ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਅਲਸਰ - ਜਿਸ ਨਾਲ ਗੈਸਟ੍ਰਿਕ ਜਰਾਸੀਮ ਪੈਦਾ ਹੁੰਦੇ ਹਨ,ਦਾ ਪਤਾ ਲਗਾਉਣ ਲਈ ਐੱਸ. ਐੱਨ. ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ ਦੇ ਵਿਗਿਆਨੀਆਂ ਨੂੰ ਨਵਾਂ “ਬ੍ਰੀਥ ਪ੍ਰਿੰਟ” ਮਿਲਿਆ
Posted On:
03 OCT 2020 6:05PM by PIB Chandigarh
ਬਾਹਰ ਕੱਢਿਆ ਜਾਣ ਵਾਲਾ ਸਾਹ ਜਲਦੀ ਹੀ ਉਨ੍ਹਾਂ ਬੈਕਟੀਰੀਆ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ ਜੋ ਪੇਟ ਨੂੰ ਸੰਕਰਮਿਤ ਕਰਦੇ ਹਨ, ਜਿਸ ਨਾਲ ਗੈਸਟ੍ਰੀਟੀਸ ਦੇ ਵੱਖ-ਵੱਖ ਰੂਪ ਅਤੇ ਅੰਤ ਵਿੱਚ ਗੈਸਟ੍ਰਿਕ ਕੈਂਸਰ ਹੁੰਦਾ ਹੈ| ਵਿਗਿਆਨੀਆਂ ਨੇ ਉਸ ਬੈਕਟੀਰੀਆ ਦੇ ਜੋ ਪੇਪਟਿਕ ਅਲਸਰ ਦਾ ਕਾਰਨ ਬਣਦੇ ਹਨ, ਮੁੱਢਲੇ ਨਿਦਾਨ ਲਈ ਇੱਕ ਢੰਗ ਲੱਭਿਆ ਹੈ, ਜਿਸ ਵਿੱਚ ਸਾਹ ਵਿੱਚ ਪਾਏ ਗਏ “ਬ੍ਰੀਦ ਪ੍ਰਿੰਟ” ਨਾਮਕ ਬਾਇਓਮਾਰਕਰ ਦੀ ਮਦਦ ਨਾਲ ਇਲਾਜ਼ ਕੀਤਾ ਜਾਂਦਾ ਹੈ|
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਖੁਦਮੁਖਤਿਆਰ ਸੰਸਥਾਨ, ਕੋਲਕਾਤਾ ਦੇ ਐੱਸ.ਐੱਨ. ਬੋਸ ਨੈਸ਼ਨਲ ਸੈਂਟਰ ਫਾਰ ਬੇਸਿਕ ਸਾਇੰਸਜ਼ ਵਿਖੇ ਡਾ. ਮਾਨਿਕ ਪ੍ਰਧਾਨ ਅਤੇ ਉਨ੍ਹਾਂ ਦੀ ਖੋਜ ਟੀਮ ਨੇ ਹਾਲ ਹੀ ਵਿੱਚ ਮਨੁੱਖ ਦੁਆਰਾ ਬਾਹਰ ਕੱਢੇ ਜਾਣ ਵਾਲੇ ਸਾਹ ਵਿੱਚ ਅਰਧ ਭਾਰੇ ਪਾਣੀ (ਐੱਚਡੀਓ) ਵਿੱਚ ਹੈਲੀਕੋਬੈਕਟਰ ਪਾਇਲਰੀ ਦੇ ਨਿਦਾਨ ਲਈ ਇੱਕ ਨਵਾਂ ਬਾਇਓਮਾਰਕਰ ਖੋਜਿਆ ਹੈ। ਟੀਮ ਨੇ ਮਨੁੱਖ ਦੁਆਰਾ ਬਾਹਰ ਕੱਢੇ ਜਾਣ ਵਾਲੇ ਸਾਹ ਵਿੱਚ ਵੱਖ-ਵੱਖ ਪਾਣੀ ਮੋਲੀਕਿਊਲਰ ਸਪੀਸਿਜ਼ ਦੇ ਅਧਿਐਨ ਦੀ ਵਰਤੋਂ ਕੀਤੀ ਹੈ, ਜਿਸ ਨੂੰ ਮਨੁੱਖ ਦੇ ਸਾਹ ਵਿੱਚ ਵੱਖੋ-ਵੱਖਰੇ ਪਾਣੀ ਦੇ ਆਈਸੋਟੋਪਾਂ ਦਾ ਪਤਾ ਲਗਾਉਣ ਲਈ ‘ਬ੍ਰੈਥੋਮਿਕਸ’ ਵਿਧੀ ਵੀ ਕਿਹਾ ਜਾਂਦਾ ਹੈ| ਇਹ ਕੰਮ ਡੀਐੱਸਟੀ ਦੁਆਰਾ ਸਹਾਇਤਾ ਪ੍ਰਾਪਤ ਤਕਨੀਕੀ ਖੋਜ ਕੇਂਦਰ (ਟੀਆਰਸੀ) ਦੁਆਰਾ ਫ਼ੰਡੇਡ ਸੀ| ਇਹ ਕੰਮ ਹਾਲ ਹੀ ਵਿੱਚ ਅਮਰੀਕਨ ਕੈਮੀਕਲ ਸੋਸਾਇਟੀ (ਏਸੀਐੱਸ) ਦੇ ਜਰਨਲ ‘ਐਨਾਲੀਟੀਕਲ ਕਮਿਸ਼ਟਰੀ’ ਵਿੱਚ ਪ੍ਰਕਾਸ਼ਤ ਹੋਇਆ ਸੀ।
ਹੈਲੀਕੋਬੈਕਟਰ ਪਾਈਲਰੀ, ਇੱਕ ਆਮ ਲਾਗ, ਜੇ ਇਸ ਦਾ ਜਲਦੀ ਇਲਾਜ ਨਾ ਕੀਤਾ ਜਾਵੇ ਤਾਂ ਜੋ ਗੰਭੀਰ ਹੋ ਸਕਦੀ ਹੈ, ਇਸਨੂੰ ਅਕਸਰ ਰਵਾਇਤੀ ਅਤੇ ਇਨਵੇਸਿਵ ਪੇਨਫੁੱਲ ਐਂਡੋਸਕੋਪੀ ਅਤੇ ਬਾਇਓਪਸੀ ਟੈਸਟ ਦੁਆਰਾ ਨਿਦਾਨ ਕੀਤਾ ਜਾਂਦਾ ਹੈ ਜੋ ਸ਼ੁਰੂਆਤੀ ਨਿਦਾਨ ਲਈ ਸਹੀ ਨਹੀਂ ਹੁੰਦੇ ਹਨ|
ਸਾਡਾ ਗੈਸਟਰੋਇੰਟੇਸਟੀਨਲ (ਜੀਆਈ) ਟਰੈਕ ਸਰੀਰ ਵਿੱਚ ਪਾਣੀ ਦੀ ਪਾਚਕ ਕਿਰਿਆ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ| ਪਾਣੀ ਕੁਦਰਤ ਵਿੱਚ ਚਾਰ ਆਈਸੋਟੋਪਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ| ਇਹ ਮੰਨਿਆ ਜਾਂਦਾ ਹੈ ਕਿ ਸਾਡੇ ਜੀਆਈ ਟਰੈਕ ਵਿੱਚ ਕਿਸੇ ਵੀ ਕਿਸਮ ਦੇ ਕਮਜ਼ੋਰ ਜਾਂ ਅਸਾਧਾਰਣ ਪਾਣੀ ਦੇ ਸੋਖਣ ਨਾਲ ਵੱਖੋ-ਵੱਖਰੇ ਗੈਸਟ੍ਰਿਕ ਵਿਕਾਰ ਜਾਂ ਅਸਧਾਰਨਤਾਵਾਂ ਜਿਵੇਂ ਕਿ ਅਲਸਰ, ਗੈਸਟ੍ਰੀਟੀਸ, ਈਰੋਜਨ/ਖੋਰ ਅਤੇ ਜਲਣ ਨਾਲ ਸੰਬੰਧਿਤ ਹੋ ਸਕਦੇ ਹਨ| ਪਰ ਹਾਲੇ ਤੱਕ ਇਸਦਾ ਸਮਰਥਨ ਕਰਨ ਲਈ ਕੋਈ ਸਪਸ਼ਟ ਪ੍ਰਯੋਗਿਕ ਸਬੂਤ ਨਹੀਂ ਮਿਲ ਸਕੇ ਹਨ|
ਟੀਮ ਦੁਆਰਾ ਕੀਤੇ ਗਏ ਪ੍ਰਯੋਗਾਂ ਨੇ ਵਿਅਕਤੀ ਦੇ ਪਾਣੀ ਦੇ ਸੇਵਨ ਦੀ ਆਦਤ ਦੇ ਜਵਾਬ ਵਿੱਚ ਮਨੁੱਖੀ ਸਰੀਰ ਵਿੱਚ ਵਿਲੱਖਣ ਆਈਸੋਟੋਪ – ਖ਼ਾਸ ਪਾਣੀ - ਪਾਚਕ ਕਿਰਿਆ ਦਾ ਸਿੱਧਾ ਪ੍ਰਮਾਣ ਦਰਸਾਇਆ ਹੈ| ਉਨ੍ਹਾਂ ਨੇ ਦਿਖਾਇਆ ਹੈ ਕਿ ਪੀਤੇ ਗਏ ਪਾਣੀ ਦੇ ਵਾਸ਼ਪ ਦੇ ਵੱਖੋ-ਵੱਖਰੇ ਆਈਸੋਪਸ ਮਨੁੱਖੀ ਸਾਹ ਲੈਣ ਦੀ ਪ੍ਰਕਿਰਿਆ ਦੇ ਦੌਰਾਨ ਵੱਖ-ਵੱਖ ਗੈਸਟ੍ਰਿਕ ਵਿਕਾਰਾਂ ਨਾਲ ਜ਼ੋਰਦਾਰ ਢੰਗ ਨਾਲ ਜੁੜੇ ਹੋਏ ਹਨ|
ਇਸ ਖੋਜ ਟੀਮ ਦੀ ਅਗਵਾਈ ਡਾ. ਪ੍ਰਧਾਨ ਨੇ ਕੀਤੀ ਸੀ, ਜਿਨ੍ਹਾਂ ਨਾਲ ਕੋਲਕਾਤਾ ਦੇ ਏਐੱਮਆਰਆਈ ਹਸਪਤਾਲ ਦੇ ਸਾਇੰਟਿਸਟ ਗੈਸਟਰੋਇੰਟ੍ਰੋਲੋਜਿਸਟ ਡਾ. ਸੁਜੀਤ ਚੌਧਰੀ, ਡਾ ਅਭਿਜੀਤ ਮੇਤੀ, ਪੀਐੱਚਡੀ ਦੇ ਵਿਦਿਆਰਥੀ ਸ਼੍ਰੀ ਮਿੱਥਨ ਪਾਲ ਅਤੇ ਸ਼੍ਰੀਮਤੀ ਸਯੋਨੀ ਭੱਟਾਚਾਰੀਆ ਵੀ ਸ਼ਾਮਲ ਸਨ| ਇਸ ਖੋਜ ਟੀਮ ਨੇ ਪ੍ਰਦਰਸ਼ਿਤ ਕੀਤਾ ਹੈ ਕਿ ਜੀਆਈ ਟ੍ਰੈਕਟ ਵਿੱਚ ਅਸਧਾਰਨ ਪਾਣੀ ਦੇ ਜਜ਼ਬ ਹੋਣ ਦੇ ਆਈਸੋਟੋਪਿਕ ਸਿਗਨੇਚਰ ਵੱਖ-ਵੱਖ ਅਸਧਾਰਨਤਾਵਾਂ ਦੀ ਸ਼ੁਰੂਆਤ ਦਾ ਪਤਾ ਲਗਾ ਸਕਦੇ ਹਨ|
ਟੀਮ ਨੇ ਪਹਿਲਾਂ ਹੀ ਵੱਖ-ਵੱਖ ਗੈਸਟ੍ਰਿਕ ਰੋਗਾਂ ਅਤੇ ਐੱਚ. ਪਾਈਲਰੀ ਇਨਫੈਕਸ਼ਨ ਦੀ ਜਾਂਚ ਲਈ ਇੱਕ ਪੇਟੇਂਟ ‘ਪਾਇਰੋ – ਬ੍ਰੀਥ’ ਯੰਤਰ ਤਿਆਰ ਕੀਤਾ ਹੈ, ਜੋ ਤਕਨਾਲੋਜੀ ਟਰਾਂਸਫ਼ਰ ਦੀ ਪ੍ਰਕਿਰਿਆ ਅਧੀਨ ਹੈ|
[ਪਬਲੀਕੇਸ਼ਨ ਲਿੰਕ: https://pubs.acs.org/doi/abs/10.1021/acs.analchem.9b04388 ]
[ਵਧੇਰੇ ਜਾਣਕਾਰੀ ਲਈ, ਡਾ: ਮਾਨਿਕ ਪ੍ਰਧਾਨ (manik.pradhan@bose.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]
*****
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1661472)
Visitor Counter : 133