ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੋਵਿਡ ਦੇ ਬਾਵਜੂਦ, ਐੱਨਐੱਚਏਆਈ ਨੇ ਵਿੱਤ ਵਰ੍ਹੇ 2020-21ਦੀ ਪਹਿਲੀ ਛਿਮਾਹੀ ਦੌਰਾਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 60% ਵਧੇਰੇ ਲੰਬਾਈ ਦੇ ਪ੍ਰੋਜੈਕਟ ਪ੍ਰਦਾਨ ਕੀਤੇ
ਅਪ੍ਰੈਲ-ਸਤੰਬਰ 2020 ਦੌਰਾਨ 47,289 ਕਰੋੜ ਰੁਪਏ ਦੀ ਲਾਗਤ ਵਾਲੇ 1330 ਕਿਲੋਮੀਟਰ ਲੰਬਾਈ ਦੇ ਪ੍ਰੋਜੈਕਟ ਦਿੱਤੇ ਗਏ
ਪਿਛਲੇ ਤਿੰਨ ਸਾਲਾਂ ਦੀ ਤੁਲਨਾ ਵਿੱਚ ਵਿੱਤ ਵਰ੍ਹੇ 20-21 ਵਿੱਚ ਇਸ ਅਰਸੇ ਦੌਰਾਨ ਸਭ ਤੋਂ ਵੱਧ ਲੰਬਾਈ ਦੇ ਪ੍ਰੋਜੈਕਟ ਪ੍ਰਦਾਨ ਕੀਤੇ ਗਏ
Posted On:
07 OCT 2020 7:24PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਤਹਿਤ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਚਾਲੂ ਵਿੱਤ ਵਰ੍ਹੇ ਵਿੱਚ ਕੁੱਲ 1330 ਕਿਲੋਮੀਟਰ ਲੰਬਾਈ ਦੇ ਪ੍ਰੋਜੈਕਟ ਪ੍ਰਦਾਨ ਕੀਤੇ ਹਨ। ਅਥਾਰਿਟੀ ਨੇ ਦੱਸਿਆ ਹੈ ਕਿ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਛਿਮਾਹੀ ਵਿੱਚ ਹੁਣ ਤੱਕ ਦਿੱਤੇ ਗਏ ਪ੍ਰੋਜੈਕਟ ਵਿੱਤ ਵਰ੍ਹੇ 19-20 ਨਾਲੋਂ 1.6 ਗੁਣਾ 828 ਕਿਲੋ ਮੀਟਰ ਤੋਂ ਵੱਧ ਦਿੱਤੇ ਗਏ ਹਨ ਅਤੇ ਇਸੇ ਸਮੇਂ ਦੌਰਾਨ ਵਿੱਤੀ 18-19 ਵਿੱਚ ਦਿੱਤੇ ਗਏ 373 ਕਿਲੋਮੀਟਰ ਦੇ 3.5 ਗੁਣਾ ਜ਼ਿਆਦਾ ਹਨ। ਪ੍ਰਵਾਨਿਤ ਪ੍ਰੋਜੈਕਟਾਂ ਲਈ, ਐੱਨਐੱਚਏਆਈ ਨੇ ਪਹਿਲਾਂ ਹੀ ਜ਼ਮੀਨ ਐਕਵਾਇਰ ਕਰਨ ਦਾ ਘੱਟੋ-ਘੱਟ 80 ਤੋਂ 90 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਹੈ, ਉਪਯੋਗੀ ਸਹੂਲਤਾਂ ਦੀ ਤਬਦੀਲੀ ਅਤੇ ਵੱਖ-ਵੱਖ ਵਣ ਅਤੇ ਵਾਤਾਵਰਣ ਅਥਾਰਿਟੀਆਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਹਨ।
ਐੱਨਐੱਚਏਆਈ ਦੇ ਇੱਕ ਬਿਆਨ ਦੇ ਅਨੁਸਾਰ ਅਪ੍ਰੈਲ ਤੋਂ ਸਤੰਬਰ 2020 ਦੇ ਵਿੱਚ, ਇਸ ਨੇ 1330 ਕਿਲੋਮੀਟਰ ਲੰਬਾਈ ਵਾਲੇ ਕੁੱਲ 40 ਪ੍ਰੋਜੈਕਟਾਂ ਨੂੰ ਮੰਨਜ਼ੂਰੀ ਦਿੱਤੀ ਹੈ। ਇਨ੍ਹਾਂ 40 ਪ੍ਰੋਜੈਕਟਾਂ ਦੀ ਪੂੰਜੀਗਤ ਲਾਗਤ 47,289 ਕਰੋੜ ਰੁਪਏ ਹੈ, ਜਿਸ ਵਿੱਚ ਸਿਵਲ ਕੰਮ, ਜ਼ਮੀਨ ਐਕਵਾਇਰ ਅਤੇ ਹੋਰ ਨਿਰਮਾਣ ਗਤੀਵਿਧੀਆਂ ਸ਼ਾਮਲ ਹਨ। ਐੱਨਐੱਚਏਆਈ ਨੇ ਚਾਲੂ ਵਿੱਤ ਵਰ੍ਹੇ ਦੌਰਾਨ 4500 ਕਿਲੋਮੀਟਰ ਦੇ ਪ੍ਰੋਜੈਕਟਾਂ ਨੂੰ ਪ੍ਰਦਾਨ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਸੰਭਾਵਤ ਹੈ ਕਿ ਇਹ ਟੀਚੇ ਤੋਂ ਪਾਰ ਹੋ ਜਾਵੇਗਾ।
ਐੱਨਐੱਚਏਆਈ ਆਪਣੇ ਸਾਰੇ ਹਿਤਧਾਰਕਾਂ ਦੇ ਨਾਲ ਕਾਰੋਬਾਰ ਦੇ ਸੁਖਾਲੇਪਣ ਨੂੰ ਬਿਹਤਰ ਬਣਾਉਣ ਅਤੇ ਕੰਮ ਕਰਨ ਦੀ ਬਿਹਤਰੀ ਦੀ ਸੁਵਿਧਾ ਲਈ ਪ੍ਰਤੀਬੱਧ ਹੈ। ਹਾਲ ਹੀ ਵਿੱਚ, ਐੱਨਐੱਚਏਆਈ ਨੇ ਰਾਸ਼ਟਰੀ ਰਾਜਮਾਰਗਾਂ ਵਿੱਚ ਸੁਧਾਰ ਲਿਆਉਣ ਲਈ ਵੱਖ-ਵੱਖ ਉਦਯੋਗ ਸੰਸਥਾਵਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਲਈ ਸਹਿਮਤੀ ਦਿੱਤੀ ਹੈ। ਐੱਨਐੱਚਏਆਈ ਨੇ ਸਮੇਂ-ਸਮੇਂ 'ਤੇ ਰੋਡ ਸੈਕਟਰ ਵਿੱਚ ਬੋਲੀਕਾਰਾਂ ਦਾ ਵਿਸ਼ਵਾਸ ਪੈਦਾ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ।
ਮਾਰਚ 2020 ਵਿੱਚ, ਐੱਨਐੱਚਏਆਈ ਨੇ 10,000 ਕਰੋੜ ਰੁਪਏ ਦੀ ਔਨਲਾਈਨ ਭੁਗਤਾਨਾਂ ਦੁਆਰਾ ਵੰਡ ਕੀਤੀ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਦਫਤਰ ਬੰਦ ਹੋਣ ਕਾਰਨ ਕੋਈ ਭੁਗਤਾਨ ਬਕਾਇਆ ਨਾ ਰਹੇ। ਮੌਜੂਦਾ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ, ਐੱਨਐੱਚਏਆਈ ਨੇ ਵਿਕਰੇਤਾਵਾਂ ਨੂੰ 15,000 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ। ਇਸ ਤੋਂ ਇਲਾਵਾ, ਨਕਦ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਠੇਕੇਦਾਰਾਂ ਨੂੰ ਮਹੀਨਾਵਾਰ ਭੁਗਤਾਨ ਕਰਨ ਜਿਹੇ ਕਦਮ ਚੁੱਕੇ ਗਏ ਸਨ। ਅਜਿਹੀਆਂ ਪਹਿਲਾਂ ਦਾ ਨਤੀਜਾ ਨਾ ਸਿਰਫ ਸੜਕ ਸੈਕਟਰ ਦੇ ਵਾਧੇ 'ਤੇ ਇੱਕ ਪ੍ਰਭਾਵਸ਼ਾਲੀ ਅਸਰ ਸਾਬਤ ਹੋਏਗਾ ਬਲਕਿ ਰਾਸ਼ਟਰ ਨਿਰਮਾਣ ਅਤੇ ਭਾਰਤ ਦੀ ਅਰਥਵਿਵਸਥਾ ਦੇ ਵਾਧੇ ਨੂੰ ਅੱਗੇ ਵਧਾਉਣ ਵਿੱਚ ਵੀ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਨਗੀਆਂ।
*****
ਆਰਸੀਜੇ / ਐੱਮਐੱਸ
(Release ID: 1662557)
Visitor Counter : 173