ਰੱਖਿਆ ਮੰਤਰਾਲਾ

ਫੌਜ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਪੀ.ਵੀ.ਐਸ.ਐਮ, ਏ.ਵੀ.ਐਸ.ਐਮ, ਐਸ.ਐਮ., ਵੀ.ਐਸ.ਐਮ, ਏ.ਡੀ.ਸੀ., ਨੇ ਆਈ.ਐਨ.ਐਸ. ਕਾਵਰਤੀ ਨੂੰ ਕਮਿਸ਼ਨ ਕੀਤਾ

Posted On: 22 OCT 2020 3:58PM by PIB Chandigarh

ਆਈ.ਐਨ.ਐਸ. ਕਾਵਰਤੀ (ਪੀ 31, ਪਣਡੁੱਬੀ ਲੜਾਈ ਵਿਰੋਧੀ ਪ੍ਰਣਾਲੀ ਨਾਲ ਲੈਸ ਪ੍ਰਾਜੈਕਟ 28 (ਕਮਰੋਤਾ ਸ਼੍ਰੇਣੀ) ਤਹਿਤ ਬਣੇ ਸਮੁੰਦਰੀ ਜਹਾਜ ਨੂੰ ਭਾਰਤੀ ਥਲ ਸੈਨਾ ਦੇ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਪੀ.ਵੀ.ਐਸ.ਐਮ, ਏ.ਵੀ.ਐਸ.ਐਮ, ਐਸ.ਐਮ., ਵੀ.ਐਸ.ਐਮ, ਏ.ਡੀ.ਸੀ. ਨੇ ਅੱਜ 22 ਅਕਤੂਬਰ 2020 ਨੂੰ ਵਿਸ਼ਾਖਾਪਟਨਮ ਦੇ ਨੇਵਲ ਡੌਕਯਾਰਡ ਤੇ ਇਕ ਸਮਾਗਮ ਦੌਰਾਨ ਜਲ ਸੈਨਾ ਵਿੱਚ ਸ਼ਾਮਲ ਕੀਤਾ ਹੈ । ਵਾਇਸ ਐਡਮਿਰਲ ਅਤੁਲ ਕੁਮਾਰ ਜੈਨ ਪੀ.ਵੀ.ਐਸ.ਐਮ., ਏ.ਵੀ.ਐਸ.ਐਮ, ਵੀ.ਐਸ.ਐਮ, ਫਲੈਗ ਆਫੀਸਰ ਕਮਾਂਡਿੰਗ ਇਨ ਚੀਫ (ਐਫ.ਓੋ.ਸੀ. ਇਨ-ਸੀ), ਉੱਤਰੀ ਨੇਵਲ ਕਮਾਨ (ਈ.ਐਨ.ਸੀ.), ਰੀਅਰ ਐਡਮਿਰਲ ਵਿਪਿਨ ਕੁਮਾਰ ਸਕਸੈਨਾ (ਰਿਟਾਇਰਡ), ਸੀ.ਐਮ.ਈ., ਗਾਰਡਨ ਰੀਚ ਸ਼ਿਪ ਬਿਲਡਰਜ਼ ਤੇ ਇੰਜੀਨੀਅਰਜ਼ ਲਿਮਟਿਡ, ਕੋਲਕਾਤਾ (ਜੀ.ਆਰ.ਸੀ.), ਕੋਲਕਾਤਾ ਅਤੇ ਉੱਚ ਅਧਿਕਾਰੀ ਸਮੁੰਦਰੀ ਜਹਾਜ ਨੂੰ ਸ਼ਾਮਲ ਕਰਨ  ਵਾਲੇ ਸਮਾਗਮ ਦੌਰਾਨ ਹਾਜਰ ਸਨ । ਇਸ ਸਮਾਗਮ ਰਾਹੀਂ ਜਲ ਸੈਨਾ ਵਿੱਚ ਇੰਡੀਅਨ ਨੇਵੀਜ਼ ਇਨ ਹਾਊਸ ਆਰਗੇਨਾਈਜੇਸ਼ਨ, ਡਾਇਰੈਕੋਰੇਟ ਆਫ ਨੇਵਲ ਡਿਜ਼ਾਇਨ ਵੱਲੋਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਕੀਤੇ ਅਤੇ ਜੀ.ਆਰ.ਐਸ.ਈ. ਵੱਲੋਂ ਤਿਆਰ ਕੀਤੇ 4 ਏ.ਐਸ.ਡਬਲਿਯੂ ਕਾਰਬਿਟਸ ਦੇ ਇਸ ਆਖਰੀ ਸਮੁੰਦਰੀ ਜਹਾਜ ਨੂੰ ਰਸਮੀ ਤੌਰ ਤੇ ਸ਼ਾਮਲ ਕੀਤਾ ਗਿਆ ।
ਜਨਰਲ ਨਰਵਣੇ ਦੇ ਨੇਵਲ ਜੈਟੀ ਤੇ ਪਹੁੰਚਣ ਤੇ ਗਾਰਡ ਆਫ ਆਨਰ ਪੇਸ਼ ਕੀਤਾ ਗਿਆ । ਜੀ.ਆਰ.ਸੀ., ਸੀ.ਐਮ.ਡੀ. ਰੀਅਰ ਐਡਮਿਰਲ ਵਿਪਿਨ ਕੁਮਾਰ ਸਕਸੈਨਾ ਨੇ ਉਦਘਾਟਨੀ ਭਾਸ਼ਣ ਦਿੱਤਾ ਤੇ ਵਾਈਸ ਐਡਮਿਰਲ ਅਤੁਲ ਕੁਮਾਰ ਜੈਨ ਐਫ.ਈ.ਸੀ.-ਸੀ.ਈ.ਐਨ.ਸੀ. ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ,  ਜਿਸ ਤੋਂ ਬਾਦ ਕਮਾਂਡਿੰਗ ਆਫੀਸਰ ਕਮਾਂਡਰ ਸੰਦੀਪ ਸਿੰਘ ਨੇ ਸਮੁੰਦਰੀ ਜਹਾਜ ਨੂੰ ਸ਼ਾਮਲ ਕਰਨ ਬਾਰੇ ਕਮਿਸ਼ਨਿੰਗ ਵਾਰੰਟ ਪੜਿਆ । ਇਸ ਤੋਂ ਬਾਦ ਪਹਿਲੀ ਵਾਰ ਨੇਵਲ ਇਨਸਾਈਨ ਆਨ ਬੋਰਡ ਦੀ ਹੋਸਟਿੰਗ ਕੀਤੀ ਗਈ ਅਤੇ ਰਵਾਇਤੀ ਕਮਿਸ਼ਨ ਦੇ ਪ੍ਰਤੀਕ ਵਜੋਂ ''ਬਰੇਕਿੰਗ ਆਫ ਦਾ ਕਮਿਸ਼ਨਿੰਗ ਪੀਨੈਂਟ'' ਨਾਲ ਰਾਸ਼ਟਰੀ ਗੀਤ ਵਜਾਇਆ ਗਿਆ । ਫੌਜ ਦੇ ਮੁੱਖੀ ਨੇ ਬਾਦ ਵਿੱਚ ਉਦਘਾਟਨੀ ਤਖਤੀ ਤੋਂ ਪਰਦਾ ਉਠਾ ਕੇ ਸਮੁੰਦਰੀ ਜਹਾਜ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ । ਉਹਨਾ ਨੇ ਸਮੁੰਦਰੀ ਜਹਾਜ ਨੂੰ ਜਲ ਸੈਨਾ ਵਿਚ ਸ਼ਾਮਲ ਕਰਨ ਲਈ ਸਮਾਗਮ ਦੌਰਾਨ ਹੋਏ ਇਕੱਠ ਨੂੰ ਵੀ ਸੰਬੋਧਨ ਕੀਤਾ ।
ਲਕਸ਼ਦੀਪ ਸਮੂਹ ਟਾਪੂਆਂ ਦੀ ਰਾਜਧਾਨੀ ਦੇ ਨਾਂ ਵਾਲੇ ਆਈ.ਐਨ.ਐਸ. ਕਾਵਰਤੀ ਨੂੰ ਭਾਰਤ ਵਿਚ ਹੀ ਨਿਰਮਾਣ ਕੀਤੇ ਹਾਈ ਗਰੇਡ ਡੀ.ਐਮ.ਆਰ.249 ਏ ਸਟੀਲ ਨਾਲ ਬਣਾਇਆ ਗਿਆ ਹੈ । 109 ਮੀਟਰ ਲੰਮੇ ਤੇ 14 ਮੀਟਰ ਚੌੜੇ ਅਤੇ 3 ਹਜਾਰ 300 ਟਨ ਭਾਰੇ ਲੰਬੇ ਅਤੇ ਸ਼ਾਨਦਾਰ ਜਹਾਜ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਐਂਟੀ ਸਬਮੈਰੀਨ ਵਾਰਸ਼ਿਪਸ ਕਿਹਾ ਜਾ ਸਕਦਾ ਹੈ ਜਿਸ ਦਾ ਨਿਰਮਾਣ ਭਾਰਤ ਵਿੱਚ ਕੀਤਾ ਗਿਆ ਹੈ । ਜਹਾਜ ਦਾ ਮੁਕੰਮਲ ਸੁਪਰ ਸਟਰਕਚਰ ਕੰਪੋਜਿਟ ਮੈਟੀਰੀਅਲ ਵਰਤ ਕੇ ਬਣਾਇਆ ਗਿਆ ਹੈ ਅਤੇ ਸਮੁੰਦਰੀ ਜਹਾਜ ਨੂੰ ਡੀਜ਼ਲ ਦੇ ਚਾਰ ਇੰਜਣਾ ਨਾਲ ਚਲਾਇਆ ਜਾਂਦਾ ਹੈ । ਇਸ ਜਹਾਜ ਵਿਚ ਚੋਰੀ ਛਿਪਣ ਦੀਆਂ ਵਿਸ਼ੇਸ਼ਤਾਈਆਂ ਵਧਾਈਆਂ ਗਈਆਂ ਹਨ ਜਿਸ ਦੇ ਸਿੱਟੇ ਵਜੋਂ ਐਕਸ ਫਾਰਮ ਆਫ ਸੁਪਰ ਸਟਰਕਚਰ ਅਲਾਂਗਵਿਦ ਔਪਟੀਮਲੀ ਸਲੋਪਡ ਸਰਫਿਸਿਜ਼ ਦੇ ਨਾਲ  ਐਕਸ ਫਾਰਮ ਆਫ ਸੁਪਰ ਸਟਰਕਚਰ ਦੇ ਨਾਲ ਰਡਾਰ ਕਰਾਸ ਸੈਕਸ਼ਨ ਨੂੰ ਘਟਾਉਣ ਦੀ ਪ੍ਰਾਪਤੀ ਕੀਤੀ ਗਈ ਹੈ । ਇਸ ਦੀਆਂ ਅਤਿਆਧੁਨਿਕ ਛੁਪਣ ਵਾਲੀਆਂ ਵਿਸ਼ੇਸ਼ਤਾਈਆਂ ਕਾਰਣ ਇਹ ਵੈਰੀ ਦੀ ਨਜ਼ਰ ਵਿੱਚ ਬਹੁਤ ਘੱਟ ਆਉਂਦਾ ਹੈ । ਇਸ ਸਮੁੰਦਰੀ ਜਹਾਜ ਵਿਚ ਵਿਲੱਖਣ ਵਿਸ਼ੇਸਤਾ ਇਹ ਹੈ ਕਿ ਇਸ ਨੂੰ ਸਵਦੇਸ਼ੀ ਸਾਜੋ ਸਮਾਨ ਵਰਤ ਕੇ ਦੇਸ਼ ਵਿਚ ਹੀ ਤਿਆਰ ਕੀਤਾ ਗਿਆ ਹੈ ਜਿਸ ਨਾਲ  ''ਆਤਮਨਿਰਭਰ ਭਾਰਤ'' ਦਾ ਕੌਮੀ ਮੰਤਵ ਪੂਰਾ ਕੀਤਾ ਗਿਆ ਹੈ । ਇਸ ਜਹਾਜ ਵਿੱਚ ਅਤਿ ਆਧੁਨਿਕ ਤਰੀਕੇ ਨਾਲ ਮਿਆਰੀ ਸਵਦੇਸ਼ੀ ਸਾਜੋ ਸਮਾਨ, ਜੰਤਰ ਤੇ ਸਿਸਟਮਜ਼ ਲਗਾਏ ਗਏ ਹਨ ਜੋ ਪ੍ਰਮਾਣੂ, ਜੈਵਿਕ ਅਤੇ ਰਸਾਇਣਕ ਲੜਾਈ ਦੀਆਂ ਹਾਲਤਾਂ ਦੌਰਾਨ ਲੜ ਸਕਦਾ ਹੈ । ਜਹਾਜ ਦੇ ਆਨ ਬੋਰਡ ਵਰਤੇ ਗਏ ਹਥਿਆਰ ਤੇ ਸੈਂਸਰ ਜ਼ਿਆਦਾਤਰ ਸਵਦੇਸ਼ੀ ਹਨ ਅਤੇ ਇਸ ਖੇਤਰ ਵਿੱਚ ਦੇਸ਼ ਦੀ ਸਮਰੱਥਾ ਨੂੰ ਪੇਸ਼ ਕਰਦੇ ਹਨ । ਮੁੱਖ ਸਾਜੋ ਸਮਾਨ ਤੇ ਸਿਸਟਮਜ਼ ਜਿਹਨਾ ਦਾ ਸਵਦੇਸ਼ ਵਿਚ ਹੀ ਵਿਕਾਸ ਕੀਤਾ ਗਿਆ ਹੈ ਉਹਨਾ ਵਿੱਚ ਕੰਬਾਰਟ ਮੈਨੇਜਮੈਂਟ ਸਿਸਟਮ, ਟੌਰਪੀਡੋ ਟਿਊਬ ਲਾਂਚਾਰਜ਼ ਅਤੇ ਇੰਨਫਰਾ ਰੈਡ ਸਿਗਨੇਚਰ ਸੁਪਰੈਸ਼ਨ ਸਿਸਟਮ ਸ਼ਾਮਲ ਹਨ ।
ਆਈ.ਐਨ.ਐਸ. ਕਾਵਰਤੀ ਆਧੁਨਿਕ ਆਟੋਮੇਸ਼ਨ ਸਿਸਟਮ ਦਾ ਇਕੱਠ ਹੈ ਜਿਸ ਵਿੱਚ ਟੋਟਲ ਐਟਮਸਫੀਰਿਕ ਕੰਟਰੋਲ ਸਿਸਟਮ (ਟੀ.ਏ.ਸੀ.ਐਸ.), ਇੰਨਟੈਗਰੇਟਿਡ ਪਲੇਟਫਾਰਮ ਮੈਨੇਜਮੈਂਟ ਸਿਸਟਮ (ਆਈ.ਪੀ.ਐਮ.ਐਸ.), ਇਨਟੈਗਰੇਟਿਡ ਬ੍ਰਿਜ ਸਿਸਟਮ (ਆਈ.ਬੀ.ਐਸ.), ਬੈਟਲ ਡੈਮੇਜ਼ ਕੰਟਰੋਲ ਸਿਸਟਮ (ਬੀ.ਡੀ.ਸੀ.ਐਸ.) ਅਤੇ ਪਰਸੋਨਲ ਲੋਕੇਟਰ ਸਿਸਟਮ (ਪੀ.ਐਲ.ਐਸ.) ਜਹਾਜ ਦੇ ਅਨਕੂਲ ਕੰਮ ਕਰਨ ਲਈ ਇਕ ਕਨਟੈਮਪਰੇਰੀ ਅਤੇ ਪ੍ਰੋਸੈਸ ਓਰੈਂਟਿਡ ਸਿਸਟਮ ਮੁਹੱਈਆ ਕੀਤਾ ਗਿਆ ਹੈ । ਇਹ ਜਹਾਜ ਲੜਾਈ ਲਈ ਸਾਜੋ ਸਮਾਨ ਨਾਲ ਪੂਰੀ ਤਰ੍ਹਾਂ ਲੈਸ ਹੋਣ ਕਰਕੇ ਬਿਲਕੁਲ ਤਿਆਰ ਹੈ ਕਿਉਂਕਿ ਇਸ ਦੀਆਂ ਸਾਰੀਆਂ ਪ੍ਰਣਾਲੀਆ ਦੀ ਸਮੁੰਦਰੀ ਤਜਰਬਿਆਂ ਰਾਹੀਂ ਪਰਖ ਹੋ ਚੁੱਕੀ ਹੈ । ਇਸ ਜੰਗੀ ਜਹਾਜ ਨੂੰ ਜਲ ਸੈਨਾ ਵਿਚ ਸ਼ਾਮਲ ਕਰਨ ਨਾਲ ਭਾਰਤੀ ਜਲ ਸੈਨਾ ਦੀ ਸਮਰੱਥਾ ਨੂੰ ਉਤਸ਼ਾਹ ਮਿਲੇਗਾ । ਇਹ ਜੰਗੀ ਜਹਾਜ ਪਹਿਲਾਂ ਵਾਲੇ ਆਈ.ਐਨ.ਐਸ. ਕਾਵਰਤੀ ਜਹਾਜ- ਪੀ 80 ਦਾ ਰੂਪ ਹੈ ਅਤੇ ਇਸ ਦਾ ਨਾਂ ਅਰਨਾਲਾ ਕਲਾਸ ਮਿਜਾਇਲਾਂ ਨਾਲ ਲੈਸ ਸਮੁੰਦਰੀ ਜਹਾਜ ਕਵਰਾਤੀ ਤੋਂ ਲਿਆ ਗਿਆ ਹੈ । ਕਾਵਰਤੀ ਦੇ ਪਿਛਲੇ ਰੂਪ (ਅਵਤਾਰ) ਵਿੱਚ ਅਵਤਾਰ ਨੇ ਸ਼ਾਨਦਾਰ ਸੇਵਾ ਨਿਭਾਈ ਹੈ ਤੇ ਉਸ ਦੀ ਵਿਰਾਸਤੀ ਜਿੰਦਗੀ ਦੋ ਦਹਾਕਿਆਂ ਦੀ ਸੀ । ਉਸ ਦੇ ਸ਼ਾਨਦਾਰ ਤੇ ਵਿਲੱਖਣ ਇਤਿਹਾਸ ਵਿੱਚ ਬੰਗਲਾ ਦੇਸ਼ ਨੂੰ ਅਜ਼ਾਦ ਕਰਾਉਣ ਵਾਲੀ 1971 ਦੀ ਲੜਾਈ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ ਹੋਰ ਕਈ ਜਗ੍ਹਾ ਤੈਨਾਤ ਰਹਿਣਾ ਹੈ ।  1971 ਦੀ ਲੜਾਈ ਦੌਰਾਨ ਇਸ ਨੂੰ ਬੰਗਾਲ ਤੇ ਤੱਟ ਤੇ ਕਾਂਟਰਾਬੈਂਡ ਕੰਟਰੋਲ ਲਈ ਅਤੇ ਚਿੱਟਾ ਗੌਂਗ ਵਿੱਚ ਦਾਖਲਿਆਂ ਵਿੱਚ ਮਾਈਨਿੰਗ ਦੀ ਸਹਾਇਤਾ ਲਈ ਤੈਨਾਤ ਕੀਤਾ ਗਿਆ ਸੀ ।ਇਸ ਉਪਰੇਸ਼ਨ ਦੌਰਾਨ ਇਸ ਜਹਾਜ ਨੇ ਪਾਕਿਸਤਾਨ ਦੇ ਮਰਚੈਂਟ ਸ਼ਿਪ ਵਾਕਿਰ ਨੂੰ ਕਾਬੂ ਕਰ ਲਿਆ ਸੀ ਮੌਜੂਦਾ ਰੂਪ ਵਿਚ ਕਾਵਰਤੀ ਉਨ੍ਹਾ ਹੀ ਸ਼ਕਤੀਸ਼ਾਲੀ ਹੈ ਅਤੇ ਇਸ ਵਿੱਚ ਹੋਰ ਵੀ ਮਾਰੂ ਸ਼ਕਤੀਆਂ ਹਨ ।
ਇਸ ਜਹਾਜ ਨੂੰ 12 ਆਫੀਸਰਾਂ ਅਤੇ 134 ਸੇਲਰਜ਼ ਜਿਸ ਦੀ ਅਗਵਾਈ ਕਮਾਂਡਰ ਸੰਦੀਪ ਸਿੰਘ ਕਰ ਰਹੇ ਹਨ, ਜੋ ਇਸ ਦੇ ਪਹਿਲੇ ਕਮਾਂਡਿੰਗ ਅਫਸਰ ਹਨ ,ਵਲੋਂ ਚਲਾਇਆ ਜਾਂਦਾ ਹੈ । ਇਹ ਜਹਾਜ ਉਤਰੀ ਨੇਵਲ ਕਮਾਂਡ ਤਹਿਤ ਉਤਰੀ ਬੇੜੇ ਦਾ ਇਕ ਅਨਿਖੜਵਾਂ ਹਿੱਸਾ ਹੋਵੇਗਾ ।


(Release ID: 1666842) Visitor Counter : 368