ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਬੁਡਾਪੈਸਟ ਗ੍ਰੈਂਡ ਸਲੈਮ ਤੋਂ ਪਹਿਲਾਂ ਭਾਰਤੀ ਜੂਡੋ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਕਿਹਾ ਕਿ ਜੂਡੋ ਇੱਕ ਤਰਜੀਹੀ ਖੇਡ ਹੈ
Posted On:
19 OCT 2020 8:52PM by PIB Chandigarh
ਖੇਡ ਮੰਤਰੀ ਸ੍ਰੀ ਕੀਰੇਨ ਰਿਜੀਜੂ ਨੇ 23 ਅਕਤੂਬਰ ਤੋਂ 25 ਅਕਤੂਬਰ ਤੱਕ ਹੋਣ ਵਾਲੇ ਓਲੰਪਿਕ ਯੋਗਤਾ ਲਈ ਯੋਗਦਾਨ ਪਾਉਣ ਵਾਲੇ ਬੁਡਾਪੈਸਟ ਗ੍ਰੈਂਡ ਸਲੈਮ ਲਈ ਹੰਗਰੀ ਜਾਣ ਤੋਂ ਪਹਿਲਾਂ ਆਪਣੀ ਰਿਹਾਇਸ਼ ‘ਤੇ ਭਾਰਤੀ ਜੂਡੋ ਟੀਮ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜੂਡੋ ਟੀਮ ਵਿੱਚ ਪੰਜ ਖਿਡਾਰੀ ਅਤੇ ਕੋਚ ਜੀਵਨ ਸ਼ਰਮਾ ਸ਼ਾਮਲ ਹਨ।
ਖੇਡ ਮੰਤਰੀ ਨੇ ਟੂਰਨਾਮੈਂਟ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ 2024 ਅਤੇ 2028 ਓਲੰਪਿਕ ਖੇਡਾਂ ਲਈ ਇੱਕ ਮਜ਼ਬੂਤ ਪ੍ਰਤਿਭਾ ਪੂਲ ਉਭਾਰਨ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, “ਟੀਮ ਅੱਜ ਹੰਗਰੀ ਲਈ ਰਵਾਨਾ ਹੋ ਰਹੀ ਹੈ ਅਤੇ ਮੈਨੂੰ ਉਮੀਦ ਹੈ ਕਿ ਕੁਝ ਅਥਲੀਟ ਕੁਆਲੀਫਾਈ ਕਰਨਗੇ। ਜੂਡੋ ਸਾਡੇ ਲਈ ਤਰਜੀਹ ਵਾਲੀ ਖੇਡ ਹੈ ਅਤੇ ਇਸ ਲਈ ਅਸੀਂ ਟ੍ਰੇਨਿੰਗ ਦੀਆਂ ਸੁਵਿਧਾਵਾਂ ਅਤੇ ਕੋਚ ਦੋਵਾਂ ਦੇ ਮੁਤਾਬਕ ਸਮਰੱਥਾ ਵਧਾਵਾਂਗੇ। ਇਸ ਵਿਚਾਰ ਦਾ ਮਕਸਦ 2024 ਅਤੇ 2028 ਦੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਸਕਣ ਵਾਲੇ ਨੌਜਵਾਨ ਅਥਲੀਟਾਂ ਦਾ ਇੱਕ ਪ੍ਰਤਿਭਾ ਪੂਲ ਉਸਾਰਨ ਵੇਲੇ ਅਥਲੀਟਾਂ ਨੂੰ ਪੂਰਾ ਸਮਰਥਨ ਦੇਣਾ ਹੈ। ਅਸੀਂ ਫੈਡਰੇਸ਼ਨ ਦੇ ਨਾਲ ਇਕ ਵਧੇਰੇ ਰੋਮਾਂਚਕ ਵਿਚਾਰ-ਵਟਾਂਦਰੇ ਉੱਤੇ ਵਿਚਾਰ ਕਰਾਂਗੇ ਅਤੇ ਅੱਗੇ ਦੀ ਯੋਜਨਾ ਬਣਾਵਾਂਗੇ। ”

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਵਿਆਪੀ ਲੌਕਡਾਊਨ ਤੋਂ ਬਾਅਦ ਭਾਰਤੀ ਜੂਡੋ ਖਿਡਾਰੀ ਪਹਿਲਾ ਟੂਰਨਾਮੈਂਟ ਖੇਡ ਰਹੇ ਹਨ, ਜਿਸ ਕਾਰਨ ਟ੍ਰੇਨਿੰਗ ਅਤੇ ਅੰਤਰਰਾਸ਼ਟਰੀ ਹਵਾਈ ਯਾਤਰਾ ਵੀ ਮੁਅੱਤਲ ਹੋ ਗਈ ਸੀ। ਅਗਲੇ ਸਾਲ ਦੇ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਸੰਭਾਵਿਤ ਜੂਡੋ ਖਿਡਾਰੀ ਅਤੇ ਆਲਮੀ ਦਰਜਾਬੰਦੀ ਵਿੱਚ ਵਿਸ਼ਵ ਦੇ 56 ਵੇਂ ਨੰਬਰ ਦੇ ਖਿਡਾਰੀ ਜਸਲੀਨ ਸਿੰਘ ਸੈਣੀ ਨੇ ਕਿਹਾ, “ਮੈਂ ਖੇਡ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਹੁਤ ਸਕਾਰਾਤਮਕ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਸਾਡੇ ਨਾਲ ਗੱਲ ਕੀਤੀ ਅਤੇ ਆਪਣਾ ਗਿਆਨ ਸਾਂਝਾ ਕੀਤਾ ਜੋ ਅਸਲ ਵਿੱਚ ਮਦਦਗਾਰ ਹੈ। ਇਹ ਪਹਿਲਾ ਟੂਰਨਾਮੈਂਟ ਹੋਵੇਗਾ ਜਿਸ ਨੂੰ ਕੋਵਿਡ ਲਾਕਡਾਉਨ ਤੋਂ ਬਾਅਦ ਖੇਡਿਆ ਜਾਵੇਗਾ। ਪਹਿਲਾਂ ਅਸੀਂ ਹਰ ਮਹੀਨੇ ਖੇਡਦੇ ਹੁੰਦੇ ਸੀ, ਇਸ ਲਈ ਦੁਬਾਰਾ ਖੇਡਣਾ ਬਹੁਤ ਚੰਗਾ ਹੈ। ਸਾਰੇ ਜੂਡੋ ਭਾਈਚਾਰੇ, ਖੇਡ ਮੰਤਰਾਲੇ, ਭਾਰਤੀ ਖੇਡ ਅਥਾਰਟੀ ਅਤੇ ਭਾਰਤੀ ਜੂਡੋ ਫੈਡਰੇਸ਼ਨ ਦਾ ਸਾਡੇ ਲਈ ਇਹ ਪ੍ਰਬੰਧ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ। ”

ਇਸ ਟੂਰਨਾਮੈਂਟ ਵਿੱਚ ਲਗਭਗ 81 ਦੇਸ਼ਾਂ ਦੇ ਲਗਭਗ 645 ਪ੍ਰਤੀਯੋਗੀ ਹਿੱਸਾ ਲੈਣਗੇ ਅਤੇ ਟੀਮ ਇੱਕ ਲੰਮੇ ਵਕਫ਼ੇ ਤੋਂ ਬਾਅਦ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਵਾਪਸੀ ਕਰਨ ਲਈ ਉਤਸ਼ਾਹਿਤ ਹੈ। ਵਿਸ਼ਵ ਦੀ 41ਵੀਂ ਰੈਂਕਿੰਗ ਨਾਲ ਭਾਰਤੀ ਮਹਿਲਾ ਜੂਡੋ ਖਿਡਾਰੀਆਂ ਵਿੱਚੋਂ ਸਰਬਉੱਚ ਦਰਜੇ ਵਾਲੀ ਅਤੇ ਸੰਭਾਵਿਤ ਉਲੰਪਿਕ ਕੁਆਲੀਫਾਇਰ ਸੁਸ਼ਿਲਾ ਦੇਵੀ ਨੇ ਕਿਹਾ, “ਇਹ ਪਹਿਲਾ ਮੌਕਾ ਹੈ ਜਦੋਂ ਅਸੀਂ ਖੇਡ ਮੰਤਰੀ ਨੂੰ ਮਿਲੇ ਹਾਂ ਅਤੇ ਉਹ ਭਾਰਤ ਵਿੱਚ ਖੇਡਾਂ ਲਈ ਸੱਚਮੁੱਚ ਬਹੁਤ ਕੁਝ ਕਰ ਰਹੇ ਹਨ, ਇਸ ਲਈ ਉਨ੍ਹਾਂ ਦੇ ਉਤਸ਼ਾਹ ਨਾਲ, ਅਸੀਂ ਬਹੁਤ ਪ੍ਰੇਰਿਤ ਮਹਿਸੂਸ ਕਰ ਰਹੇ ਹਾਂ। ਲੌਕਡਾਊਨ ਤੋਂ ਬਾਅਦ ਇੱਕ ਵਾਰ ਫਿਰ ਖੇਡਣਾ ਚੰਗਾ ਹੈ ਅਤੇ ਇਸ ਅੰਤਰਰਾਸ਼ਟਰੀ ਐਕਸਪੋਜਰ ਨੂੰ ਸਾਡੇ ਲਈ ਆਯੋਜਿਤ ਕਰਨ ਵਿੱਚ ਸਹਾਇਤਾ ਲਈ ਭਾਰਤੀ ਖੇਡ ਅਥਾਰਟੀ ਦਾ ਧੰਨਵਾਦ। ਅਸੀਂ ਆਪਣੀ ਬਿਹਤਰ ਕੋਸ਼ਿਸ਼ ਕਰਾਂਗੇ।”
ਇਸ ਬੈਠਕ ਵਿੱਚ ਹਿੱਸਾ ਲੈਣ ਵਾਲੇ ਹੋਰ ਜੂਡੋ ਖਿਡਾਰੀ ਤੁਲਿਕਾ ਮਾਨ, ਅਵਤਾਰ ਸਿੰਘ ਅਤੇ ਵਿਜੈ ਯਾਦਵ ਹਨ।
*******
ਐੱਨਬੀ/ਓਏ
(Release ID: 1665986)