ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਵਿੱਚ ਸਤੰਬਰ 2020 ਦੇ ਥੋਕ ਮੁੱਲ ਦੇ ਇੰਡੈਕਸ ਅੰਕੜੇ ਜਾਰੀ
Posted On:
14 OCT 2020 12:00PM by PIB Chandigarh
ਆਰਥਿਕ ਸਲਾਹਕਾਰ ਦੇ ਦਫ਼ਤਰ , ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੇ ਵਿਭਾਗ ਨੇ ਭਾਰਤ ਵਿੱਚ ਥੋਕ ਕੀਮਤਾਂ ਸਤੰਬਰ 2020 (ਆਰਜ਼ੀ) ਅਤੇ ਜੁਲਾਈ ਮਹੀਨੇ ਦੇ ਇੰਡੈਕਸ ਅੰਕੜੇ ਜਾਰੀ ਕਰਨ ਲਈ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ । ਥੋਕ ਮੁੱਲ ਇੰਡੈਕਸ (ਡਬਲਯੂ ਪੀ ਆਈ) ਦੇ ਆਰਜ਼ੀ ਅੰਕੜੇ ਹਰੇਕ ਮਹੀਨੇ ਦੇ 14ਵੇਂ ਦਿਨ (ਜਾਂ ਅਗਲੇ ਕੰਮਕਾਜ ਵਾਲੇ ਦਿਨ) , ਚਾਲੂ ਮਹੀਨੇ ਦੇ ਦੋ ਹਫ਼ਤਿਆਂ ਦੇ ਸਮੇਂ ਤੋਂ ਬਾਅਦ ਜਾਰੀ ਕੀਤੇ ਜਾਂਦੇ ਹਨ । 10 ਹਫ਼ਤਿਆਂ ਬਾਅਦ ਇੰਡੈਕਸ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਅੰਤਿਮ ਅੰਕੜਿਆਂ ਨੂੰ ਜਾਰੀ ਕਰਨ ਤੋਂ ਬਾਅਦ ਫਰੀਜ਼ ਕਰ ਦਿੱਤਾ ਜਾਂਦਾ ਹੈ ।
ਮੁਦਰਾ ਸਫੀਤੀ :— ਥੋਕ ਮੁੱਲ ਕੀਮਤਾਂ ਦੇ ਮਹੀਨੇ ਦੇ ਅੰਕੜਿਆਂ ਤੇ ਅਧਾਰਿਤ ਹੈ । ਸਤੰਬਰ 2020 ਲਈ (ਸਤੰਬਰ 2019 ਤੋਂ ਬਾਅਦ) ਮੁਦਰਾ ਸਫੀਤੀ ਦੀ ਸਲਾਨਾ ਦਰ ਆਰਜ਼ੀ 1.32% ਹੈ , ਜਦਕਿ ਪਿਛਲੇ ਸਾਲ ਇਸੇ ਮਹੀਨੇ ਇਹ ਦਰ 0.33% ਸੀ ।
ਵਾਈ ਬੀ / ਏ ਪੀ
(Release ID: 1664480)
Visitor Counter : 124