ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਉੱਤਰ ਪੂਰਬੀ ਸੂਬਿਆਂ ਵੱਲੋਂ ਬੇਹਤਰ ਕੋਰੋਨਾ ਪ੍ਰਬੰਧਨ ਵਿੱਚ ਪਾਏ ਯੋਗਦਾਨ ਦੀ ਕੀਤੀ ਪ੍ਰਸ਼ੰਸਾ

ਮੇਘਾਲਿਆ ਦੇ ਸਿਹਤ ਮੰਤਰੀ ਏ ਐੱਲ ਹੇਕ ਨੇ ਡਾਕਟਰ ਜਿਤੇਂਦਰ ਸਿੰਘ ਨਾਲ ਮੁਲਾਕਾਤ ਕਰਕੇ ਕੋਵਿਡ ਸਬੰਧਿਤ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ

Posted On: 07 OCT 2020 5:24PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ , ਐੱਮ ਓ ਐੱਸ  ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨਸ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਉੱਤਰ ਪੂਰਬੀ ਸੂਬਿਆਂ ਵੱਲੋਂ ਕੋਵਿਡ ਦੇ ਬੇਹਤਰ ਪ੍ਰਬੰਧ ਲਈ ਪ੍ਰਸ਼ੰਸਾ ਕੀਤੀ ਹੈ । ਇਸ ਬੇਹਤਰ ਪ੍ਰਬੰਧ ਲਈ ਚਹੁੰ ਤਰਫਾ ਸੂਬਾ ਸਰਕਾਰਾਂ ਅਤੇ ਸਿਵਲ ਸਮਾਜ ਨੂੰ ਆਦਰ ਮਾਣ ਮਿਲਿਆ ਹੈ । ਉਹਨਾਂ ਕਿਹਾ, ਦੇਸ਼ ਭਰ ਵਿੱਚ ਬਗ਼ੈਰ ਪੱਖਪਾਤੀ ਏਜੰਸੀਆਂ ਵੱਲੋਂ ਕਰਵਾਏ ਗਏ ਸਰਵਿਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ । ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਮੰਤਰੀ ਨੇ ਇਹ ਸ਼ਬਦ ਉਸ ਵੇਲੇ ਕਹੇ ਜਦ ਮੇਘਾਲਿਆ ਦੇ ਸਿਹਤ ਮੰਤਰੀ ਏ ਐੱਲ ਹੇਕ ਕੋਵਿਡ-19 ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਹਨਾਂ ਨੂੰ ਮਿਲੇ ਸਨ । 

 

 C:\Users\dell\Desktop\image001H1IC.jpg

ਡਾਕਟਰ ਜਿਤੇਂਦਰ ਸਿੰਘ ਨੇ ਮੇਘਾਲਿਆ ਸਰਕਾਰ ਤੇ ਹੋਰ ਸੂਬਾ ਸਰਕਾਰਾਂ ਵੱਲੋਂ ਕੋਵਿਡ ਮਹਾਮਾਰੀ ਦੇ ਸ਼ੁਰੂ ਵਿੱਚ ਹੀ ਅੱਗੇ ਵੱਧ ਕੇ ਚੁੱਕੇ ਕਦਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨੇ ਕੋਵਿਡ ਮਹਾਮਾਰੀ ਦੀ ਟਰਾਂਸਮਿਸ਼ਨ ਦੀ ਚੇਨ ਨੂੰ ਤੋੜਿਆ ਹੈ ਅਤੇ ਮੌਜੂਦਾ ਸਿਹਤ ਸਿਸਟਮਸ ਵੱਲੋਂ ਕੇਸਾਂ ਦੇ ਵਾਧੇ ਨੂੰ ਰੋਕਣ ਨੂੰ ਮਜ਼ਬੂਤ ਕੀਤਾ ਹੈ ਉਹਨਾਂ ਕਿਹਾ ਇਹ ਛੋਟੀ ਪ੍ਰਾਪਤੀ ਨਹੀਂ ਹੈ ਕਿ ਲਾਕਡਾਊਨ ਦੌਰਾਨ ਉੱਤਰ ਪੂਰਬੀ ਸੂਬਿਆਂ ਵਿੱਚੋਂ 5 ਸੂਬੇ ਕੋਰੋਨਾ ਮੁਕਤ ਰਹੇ ਹੋਣ ਅਤੇ ਕੋਰੋਨਾ ਪਾਜ਼ੀਟਿਵ ਕੇਸ ਉਸ ਵੇਲੇ ਹੀ ਸਾਹਮਣੇ ਆਏ ਜਦ ਲੋਕਾਂ ਦੀ ਇੱਕ ਥਾਂ ਤੋਂ ਦੂਜੀ ਥਾਂ ਆਵਾਜਾਈ ਸ਼ੁਰੂ ਹੋਈ । ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਨੇ ਇਸ ਗੱਲ ਨੂੰ ਵਿਸ਼ੇਸ਼ ਦੱਸਿਆ ਕਿ ਜਿਵੇਂ ਪਿਛਲੇ 6 ਸਾਲਾਂ ਵਿੱਚ ਉੱਤਰ ਪੂਰਬ ਇੱਕ ਵਿਕਾਸ ਦੇ ਮਾਡਲ ਵਜੋਂ ਉੱਭਰਿਆ ਹੈ , ਉੰਝ ਹੀ ਇਹ ਪਿਛਲੇ 6 ਮਹੀਨਿਆਂ ਵਿੱਚ ਅਸਰਦਾਰ ਕੋਰੋਨਾ ਪ੍ਰਬੰਧਨ ਦੇ ਮਾਡਲ ਵਜੋਂ ਵੀ ਉੱਭਰਿਆ ਹੈ ।
ਉੱਤਰ ਪੂਰਬੀ ਖੇਤਰ ਵਿਕਾਸ ਬਾਰੇ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਤੋਂ ਪਹਿਲਾਂ ਅਗਾਂਊ਼਼ਂ ਮੁਹਿੰਮ ਵਜੋਂ ਉੱਤਰੀ ਪੂਰਬੀ ਰਾਜਾਂ ਦੀ 25 ਕਰੋੜ ਰੁਪਏ ਦੀ ਸ਼ੁਰੂਆਤੀ ਸਹਾਇਤਾ ਪ੍ਰਦਾਨ ਕੀਤੀ ਸੀ , ਉੱਤਰ ਪੂਰਬੀ ਸੂਬਿਆਂ ਦੀਆਂ ਸੂਬਾ ਸਰਕਾਰਾਂ ਨੇ ਵੀ ਫਟਾਫੱਟ ਅਸਰਦਾਰ ਉਪਾਅ ਕੀਤੇ ਸਨ । ਇਸ ਸੰਬੰਧ ਵਿੱਚ ਉਹਨਾਂ ਨੇ ਤਿੰਨ ਉੱਤਰ ਪੂਰਬੀ ਸੂਬਿਆਂ ਵੱਲੋਂ ਛੂਆਛਾਤ ਬਿਮਾਰੀ ਹਸਪਤਾਲਾਂ ਨੂੰ ਸਥਾਪਿਤ ਕਰਨ ਬਾਰੇ ਪ੍ਰਸਤਾਵਾਂ ਦਾ ਜਿ਼ਕਰ ਕੀਤਾ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਛੂਆਛਾਤ ਮਹਾਮਾਰੀ ਲਈ ਇਹ ਹਸਪਤਾਲ ਭਵਿੱਖਤ ਕਦਮ ਹੋਣਗੇ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਤੇ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਉੱਤਰ ਪੂਰਬੀ ਸੂਬਿਆਂ ਦੇ ਨਾਲ ਨਾਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ਼ ਸਮੇਤ ਆਸ ਪਾਸ ਦੇ ਇਲਾਕਿਆਂ ਵਿੱਚ ਉਚਿਤ ਆਕਸੀਜਨ ਸਪਲਾਈ ਦੀ ਉਪਲਬੱਧਤਾ ਕਾਫੀ ਅਗਾਂਊਂ ਕਰਨ ਬਾਰੇ ਪ੍ਰਬੰਧ ਕੀਤੇ ਗਏ ਸਨ । ਹੋਰ , ਵੈਂਟੀਲੇਟਰਾਂ ਦੇ ਅਸਰਦਾਰ ਪ੍ਰਬੰਧ ਅਤੇ ਆਪ੍ਰੇਸ਼ਨ ਨੂੰ ਸੁਨਿਸ਼ਚਿਤ ਕਰਨ ਨਾਲ ਉੱਤਰ ਪੂਰਬ ਵਿੱਚੋਂ ਕਿਸੇ ਵੀ ਇੱਕ ਵਿਅਕਤੀ ਨੇ ਇਹ ਸਿ਼ਕਾਇਤ ਨਹੀਂ ਕੀਤੀ ਕਿ ਉਸ ਨੂੰ ਆਕਸੀਜਨ ਨਾ ਉਪਲਬੱਧ ਹੋਣ ਕਾਰਨ ਦੁੱਖ ਝੱਲਣਾ ਪਿਆ ਹੈ ।
ਡਾਕਟਰ ਜਿਤੇਂਦਰ ਸਿੰਘ ਨੇ ਸਿਵਲ ਸੁਸਾਇਟੀ ਦੇ ਯੋਗਦਾਨ ਖਾਸ ਤੌਰ ਤੇ ਮਹਿਲਾ ਸਵੈ ਗਰੁੱਪਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹਨਾਂ ਮਹਿਲਾ ਸਵੈ ਗਰੁੱਪਾਂ ਨੇ ਲਾਕਡਾਊਨ ਦੇ ਪਹਿਲੇ ਪੜਾਅ ਦੌਰਾਨ ਇਹ ਯਕੀਨੀ ਬਣਾਇਆ ਕਿ ਮੂੰਹ ਦੇ ਮਾਸਕ ਉਚਿਤ ਗਿਣਤੀ ਵਿੱਚ ਉਪਲਬੱਧ ਹੀ ਨਹੀਂ ਸਨ ਬਲਕਿ ਵੱਖ ਵੱਖ ਕਿਸਮਾਂ ਅਤੇ ਡਿਜ਼ਾਇਨਾਂ ਵਿੱਚ ਉਪਲਬੱਧ ਸਨ ।
ਜਦ ਸਿਹਤ ਮੰਤਰੀ ਏ ਐੱਲ ਹੇਕ ਨੇ ਸੂਬਾ ਸਰਕਾਰ ਵੱਲੋਂ ਆਸ਼ਾ ਕਾਮਿਆਂ ਤੇ ਆਂਗਣਵਾੜੀ ਕਾਮਿਆਂ ਵੱਲੋਂ ਕੀਤੀ ਗਈ ਸੇਵਾਵਾਂ ਦੀ ਪ੍ਰਸ਼ੰਸਾ ਲਿਖਤੀ ਰੂਪ ਵਿੱਚ ਪੇਸ਼ ਕੀਤੀ , ਉੱਤਰ ਪੂਰਬੀ ਵਿਕਾਸ ਮੰਤਰੀ ਨੇ ਕਿਹਾ ਕਿ ਜਿਵੇਂ ਪਿਛਲੇ 6 ਸਾਲਾਂ ਵਿੱਚ ਉੱਤਰ ਪੂਰਬ ਇੱਕ ਵਿਕਾਸ ਦੇ ਮਾਡਲ ਵਜੋਂ ਉੱਭਰ ਰਿਹਾ ਹੈ , ਉਵੇਂ ਹੀ ਇਹ ਪਿਛਲੇ 6 ਮਹੀਨਿਆਂ ਵਿੱਚ ਕੋਰੋਨਾ ਮਹਾਮਾਰੀ ਦੇ ਅਸਰਦਾਰ ਪ੍ਰਬੰਧ ਲਈ ਮਾਡਲ ਵਜੋਂ ਵੀ ਉੱਭਰਿਆ ਹੈ ।


ਐੱਸ ਐੱਨ ਸੀ


(Release ID: 1662441) Visitor Counter : 154