ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਰਾਜ ਮੰਤਰੀ ਸ੍ਰੀ ਜੀ ਕਿਸ਼ਨ ਰੈੱਡੀ ਨੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੂੰ 36 ਵੇਂ ਸਥਾਪਨਾ ਦਿਵਸ ਮੌਕੇ ਸ਼ੁਭਕਾਮਨਾਵਾਂ ਦਿਤੀਆਂ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ 'ਵਿਜ਼ਨਰੀ ਗਾਈਡੈਂਸ' ਅਤੇ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਤਹਿਤ ਕੇਂਦਰ ਸਰਕਾਰ ਰਾਸ਼ਟਰ ਪ੍ਰਥਮ 'ਤੇ ਰੱਖਣ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਦੀ ਹੈ ਅਤੇ ਐਨ ਐਸ ਜੀ ਇਸ ਦਰਸ਼ਨ ਨੂੰ ਸਫਲਤਾਪੂਰਵਕ ਲਾਗੂ ਕਰ ਰਿਹਾ ਹੈ
Posted On:
16 OCT 2020 5:13PM by PIB Chandigarh
ਕੇਂਦਰੀ ਗ੍ਰਿਹ ਰਾਜ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਇਥੇ ਮਨੇਸਰ ਵਿੱਚ 36 ਵੇਂ ਸਥਾਪਨਾ ਦਿਵਸ ਮੌਕੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇਸ਼ਨ ਫਸਟ ਦੇ ਦ੍ਰਿੜ ਇਰਾਦੇ ਨਾਲ ਕੰਮ ਕਰ ਰਹੀ ਹੈ ਅਤੇ ਐਨ ਐਸ ਜੀ ਇਸ ਦਰਸ਼ਨ ਨੂੰ ਸਫਲਤਾਪੂਰਵਕ ਲਾਗੂ ਕਰ ਰਿਹਾ ਹੈ ।
https://static.pib.gov.in/WriteReadData/userfiles/image/image00129PF.jpg
ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਗਾਰਡ ਇੱਕ ਕਾਰਜ ਅਧਾਰਤ ਸ਼ਕਤੀ ਹੈ ਜਿਸਨੇ ਸਮੇਂ ਸਮੇਂ ਤੇ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤੇ ਹਨ। ਰਾਸ਼ਟਰੀ ਸੁਰੱਖਿਆ ਗਾਰਡ ਨੇ ਕੋਵਿਡ -19 ਮਹਾਮਾਰੀ ਨੂੰ ਲੜਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ ਅਤੇ ਪੂਰੀ ਕੌਮ ਐਨ ਐਸ ਜੀ 'ਤੇ ਮੁਸ਼ਕਲ ਵਿਚ ਦੇਸ਼ ਦੀ ਸੇਵਾ ਕਰਨ ਪ੍ਰਤੀ ਆਪਣੀ ਵਚਨਬੱਧਤਾ' ਤੇ ਮਾਣ ਮਹਿਸੂਸ ਕਰਦੀ ਹੈ।
ਸ੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਭਾਵੇਂ ਅਹਿਮਦਾਬਾਦ ਦੇ ਅਕਸ਼ਰਧਾਮ ‘ਤੇ 2002 ਦਾ ਅੱਤਵਾਦੀ ਹਮਲਾ ਸੀ ਜਾਂ ਨਵੰਬਰ 2008 ਦਾ ਮੁੰਬਈ ਅੱਤਵਾਦੀ ਹਮਲਾ, ਰਾਸ਼ਟਰੀ ਸੁਰੱਖਿਆ ਗਾਰਡ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਬਹਾਦਰੀ ਦਿਖਾਈ ਅਤੇ ਬਹੁਤ ਸਾਰੇ ਅੱਤਵਾਦੀਆਂ ਨੂੰ ਖ਼ਤਮ ਕਰਕੇ ਬਹੁਤ ਸਾਰੀਆਂ ਜਾਨਾਂ ਬਚਾਈਆਂ।
ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਇੱਛਾਵਾਂ ਭੇਟ ਕਰਦਿਆਂ ਕਿਹਾ ਕਿ ਐਨਐਸਜੀ ਆਪਣੇ ਆਪ੍ਰੇਸ਼ਨ ਦੇ ਨਾਲ-ਨਾਲ ਸਰਕਾਰ ਦੁਆਰਾ ਚੁੱਕੇ ਗਏ ਮਹੱਤਵਪੂਰਨ ਕਦਮ ਜਿਵੇਂ ਕਿ ਕੋਵਿਡ -19 ਮਹਾਮਾਰੀ ਵਿਰੁੱਧ ਲੜਾਈ, ਫਿਟ ਇੰਡੀਆ ਮੂਵਮੇੰਟ ਸਵੱਛ ਭਾਰਤ ਮੁਹਿੰਮ ਵਿਚ ਵੀ ਹਿੱਸਾ ਲੈ ਰਿਹਾ ਹੈ। ਐਨਐਸਜੀ ਨੇ ਸਰਕਾਰ ਦੀ ਸਟਾਰਟਅਪ ਯੋਜਨਾ ਨੂੰ ਉਤਸ਼ਾਹਤ ਕਰਨ ਲਈ ਫਰਵਰੀ 2020 ਵਿਚ ਇਕ ਸੈਮੀਨਾਰ ਆਯੋਜਿਤ ਕੀਤਾ ਸੀ। ਗ੍ਰੀਨ ਅਰਾਵਾਲੀ, ਸੋਲਰ ਪਾਵਰ, ਵਾਟਰ ਹਾਰਵੈਸਟਿੰਗ ਅਤੇ ਸੀਵਰੇਜ ਟਰੀਟਮੈਂਟ ਵਰਗੇ ਵਾਤਾਵਰਣ ਪ੍ਰਾਜੈਕਟ ਵੀ ਚਲਾਏ ਜਾ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸ੍ਰੀ ਰੈੱਡੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਐਨਐਸਜੀ ਦਾ ਕੈਂਪਸ ‘ਪਲਾਸਟਿਕ ਮੁਕਤ’ ਹੈ।
https://static.pib.gov.in/WriteReadData/userfiles/image/image002S38I.jpg
ਸ੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਐਨਐਸਜੀ ਅੱਜ ਦੁਨੀਆ ਵਿਚ ਸਭ ਤੋਂ ਆਧੁਨਿਕ ਟੈਕਨਾਲੋਜੀ ਨਾਲ ਲੈਸ ਹੈ। ਅੱਜ, ਅੱਤਵਾਦ ਨੇ ਆਪਣਾ ਰੂਪ ਬਦਲਿਆ ਹੈ, ਇਸ ਸਥਿਤੀ ਵਿੱਚ, ਸਿਖਲਾਈ ਅਤੇ ਤਕਨਾਲੋਜੀ ਦੇ ਮਾਮਲੇ ਵਿੱਚ ਐਨਐਸਜੀ ਨੂੰ ਵੀ ਮਜ਼ਬੂਤ ਕੀਤਾ ਗਿਆ ਅਤੇ ਐਨਐਸਜੀ ਦੇਸ਼ ਦੇ ਹੋਰ ਸੁਰੱਖਿਆ ਬਲਾਂ ਲਈ ਇੱਕ ਪ੍ਰੇਰਣਾ ਸਰੋਤ ਹੈ ।
ਕੇਂਦਰੀ ਗ੍ਰਿਹ ਰਾਜ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਪੁਰਾਣੇ ਸਮੇਂ ਤੋਂ ‘ਵਸੁਧੈਵ ਕੁਟੰਬਕਮ’ ਦੀ ਧਾਰਣਾ ਵਿੱਚ ਵਿਸ਼ਵਾਸ ਕਰਦਾ ਹੈ ਜਿਸਦਾ ਅਰਥ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ। ਅਸੀਂ ਕਦੇ ਵੀ ਕਿਸੇ ਵਿਅਕਤੀ ਜਾਂ ਦੇਸ਼ ਲਈ ਮਾੜਾ ਨਹੀਂ ਸੋਚਦੇ, ਹਾਲਾਂਕਿ ਜੇ ਕੋਈ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਫੈਸਲਾਕੁੰਨ ਕਾਰਵਾਈ ਕਰਨ ਦੇ ਯੋਗ ਹੁੰਦੇ ਹਾਂ ।
https://static.pib.gov.in/WriteReadData/userfiles/image/image003H6TH.jpg
ਇਸ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਗਾਰਡ ਦੇ ਡਾਇਰੈਕਟਰ ਜਨਰਲ, ਸੁਰਜੀਤ ਸਿੰਘ ਦੇਸ਼ਵਾਲ ਨੇ ਕੇਂਦਰੀ ਗ੍ਰਿਹ ਰਾਜ ਮੰਤਰੀ ਦਾ ਸਵਾਗਤ ਕਰਦਿਆਂ ਐਨਐਸਜੀ ਵੱਲੋਂ ਪਿਛਲੇ ਸਾਲਾਂ ਦੌਰਾਨ ਦੇ ਵਿਕਾਸ ਅਤੇ ਸੰਗਠਨ ਦੀਆਂ ਪ੍ਰਾਪਤੀਆਂ ਅਤੇ ਐਨਐਸਜੀ ਵੱਲੋਂ ਅੱਤਵਾਦ ਵਿਰੋਧੀ ਮੋਰਚਿਆਂ ਤੇ ਕੀਤੀ ਗਈ ਪ੍ਰਾਪਤੀ, ਹਾਈਜੈਕਿੰਗ, ਅਤਿ ਸੰਵੇਦਨਸ਼ੀਲ ਵਿਅਕਤੀਆਂ ਦੀ ਸੁਰੱਖਿਆ ਅਤੇ ਰਾਜ ਪੁਲਿਸ ਬਲਾਂ ਦੀ ਸਮਰੱਥਾ ਵਧਾਉਣ ਬਾਰੇ ਵੇਰਵਾ ਦਿੱਤਾ I
ਸ੍ਰੀ ਰੈੱਡੀ ਨੇ ਐਨਐਸਜੀ ਦੇ 19 ਸ਼ਹੀਦਾਂ ਨੂੰ ਸਮਰਪਤ ਇੱਕ ਕਿਤਾਬ “ਸ਼ੌਰਿਆ” ਵੀ ਜਾਰੀ ਕੀਤੀ ਅਤੇ ਇਸ ਮੌਕੇ ਐਨਐਸਜੀ ਦੇ ਜਵਾਨਾਂ ਨੂੰ ਪੁਲਿਸ ਮੈਡਲ ਅਤੇ ਪੁਰਸਕਾਰ ਭੇਟ ਕੀਤੇ।
********
ਐਨ ਡਬਲਯੂ / ਡੀਡੀਡੀ / ਏਡੀ
(Release ID: 1665350)
Visitor Counter : 142