏਐੱਫ-1, ਕਮਿਸ਼ਨ ਦੀ ਵੈੱਬਸਾਈਟ 'ਤੇ ਸੋਮਵਾਰ ਮਿਤੀ 16 ਨਵੰਬਰ,2020 ਤੋਂ ਸ਼ੁਕਰਵਾਰ 27 ਨਵੰਬਰ, 2020 ਨੂੰ ਸ਼ਾਮ 06.00 ਵਜੇ ਤੱਕ ਉਪਲੱਬਧ ਰਹੇਗਾ। ਮਹੱਤਵਪੂਰਨ ਨਿਰਦੇਸ਼ (ਡੀਏਐੱਫ-1 ਆਈਐੱਫਓਐੱਸ ਭਰਨ ਅਤੇ ਉਸ ਨੂੰ ਔਨਲਾਈਨ ਜਮ੍ਹਾਂ ਕਰਨ ਸਬੰਧੀ) ਵੀ ਵੈੱਬਸਾਈਟ 'ਤੇ ਉਪਲੱਬਧ ਰਹਿਣਗੇ।ਯੋਗ ਉਮੀਦਵਾਰਾਂ ਨੂੰ ਔਨਲਾਈਨ ਵਿਸਤ੍ਰਿਤ ਅਰਜ਼ੀ ਫਾਰਮ-1 ਭਰਨ ਤੋਂ ਪਹਿਲਾ ਵੈੱਬਸਾਈਟ ਦੇ ਸਬੰਧਿਤ ਪੇਜ਼ 'ਤੇ ਆਪਣੇ-ਆਪ ਨੂੰ ਰਜਿਸਟਰਡ ਕਰਨਾ ਹੋਵੇਗਾ। ਯੋਗ ਉਮੀਦਵਾਰਾਂ ਨੂੰ ਮਿਤੀ 12.02.2020 ਦੇ ਵਾਤਾਵਰਣ,ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨਾਲ ਸਬੰਧਿਤ ਭਾਰਤ ਦੇ ਗਜ਼ਟ (ਆਸਾਧਾਰਣ) ਵਿੱਚ ਪ੍ਰਕਾਸ਼ਿਤ ਭਾਰਤੀ ਵਣ ਸੇਵਾ ਪਰੀਖਿਆ, 2020 ਦੀ ਨਿਯਮਾਵਲੀ ਦਾ ਅਵਲੋਕਨ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

 

ਉਮੀਦਵਾਰ ਇਹ ਨੋਟ ਕਰਨ ਕਿ ਅਰਜ਼ੀ ਫਾਰਮ ਜਮ੍ਹਾਂ ਕਰਨ ਮਾਤਰ ਨਾਲ ਹੀ ਉਨ੍ਹਾਂ ਨੂੰ ਭਾਰਤੀ ਵਣ ਸੇਵਾ (ਮੇਨ) ਪਰੀਖਿਆ ਵਿੱਚ ਪ੍ਰਵੇਸ਼ ਦੇ ਲਈ ਅਸਲ : ਅਧਿਕਾਰ ਨਹੀਂ ਮਿਲ ਜਾਂਦਾ। ਪਰੀਖਿਆ ਸ਼ੁਰੂ ਹੋਣ ਤੋਂ 3-4 ਹਫਤੇ ਪਹਿਲਾ ਪਾਤਰ ਉਮੀਦਵਾਰਾਂ ਦੇ ਲਈ ਮੇਨ ਪਰੀਖਿਆ ਦੀ ਸਮਾਂ-ਸਾਰਣੀ ਸਹਿਤ ਈ-ਪ੍ਰਵੇਸ਼ ਪੱਤਰ ਕਮਿਸ਼ਨ ਦੀ ਵੈੱਬਸਾਈਟ 'ਤੇ ਅੱਪਲੋਡ ਕਰ ਦਿੱਤੇ ਜਾਣਗੇ। ਡੀਏਐੱਫ-1 ਜਮ੍ਹਾਂ ਕਰਨ ਦੇ ਬਾਅਦ ਡਾਕ ਪਤੇ ਜਾਂ ਈ-ਮੇਲ ਐਡਰੈੱਸ ਜਾਂ ਮੋਬਾਈਲ ਨੰਬਰ ਵਿੱਚ ਹੋਏ ਪਰਿਵਰਤਨ,ਜੇਕਰ ਕੋਈ ਹੋਵੇ, ਦੇ ਬਾਰੇ ਵਿੱਚ ਕਮਿਸ਼ਨ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

 

ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸੇਵਾ (ਪ੍ਰਾਰੰਭਿਕ) ਪਰੀਖਿਆ, 2020 ਦੇ ਮਾਧਿਅਮ ਨਾਲ ਕੀਤੇ ਗਏ ਸਕਰiਨਿੰਗ ਟੈਸਟ ਦੇ ਅੰਕ, ਕਟ-ਆਫ ਅੰਕ ਅਤੇ ਉੱਤਰ ਕੁੰਜੀ, ਭਾਰਤੀ ਵਣ ਸੇਵਾ ਪਰੀਖਿਆ,2020 ਦੀ ਸਾਰੀ ਪ੍ਰਕਿਰਿਆ ਦੇ ਪੂਰਾ ਹੋਣ ਅਰਥਾਤ ਭਾਰਤੀ ਵਣ ਸੇਵਾ ਪਰੀਖਿਆ, 2020 ਦਾ ਅੰਤਿਮ ਨਤੀਜਾ ਐਲਾਨੇ ਜਾਣ ਦੇ ਬਾਅਦ ਹੀ ਕਮਿਸ਼ਨ ਦੀ ਵੈੱਬਸਾਈਟ https://upsconline.nic.inHYPERLINK "http://www.upsc.gov.in/". 'ਤੇ ਅੱਪਲੋਡ ਕੀਤੇ ਜਾਣਗੇ।

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਸੁਵਿਧਾ ਕੇਂਦਰ ਹੈ ਜੋ ਕਮਿਸ਼ਨ ਕੈਂਪਸ ਵਿੱਚ ਪਰੀਖਿਆ ਹਾਲ ਭਵਨ ਦੇ ਪਾਸ ਸਥਿਤ ਹੈ। ਉਮੀਦਵਾਰ ਉਪਰੋਕਤ ਪਰੀਖਿਆ ਦੇ ਆਪਣੇ ਨਤੀਜੇ ਬਾਰੇ ਕੋਈ ਵੀ ਜਾਣਕਾਰੀ/ਸਪਸ਼ਟੀਕਰਣ ਕਮਿਸ਼ਨ ਦੇ ਉਕਤ ਸੁਵਿਧਾ ਕੇਂਦਰ ਤੋਂ ,ਵਿਅਕਤੀਗਤ ਰੂਪ ਵਿੱਚ ਜਾਂ ਟੈਲੀਫੋਨ ਨੰਬਰ 011-23385271,011-23098543 ਜਾਂ 011-23381125 'ਤੇ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਵਿਚਕਾਰ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ https://upsconline.nic.inHYPERLINK "http://www.upsc.gov.in/". ਤੋਂ ਵੀ ਆਪਣੇ ਨਤੀਜੇ ਨਾਲ ਸਬੰਧਿਤ ਸੂਚਨਾ ਪ੍ਰਾਪਤ ਕਰ ਸਕਦੇ ਹਨ।

 

ਨਤੀਜਿਆਂ ਦੇ ਲਈ ਇੱਥੇ ਕਲਿੱਕ ਕਰੋ:

 

****

 

ਐੱਸਐੱਨਸੀ


(Release ID: 1667243) Visitor Counter : 135