ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ: ਹਰਸ਼ ਵਰਧਨ ਨੇ ਰਾਜਾਂ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀਆਂ ਨਾਲ ਜ਼ਮੀਨੀ ਪੱਧਰ ਤੱਕ ਪਹੁੰਚਣ ਵਾਲੇ ਸਮਾਵੇਸ਼ੀ ਐੱਸਟੀਆਈਪੀ 2020 ਦੇ ਸੂਤ੍ਰੀਕਰਣ ਲਈ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕੀਤਾ
“ਇਸ ਨੀਤੀ ਦਾ ਉਦੇਸ਼ ਸਾਡੇ ਵਿਗਿਆਨਕ ਈਕੋਸਿਸਟਮ ਨੂੰ ਦੁਬਾਰਾ ਉਤਸ਼ਾਹਤ ਕਰਨਾ, ਸਾਇੰਸ ਅਤੇ ਟੈਕਨੋਲੋਜੀ ਵਿੱਚ ਸਾਡੀਆਂ ਕੋਸ਼ਿਸ਼ਾਂ ਨੂੰ ਸਮਾਜ ਅਤੇ ਅਰਥਵਿਵਸਥਾ ਨੂੰ ਲਾਭ ਪਹੁੰਚਾਉਣ ਲਈ ਸਿੱਧੇ ਪੁਜਦਾ ਕਰਨ ਲਈ ਪ੍ਰਾਥਮਿਕਤਾਵਾਂ ਅਤੇ ਸੈਕਟੋਰਲ ਫੋਕਸ ਨੂੰ ਮੁੜ ਪ੍ਰਭਾਸ਼ਿਤ ਕਰਨਾ ਹੈ”: ਡਾ. ਹਰਸ਼ ਵਰਧਨ
"ਰਾਜਾਂ ਦੇ ਐੱਸਐਂਡਟੀ ਮੰਤਰੀਆਂ ਨਾਲ ਐੱਸਟੀਆਈਪੀ 2020 'ਤੇ ਸਲਾਹ-ਮਸ਼ਵਰਾ ਕੇਂਦਰ ਅਤੇ ਰਾਜਾਂ, ਅਤੇ ਰਾਜਾਂ ਦਰਮਿਆਨ ਆਪਸੀ ਤਾਲਮੇਲ ਵਧਾਉਣ ਲਈ ਇਕ ਮੀਲ ਪੱਥਰ ਹੈ": ਡਾ. ਹਰਸ਼ ਵਰਧਨ

Posted On: 22 OCT 2020 6:06PM by PIB Chandigarh

ਕੇਂਦਰੀ ਵਿਗਿਆਨ ਟੈਕਨਾਲੋਜੀ, ਧਰਤੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਸਬੂਤ-ਸੰਚਾਲਿਤ, ਸਮਾਵੇਸ਼ੀ ਰਾਸ਼ਟਰੀ ਵਿਗਿਆਨ, ਟੈਕਨਾਲੋਜੀ ਅਤੇ ਇਨੋਵੇਟਿਵ ਨੀਤੀ ਐੱਸਟੀਆਈਪੀ 2020 ਬਣਾਉਣ ਦੇ ਅਭਿਆਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ, ਜੋ ਕਿ ਜ਼ਮੀਨੀ ਪੱਧਰ ਤੱਕ ਪਹੁੰਚੇਗੀ।  ਡਾ. ਹਰਸ਼ਵਰਧਨ, ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਸਮੇਂ ਤਿਆਰ ਕੀਤੀ ਜਾ ਰਹੀ ਐੱਸਟੀਆਈਪੀ - 2020 ਬਾਰੇ ਸਲਾਹਮਸ਼ਵਰੇ ਲਈ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਨਾਲ ਮੀਟਿੰਗ ਦੌਰਾਨ ਬੋਲ ਰਹੇ ਸਨ। 

 ਪ੍ਰਸਤਾਵਿਤ ਐੱਸਟੀਆਈ ਨੀਤੀ 'ਤੇ ਇਕੱਠਿਆਂ ਪਹਿਲੀ ਬੈਠਕ ਵਿਚ ਹਿੱਸਾ ਲੈਣ ਵਾਲੇ ਸਾਰੇ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਦਾ ਸਵਾਗਤ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਅਸੀਂ ਇਸ ਨੂੰ ਸਾਰੇ ਪਹਿਲੂਆਂ ਤੋਂ ਇਕ ਸਮਾਵੇਸ਼ੀ ਨੀਤੀ ਬਣਾਉਣਾ ਚਾਹੁੰਦੇ ਹਾਂ - ਹਰ ਰਾਜ ਨੂੰ ਇਕ ਬਰਾਬਰ ਦਾ ਭਾਈਵਾਲ ਬਣਨਾ ਚਾਹੀਦਾ ਹੈ ਅਤੇ ਨਾ ਸਿਰਫ ਇਸ ਨੀਤੀ ਨੂੰ ਬਣਾਉਣ ਵਿੱਚ, ਬਲਕਿ ਉਸ ਨੂੰ ਪੂਰੀ ਸਖਤੀ ਨਾਲ ਲਾਗੂ ਕਰਨ ਵਿੱਚ ਵੀ ਮਲਕੀਅਤ ਅਤੇ ਜ਼ਿੰਮੇਵਾਰੀ ਸਾਂਝੀ ਕਰਨੀ ਚਾਹੀਦੀ ਹੈ।”  ਉਨ੍ਹਾਂ ਕਿਹਾ, “ਇਸ ਨੀਤੀ ਦਾ ਉਦੇਸ਼ ਸਾਡੇ ਵਿਗਿਆਨਕ ਈਕੋਸਿਸਟਮ ਨੂੰ ਦੁਬਾਰਾ ਉਤਸ਼ਾਹਤ ਕਰਨਾ ਅਤੇ ਪ੍ਰਾਥਮਿਕਤਾਵਾਂ ਅਤੇ ਸੈਕਟੋਰਲ ਫੋਕਸ ਨੂੰ ਦੁਬਾਰਾ ਪ੍ਰਭਾਸ਼ਿਤ ਕਰਨਾ ਹੈ ਤਾਂ ਜੋ ਸਾਇੰਸ ਅਤੇ ਟੈਕਨੋਲੋਜੀ ਵਿੱਚ ਸਾਡੀਆਂ ਕੋਸ਼ਿਸ਼ਾਂ ਨੂੰ ਸਾਡੇ ਸਮਾਜ ਅਤੇ ਅਰਥਵਿਵਸਥਾ ਦੇ ਲਾਭ ਲਈ ਸਿੱਧੇ ਤੌਰ ‘ਤੇ ਪੁਜਦਾ ਕੀਤਾ ਜਾ ਸਕੇ”।


 

1.jpg


 

ਉਨ੍ਹਾਂ ਕਿਹਾ ਕਿ ਅਜੋਕੀ ਮਹਾਮਾਰੀ, ਸਵਦੇਸ਼ੀ ਐੱਸਟੀਆਈ ਵਿਕਾਸ ਅਤੇ ਪ੍ਰਗਤੀ ਦੀ ਤੁਰੰਤ ਜ਼ਰੂਰਤ ਦੀ ਗਵਾਹੀ ਭਰਦੀ ਹੈ ਜੋ ਸਹਿਕਾਰੀ ਸੰਘਵਾਦ ਦੇ ਆਦਰਸ਼ਾਂ ਦੇ ਅਧਾਰ ‘ਤੇ ਆਪਸੀ ਸੁਮੇਲ ਵਾਲੇ ਕੇਂਦਰ-ਰਾਜ ਸਬੰਧਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ “ਇਸ ਤਰ੍ਹਾਂ ਆਤਮਨਿਰਭਰ ਭਾਰਤ ਦੇ ਸਚਮੁੱਚ ਨਿਰਮਾਣ ਵਿੱਚ ਕੇਂਦਰ-ਰਾਜ ਸਹਿਯੋਗ ਦਾ ਬਹੁਤ ਮਹੱਤਵ ਹੈ।” 

ਇਸ ਸੰਦਰਭ ਵਿੱਚ, ਡਾ. ਹਰਸ਼ ਵਰਧਨ ਨੇ ਦੱਸਿਆ ਕਿ ਐੱਸਟੀਆਈਪੀ 2020 ‘ਤੇ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਕੇਂਦਰ ਅਤੇ ਰਾਜਾਂ, ਅਤੇ ਰਾਜਾਂ ਵਿੱਚ ਆਪਸੀ ਤਾਲਮੇਲ ਵਧਾਉਣ ਲਈ ਇੱਕ ਮੀਲ ਪੱਥਰ ਅਵਸਰ ਹੈ।  ਉਨ੍ਹਾਂ ਕਿਹਾ “ਇਸ ਬੈਠਕ ਵਿੱਚ ਉਹਨਾਂ ਪ੍ਰਕਿਰਿਆਵਾਂ ਬਾਰੇ ਵਿਚਾਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜੋ ਇਸ ਅੰਤਰ-ਜੋੜ ਨੂੰ ਉਤਸ਼ਾਹਤ ਕਰਨਗੀਆਂ। ਐੱਸਟੀਆਈ ਈਕੋਸਿਸਟਮ ਨੂੰ ਸਸ਼ਕਤ ਕਰਨ ਲਈ, ਸੰਸਥਾਗਤ ਕੜੀਆਂ ਅਤੇ ਸਾਂਝੀਆਂ ਫੰਡਿੰਗ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ। ਸਟੇਟ ਐੱਸਐਂਡਟੀ ਕੌਂਸਲਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਅਹਿਮ ਭੂਮਿਕਾ ਹੈ।” 

ਪਿਛਲੀਆਂ ਰਾਸ਼ਟਰੀ ਵਿਗਿਆਨ ਨੀਤੀਆਂ - ਵਿਗਿਆਨ ਨੀਤੀ ਰੈਜ਼ੋਲੂਸ਼ਨ 1958, ਟੈਕਨਾਲੋਜੀ ਨੀਤੀ ਸਟੇਟਮੈਂਟ 1983, ਵਿਗਿਆਨ ਅਤੇ ਟੈਕਨੋਲੋਜੀ ਨੀਤੀ 2003 ਅਤੇ ਵਿਗਿਆਨ ਟੈਕਨਾਲੋਜੀ ਅਤੇ ਇਨੋਵੇਸ਼ਨ ਨੀਤੀ 2013 ਬਾਰੇ ਦੱਸਦਿਆਂ ਡਾ: ਹਰਸ਼ ਵਰਧਨ ਨੇ ਕਿਹਾ, “ਪਿਛਲੇ ਕੁਝ ਸਾਲਾਂ ਵਿਚ ਪ੍ਰਕਾਸ਼ਨਾਂ, ਪੇਟੈਂਟਾਂ, ਅਤੇ ਖੋਜ ਪ੍ਰਕਾਸ਼ਨਾਂ ਦੀ ਗੁਣਵੱਤਾ, ਪ੍ਰਤੀ ਵਿਅਕਤੀ ਆਰਐਂਡਡੀ ਖਰਚਿਆਂ, ਵਧੇਰੇ ਆਰਐਂਡਡੀ ਪ੍ਰਾਜੈਕਟਾਂ ਵਿਚ ਮਹਿਲਾਵਾਂ ਦੀ ਭਾਗੀਦਾਰੀ ਅਤੇ ਨੈਨੋ ਟੈਕਨੋਲੋਜੀ, ਸਮਾਵੇਸ਼ੀ ਅਤੇ ਤੀਬਰ ਇਨੋਵੇਸ਼ਨਜ਼ ਸਮੇਤ ਉੱਭਰ ਰਹੀਆਂ ਟੈਕਨੋਲੋਜੀਆਂ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਮਾਮਲੇ ਵਿਚ ਤੇਜ਼ੀ ਨਾਲ ਵਿਕਾਸ ਹੋਇਆ ਹੈ ਜਿਸ ਨਾਲ ਭਾਰਤ ਇੱਕ ਵਿਸ਼ਵਵਿਆਪੀ ਐੱਸਟੀਆਈ ਲੀਡਰ ਬਣ ਗਿਆ ਹੈ।”  ਉਨ੍ਹਾਂ ਦਸਿਆ “ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਵਿਦਿਆਰਥੀਆਂ ਅਤੇ ਨੌਜਵਾਨ ਖੋਜਕਰਤਾਵਾਂ ਵਿੱਚ ਆਰਐਂਡਡੀ ਸਭਿਆਚਾਰ ਦੇ ਸਮਰਥਨ ਅਤੇ ਉਤਸ਼ਾਹਤ ਕਰਨ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।” 

ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ, “ਵਿਆਪਕ ਵਿਚਾਰ ਵਟਾਂਦਰੇ ਦੁਆਰਾ, ਸਾਇੰਸ ਟੈਕਨਾਲੋਜੀ ਇਨੋਵੇਸ਼ਨ ਪਾਲਿਸੀ 2020, ਕੇਂਦਰ-ਰਾਜ ਐੱਸਟੀਆਈਜ਼ ਇਨਗੇਜਮੈਂਟਸ ਦੇ ਸੰਸਥਾਗਤਕਰਨ ਅਤੇ ਮਾਰਗ ਸਿਰਜਣ ਕਰਕੇ ਨੀਤੀ ਇਨਸਟਰੂਮੈਂਟ ਨੂੰ ਸਫਲਤਾਪੂਰਵਕ ਜ਼ਮੀਨੀ ਪੱਧਰ 'ਤੇ ਲਿਆਉਣ ਦਾ ਪ੍ਰਸਤਾਵ ਰੱਖਦੀ ਹੈ। ਰਾਜਾਂ ਦੀਆਂ ਜ਼ਰੂਰਤਾਂ ਤੋਂ ਪ੍ਰਭਾਵਿਤ ਰਾਸ਼ਟਰੀ ਤਰਜੀਹਾਂ ਦੀ ਪਹਿਚਾਣ ਕਰਨ ਦੀ ਜ਼ਰੂਰਤ ਹੈ।

 

ਰਸਮੀ ਸਬੰਧਾਂ ਦੇ ਵਿਕਾਸ ਦੇ ਜ਼ਰੀਏ, ਅਸੀਂ ਨਿਰੰਤਰਤਾ ਦੇ ਉੱਚ ਪੱਧਰ, ਵਿਆਪਕ ਸਮਰੱਥਾ-ਨਿਰਮਾਣ ਅਭਿਆਸਾਂ, ਟੈਕਨੋਲੋਜੀ ਵਿਕਾਸ ਸਹਾਇਤਾ ਪ੍ਰੋਗਰਾਮਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਨੂੰ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ।” 

ਉਨ੍ਹਾਂ ਕਿਹਾ ਕਿ ਇਸ ਨਾਲ ਈਕੋਸਿਸਟਮ ਵਿੱਚ ਕੋਸ਼ਿਸ਼ਾਂ ਨੂੰ ਦੁਹਰਾਏ ਬਗੈਰ ਸੰਸਾਧਨ ਜੁਟਾਉਣ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਵਿਕਾਸ ਵਿੱਚ ਤੇਜ਼ੀ ਆਵੇਗੀ।  ਡਾ. ਹਰਸ਼ ਵਰਧਨ ਨੇ ਕਿਹਾ, "ਇਹ ਸਬੰਧ ਨੀਤੀ ਨਿਰਮਾਣ ਅਤੇ ਲਾਗੂਕਰਨ ਦੋਵਾਂ ਪ੍ਰਕਿਰਿਆਵਾਂ ਵਿਚ ਲਾਜ਼ਮੀ ਹੈ ਅਤੇ ਇਹ ਕੇਂਦਰ ਅਤੇ ਰਾਜਾਂ ਦਰਮਿਆਨ ਵਧੇਰੇ ਸੰਚਾਰ ਅਤੇ ਸਹਿਯੋਗ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।" 

ਐੱਸਟੀਆਈਪੀ 2020 ਦਾ ਸੂਤ੍ਰੀਕਰਣ 4 ਇੰਟਰਰਿਲੇਟਿਡ ਟਰੈਕਾਂ, 21 ਮਾਹਰ-ਸੰਚਾਲਿਤ ਥੀਮੈਟਿਕ ਸਮੂਹਾਂ ਅਤੇ ਕੇਂਦ੍ਰਿਤ ਜਨਤਕ ਵਿਚਾਰ ਵਟਾਂਦਰੇ ਦੁਆਰਾ ਸੰਚਾਲਿਤ ਹੁੰਦਾ ਹੈ। ਇਸ ਪ੍ਰਕਿਰਿਆ ਦਾ ਉਦੇਸ਼, ਰਾਸ਼ਟਰੀ ਐੱਸਟੀਆਈ ਈਕੋਸਿਸਟਮ ਲਈ ਪਹਿਲ ਦੇ ਮੁੱਦਿਆਂ ਨੂੰ ਪ੍ਰਭਾਸ਼ਿਤ ਕਰਨਾ, ਇਕਸਾਰ ਲਾਗੂਕਰਨ ਰਣਨੀਤੀਆਂ ਨਾਲ ਸੁਝਾਅ ਦੇਣਾ, ਅਨੁਮਾਨਤ ਸਪੁਰਦਗੀ ਅਤੇ ਸਖਤ ਨਿਗਰਾਨੀ ਵਿਧੀ ਹੈ। 

ਮੰਤਰੀ ਨੇ ਭਾਗੀਦਾਰਾਂ ਨੂੰ ਇਹ ਵੀ ਦੱਸਿਆ ਕਿ 6ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 (ਆਈਆਈਐੱਸਐੱਫ-2020) 22 ਤੋਂ 25 ਦਸੰਬਰ, 2020 ਤੱਕ ਡਿਜੀਟਲ ਪਲੈਟਫਾਰਮ 'ਤੇ ਆਯੋਜਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਆਈਆਈਐੱਸਐੱਫ -2020 ਵਿਚ ਵਰਚੁਅਲ ਮੀਡੀਆ ਜ਼ਰੀਏ ਹਿੱਸਾ ਲੈਣ ਲਈ ਸੱਦਾ ਦਿੱਤਾ। 

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੈ ਰਾਘਵਨ ਨੇ ਕਿਹਾ, “ਰਾਜਾਂ ਦੀ ਸਕ੍ਰਿਆ ਭਾਗੀਦਾਰੀ ਸਮੁੱਚੀ ਐੱਸਟੀਆਈਪੀ -2020 ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ਸੱਚਮੁੱਚ ਸੰਮਿਲਿਤ ਅਤੇ ਵਿਕੇਂਦ੍ਰਿਤ ਬਣਾ ਦੇਵੇਗੀ।” 

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਨੀਤੀ ਲਈ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਨ ਵਿਚ ਰਾਜ ਪੱਧਰੀ ਸਲਾਹ-ਮਸ਼ਵਰੇ ਦੀ ਅਹਿਮ ਭੂਮਿਕਾ ਬਾਰੇ ਦੱਸਿਆ ਅਤੇ ਮਜ਼ਬੂਤ, ਹੇਠਲੇ ਪੱਧਰ ਅਤੇ ਸਮਾਵੇਸ਼ੀ ਨੀਤੀ ਬਣਾਉਣ ਲਈ ਉਨ੍ਹਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਪ੍ਰਤੀ ਡੀਐੱਸਟੀ ਦੀ ਉਤਸੁਕਤਾ ਜ਼ਾਹਰ ਕੀਤੀ ਜੋ ਨਿਊ ਇੰਡੀਆ ਨੂੰ ਆਕਾਰ ਦਿੰਦੀ ਹੈ। 

ਐੱਸਟੀਆਈਪੀ -2020 ਡੀਐੱਸਟੀ ਦੇ ਮੁਖੀ ਡਾ. ਅਖਿਲੇਸ਼ ਗੁਪਤਾ ਨੇ ਐੱਸਟੀਆਈਪੀ -2020 ਬਣਾਉਣ ਦੀ ਪ੍ਰਕਿਰਿਆ ਦੀ ਰੂਪ ਰੇਖਾ ਪੇਸ਼ ਕੀਤੀ।

 

  

 

(ਪੇਸ਼ਕਾਰੀ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ-- Click here for details of the presentation.) 

ਡਾ. ਵੀ ਕੇ ਸਾਰਸਵਤ, ਮੈਂਬਰ ਸਾਇੰਸ, ਨੀਤੀ ਆਯੋਗ ਨੇ ਐੱਸਟੀਆਈਪੀ- 2020 ਦੇ ਗਠਨ 'ਤੇ ਆਪਣੀ ਉਤਸੁਕਤਾ ਦਾ ਪ੍ਰਗਟਾਵਾ ਕੀਤਾ ਅਤੇ ਰਾਜਾਂ ਜ਼ਰੀਏ ਇਸ ਨੂੰ ਲੋਕ-ਕੇਂਦਰੀ ਨੀਤੀ ਬਣਾਉਣ ਲਈ ਆਖਰੀ ਮੀਲ ਤੱਕ ਪਹੁੰਚ ਬਣਾਉਣ ‘ਤੇ ਜ਼ੋਰ ਦਿੱਤਾ। 

ਧਰਤੀ ਵਿਗਿਆਨ ਮੰਤਰਾਲੇ ਦੇ ਸਕੱਤਰ, ਡਾ. ਐੱਮ ਰਾਜੀਵਨ, ਸਕੱਤਰ, ਬਾਇਓਟੈਕਨੋਲੌਜੀ ਵਿਭਾਗ, ਡਾ. ਰੇਣੂ ਸਵਰੂਪ, ਸਕੱਤਰ ਡੀਐੱਸਆਈਆਰ ਅਤੇ ਡੀਜੀ ਸੀਐੱਸਆਈਆਰ, ਪ੍ਰੋਫੈਸਰ ਸ਼ੇਖਰ ਮੰਡੇ ਵੀ ਮੀਟਿੰਗ ਵਿੱਚ ਸ਼ਾਮਲ ਹੋਏ। 

ਮੇਘਾਲਿਆ ਦੇ ਮੁੱਖ ਮੰਤਰੀ, ਸ਼੍ਰੀ ਕੌਨਰਾਡ ਸੰਗਮਾ;  ਮਣੀਪੁਰ ਦੇ ਉਪ ਮੁੱਖ ਮੰਤਰੀ, ਸ਼੍ਰੀ ਯਮਨਮ ਜੋਯ ਕੁਮਾਰ ਸਿੰਘ; ਤ੍ਰਿਪੁਰਾ ਦੇ ਉਪ ਮੁੱਖ ਮੰਤਰੀ ਸ਼੍ਰੀ ਜਿਸ਼ਨੂ ਦੇਵ ਵਰਮਾ;  ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਦਿਨੇਸ਼ ਸ਼ਰਮਾ ਨੇ ਡਾ. ਹਰਸ਼ਵਰਧਨ, ਭਾਰਤ ਸਰਕਾਰ ਦੀ ਅਗਵਾਈ ਹੇਠ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਐੱਸਟੀਆਈਪੀ -2020 ਪ੍ਰਕਿਰਿਆ ਵਿੱਚ ਆਪਣੇ ਸਹਿਯੋਗ ਦਾ ਭਰੋਸਾ ਦਿੱਤਾ। 

ਇਸ ਮੌਕੇ ਕਈ ਹੋਰ ਰਾਜਾਂ ਦੇ ਐੱਸਐਂਡਟੀ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਭਾਸ਼ਣ ਦਿੱਤੇ।  ਇਨ੍ਹਾਂ ਵਿੱਚ ਸ਼ਾਮਲ ਹਨ: ਸ਼੍ਰੀ ਬਾਲਿਨੇਨੀ ਸ਼੍ਰੀਨਿਵਾਸ ਰੈਡੀ, ਊਰਜਾ, ਵਾਤਾਵਰਣ ਅਤੇ ਜੰਗਲਾਤ ਮੰਤਰੀ, ਐੱਸਐਂਡਟੀ, ਆਂਧਰਾ ਪ੍ਰਦੇਸ਼ ਸਰਕਾਰ;  ਸ਼੍ਰੀ ਹੋਨਚੁਨ ਨਗੰਡਮ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ, ਅਰੁਣਾਚਲ ਪ੍ਰਦੇਸ਼ ਸਰਕਾਰ ;  ਸ਼੍ਰੀ ਮਾਈਕਲ ਲੋਬੋ, ਕੂੜਾ ਪ੍ਰਬੰਧਨ ਮੰਤਰੀ, ਐੱਸਐਂਡਟੀ, ਪੋਰਟ ਐਂਡ ਰੂਰਲ ਡਿਵੈਲਪਮੈਂਟ, ਗੋਆ ਸਰਕਾਰ;  ਸ਼੍ਰੀ ਓਮ ਪ੍ਰਕਾਸ਼ ਸਕਲੇਚਾ, ਐੱਸਐਂਡਟੀ ਮੰਤਰੀ, ਮੱਧ ਪ੍ਰਦੇਸ਼ ਸਰਕਾਰ;  ਸ਼੍ਰੀ ਰਾਬਰਟ ਰੋਮਾਵਿਯਾ ਰਾਇਟ, ਸੂਚਨਾ ਅਤੇ ਸੰਚਾਰ ਟੈਕਨਾਲੋਜੀ, ਸੈਰਸਪਾਟਾ, ਖੇਡਾਂ ਅਤੇ ਯੁਵਕ ਸੇਵਾਵਾਂ ਰਾਜ ਮੰਤਰੀ, ਮਿਜ਼ੋਰਮ ਸਰਕਾਰ;  ਸ਼੍ਰੀ ਮੰਮਹੋਂਲੂਮੋ ਕਿਕੋਨ, ਸਲਾਹਕਾਰ- ਸੂਚਨਾ ਟੈਕਨੋਲੋਜੀ ਅਤੇ ਸੰਚਾਰ, ਐੱਸਐਂਡਟੀ, ਐੱਨਆਰਈ, ਨਾਗਾਲੈਂਡ ਸਰਕਾਰ;  ਸ਼੍ਰੀ ਅਸ਼ੋਕ ਚੰਦਰ ਪਾਂਡਾ, ਰਾਜ ਮੰਤਰੀ (ਸੁਤੰਤਰ ਚਾਰਜ) ਸਮਾਜਿਕ ਸੁਰੱਖਿਆ ਅਤੇ ਦਿਵਿਯਾਂਗਜਨ ਸਸ਼ਕਤੀਕਰਨ, ਜਨਤਕ ਉੱਦਮ, ਐੱਸਐਂਡਟੀ, ਓਡੀਸ਼ਾ ਸਰਕਾਰ;  ਸ਼੍ਰੀ ਵਿਜੇ ਇੰਦਰ ਸਿੰਗਲਾ, ਲੋਕ ਨਿਰਮਾਣ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਪੰਜਾਬ ਸਰਕਾਰ;  ਸ਼੍ਰੀ ਮਦਨ ਕੌਸ਼ਿਕ, ਸ਼ਹਿਰੀ ਵਿਕਾਸ ਮੰਤਰੀ,  ਉਤਰਾਖੰਡ ਸਰਕਾਰ ਅਤੇ ਸ਼੍ਰੀ ਬ੍ਰਤਿਆ ਬਾਸੂ, ਐੱਸਐਂਡਟੀ, ਬਾਇਓਟੈਕਨਾਲੋਜੀ ਮੰਤਰੀ,  ਪੱਛਮੀ ਬੰਗਾਲ ਸਰਕਾਰ। 

ਇਸ ਮੌਕੇ ਕਈ ਹੋਰ ਰਾਜਾਂ ਦੇ ਸੀਨੀਅਰ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਚੱਲ ਰਹੀਆਂ ਐੱਸਐਂਡਟੀ ਪਹਿਲਾਂ ਦੇ ਵੇਰਵੇ ਪੇਸ਼ ਕੀਤੇ। ਉਨ੍ਹਾਂ ਐੱਸਟੀਆਈਪੀ - 2020 ‘ਤੇ ਅਪਣੇ ਵਿਚਾਰ ਵੀ ਪ੍ਰਗਟ ਕੀਤੇ।

 

2.jpg 

 

3.jpg

 

5.jpg

 

image005BEIX.jpg


 

ਹਾਈਪਰ ਲਿੰਕ:

 

ਸਟਿਪ -2020 'ਤੇ ਬੈਕਗ੍ਰਾਉਂਡ ਨੋਟ-- Background note on STIP-2020


 

 

 

                    ****** 

ਐੱਨਬੀ / ਕੇਜੀਐੱਸ / (ਡੀਐੱਸਟੀ ਇਨਪੁਟਸ)(Release ID: 1667003) Visitor Counter : 51