ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਜੇਐੱਨਸੀਏਐੱਸਆਰ ਦੇ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਨਾਲ ਊਰਜਾ ਅਤੇ ਬਾਇਓਟੈਕਨੋਲੋਜੀ ਸੈਕਟਰ ਲਈ ਬਾਇਓ-ਪ੍ਰੇਰਿਤ ਸਮੱਗਰੀ ਦੀਆਂ ਸੰਭਾਵਨਾਵਾਂ ਦਾ ਰਾਹ ਖੁੱਲ੍ਹਿਆ
Posted On:
17 OCT 2020 12:54PM by PIB Chandigarh
ਵਿਗਿਆਨੀਆਂ ਨੇ ਇੱਕ ਸਿੰਥੈਟਿਕ ਸਮੱਗਰੀ ਵਿਕਸਿਤ ਕੀਤੀ ਹੈ ਜੋ ਜਟਿਲ ਨੈੱਟਵਰਕ ਸਿਰਜਣ ਲਈ ਸਰਲ ਪ੍ਰਕਿਰਤਕ ਡਿਜ਼ਾਈਨ ਸਿਧਾਂਤਾਂ ਦਾ ਉਪਯੋਗ ਕਰਦਿਆਂ ਨਵੇਂ ਵਾਤਾਵਰਣ ਵਿੱਚ ਢੱਲਣ ਲਈ ਜੀਵ ਜੰਤੂਆਂ ਦੀ ਗਤੀਸ਼ੀਲ ਯੋਗਤਾ ਦੀ ਨਕਲ ਕਰਦੀ ਹੈ। ਵਿਕਸਿਤ ਕੀਤੀਆਂ ਗਈਆਂ ਇਹ ਨਵੀਆਂ ਸਮੱਗਰੀਆਂ ਅਪਣੀਆਂ ਗਤੀਸ਼ੀਲ ਅਤੇ ਅਨੁਕੂਲਣ ਪ੍ਰਕਿਰਤੀ ਕਾਰਨ ਸਮਾਰਟ ਸਮੱਗਰੀਆਂ ਲਈ ਨਵੇਂ ਰਸਤੇ ਖੋਲ੍ਹਦੀਆਂ ਹਨ। ਇਸ ਤਰ੍ਹਾਂ ਇਹ, ਊਰਜਾ ਅਤੇ ਬਾਇਓਟੈਕਨੋਲੋਜੀ ਸੈਕਟਰ ਲਈ ਦੁਬਾਰਾ ਇਸਤੇਮਾਲ ਕੀਤੇ ਜਾਣ ਵਾਲੇ ਪੋਲੀਮਰਜ਼ ਦੇ ਰੂਪ ਵਿੱਚ ਲਾਭਦਾਇਕ ਹੋਣਗੀਆਂ।
ਰੀਡਕਸ਼ਨ– ਆਕਸੀਡੇਸ਼ਨ (ਰੇਡੋਕਸ) ਪ੍ਰਕਿਰਿਆਵਾਂ ਬਹੁਤ ਸਾਰੇ ਜੀਵ-ਵਿਗਿਆਨਕ ਕਾਰਜਾਂ ਦਾ ਕੇਂਦਰ ਬਿੰਦੂ ਹੁੰਦੀਆਂ ਹਨ। ਵਿਕਾਸ, ਗਤੀਸ਼ੀਲਤਾ ਅਤੇ ਨੈਵੀਗੇਸ਼ਨ ਜਹੇ ਸੈਲੂਲਰ ਕਾਰਜ, ਬਾਇਓਪੋਲੀਮਰਜ਼ ਦੇ ਸੰਯੋਜਨ 'ਤੇ ਨਿਰਭਰ ਕਰਦੇ ਹਨ ਜਿਨ੍ਹਾਂ ਦਾ ਗਤੀਸ਼ੀਲ ਵਿਵਹਾਰ ਇਨਜ਼ਾਇਮਾਂ ਦੀ ਮੌਜੂਦਗੀ ਵਿੱਚ ਰੀਡਕਸ਼ਨ– ਆਕਸੀਡੇਸ਼ਨ (ਰੀਡੌਕਸ) ਪ੍ਰਤਿਕ੍ਰਿਆ ਨਾਲ ਜੁੜਿਆ ਹੁੰਦਾ ਹੈ।
ਕੁਦਰਤ ਇਨ੍ਹਾਂ ਬਾਇਓਪੋਲੀਮਰਜ਼ ਦੇ ਕਾਰਜਾਂ ਨੂੰ ਨਿਯਮਿਤ ਕਰਨ ਲਈ ਉਨ੍ਹਾਂ ਦੇ ਆਕਾਰ ਅਤੇ ਫੈਲਾਅ ਨੂੰ ਨਿਯੰਤ੍ਰਿਤ ਕਰਦਿਆਂ ਸੰਸ਼ਲੇਸ਼ਿਤ ਕਰਦੀ ਹੈ, ਜਿਸ ਤੋਂ ਬਿਨਾਂ ਉਨ੍ਹਾਂ ਦੀ ਸੂਝ-ਬੂਝ ਅਤੇ ਪ੍ਰਭਾਵਸ਼ੀਲਤਾ ਪ੍ਰਭਾਵਿਤ ਹੁੰਦੀ ਹੈ। ਖੋਜਕਰਤਾ ਰਸਾਇਣਕ ਪ੍ਰਤੀਕ੍ਰਿਆ ਨੈੱਟਵਰਕਸ ਦੇ ਅਧਾਰ ‘ਤੇ ਅਜਿਹੇ ਗੁੰਝਲਦਾਰ ਢਾਂਚਾਗਤ ਨਿਯੰਤ੍ਰਣ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਸ ਐਂਡ ਰਿਸਰਚ (ਜੇਐੱਨਸੀਏਐੱਸਆਰ) ਦੇ ਵਿਗਿਆਨੀਆਂ ਨੇ ਸਹੀ ਢਾਂਚਾ ਅਤੇ ਗਤੀਸ਼ੀਲਤਾ ਵਾਲੀਆਂ ਅਜਿਹੀਆਂ ਰਿਡੌਕਸ-ਕਿਰਿਆਸ਼ੀਲ ਜੈਵਿਕ ਅਸੈਂਬਲੀਆਂ ਦੀ ਇੱਕ ਸਿੰਥੈਟਿਕ ਨਕਲ ਵਿਕਸਿਤ ਕੀਤੀ ਹੈ, ਜਿਸ ਵਿੱਚ ਕਿ ਮਨਚਾਹੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।
ਰਿਡੌਕਸ ਰਿਸਪਾਂਸਿਵ ਸੁਪਰਮੋਲੋਕਿਊਲਰ ਰੇਸ਼ੇ ਦੀ ਤਸਵੀਰ
ਨੇਚਰ ਕਮਿਊਨੀਕੇਸ਼ਨਸ (https://www.nature.com/articles/s41467-020-17799-w.pdf) ਵਿੱਚ ਉਨ੍ਹਾਂ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਰਚਨਾ ਵਿੱਚ, 2020 ਦੇ ਭੱਟਨਾਗਰ ਅਵਾਰਡੀ ਪ੍ਰੋ: ਸੂਬੀ ਜੋਰਜ ਅਤੇ ਉਨ੍ਹਾਂ ਦੇ ਗਰੁਪ ਨੇ ਇਹ ਦਰਸਾਇਆ ਹੈ ਕਿ ਅਜਿਹੇ ਬਾਇਓ-ਪ੍ਰੇਰਿਤ ਢਾਂਚਿਆਂ ਨੂੰ, ਟਰਾਂਜੀਐਂਟ ਡੋਰਮੈਂਟ ਮੋਨੋਮ੍ਰਿਕ ਅਣੂਆਂ (ਪੋਲੀਮਰ ਦੀਆਂ ਮੁੱਢਲੀਆਂ ਇਕਾਈਆਂ) ਨੂੰ ਇਕੱਤਰ ਕਰਕੇ ਅਤੇ ਰੀਡਕਸ਼ਨ– ਆਕਸੀਡੇਸ਼ਨ ਪ੍ਰਤੀਕਰਮ ਨੈੱਟਵਰਕ ਵਿੱਚ ਜੋੜ ਕੇ ਬਣਾਇਆ ਜਾਂਦਾ ਹੈ। ਉਹ ਇੱਕ ਰਸਾਇਣਕ ਹਸਤੀ ਬਣਾਉਂਦੇ ਹਨ ਜਿਸ ਨੂੰ ਸੁਪਰਮੋਲੋਕਿਊਲਰ ਪੋਲੀਮਰਸ ਕਹਿੰਦੇ ਹਨ ਜਿਸ ਦੀਆਂ ਕਿ ਹੈਰਾਨੀਜਨਕ ਗਤੀਸ਼ੀਲ ਵਿਸ਼ੇਸ਼ਤਾਵਾਂ ਹਨ। ਇਹ ਵਿਸ਼ੇਸ਼ਤਾਵਾਂ ਇਸ ਕਾਰਨ ਪੈਦਾ ਹੁੰਦੀਆਂ ਹਨ ਕਿਉਂਕਿ ਉਹ ਗ਼ੈਰ-ਸਹਿਯੋਗਜਕ ਬਾਂਡਾਂ ਦੁਆਰਾ ਜੁੜੇ ਹੋਏ ਹਨ, ਜੋ ਕਿ ਪ੍ਰਤੀਵਰਤੀ ਬਾਂਡ ਹਨ ਜੋ ਉਨ੍ਹਾਂ ਦੀਆਂ ਜੰਜੀਰਾਂ ਨੂੰ ਇਕੱਠੇ ਰੱਖਦੇ ਹਨ। ਇਹ ਗਤੀਸ਼ੀਲ ਵਿਸ਼ੇਸ਼ਤਾਵਾਂ ਇਨ੍ਹਾਂ ਸਮੱਗਰੀਆਂ ਦੀਆਂ ਕਈ ਨਵੀਆਂ ਐਪਲੀਕੇਸ਼ਨਾਂ ਦੀਆਂ ਸੰਭਾਵਨਾਵਾਂ ਖੋਲ੍ਹਦੀਆਂ ਹਨ।
ਟੀਮ ਦੁਆਰਾ ਕੀਤੀ ਗਈ ਖੋਜ, ਜਿਸ ਵਿੱਚ ਕ੍ਰਿਸ਼ਨੇਂਦੂ ਜਲਾਨੀ, ਅੰਜਲੀ ਦੇਵੀ ਦਾਸ ਅਤੇ ਰੰਜਨ ਸਸਮਲ ਵੀ ਸ਼ਾਮਲ ਸਨ, ਰਸਾਇਣ ਵਿਗਿਆਨੀਆਂ ਦੇ ਜੀਵਨ ਦੇ ਬਲੂਪ੍ਰਿੰਟ ਨੂੰ ਕਾਇਮ ਕਰਨ ਲਈ ਇਨੋਵੇਟਿਵ ਸਮੱਗਰੀ ਨੂੰ ਡਿਜ਼ਾਈਨਕਰਨ ਅਤੇ ਭਵਿੱਖ ਦੀ ਊਰਜਾ ਜਾਂ ਬਾਇਓਟੈਕਨੋਲੋਜੀ ਨਾਲ ਜੁੜੇ ਹੱਲ ਮੁਹੱਈਆ ਕਰਾਉਣ ਦੇ ਟੀਚੇ ਵੱਲ ਇੱਕ ਵੱਡਾ ਕਦਮ ਹੈ।
[ਵਧੇਰੇ ਜਾਣਕਾਰੀ ਲਈ ਪ੍ਰੋ: ਸੂਬੀ ਜੋਰਜ (george@jncasr.ac.in; 99167 29572) ਨਾਲ ਸੰਪਰਕ ਕੀਤਾ ਜਾਸਕਦਾ ਹੈ।]
********
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1665519)
Visitor Counter : 146