ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਆਈਆਈਟੀ ਦਿੱਲੀ, ਉੱਨਤ ਭਾਰਤ ਅਭਿਯਾਨ, ਵਿਜਨਨ ਭਾਰਤੀ ਅਤੇ ਸੀਐੱਸਆਈਆਰ ਦੀ ਸੰਯੁਕਤ ਪਹਿਲ ਤਹਿਤ ਗ੍ਰਾਮੀਣ ਵਿਕਾਸ ਲਈ ਸੀਐੱਸਆਈਆਰ ਟੈਕਨੋਲੋਜੀਸ ਲਾਂਚ ਕੀਤੀ

CSIR-NISTADS ਨੇ ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ


“ਵਿਗਿਆਨ ਤੇ ਟੈਕਨੋਲੋਜੀ ਦਾ ਵਾਜਬ ਦਖ਼ਲ ਵਿਕਾਸ ਦੀ ਪ੍ਰਕਿਰਿਆ ਵਿੱਚ ਨਿਆਂਪੂਰਨਤਾ ਤੇ ਸਮਾਨਤਾ ਲਿਆਉਣ ਵਿੱਚ ਇੱਕ ਅਹਿਮ ਉਤਪ੍ਰੇਰਕ ਭੂਮਿਕਾ ਨਿਭਾ ਸਕਦਾ ਹੈ”: ਡਾ. ਹਰਸ਼ ਵਰਧਨ


“ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਲਈ ਸਾਨੂੰ ਕਈ ਪੱਧਰਾਂ ਉੱਤੇ ਕਾਰਵਾਈ ਕਰਨ ਦੀ ਲੋੜ ਹੋਵੇਗੀ ਅਤੇ ਸਾਨੂੰ ਵਿਭਿੰਨ ਸਬੰਧਿਤ ਧਿਰਾਂ ਤੋਂ ਕਾਰਵਾਈਆਂ ਲਈ ਨਵੀਨ ਪਹੁੰਚਾਂ ਦੀ ਤਲਾਸ਼ ਤੇ ਮੁੜ–ਈਜਾਦ ਕਰਨ ਦੀ ਲੋੜ ਹੋਵੇਗੀ”: ਡਾ. ਹਰਸ਼ ਵਰਧਨ


ਇਸ ਮੌਕੇ CSIR-NISTADS ਈ-ਕੰਪੈਂਡੀਅਮ ਅਤੇ ਈ-ਕੌਫ਼ੀ ਟੇਬਲ ਬੁੱਕ ਵੀ ਜਾਰੀ ਕੀਤੀ

Posted On: 30 SEP 2020 7:36PM by PIB Chandigarh

ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ’ (ਸੀਐੱਸਆਈਆਰ-CSIR), ਉੱਨਤ ਭਾਰਤ ਅਭਿਯਾਨ (ਯੂਬੀਏ-UBA), ਭਾਰਤੀ ਟੈਕਨੋਲੋਜੀ ਸੰਸਥਾਨ ਦਿੱਲੀ (ਆਈਆਈਟੀਡੀ-IITD) ਅਤੇ ਵਿਜਨਨ ਭਾਰਤੀ (ਵਿਭਾ – VIBHA)  ਦੀ ਸਾਂਝੀ ਪਹਿਲਕਦਮੀ ਅਧੀਨ ਗ੍ਰਾਮੀਣ ਵਿਕਾਸ ਲਈ ਸੀਐੱਸਆਈਆਰ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ। ਇਹ ਸਮਾਰੋਹ ਅੱਜ ਇੱਥੇ CSIR-NISTADS ਦੇ 40ਵੇਂ ਸਥਾਪਨਾ ਦਿਵਸ ਮੌਕੇ ਔਨਲਾਈਨ ਮੰਚ ਰਾਹੀਂ ਆਯੋਜਿਤ ਕੀਤਾ ਗਿਆ ਸੀ। ਜਾਰੀ ਕੀਤੀਆਂ ਗਈਆਂ ਟੈਕਨੋਲੋਜੀਆਂ ਵਿੱਚ ਇਹ ਸ਼ਾਮਲ ਹਨ:

 

1.      ਮਿਆਰੀ ਤੇ ਸਾਫ਼ਸੁਥਰਾ ਸ਼ਹਿਦ ਕੱਢਣ ਲਈ ਮਧੂਮੱਖੀਆਂ ਦਾ ਸੁਧਰਿਆ ਤੱਤਾ, CSIR-IHBT, ਪਾਲਮਪੁਰ

 

2.     ਅਦਰਕ ਦੇ ਪੇਸਟ ਦੇ ਨਿਰਮਾਣ ਲਈ ਟੈਕਨੋਲੋਜੀ, CSIR-CFTRI, ਮੈਸੂਰ

 

3.     ਅਨਾਜ ਤੇ ਖੇਤੀ ਉਤਪਾਦਾਂ ਲਈ ਸੁਕਾਉਣ ਵਾਲਾ ਡ੍ਰਾਇਰ, CSIR-NIIST, ਤਿਰੂਵਨੰਥਾਪੁਰ; ਅਤੇ

 

4.     ਖੇਤੀਬਾੜੀ ਦੀ ਰਹਿੰਦਖੂਹੰਦ (ਕਣਕ ਦਾ ਚੋਕਰ, ਗੰਨੇ ਦਾ ਫੋਕ ਅਤੇ ਫਲਾਂ ਦੇ ਛਿਲਕੇ) ਆਧਾਰਤ ਬਾਇਓਡੀਗ੍ਰੇਡੇਬਲ ਪਲੇਟਾਂ, ਕੱਪ ਤੇ ਕਟਲਰੀਜ਼, CSIR-NIIST, ਤਿਰੂਵਨੰਥਾਪੁਰਮ

 

ਮੰਤਰੀ ਨੇ ਇਸ ਮੌਕੇ CSIR-NISTADS -ਕੰਪੈਂਡੀਅਮ ਅਤੇ ਈ-ਕੌਫ਼ੀ ਟੇਬਲ ਬੁੱਕ ਵੀ ਜਾਰੀ ਕੀਤੀਆਂ।

 

 

ਡਾ. ਸ਼ੇਖਰ ਸੀ. ਮੈਂਡੇ (ਡੀਜੀ-ਸੀਐੱਸਆਈਆਰ, ਸਕੱਤਰ, ਡੀਐੱਸਆਈਆਰ, (ਭਾਰਤ ਸਰਕਾਰ), ਪਦਮ ਭੂਸ਼ਨ ਸ਼੍ਰੀ ਵਿਜੈ ਪੀ. ਭਾਟਕਰ (ਚੇਅਰਮੈਨਨੈਸ਼ਨਲ ਸਟੀਅਰਿੰਗ ਕਮੇਟੀ, ਯੂਬੀਏ), ਪ੍ਰੋ. ਰਾਮ ਗੋਪਾਲ ਰਾਓ (ਡਾਇਰੈਕਟਰ, IIT, ਦਿੱਲੀ), ਪ੍ਰੋ. ਵੀਰੇਂਦਰ ਕੇ. ਵਿਜੈ (ਨੈਸ਼ਨਲ ਕੋਆਰਡੀਨੇਟਰ, ਯੂਬੀਏ), ਡਾ. ਰੰਜਨਾ ਅਗਰਵਾਲ (ਡਾਇਰੈਕਟਰ, CSIR-NISTADS) ਜਿਹੇ ਬੁਲਾਰਿਆਂ ਨੇ ਵਿਗਿਆਨ ਤੇ ਟੈਕਨੋਲੋਜੀ ਦਖ਼ਲਾਂ ਵਿਚਾਲੇ ਸਹਿਕਿਰਿਆ ਅਤੇ ਗ੍ਰਾਮੀਣ ਵਿਕਾਸ ਉੱਤੇ ਚਾਨਣਾ ਪਾਇਆ। ਪ੍ਰਸਿੱਧ ਪਤਵੰਤੇ ਸੱਜਣਾਂ, ਵਿਗਿਆਨਕ ਮਾਹਿਰਾਂ, ਖੇਤਰ ਦੇ ਮਾਹਿਰਾਂ, ਸਾਰੇ ਖੇਤਰੀ ਤਾਲਮੇਲ ਸੰਸਥਾਨਾਂ ਤੇ ਯੂਬੀਏ ਦੇ ਭਾਗੀਦਾਰ ਸੰਸਥਾਨ, ਗ਼ੈਰਮੁਨਾਫ਼ਾਕਾਰ ਸੰਗਠਨਾਂ, ਯੂਬੀਏ ਵਲੰਟੀਅਰਾਂ, ਪਿੰਡਾਂ ਦੇ ਵਾਸੀਆਂ ਤੇ ਅਪਣਾਏ ਗਏ ਪਿੰਡਾਂ ਦੇ ਕਿਸਾਨਾਂ ਸਮੇਤ ਵਿਭਿੰਨ ਸਬੰਧਿਤ ਧਿਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਜੋ ਸਮਾਜ ਤੱਕ ਸੀਐੱਸਆਈਆਰ ਗ੍ਰਾਮੀਣ ਟੈਕਨੋਲੋਜੀਸ ਪਹੁੰਚ ਦੇ ਯੋਗ ਬਣਾਉਣ ਦੇ ਮੰਤਵ ਨਾਲ ਆਯੋਜਿਤ ਕੀਤਾ ਗਿਆ ਸੀ।

 

ਕੋਵਿਡ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਗ੍ਰਾਮੀਣ ਖੇਤਰਾਂ ਵਿੱਚ ਆਜੀਵਿਕਾ ਦੇ ਮੌਕੇ (ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਲੌਕਡਾਊਨ ਦੇ ਸਮੇਂ ਦੌਰਾਨ ਆਪੋਆਪਣੇ ਜੱਦੀ ਪਿੰਡਾਂ ਨੂੰ ਪਰਤੇ ਸਨ) ਪੈਦਾ ਕਰਨ ਦੀ ਕਾਰਜਯੋਜਨਾ ਲਈ ਸਾਂਝੇ ਤੌਰ ਤੇ ਕੰਮ ਕਰਨ ਵਾਸਤੇ ਤਿਪੱਖੀ ਸਹਿਮਤੀਪੱਤਰ (MoU) ਉੱਤੇ ਸੀਐੱਸਆਈਆਰ ਵਿਖੇ 28 ਜੁਲਾਈ, 2020 ਨੂੰ ਹਸਤਾਖਰ ਕੀਤੇ ਗਏ ਸਨ।

 

ਪਿਛਲੇ ਸਾਲਾਂ ਦੌਰਾਨ ਸੀਐੱਸਆਈਆਰ ਨੇ ਕਈ ਅਜਿਹੀਆਂ ਵਾਜਬ ਟੈਕਨੋਲੋਜੀਆਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿਕਾਸ ਤੇ ਆਜੀਵਿਕਾ ਪੈਦਾ ਕਰਨ ਅਤੇ ਚਿਰਸਥਾਈ ਵਿਕਾਸ ਦੇ ਟੀਚੇ ਹਾਸਲ ਕਰਨ ਲਈ ਗ੍ਰਾਮੀਣ ਖੇਤਰਾਂ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ। ਇਨ੍ਹਾਂ ਟੈਕਨੋਲੋਜੀਆਂ ਦਾ ਹੁਣ UBA ਦੇ ਉੱਚਸਿੱਖਿਆ ਸੰਸਥਾਗਤ ਨੈੱਟਵਰਕ ਅਤੇ VIBHA ਦੇ ਸਥਾਨਕ ਅਧਿਆਵਾਂ ਜ਼ਰੀਏ ਪਾਸਾਰ ਕੀਤਾ ਜਾਵੇਗਾ। ਸੀਐੱਸਆਈਆਰਰਾਸ਼ਟਰੀ ਵਿਗਿਆਨ, ਟੈਕਨੋਲੋਜੀ ਤੇ ਵਿਕਾਸ ਅਧਿਐਨ ਸੰਸਥਾਨ (CSIR-NISTADS); ਸੀਐੱਸਆਈਆਰ ਲੈਬੋਰੇਟਰੀਜ਼, UBA, VIBHA ਅਤੇ ਹੋਰ ਸਬੰਧਿਤ ਧਿਰਾਂ ਵਿਚਾਲੇ ਸੰਪਰਕ ਸਥਾਪਿਤ ਕਰਨ ਲਈ ਇੱਕ ਨੋਡਲ ਸੀਐੱਸਆਈਆਰ ਵਜੋਂ ਕਾਰਜ ਕਰ ਰਿਹਾ ਹੈ।

 

ਡਾ. ਹਰਸ਼ ਵਰਧਨ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ CSIR-NISTADS ਨੂੰ ਉਨ੍ਹਾਂ ਦੇ 40ਵੇਂ ਸਥਾਪਨਾ ਦਿਵਸ ਮੌਕੇ ਮੁਬਾਰਕਬਾਦ ਦਿੰਦਿਆਂ ਕਿਹਾ,‘ਉਹ ਨਿਰੰਤਰ ਵਿਗਿਆਨ, ਟੈਕਨੋਲੋਜੀ ਤੇ ਵਿਗਿਆਨ ਵਿਚਾਲੇ ਇੰਟਰਫ਼ੇਸ ਦੀ ਖੋਜ ਕਰਦੇ ਰਹੇ ਹਨ ਅਤੇ ਉਨ੍ਹਾਂ ਸੀਐੱਸਆਈਆਰ ਦੇ ਨਾਲਨਾਲ ਰਾਸ਼ਟਰੀ ਪੱਧਰ ਉੱਤੇ ਵੀ ਵਿਗਿਆਨ ਨੀਤੀ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਡਾ. ਹਰਸ਼ ਵਰਧਨ ਨੇ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਦਾ ਵਾਜਬ ਦਖ਼ਲ ਵਿਕਾਸ ਦੀ ਪ੍ਰਕਿਰਿਆ ਵਿੱਚ ਨਿਆਂਪੂਰਨਤਾ ਤੇ ਸਮਾਨਤਾ ਲਿਆਉਣ ਵਿੱਚ ਇੱਕ ਅਹਿਮ ਉਤਪ੍ਰੇਰਕ ਭੂਮਿਕਾ ਨਿਭਾ ਸਕਦਾ ਹੈ,’ ਉਨ੍ਹਾਂ ਅੱਗੇ ਕਿਹਾ ਕਿ ਕਾਰਪੋਰੇਟਸ, ਖੋਜ ੲਜੰਸੀਆਂ, ਦਰਮਿਆਨੇ, ਛੋਟੇ ਤੇ ਲਘੂ ਪੱਧਰ ਦੇ ਉੱਦਮੀਆਂ ਨਾਲ ਕੰਮ ਕਰਦੇ ਸੰਗਠਨਾਂ, ਵਲੰਟੀਅਰ ਸਮਾਜਿਕ ਸੰਗਠਨਾਂ, ਗ਼ੈਰਸਰਕਾਰੀ ਸੰਗਠਨਾਂ ਤੇ ਸਮਾਜਿਕ ਤੌਰ ਉੱਤੇ ਜਾਗਰੂਕ ਨਾਗਰਿਕਾਂ ਨੂੰ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਿਭਿੰਨ ਸਮੱਸਿਆਵਾਂ ਦਾ ਹੱਲ ਲੱਭਣ ਲਈ ਇੱਕ ਸਾਂਝੇ ਮੰਚ ਉੱਤੇ ਭਾਈਵਾਲ ਬਣਨ ਦੀ ਲੋੜ ਹੈ।ਉਨ੍ਹਾਂ ਕਿਹਾ,‘ਸਾਨੂੰ ਦਰਪੇਸ਼ ਚੁਣੌਤੀਆਂ ਲਈ ਕਈ ਪੱਧਰਾਂ ਉੱਤੇ ਕਾਰਵਾਈਆਂ ਕਰਨ ਦੀ ਲੋੜ ਹੈ ਅਤੇ ਸਾਨੂੰ ਅਜਿਹੀਆਂ ਵਿਭਿੰਨ ਸਬੰਧਿਤ ਧਿਰਾਂ ਤੋਂ ਕਾਰਵਾਈਆਂ ਲਈ ਨਵੀਨ ਕਿਸਮ ਦੀਆਂ ਪਹੁੰਚਾਂ ਦੀ ਖੋਜ ਤੇ ਮੁੜਈਜਾਦ ਕਰਨ ਦੀ ਲੋੜ ਹੈ; ਜੋ ਨਾ ਕੇਵਲ ਸਰਕਾਰੀ ਏਜੰਸੀਆਂ ਹੋਣ, ਸਗੋਂ ਵਲੰਟਰੀ ਸਮਾਜਿਕ ਸੰਗਠਨ, ਗ਼ੈਰਸਰਕਾਰੀ ਸੰਗਠਨ, ਕਾਰਪੋਰੇਟਸ, ਉੱਦਮੀ, ਅਕਾਦਮੀਸ਼ੀਅਨ ਤੇ ਵਿਗਿਆਨੀ ਵੀ ਹੋਣ ਤੇ ਉਹ ਉਸਾਰੂ ਤਰੀਕੇ ਨਾਲ ਇਨ੍ਹਾਂ ਯਤਨਾਂ ਵਿੱਚ ਸਹਿਯੋਗ ਦੇਣ।

 

ਉਨ੍ਹਾਂ ਕਿਹਾ ਕਿ ਉੱਨਤ ਭਾਰਤ ਅਭਿਯਾਨਸਿੱਖਿਆ ਮੰਤਰਾਲ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਨੂੰ IIT ਦਿੱਲੀ ਵਿਖੇ ਤਿਆਰ ਤੇ ਲਾਂਚ ਕੀਤਾ ਗਿਆ, ਜਿਸ ਪਿੱਛੇ ਇੱਕ ਸਮਾਵੇਸ਼ੀ ਭਾਰਤ ਦੇ ਢਾਂਚੇ ਦੀ ਉਸਾਰੀ ਵਿੱਚ ਮਦਦ ਲਈ ਗਿਆਨਸੰਸਥਾਨਾਂ ਵਿੱਚ ਵਾਧਾ ਕਰ ਕੇ ਗ੍ਰਾਮੀਣ ਵਿਕਾਸ ਦੀਆਂ ਪ੍ਰਕਿਰਿਆਵਾਂ ਵਿੱਚ ਕਾਇਆਕਲਪ ਵਾਲੀ ਤਬਦੀਲੀ ਦੀ ਦੂਰਦ੍ਰਿਸ਼ਟੀ ਹੈ। ਉਨ੍ਹਾਂ ਇਹ ਵੀ ਕਿਹਾ,‘ਉੱਨਤ ਭਾਰਤ ਅਭਿਯਾਨ ਵਿੱਚ ਹੁਣ 45 ਖੇਤਰੀ ਤਾਲਮੇਲ ਸੰਸਥਾਨ (RCIs) ਅਤੇ 2,614 ਭਾਗੀਦਾਰ ਸੰਸਥਾਨ (PIs) ਹਨ। ਹੁਣ ਤੱਕ ਉੱਨਤ ਭਾਰਤ ਅਭਿਯਾਨ ਅਧੀਨ 13,760 ਪਿੰਡਾਂ ਨੂੰ ਅਪਣਾਇਆ ਗਿਆ ਹੈ।

 

ਡਾ. ਹਰਸ਼ ਵਰਧਨ ਨੇ ਆਪਣਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ‘IIT ਦਿੱਲੀ, VIBHA (ਵਿਭਾ) ਜਿਹੀਆਂ ਜਿਹੜੀਆਂ ਏਜੰਸੀਆਂ ਆਪਣੇ ਗਿਆਨ, ਬੁਨਿਆਦੀ ਪੱਧਰ ਉੱਤੇ ਮੌਜੂਦਗੀ ਤੇ ਤਕਨੀਕੀ ਸਮਰੱਥਾ ਲਈ ਜਾਣੀਆਂ ਜਾਂਦੀਆਂ ਹਨ; ਉਨ੍ਹਾਂ ਦਾ CSIR ਨਾਲ ਹੱਥ ਮਿਲਾਉਣਾ ਗ੍ਰਾਮੀਣ ਇਲਾਕਿਆਂ ਵਿੱਚ CSIR ਵੱਲੋਂ ਦੇਸੀ ਤਰੀਕੇ ਵਿਕਸਿਤ ਟੈਕਨੋਲੋਜੀਆਂ ਦੀ ਤਾਇਨਾਤੀ ਲਈ ਬਹੁਤ ਲਾਹੇਵੰਦ ਰਹੇਗਾ।ਉਨ੍ਹਾਂ ਨਵੀਨ ਕਿਸਮ ਦੇ ਵਿਗਿਆਨਕ ਸਮਾਧਾਨਾਂ ਤੇ ਰਵਾਇਤੀ ਗਿਆਨ ਪ੍ਰਣਾਲੀਆਂ ਵਿਚਾਲੇ ਵਧੇਰੇ ਸਹਿਕਿਰਿਆ ਦਾ ਸੱਦਾ ਦਿੱਤਾ, ਤਾਂ ਜੋ ਇਸ ਸੁਮੇਲ ਦੇ ਫਲ ਹਰੇਕ ਵਿਅਕਤੀ, ਹਰੇਕ ਪਿੰਡ ਤੱਕ ਉਨ੍ਹਾਂ ਦੇ ਜੀਵਨਾਂ ਦੀ ਬਿਹਤਰੀ ਤੇ ਦੇਸ਼ ਦੇ ਵਿਕਾਸ ਲਈ ਪੁੱਜ ਸਕਣ।

 

ਸੀਐੱਸਆਈਆਰ, ਯੂਬੀਏ, ਵਿਜਨਨ ਭਾਰਤੀ ਨੇ ਐੱਸ ਐਂਡ ਟੀ ਸੰਗਠਨਾਂ (CSIR/DST/DBT/DRDO ਆਦਿ), VIBHA (ਵਿਭਾ) ਅਤੇ ਯੂਬੀਏ ਦੀ ਸਹਿਕਿਰਿਆ ਅਧੀਨ ਗ੍ਰਾਮੀਣ ਸਮੂਹਾਂ ਵਿੱਚ ਆਜੀਵਿਕਾ ਦੇ ਚਿਰਸਥਾਈ ਮੌਕੇ ਪੈਦਾ ਕਰਨ ਲਈ ਵਿਗਿਆਨਕ ਦਖ਼ਲ ਹਿਤ ਇੱਕ ਢਾਂਚੇ ਉੱਤੇ ਸਾਂਝੇ ਤੌਰ ਉੱਤੇ ਕੰਮ ਕਰਨ ਦੀ ਯੋਜਨਾ ਉਲੀਕੀ ਹੈ। ਇਸ ਨੇ ਨੈੱਟਵਰਕ ਨੂੰ ਮਜ਼ਬੂਤ ਕਰਨ ਨਾਲ ਸ਼ੁਰੂਆਤ ਕੀਤੀ, ਜਿੱਥੇ ਖੋਜ ਤੇ ਵਿਕਾਸ ਸੰਗਠਨ ਅਤੇ ਸੰਸਥਾਨਾਂ ਨੇ ਨੋਡਲ ਏਜੰਸੀਆਂ ਦੀ ਭੂਮਿਕਾ ਨਿਭਾਉਣੀ ਹੈ ਜੋ ਦੇਸ਼ ਵਿੱਚ ਭਾਈਚਾਰਿਆਂ ਦੀਆਂ ਮਹਿਸੂਸ ਕੀਤੀਆਂ ਜਾਣ ਵਾਲੀਆਂ ਜ਼ਰੂਰਤਾਂ ਦਾ ਸਮਾਧਾਨ ਮੁਹੱਈਆ ਕਰਵਾਉਣਗੇ। ਯੂਬੀਏ ਨੋਡਲ ਸੈਂਟਰਜ਼ – RCIs ਸਮਾਧਾਨ ਸੁਵਿਧਾਕਾਰ ਹਨ ਤੇ ਉਹ ਸਮਰੱਥਾਵਾਂ ਦੀ ਉਸਾਰੀ ਕਰਨ ਵਾਲੇ ਸੰਪਰਕ ਹਨ ਅਤੇ ਸਮਾਧਾਨ ਚਾਹੁਣ ਵਾਲਿਆਂ (ਸਮਾਜ, ਕਿਸਾਨ ਆਦਿ) ਤੇ ਸਮਾਧਾਨ ਦਾ ਪਾਸਾਰ ਕਰਨ ਵਾਲਿਆਂ ਜਿਵੇਂ ਵਿਕਾਸ ਏਜੰਸੀਆਂ, ਸੰਸਥਾਨਾਂ, ਗ਼ੈਰਸਰਕਾਰੀ ਸੰਗਠਨਾਂ ਤੇ ਪੰਚਾਇਤੀ ਰਾਜ ਸੰਸਥਾਨਾਂ ਆਦਿ ਨਾਲ ਜੁੜਦੇ ਹਨ।

 

ਸੀਐੱਸਆਈਆਰ ਰਾਸ਼ਟਰੀ ਵਿਗਿਆਨ, ਟੇਕਨੋਲੋਜੀ ਤੇ ਵਿਕਾਸ ਅਧਿਐਨ ਸੰਸਥਾਨ (NISTADS), ਨਵੀਂ ਦਿੱਲੀ; ਸੀਐੱਸਆਈਆਰ ਦੀ ਹੀ ਇੱਕ ਲੈਬੋਰੇਟਰੀ ਹੈ, ਜੋ ਵਿਗਿਆਨ, ਸਮਾਜ ਤੇ ਰਾਜ ਵਿਚਾਲੇ ਅੰਤਰਕਾਰਜ ਦੇ ਵਿਭਿੰਨ ਪੱਖਾਂ ਦਾ ਅਧਿਐਨ ਕਰਨ ਲਈ ਸਮਰਪਿਤ ਹੈ ਅਤੇ ਵਿਗਿਆਨ, ਟੈਕਨੋਲੋਜੀ ਤੇ ਸਮਾਜ ਵਿਚਾਲੇ ਨਿਰੰਤਰ ਇੰਟਰਫ਼ੇਸ ਦੀ ਖੋਜ ਕਰਦੀ ਹੈ। ਇਸ ਵੇਲੇ ਅਧਿਆਪਕਵਰਗ ਵਿੱਚ ਉੱਚਯੋਗਤਾ ਪ੍ਰਾਪਤ ਮੈਂਬਰ ਹਨ ਜੋ ਵਿਭਿੰਨ ਅਕਾਦਮਿਕ ਅਨੁਸ਼ਾਸਨਾਂ ਤੋਂ ਆਏ ਹਨ। ਇਹ ਬੌਧਿਕ ਵਿਭਿੰਨਤਾ ਹੀ ਇਸ ਸੰਸਥਾਨ ਦੀ ਬੁਨਿਆਦ ਹੈ। ਇਸ ਸੰਸਥਾਨ ਦੀ ਮੁੱਖ ਸਮਰੱਥਾ ਵਿਗਿਆਨ ਤੇ ਟੈਕਨੋਲੋਜੀ ਨੀਤੀ ਖੋਜ ਵਿੱਚ ਹੈ ਜੋ ਮੁੱਖ ਤੌਰ ਉੱਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਤੇ ਸਮੱਸਿਆਵਾਂ ਦਾ ਹੱਲ ਲੱਭਦੀ ਹੈ। ਇਸ ਸੰਸਥਾਨ ਦੀ ਤਾਕਤ ਮੁੱਖ ਤੌਰ ਉੱਤੇ ਅੰਤਰਅਨੁਸ਼ਾਸਨੀ ਖੋਜ ਟੀਮਾਂ, ਅਧਿਆਪਕਵਰਗ ਵਿੱਚ ਬਹੁਅਨੁਸ਼ਾਸਨ, ਖੇਤਰੀ ਖੋਜ ਦਾ ਲੰਮੇਰਾ ਅਨੁਭਵ ਹਨ।

 

ਵਿਜਨਨ ਭਾਰਤੀ (ਵਿਭਾ – VIBHA): VIBHA ਇੱਕ ਸਵਦੇਸ਼ੀ ਭਾਵਨਾ ਵਾਲੀ ਵਿਗਿਆਨਕ ਲਹਿਰ ਹੈ, ਜਿਸ ਨੇ ਵੱਡੀ ਭੂਮਿਕਾ ਨਿਭਾਉਣੀ ਹੈ। ਸਵਦੇਸ਼ੀ ਵਿਗਿਆਨ ਲਹਿਰ ਦੀ ਸ਼ੁਰੂਆਤ ਇੰਡੀਅਨ ਇੰਸਟੀਟਿਊਟ ਆਵ੍ ਬੈਂਗਲੁਰੂ ਵਿਖੇ ਪ੍ਰੋ. ਕੇ.ਆਈ. ਵਾਸੂ ਦੇ ਮਾਰਗਦਰਸ਼ਨ ਹੇਠ ਕੁਝ ਪ੍ਰਮੁੱਖ ਵਿਗਿਆਨੀਆਂ ਵੱਲੋਂ ਕੀਤੀ ਗਈ ਸੀ। VIBHA ਦੇ ਬਾਨੀ ਸਿਧਾਂਤਾਂ ਵਿੱਚੋਂ ਇੱਕ ਹੈ ਆਧੁਨਿਕ ਵਿਗਿਆਨਾਂ ਦੀ ਸਵਦੇਸ਼ੀ ਲਹਿਰ, ਜੋ ਰਾਸ਼ਟਰੀ ਆਵਸ਼ਕਤਾਵਾਂ ਦੇ ਅਨੁਕੂਲ ਹੈ।

 

 

*****

 

ਐੱਨਬੀ/ਕੇਜੀਐੱਸ



(Release ID: 1660644) Visitor Counter : 185


Read this release in: Telugu , English , Hindi