ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐਫਓ ਦੀ ਹਾਲ ਹੀ ਵਿਚ ਵਟਸਐਪ ਹੈਲਪਲਾਈਨ ਤੇ ਨਿਰਬਾਧ ਪਹਿਲਕਦਮੀ ਅਧੀਨ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਪ੍ਰੋਗਰਾਮ ਨੇ ਲੋਕਪ੍ਰਿਅਤਾ ਹਾਸਿਲ ਕੀਤੀ

ਨਵੇਂ ਤੰਤਰ ਰਾਹੀਂ 1,64,000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ

Posted On: 13 OCT 2020 5:19PM by PIB Chandigarh

ਆਪਣੇ ਮੈਂਬਰਾਂ ਲਈ ਈਪੀਐਫਓ ਨੇ ਉਨ੍ਹਾਂ ਦੇ ਰਹਿਣ-ਸਹਿਣ ਦੇ ਤਜਰਬੇ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ ਹਾਲ ਹੀ ਵਿਚ ਆਪਣੀਆਂ ਨਵੀਆਂ ਨਿਰਬਾਧ ਪਹਿਲਕਦਮੀਆਂ ਦੀ ਇਕ ਲੜੀ ਅਧੀਨ ਸੇਵਾ ਯਕੀਨੀ ਬਣਾਉਣ ਲਈ ਵਟਸਐਪ ਆਧਾਰਤ ਹੈਲਪਲਾਈਨ ਕੰਮ ਸ਼ਿਕਾਇਤ ਨਿਵਾਰਣ ਤੰਤਰ ਸ਼ੁਰੂ ਕੀਤਾ ਹੈ  ਵਟਸਐਪ ਦੀ ਵਰਤੋਂ ਕਰਨ ਵਾਲੀ ਇਹ ਨਵੀਂ ਸ਼ਿਕਾਇਤ ਨਿਵਾਰਣ ਵਿਧੀ ਈਪੀਐਫਓ ਦੇ ਹਿੱਸੇਦਾਰਾਂ ਵਿਚ ਬਹੁਤ-ਜ਼ਿਆਦਾ ਲੋਕਪ੍ਰਿਅ ਹੋਈ ਹੈ  ਹੁਣ ਤੱਕ ਈਪੀਐਫਓ ਨੇ ਵਟਸਐਪ ਰਾਹੀਂ 1,64,040 ਤੋਂ ਵੱਧ ਸ਼ਿਕਾਇਤਾਂ/ਪੁੱਛਗਿੱਛਾਂ ਜਾਂ ਸਵਾਲਾਂ ਦਾ ਨਿਪਟਾਰਾ ਕੀਤਾ ਹੈ  ਇਸ ਵਟਸਐਪ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ ਤੋਂ ਬਾਅਦ ਸੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ ਟਵਿਟਰ ਤੇ 30 ਫੀਸਦੀ ਅਤੇ ਈਪੀਐਫਆਈਜੀਐਮਐਸ (ਈਪੀਐਫਓ ਦਾ ਆਨਲਾਈਨ ਸ਼ਿਕਾਇਤ ਰੈਜ਼ੋਲਿਊਸ਼ਨ ਪੋਰਟਲ) ਉੱਤੇ ਸ਼ਿਕਾਇਤਾਂ/ਪੁਛੱਗਿਛਾਂ ਜਾਂ ਸਵਾਲਾਂ ਦੀ ਰਜਿਸਟ੍ਰੇਸ਼ਨ ਵਿਚ 16% ਦੀ ਕਮੀ ਆਈ ਹੈ  ਇਹ ਸਹੂਲਤ ਈਪੀਐਫਓ ਦੇ ਸ਼ਿਕਾਇਤ ਨਿਵਾਰਣ ਫੋਰਮਾਂ ਦੀਆਂ ਕਈ ਹੋਰ ਵਿਧੀਆਂ ਤੋਂ ਇਲਾਵਾ ਦਿੱਤੀ ਗਈ ਹੈ, ਜਿਨ੍ਹਾਂ ਵਿਚ ਵੈਬ ਆਧਾਰਤ ਈਪੀਐਪਆਈਜੀਐਮ ਪੋਰਟਲਸੀਪੀਜੀਆਰਏਐਮਐਸਸੋਸ਼ਲ ਮੀਡੀਆ ਪੇਜ਼ (ਫੇਸਬੁੱਕ ਅਤੇ ਟਵਿਟਰ) ਅਤੇ ਇਕ ਸਮਰਪਤ 24x7 ਕਾਲ ਸੈਂਟਰ ਸ਼ਾਮਿਲ ਹਨ 

 

ਵਟਸਐਪ ਨੇ ਭਾਰਤ ਵਿਚ ਸੰਚਾਰ ਲਈ ਇਕ ਵਿਸ਼ਾਲ ਪਲੇਟਫਾਰਮ ਵਜੋਂ ਉਭਰਨ ਦੇ ਨਾਲ ਨਾਲ ਈਪੀਐਫਓ ਨੇ ਇਕ ਵਿਸ਼ੇਸ਼ ਮੌਕਾ ਹਾਸਿਲ ਕਰ ਲਿਆ ਹੈ ਜਿਸ ਨੂੰ ਐਪ ਆਪਣੇ ਸਾਰੇ ਹਿੱਸੇਦਾਰਾਂ ਤਕ ਸਿੱਧੇ ਪਹੁੰਚਣ ਅਤੇ ਸੰਚਾਰ ਕਰਨ ਲਈ ਪ੍ਰਦਾਨ ਕਰਦਾ ਹੈ  ਇਹ ਪਹਿਲ ਪੀਐਫ ਗਾਹਕਾਂ ਨੂੰ ਇਕ ਤੋਂ ਇਕ ਸਿਹਤ ਦੇ ਸਿਧਾਂਤ ਦੀ ਪਾਲਣਾ ਕਰਨ ਵਾਲੇ ਇਕ ਨਿੱਜੀ ਪੱਧਰ ਤੇ ਈਪੀਐਫਓ ਦੇ ਖੇਤਰੀ ਦਫਤਰਾਂ ਨਾਲ ਸਿੱਧੀ ਗਲਬਾਤ ਕਰਨ ਦੀ ਇਜਾਜ਼ਤ ਦੇਵੇਗੀ  ਇਹ ਗਾਹਕਾਂ ਨੂੰ ਉਨ੍ਹਾਂ ਦੇ ਘਰਾਂ ਦੀ ਸਹੂਲਤ ਤੋਂ ਜਲਦੀ ਅਤੇ ਸੁਰੱਖਿਅਤ ਸੇਵਾਵਾਂ ਉਪਲਬਧ ਕਰਾਏਗੀ 

 

ਵਟਸਐਪ ਹੈਲਪਲਾਈਨ ਹੁਣ ਈਪੀਐਫਓ ਦੇ ਸਾਰੇ 138 ਖੇਤਰੀ ਦਫਤਰਾਂ ਵਿਚ ਕੰਮ ਕਰ ਰਹੀ ਹੈ  ਕੋਈ ਵੀ ਹਿੱਸੇਦਾਰ ਈਪੀਐਫਓ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਨਾਲ ਸੰਬੰਧਤ ਕਿਸੇ ਵੀ ਸਵਾਲ ਬਾਰੇ ਸਿਰਫ ਖੇਤਰੀ ਦਫਤਰ ਦੇ ਹੈਲਪਲਾਈਨ ਨੰਬਰ ਤੇ ਵਟਸਐਪ ਸੁਨੇਹਾ ਦੇ ਕੇ, ਜਿਥੇ ਉਸ ਦਾ ਪੀਐਫ ਖਾਤਾ ਹੈਸ਼ਿਕਾਇਤ ਦਰਜ ਕਰ ਸਕਦਾ ਹੈ ਜਾਂ ਮਾਰਗ ਦਰਸ਼ਨ ਪ੍ਰਾਪਤ ਕਰ ਸਕਦਾ ਹੈ  ਸਾਰੇ ਖੇਤਰੀ ਦਫਤਰਾਂ ਦੇ ਸਮਰਪਤ ਵਟਸਐਪ ਹੈਲਪਲਾਈਨ ਨੰਬਰ ਈਪੀਐਫਓ ਦੀ ਅਧਿਕਾਰਤ ਵੈਬਸਾਈਟ ਦੇ ਹੋਮ ਪੇਜ਼ ਤੇ ਉਪਲਬਧ ਹਨ 

 

ਹੈਲਪਲਾਈਨ ਦਾ ਉਦੇਸ਼ ਆਖਰੀ ਪੜਾਅ ਤੱਕ ਈਪੀਐਫਓ ਦੀਆਂ ਡਿਜੀਟਲ ਪਹਿਲਕਦਮੀਆਂ ਰਾਹੀਂ ਗਾਹਕਾਂ ਨੂੰ ਸਵੈ-ਨਿਰਭਰ ਬਣਾਉਣਾ ਹੈ ਜਿਸ ਨਾਲ ਵਿਚੋਲਿਆਂ ਤੇ ਨਿਰਭਰਤਾ ਘਟੇਗੀ  ਸ਼ਿਕਾਇਤਾਂ ਦੇ ਜਲਦੀ ਨਿਪਟਾਰੇ ਨੂੰ ਯਕੀਨੀ ਬਣਾਉਣ ਅਤੇ ਵਟਸਐਪ ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਹਰੇਕ ਖੇਤਰੀ ਦਫਤਰ ਨੂੰ ਮਾਹਿਰਾਂ ਦੀ ਸਮਰਪਤ ਟੀਮ ਨਾਲ ਲੈਸ ਕੀਤਾ ਗਿਆ ਹੈ 

 

ਵਟਸਐਪ ਤੇ ਪੁੱਛ-ਗਿਛ ਅਤੇ ਸ਼ਿਕਾਇਤਾਂ ਨੂੰ ਉਠਾਉਣ ਦੇ ਸੁਖਾਲੇਪਣ ਨਾਲ ਗਾਹਕਾਂ ਨੂੰ ਈਪੀਐਫਓ ਦੇ ਦਫਤਰਾਂ ਵਿਚ ਨਿੱਜੀ ਤੌਰ ਤੇ ਜਾਣ ਦੀ ਜ਼ਰੂਰਤ ਬਹੁਤ ਜ਼ਿਆਦਾ ਘਟ ਜਾਵੇਗੀ ਜਿਸ ਨਾਲ ਕੋਵਿਡ-19 ਮਹਾਮਾਰੀ ਦੌਰਾਨ ਈਪੀਐਫਓ ਦੇ ਦਫਤਰਾਂ ਅਤੇ ਕੇਂਦਰਾਂ ਵਿਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਨਿਯਮ ਦੀ ਪਾਲਣਾ ਵਿਚ ਵਧੇਰੇ ਸਹਾਇਤਾ ਮਿਲੇਗੀ 

 

ਹੈਲਪਲਾਈਨ ਇਸ ਮਹਾਮਾਰੀ ਦੇ ਸਮੇਂ ਦੌਰਾਨ ਈਪੀਐਫਓ ਅਤੇ ਇਸ ਦੇ ਗਾਹਕਾਂ ਦਰਮਿਆਨ ਗੱਲਬਾਤ ਦੇ ਸਿੱਧੇ ਚੈਨਲ ਨੂੰ ਹੋਰ ਮਜ਼ਬੂਤ ਕਰਨ ਦੀ ਵੱਡੀ ਪਹਿਲਕਦਮੀ ਹੈ ਜਿਸ ਨਾਲ ਈਪੀਐਫਓ ਦੀ ਜਵਾਬਦੇਹੀ ਵਿਚ ਵਾਧਾ ਹੁੰਦਾ ਹੈ ਅਤੇ ਗਾਹਕਾਂ ਨੂੰ ਸਮੇਂ ਸਿਰ ਸੇਵਾਵਾਂ ਦੀ ਪ੍ਰਾਪਤੀ ਕਰਨ ਵਿਚ ਮਦਦ ਮਿਲਦੀ ਹੈ

--------------------------------------- 

ਆਰਸੀਜੇ/ ਆਰਐਨਐਮ/ ਆਈਏ਼



(Release ID: 1664124) Visitor Counter : 147


Read this release in: English , Urdu , Hindi , Tamil , Telugu