ਇਸਪਾਤ ਮੰਤਰਾਲਾ

ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (SAIL) ਨੇ 'ਅਟਲ ਸੁਰੰਗ' ਲਈ 9000 ਟਨ ਤੋਂ ਵੱਧ ਇਸਪਾਤ ਦੀ ਸਪਲਾਈ ਕੀਤੀ

ਪ੍ਰੋਜੈਕਟ ਵਿੱਚ ਵਰਤੇ ਗਏ ਕੁੱਲ ਇਸਪਾਤ ਦਾ 2/3 ਹਿੱਸਾ ਪ੍ਰਦਾਨ ਕੀਤਾ

Posted On: 02 OCT 2020 8:15PM by PIB Chandigarh

ਸਟੀਲ ਮੰਤਰਾਲੇ ਦੇ ਅਧੀਨ ਇੱਕ ਜਨਤਕ ਖੇਤਰ ਦਾ ਅਦਾਰਾ (ਪੀਐੱਸਯੂ), ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (ਸੇਲ) ਨੇ, ਅਟਲ ਰੋਹਤਾਂਗ ਸੁਰੰਗ ਦੇ ਨਿਰਮਾਣ ਵਿੱਚ ਕੁਲ ਵਰਤੇ ਗਏ ਸਟੀਲ

ਦੇ ਬਹੁਗਿਣਤੀ ਹਿੱਸੇ ਦੀ ਸਪਲਾਈ ਕੀਤੀ ਹੈ, ਜਿਸ ਦਾ ਉਦਘਾਟਨ ਕੱਲ੍ਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤਾ ਜਾਵੇਗਾ।

 

 ਸੇਲ ਨੇ ਪੂਰੇ ਪ੍ਰੋਜੈਕਟ ਵਿੱਚ ਵਰਤੇ ਗਏ ਕੁਲ 15000 ਟਨ ਸਟੀਲ ਵਿੱਚੋਂ ਆਪਣੇ ਗੁਣਵੱਤਾ ਵਾਲੇ 9000 ਟਨ ਤੋਂ ਵੱਧ ਇਸਪਾਤ ਦੀ ਸਪਲਾਈ ਕੀਤੀ ਹੈ।

 

3,000 ਮੀਟਰ ਦੇ ਆਲਟੀਚਿਊਡ ਤੋਂ ਵੀ ਵਧੇਰੇ ਉਚਾਈ 'ਤੇ ਬਣਨ ਵਾਲੀ ਇਹ ਸੁਰੰਗ, ਦੁਨੀਆ ਦੀ ਸਭ ਤੋਂ ਲੰਬੀ ਸੜਕ ਸੁਰੰਗ ਵਜੋਂ ਬਣਨ ਲਈ ਤਿਆਰ ਹੈ। ਕੰਪਨੀ ਨੇ ਇੱਕ ਵਾਰ ਫਿਰ ਰਾਸ਼ਟਰ ਲਈ ਇੱਕ ਮਹੱਤਵਪੂਰਣ ਬੁਨਿਆਦੀ ਢਾਂਚੇ ਦੀ ਉਸਾਰੀ ਅਤੇ ਭਾਰਤ ਨੂੰ ਮਜ਼ਬੂਤ ​​ਬਣਾਉਣ ਵਿੱਚ ਭਾਈਵਾਲੀ ਕੀਤੀ ਹੈ।


 

 ਕੇਂਦਰੀ ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ (SAIL) ਦੀ ਸ਼ਲਾਘਾ ਕਰਦਿਆਂ ਕਿਹਾ, “ਇਹ ਸੁਰੰਗ, ਸਥਾਨਕ ਲੋਕਾਂ ਲਈ ਅਤੇ ਰਣਨੀਤਕ ਕਾਰਜਾਂ ਲਈ ਬਹੁਤ ਮਹੱਤਵਪੂਰਨ ਹੋਵੇਗੀ। ਇਹ ਸਪਿਤੀ ਘਾਟੀ ਨਾਲ ਸੰਪਰਕ ਨੂੰ ਉਤਸ਼ਾਹਤ ਕਰੇਗੀ। ਉਸਾਰੀ ਵਾਲੀ ਥਾਂ ਦੀਆਂ ਬਹੁਤ ਹੀ ਚੁਣੌਤੀਆਂ ਵਾਲੀਆਂ ਸਥਿਤੀਆਂ ਅਤੇ ਮੌਸਮ ਨੂੰ ਵਿਚਾਰਦਿਆਂ ਇਹ ਇੱਕ ਪ੍ਰਾਪਤੀ ਹੈ। ਸੇਲ ਨੇ ਇਸ ਪ੍ਰੋਜੈਕਟ ਲਈ ਵੱਡੀ ਮਾਤਰਾ ਵਿੱਚ ਸਟੀਲ ਦੀ ਸਪਲਾਈ ਕੀਤੀ ਹੈ। ਇਹ ਹਮੇਸ਼ਾਂ  ਅੱਗੇ ਆਉਂਦੀ ਹੈ ਅਤੇ ਰਾਸ਼ਟਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਟੀਲ ਦੀ ਸਪਲਾਈ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਨਾ ਜਾਰੀ ਰਹੇਗਾ।

 

ਹਰ ਮੌਸਮ ਦੀ ਇਹ ਸੁਰੰਗ, ਅਟਲ ਟਨਲ ਹਿਮਾਚਲ ਪ੍ਰਦੇਸ਼ ਵਿੱਚ ਮਨਾਲੀ ਨੂੰ ਲਾਹੌਲ ਅਤੇ ਸਪਿਤੀ ਘਾਟੀ ਨਾਲ ਪੂਰੇ ਸਾਲ ਲਈ ਜੋੜਦੀ ਹੈ।

ਸੇਲ ਦੁਆਰਾ ਸਪਲਾਈ ਕੀਤੇ ਗਏ 9000 ਟਨ ਸਟੀਲ ਵਿੱਚ ਤਕਰੀਬਨ 6500 ਟਨ ਟੀ.ਐੱਮ.ਟੀ., ਸਟ੍ਰਕਚਰਲਜ਼ ਦੇ 1500 ਟਨ ਅਤੇ ਬੀਮ ਫੈਬਰੀਕੇਸ਼ਨ ਲਈ 1000 ਟਨ ਪਲੇਟਾਂ ਅਤੇ ਥੋੜ੍ਹੀ ਮਾਤਰਾ ਵਿੱਚ ਸੇਲ ਜੀਪੀ / ਜੀਸੀ ਸ਼ੀਟਾਂ, ਸਟੇਸ਼ਨਾਂ ਅਤੇ ਕੰਟਰੋਲ ਰੂਮ ਦੇ ਨਿਰਮਾਣ ਲਈ ਸ਼ਾਮਲ ਸਨ।


 

ਸੇਲ ਦੇ ਚੇਅਰਮੈਨ ਸ੍ਰੀ ਅਨਿਲ ਕੁਮਾਰ ਚੌਧਰੀ ਨੇ ਟਿੱਪਣੀ ਕੀਤੀ, “ਸੇਲ ਹਮੇਸ਼ਾਂ ਹੀ ਪ੍ਰਤੀਬੱਧ ਰਹੀ ਹੈ

ਅਤੇ ਅਗੇ ਵੀ ਰਾਸ਼ਟਰ ਦੀ ਸੇਵਾ ਕਰਦੀ ਰਹੇਗੀ।

ਇਹ ਇੱਕ ਮਾਣ ਵਾਲਾ ਅਵਸਰ ਹੈ ਕਿ ਕੰਪਨੀ ਨੇ ਭਾਰਤ ਨੂੰ ਮਜ਼ਬੂਤ ​​ਕਰਨ ਲਈ ਇਸ ਮਹੱਤਵਪੂਰਨ ਪ੍ਰਾਜੈਕਟ ਵਿੱਚ ਹਿੱਸਾ ਲਿਆ। ਸੇਲ ਵਿਖੇ ਨਵੀਆਂ ਸੁਵਿਧਾਵਾਂ ਹਰੇਕ ਘਰੇਲੂ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਸਾਡੀ ਸਮਰੱਥਾ ਅਤੇ ਮਹਾਰਤ ਵਿੱਚ ਵੀ ਵਾਧਾ ਕਰ ਰਹੀਆਂ ਹਨ। ਜਿਉਂ ਜਿਉਂ ਭਾਰਤ ਆਤਮਨਿਰਭਰ ਬਣਨ ਵੱਲ ਅੱਗੇ ਵੱਧਦਾ ਜਾਂਦਾ ਹੈ, ਸੇਲ ਰਾਸ਼ਟਰ ਦੀ ਹਰ ਬੁਨਿਆਦੀ ਢਾਂਚੇ ਦੀ ਜ਼ਰੂਰਤ ਲਈ ਲੋੜੀਂਦੇ ਮਜ਼ਬੂਤ ਸਟੀਲ ਦੇ ਉਤਪਾਦਨ ਵਿੱਚ ਹਿੱਸਾ ਲਵੇਗਾ।

 

 

                       *******

 

ਵਾਈਕੇਬੀ/ਟੀਐੱਫ਼ਕੇ(Release ID: 1661202) Visitor Counter : 75


Read this release in: English , Urdu , Hindi