ਖੇਤੀਬਾੜੀ ਮੰਤਰਾਲਾ

ਹਰਿਆਣਾ ਅਤੇ ਪੰਜਾਬ ਦੇ 8059 ਕਿਸਾਨਾਂ ਤੋਂ 30 ਸਤੰਬਰ ਤੱਕ 1888 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਮੁੱਲ ਤਹਿਤ 197 ਕਰੋੜ ਰੁਪਏ ਦੇ 1,04,417 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ

29 ਸਤੰਬਰ ਤੱਕ ਤਾਮਿਲਨਾਡੂ ਵਿੱਚ 33 ਲੱਖ ਰੁਪਏ ਦੇ ਘੱਟੋ ਘਾਟ ਸਮਰਥਨ ਮੁੱਲ ਦੀ 46.35 ਮੀਟ੍ਰਿਕ ਟਨ ਮੂੰਗ ਦੀ ਖਰੀਦ ਕੀਤੀ ਗਈ ਹੈ, ਕਰਨਾਟਕ ਅਤੇ ਤਾਮਿਲਨਾਡੂ ਵਿੱਚ 52.40 ਕਰੋੜ ਰੁਪਏ ਦੇ ਐਮਐਸਪੀ ਤਹਿਤ 5089 ਮੀਟ੍ਰਿਕ ਟਨ ਕੋਪਰਾ (ਨਾਰੀਅਲ ਦੀ ਸੁੱਕੀ ਗਿਰੀ) ਦੀ ਖਰੀਦ ਕੀਤੀ ਗਈ

Posted On: 01 OCT 2020 7:51PM by PIB Chandigarh

ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21 ਦੀ ਆਮਦ ਹੁਣੇ ਹੀ ਸ਼ੁਰੂ ਹੋਈ ਹੈ ਅਤੇ ਸਰਕਾਰ ਸਾਉਣੀ 2020-21 ਫਸਲਾਂ ਦੀ ਕਿਸਾਨਾਂ ਤੋਂ ਮੌਜੂਦਾ ਐਮਐਸਪੀ 'ਤੇ ਖਰੀਦ ਕਰ ਰਹੀ ਹੈ ਜਿਵੇਂ ਕਿ ਪਿਛਲੇ ਸੀਜ਼ਨ ਦੌਰਾਨ ਕੀਤੀ ਗਈ ਸੀ

ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਝੋਨੇ ਦੀ ਖਰੀਦ 26 ਸਤੰਬਰ, 2020 ਤੋਂ ਹਰਿਆਣਾ ਅਤੇ ਪੰਜਾਬ ਵਿਚ ਸ਼ੁਰੂ ਹੋ ਗਈ ਹੈ 30.09.2020 ਤੱਕ ਹਰਿਆਣਾ ਵਿੱਚ 13,412 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਪੰਜਾਬ ਵਿਚ 91,005 ਮੀਟ੍ਰਿਕ ਟਨ ਝੋਨੇ ਨਾਲ 8059 ਕਿਸਾਨਾਂ ਤੋਂ 1888 ਰੁਪਏ ਪ੍ਰਤੀ ਕੁਇੰਟਲ ਦੇ ਐਮਐਸਪੀ ਮੁੱਲ ਦੀ ਕੁੱਲ 91,005 ਮੀਟ੍ਰਿਕ ਟਨ ਖਰੀਦੀ ਗਈ ਹੈ

ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ ਅਤੇ ਹਰਿਆਣਾ ਰਾਜਾਂ ਲਈ ਸਾਉਣੀ ਮਾਰਕੀਟਿੰਗ ਸੀਜ਼ਨ 2020 ਲਈ ਦਾਲ ਅਤੇ ਤੇਲ ਬੀਜਾਂ ਦੀ 14.09 ਲੱਖ ਮੀਟ੍ਰਿਕ ਟਨ ਖਰੀਦਣ ਅਤੇ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ ਕੋਪਰਾ ਦੀ 1.23 ਲੱਖ ਮੀਟ੍ਰਿਕ ਟਨ ਜਿਣਸ ਖਰੀਦ ਨੂੰ  ਦਿੱਤੀ ਹੈ ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਕੀਮਤ ਸਹਾਇਤਾ ਯੋਜਨਾ (ਪੀਐਸਐਸ) ਖਰੀਦ ਲਈ ਪ੍ਰਸਤਾਵ ਪ੍ਰਾਪਤ ਹੋਣ ਤੇ ਮਨਜ਼ੂਰੀ ਦਿੱਤੀ ਜਾਵੇਗੀ, ਜੇਕਰ ਮਾਰਕੀਟ ਮੁੱਲ ਰਾਜ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਵਲੋਂ ਕੇਂਦਰੀ ਨੋਡਲ ਏਜੰਸੀਆਂ ਰਾਹੀਂ ਸਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੂਚਿਤ ਵਾਢੀ ਦੀ ਮਿਆਦ ਦੌਰਾਨ ਐਮਐਸਪੀ ਤੋਂ ਘਟ ਜਾਂਦਾ ਹੈ ਤਾਂ ਇਹਨਾਂ ਫਸਲਾਂ ਦੇ ਐੱਫਏਕਿਊ ਗਰੇਡ ਦੀ ਖਰੀਦ ਸਾਲ 2020-21 ਦੇ ਲਈ ਨੋਟੀਫਾਈ ਐਮਐਸਪੀ 'ਤੇ ਸਿੱਧੇ ਰਜਿਸਟਰਡ ਕਿਸਾਨਾਂ ਤੋਂ ਕੀਤੀ ਜਾ ਸਕੇ

29.09.2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 46.35 ਮੀਟ੍ਰਿਕ ਟਨ ਮੂੰਗ ਦੀ ਖਰੀਦ ਕੀਤੀ ਹੈ, ਜਿਸ ਵਿੱਚ 33 ਲੱਖ ਰੁਪਏ ਐਮਐਸਪੀ ਕੀਮਤ ਹੈ ਜਿਸ ਨਾਲ ਤਾਮਿਲਨਾਡੂ ਦੇ 48 ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਲਈ ਮਨਜ਼ੂਰ ਕੀਤੇ ਗਈ 1.23 ਲੱਖ ਮੀਟ੍ਰਿਕ ਟਨ ਮਾਤਰਾ ਵਿੱਚੋਂ 52.40 ਐਮਐਸਪੀ ਮੁੱਲ ਦਾ 5089 ਮੀਟ੍ਰਿਕ ਟਨ ਕੋਪਰਾ ਖਰੀਦ ਕੇ ਕਰਨਾਟਕ ਅਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ ਦਿੱਤਾ ਗਿਆ ਹੈ

ਸਾਲ 2020-21 ਦੇ ਸੀਜ਼ਨ ਲਈ ਕਪਾਹ ਦੀ ਖਰੀਦ ਅੱਜ ਤੋਂ ਸ਼ੁਰੂ ਹੋ ਰਹੀ ਹੈ ਅਤੇ ਭਾਰਤੀ ਕਪਾਹ ਨਿਗਮ (ਸੀਸੀਆਈ) ਅੱਜ ਤੋਂ ਐੱਫਏਕਿਊ ਗਰੇਡ ਕਪਾਹ ਦੀ ਖਰੀਦ ਸ਼ੁਰੂ ਕਰ ਰਹੀ ਹੈ

                                                                                              ****

ਏਪੀਐਸ / ਐਸਜੀ



(Release ID: 1660845) Visitor Counter : 70