ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ

Posted On: 03 OCT 2020 7:23PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਵਸਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲਿਆਂਦੇ ਗਏ ਨਵੇਂ ਖੇਤੀਬਾੜੀ ਅਤੇ ਖੇਤ ਸੁਧਾਰਾਂ ਦੇ ਗੁਣਾਂ ਬਾਰੇ ਵਿਚਾਰ ਚਰਚਾ ਕੀਤੀ

ਡਾ: ਜਿਤੇਂਦਰ ਸਿੰਘ ਨੇ ਕਿਹਾ, ਵਿਚੋਲਿਆਂ ਦੁਆਰਾ ਫ਼ਸਲ ਅਤੇ ਇਸਦੀ ਵਿਕਰੀ ਦੇ ਲਈ ਪ੍ਰਬੰਧ ਕਰਨ ਦਾ ਜਿੰਮਾ ਲੈਣ ਦੀ ਪਹਿਲਾਂ ਦੀ ਪ੍ਰਣਾਲੀ ਲਗਭਗ ਦੋ ਦਹਾਕੇ ਪਹਿਲਾਂ ਤੱਕ ਪ੍ਰਸੰਗਕ ਰਹੀ ਹੋਵੇਗੀ, ਪਰ ਅੱਜ ਦਾ ਕਿਸਾਨ ਨੌਜਵਾਨ, ਪੜ੍ਹਿਆ-ਲਿਖਿਆ, ਚੰਗੀ ਤਰ੍ਹਾਂ ਜਾਣਕਾਰੀ ਰੱਖਣ ਵਾਲਾ ਅਤੇ ਵਿਭਿੰਨ ਸੰਪਰਕਾਂ ਨਾਲ ਜੁੜਿਆ ਹੋਇਆ ਹੈ, ਅਤੇ ਇਸ ਲਈ ਉਹ ਆਪਣਾ ਖ਼ਰੀਦਦਾਰ ਚੁਣਨ ਦੇ ਵਿਕਲਪ ਦੀ ਵਰਤੋਂ ਕਰਨ ਵਿੱਚ ਖ਼ੁਦ ਸਮਰੱਥ ਹੈ|

https://static.pib.gov.in/WriteReadData/userfiles/image/djs-139HD.jpg

ਡਾ: ਜਿਤੇਂਦਰ ਸਿੰਘ ਨੇ ਦੁਹਰਾਇਆ ਕਿ ਅੱਜ ਦਾ ਕਿਸਾਨ ਅਸਲ ਵਿੱਚ ਇੱਕ ਖੇਤੀਬਾੜੀ ਟੈਕਨੋਕਰੇਟ ਹੈ ਜਿਸ ਕੋਲ ਕਿਸੇ ਕੰਪਿਊਟਰ ’ਤੇ ਬੈਠ ਕੇ ਇਹ ਫ਼ੈਸਲਾ ਕਰਨ ਦੀ ਸਮਰੱਥਾ ਹੈ ਕਿ ਅੱਗੇ ਆਉਣ ਵਾਲੇ ਸੀਜ਼ਨ ਵਿੱਚ ਕਿਸ ਫ਼ਸਲ ਦੀ ਬਿਜਾਈ ਉਸਦੇ ਲਈ ਸਭ ਤੋਂ ਵੱਧ ਲਾਭਕਾਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਕੋਲ ਆਨਲਾਈਨ ਤਰੀਕੇ ਨਾਲ ਇਸਦੀ ਖੋਜ ਕਰਨ ਦੀ ਸਹੂਲਤ ਹੈ ਕਿ ਦੇਸ਼ ਭਰ ਵਿੱਚ ਕਿਸਨੂੰ ਫ਼ਸਲ ਵੇਚਣਾ ਉਸ ਲਈ ਸਭ ਤੋਂ ਵਧੀਆ ਬਿਕਲਪ ਹੋਵੇਗਾ|

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਅੱਜ ਦੇ ਨੌਜਵਾਨ ਖੇਤੀਬਾੜੀ ਟੈਕਨੋਕਰੇਟਸ ਦੇ ਕੋਲ ਜਿਸ ਤਰ੍ਹਾਂ ਦੇ ਮਾਧਿਅਮ ਅਤੇ ਮੌਕੇ ਉਪਲਬਧ ਹਨ, ਉਸਨੂੰ ਦੇਖਦੇ ਹੋਏ ਸਾਨੂੰ ਇਸਦਾ ਕੋਈ ਹੱਕ ਨਹੀਂ ਹੈ ਕਿ ਅਸੀਂ ਉਨ੍ਹਾਂ ਨੂੰ ਦੂਸਰੇ ਟੈਕਨੋਕਰੇਟਸ ਅਤੇ ਉੱਦਮੀਆਂ ਦੇ ਕੋਲ ਉਪਲਬਧ ਮੌਕਿਆਂ ਤੋਂ ਵਾਂਝਾ ਰੱਖੀਏਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਖੇਤੀਬਾੜੀ ਖੇਤਰ ਦੀ ਇੱਕ ਵੱਡੀ ਵਿਲੱਖਣਤਾ ਨੂੰ ਸੁਧਾਰਿਆ ਹੈ।

ਡਾ: ਜਿਤੇਂਦਰ ਸਿੰਘ ਨੇ ਇਨ੍ਹਾਂ ਆਸ਼ੰਕਾਵਾਂ ਨੂੰ ਦੂਰ ਕਰਦੇ ਹੋਏ ਕਿ ਵੱਡੇ ਵਪਾਰਕ ਘਰਾਣੇ ਖੇਤੀਬਾੜੀ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਗੇ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜ਼ਬਰਦਸਤੀ ਲੈ ਲੈਣਗੇ, ਕਿਹਾ ਕਿ ਨਵੇਂ ਕਾਨੂੰਨ ਵਿੱਚ ਸਾਰੇ ਤਰ੍ਹਾਂ ਦੇ ਰੱਖਿਆ ਉਪਾਵਾਂ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਦੋਸ਼ ਲਗਾਇਆ ਕਿ ਇੰਨਾ ਜ਼ਿਆਦਾ ਹੰਗਾਮਾ ਪੇਸ਼ੇਵਰ ਵਿਰੋਧ ਪ੍ਰਦਰਸ਼ਨਕਾਰੀਆਂ ਦੁਆਰਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਖੇਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਇਸ ਗੱਲਬਾਤ ਦਾ ਆਯੋਜਨ ਭਾਜਪਾ ਦੀ ਕਠੂਆ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਰਘੁਨੰਦਨ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਸੀ। ਇਸ ਗੱਲਬਾਤ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕਿਸਾਨ ਸੁਭਾਸ਼ ਸਿੰਘ, ਨਰ ਸਿੰਘ ਅਤੇ ਦਿਲਬਾਗ ਸਿੰਘ ਦੇ ਨਾਲ-ਨਾਲ ਸਰਪੰਚ ਵਿਕਰਮ ਸਿੰਘ, ਦੀਵਾਨ ਸਿੰਘ, ਬੰਟੂ ਅਤੇ ਹੋਰ ਲੋਕ ਸ਼ਾਮਲ ਸਨ। ਸਥਾਨਕ ਕਾਰਕੁੰਨ ਵਿੱਕੀ ਸ਼ਰਮਾ, ਮਿਸ ਸੀਮਾ ਅਤੇ ਝੰਡਾ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

<> <> <> <> <> <<

ਐੱਸਐੱਨਸੀ




(Release ID: 1661474) Visitor Counter : 104


Read this release in: English , Urdu , Hindi , Tamil , Telugu