ਰੱਖਿਆ ਮੰਤਰਾਲਾ

ਭਾਰਤੀ ਫੌਜ ਦੇ ਆਰਮੀ ਸਟੈਟਿਕ ਸਵਿਚਡ ਕਮਿਊਨਿਕੇਸ਼ਨ ਨੈਟਵਰਕ (ਏਐੱਸਸੀਓਐੱਨ) ਪੜਾਅ IV ਦੀ ਸਥਾਪਨਾ ਐੱਮ/ਐੱਸ ਆਈਟੀਆਈ ਕਰੇਗਾ;

ਰੱਖਿਆ ਸੈਨਾਵਾਂ ਦੀ ਕਾਰਜਕਾਰੀ ਸਮਰੱਥਾ ਨੂੰ ਵੱਡਾ ਹੁਲਾਰਾ ਮੁਹੱਈਆ ਕੀਤਾ ਗਿਆ ਹੈ
ਪੀਐੱਸਯੂ ਨੂੰ ਭਾਰਤੀ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਮੌਕਾ ਮੁਹੱਈਆ ਕੀਤਾ ਗਿਆ ਹੈ

Posted On: 01 OCT 2020 5:24PM by PIB Chandigarh

ਭਾਰਤੀ ਫੌਜ ਦੀ ਚਿਰਾਂ ਤੋਂ ਲੰਬਿਤ ਮੰਗ ਪੂਰਾ ਕਰਦਿਆਂ ਹੋਇਆਂ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਆਰਮੀ ਸਟੈਟਿੱਕ ਸਵਿਚਡ ਕਮਿਊਨਿਕੇਸ਼ਟ ਨੈਟਵਰਕ ਪੜਾਅ 4 ਨੈੱਟਵਰਕ ਨੂੰ ਲਾਗੂ ਕਰਨ ਲਈ ਐੱਮ/ਐੱਸ ਆਈ ਟੀ ਆਈ , ਇਹ ਜਨਤਕ ਖੇਤਰ ਸੰਸਥਾ ਜੋ ਕੰਟਰੈਕਟ ਤੇ ਦਸਤਖ਼ਤ ਕਰਨ ਵਾਲੀ ਤਰੀਖ ਤੋਂ 36 ਮਹੀਨਿਆਂ ਵਿੱਚ 7,796.36 ਕਰੋੜ ਰੁਪਏ ਦੀ ਸੰਭਾਵਿਤ ਲਾਗਤ ਨਾਲ ਲਾਗੂ ਕਰਕੇ ਸਥਾਪਿਤ ਕਰਨ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਹ ਪ੍ਰਾਜੈਕਟ ਰਣਨੀਤਕ ਹੈ ਅਤੇ ਇਹ ਥੀਏਟਰ ਕਮਿਊਨਿਕੇਸ਼ਨ ਨੈਟਵਰਕ ਮੌਜੂਦਾ ਅਸਿੰਕਰੋਨੈੱਸ ਟਰਾਂਸਫਰ ਮੋਡ ਤਕਨਲੋਜੀ ਟੂ ਇੰਟਰਨੈਂਟ ਪ੍ਰੋਟੋਕੋਲ ਆਈ ਪੀ / ਮਲਟੀ ਪ੍ਰੋਟੋਕੋਲ ਲੇਬਲ ਸਵਿੱਚਿੰਗ (ਐੱਮ ਵੀ ਐੱਲ ਐੱਸ) ਤਕਨਾਲੋਜੀ ਨੂੰ ਅਪਗ੍ਰੇਡ ਕਰੇਗਾ ਆਪਟੀਕਲ ਫਾਈਬਰ ਕੇਬਲ , ਮਾਈਕ੍ਰੋ ਰੇਡੀਓ ਤੇ ਸੈਟੇਲਾਈਟ ਸੰਚਾਰ ਮੀਡੀਆ ਵਜੋਂ ਵਰਤੇ ਜਾਣਗੇ ਇਹ ਪ੍ਰਾਜੈਕਟ ਕਿਸੇ ਵੀ ਕਾਰਜ ਪ੍ਰਣਾਲੀ ਵਿੱਚ ਬੇਹਤਰ ਨਿਗਰਾਨੀ , ਹੁੰਗਾਰਾ ਅਤੇ ਹਾਈ ਬੈਂਡ ਵਿਡਥ ਮੁਹੱਈਆ ਕਰੇਗਾ ਅਤੇ ਆਈ ਬੀ / ਐੱਲ ਸੀ / ਐੱਲ ਸੀ ਤੇ ਨੇੜਲੇ ਨੈੱਟਵਰਕ ਦੀ ਸੰਚਾਰ ਕਵਰੇਜ ਨੂੰ ਵਧਾਇਗਾ ਨੈਟਵਰਕ ਕੇਂਦਰੀ ਤੇ ਉੱਤਰੀ ਖੇਤਰਾਂ ਦੇ ਰਿਮੋਟ ਓਪ੍ਰੇਸ਼ਨਲ ਖੇਤਰਾਂ ਵਿੱਚ ਉੱਚੀ ਬੈਂਡ ਵਿਡਥ ਵਾਲੇ ਸੰਚਾਰ ਨੂੰ ਵਧਾਇਗਾ ਅਤੇ ਪੱਛਮੀ ਸਰਹੱਦ ਦੀਆਂ ਅਗਲੇਰੀਆਂ ਥਾਵਾਂ ਤੇ ਸੰਚਾਰ ਪਹੁੰਚ ਵੀ ਵਧਾਇਆ ਇਸ ਲਈ ਇਹ ਪ੍ਰਾਜੈਕਟ ਭਾਰਤੀ ਫੌਜ ਦੇ ਸੰਵੇਦਨਸ਼ੀਲ ਅਗਲੇਰੇ ਕਾਰਜ ਖੇਤਰਾਂ ਵਿੱਚ ਸੰਚਾਰ ਨੈੱਟਵਰਕ ਵਿੱਚ ਵਾਧਾ ਕਰੇਗਾ ਜਿਸ ਦੇ ਸਿੱਟੇ ਵਜੋਂ ਭਾਰਤੀ ਫੌਜ ਦੀ ਕਾਰਜ ਕਰਨ ਦੀ ਤਿਆਰੀ ਨੂੰ ਇੱਕ ਵੱਡਾ ਹੁਲਾਰਾ ਮਿਲੇਗਾ ਖਾਸ ਤੌਰ ਤੇ ਐੱਲ ਸੀ ਤੇ ਮੌਜੂਦਾ ਕਾਰਜਕਾਰੀ ਸਥਿਤੀ ਦੇ ਮੱਦੇਨਜ਼ਰ


ਹੋਰ ਇਸ ਪ੍ਰਾਜੈਕਟ ਵਿੱਚ ਤਕਰੀਬਨ 80% ਦੇਸੀ ਸਮੱਗਰੀ ਵਰਤੀ ਜਾਵੇਗੀ ਜਿਸ ਨਾਲ ਭਾਰਤੀ ਉਦਯੋਗ ਨੂੰ ਵੱਡਾ ਉਤਸ਼ਾਹ ਮਿਲੇਗਾ ਇਸ ਪ੍ਰਾਜੈਕਟ ਵਿੱਚ ਸਿਵਲ ਕੰਮ, ਐੱਫ ਸੀ ਵਿਛਾਉਣੀਆਂ, ਟਾਵਰ ਨਿਰਮਾਣ ਆਦਿ ਅਤੇ ਸਥਾਨਕ ਸਰੋਤਾਂ ਦੀ ਵਰਤੋਂ , ਮਨੁੱਖੀ ਸਰੋਤਾਂ ਨੂੰ ਹਾਇਰ ਕਰਨਾ ਸ਼ਾਮਲ ਹੈ ਇਸ ਪ੍ਰਾਜੈਕਟ ਦੇ ਬਣਾਉਣ ਵਿੱਚ ਲੱਗਣ ਵਾਲੇ ਲੰਮੇ ਸਮੇਂ ਦੌਰਾਨ ਅਤੇ ਨੈੱਟਵਰਕ ਦੇ ਰੱਖ ਰਖਾਵ ਲਈ ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਤੇ ਵਿਸ਼ੇਸ਼ ਤੌਰ ਤੇ ਦੂਰ ਦੁਰਾਢੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਸਹਿਯੋਗ ਦੇਵੇਗਾ ਅਤੇ ਪੇਂਡੂ ਅਰਥਚਾਰੇ ਨੂੰ ਉਤਸ਼ਾਹ ਦੇਵੇਗਾ ਅਤੇ ਸਥਾਨਕ ਅਰਥਚਾਰੇ ਨੂੰ ਉੱਪਰ ਚੁੱਕਣ ਲਈ ਸਹਾਇਤਾ ਦੇਵੇਗਾ ਅਤੇ ਕੁਸ਼ਲ ਵਿਕਾਸ ਮੁਹੱਈਆ ਕਰੇਗਾ


ਇਹ ਪ੍ਰਾਜੈਕਟ ਜਨਤਕ ਖੇਤਰ ਲਈ ਵੀ ਆਪਣੀ ਸਮਰੱਥਾ ਦਿਖਾਉਣ ਅਤੇ ਭਾਰਤੀ ਅਰਥਚਾਰੇ ਨੂੰ ਗਤੀ ਦੇਣ ਦਾ ਮੌਕਾ ਦੇ ਰਿਹਾ ਹੈ ਅਤੇ ਆਤਮ ਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਇੱਕ ਵੱਡਾ ਕਦਮ ਹੈ


ਬੀ ਬੀ / ਐੱਨ ਐੱਮ ਪੀ ਆਈ / ਕੇ / ਆਰ ਜੇ ਆਈ ਬੀ



(Release ID: 1660848) Visitor Counter : 158