ਬਿਜਲੀ ਮੰਤਰਾਲਾ

ਪਾਵਰਗ੍ਰਿੱਡ ਨੇ ਸਾਲ 2020-21 ਦੇ ਟੀਚਿਆਂ ਦਾ ਵਿਵਰਣ ਦਿੰਦੇ ਹੋਏ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ

ਸਹਿਮਤੀ ਪੱਤਰ ਵਿੱਚ ਵਿੱਤੀ, ਭੌਤਿਕ, ਪ੍ਰੋਜੈਕਟ ਲਾਗੂ ਕਰਨ ਜਿਹੇ ਵਿਭਿੰਨ ਮਾਪਦੰਡਾਂ ਨਾਲ ਸਬੰਧਿਤ ਟੀਚੇ ਸ਼ਾਮਲ ਹਨ

Posted On: 30 SEP 2020 6:48PM by PIB Chandigarh

ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਪਾਵਰਗ੍ਰਿੱਡ) ਨੇ  29 ਸਤੰਬਰ, 2020 ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਨਾਲ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਹਨ।

 

ਸਹਿਮਤੀ ਪੱਤਰ ਤੇ ਹਸਤਾਖਰ ਭਾਰਤ ਸਰਕਾਰ ਦੇ ਸਕੱਤਰ (ਬਿਜਲੀ) ਸ਼੍ਰੀ ਸੰਜੀਵ ਨੰਦਨ ਸਹਾਏ ਅਤੇ ਐੱਮਓਪੀ ਤੇ ਪਾਵਰਗ੍ਰਿੱਡ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਾਵਰਗ੍ਰਿੱਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕੇ. ਸ਼੍ਰੀਕਾਂਤ ਨੇ ਕੀਤੇ।


 

 

ਸਹਿਮਤੀ ਪੱਤਰ ਵਿੱਚ ਵਿੱਤ ਵਰ੍ਹੇ 2020-21 ਦੌਰਾਨ ਪਾਵਰਗ੍ਰਿੱਡ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਵਿਭਿੰਨ ਮਾਪਦੰਡਾਂ ਜਿਵੇਂ ਵਿੱਤੀ, ਭੌਤਿਕ, ਪ੍ਰੋਜੈਕਟ ਲਾਗੂ ਕਰਨ ਆਦਿ ਨਾਲ ਸਬੰਧਿਤ ਟੀਚੇ ਸ਼ਾਮਲ ਹਨ।  

 

ਪਾਵਰਗ੍ਰਿੱਡ ਵਿੱਚ ਸਾਲ 1993-94 ਦੇ ਪਹਿਲੇ ਸਹਿਮਤੀ ਪੱਤਰ ਤੇ ਹਸਤਾਖਰ ਕਰਨ ਤੋਂ ਬਾਅਦ ਦੇਸ਼ ਦੀ ਇੱਕ ਮਹਾਰਤਨ ਕੰਪਨੀ ਅਤੇ ਸੈਂਟਰਲ ਟਰਾਂਸਮਿਸ਼ਨ ਯੂਟੀਲਿਟੀ (ਸੀਟੀਯੂ) ਤਹਿਤ ਲਗਾਤਾਰ ਉੱਚ ਰੇਟਿੰਗ ਪ੍ਰਾਪਤ ਕਰ ਰਹੀ ਹੈ। 31 ਮਾਰਚ, 2020 ਤੱਕ ਕੰਪਨੀ 4,09,899 ਐੱਮਵੀਏ ਤੋਂ ਜ਼ਿਆਦਾ ਦੀ ਟਰਾਂਸਫਾਰਮੇਸ਼ਨ ਸਮਰੱਥਾ ਵਾਲੇ 248 ਈਐੱਚਵੀ ਸਬ ਸਟੇਸ਼ਨਾਂ ਦੀਆਂ 163,282 ਐੱਸਕੇਐੱਮ ਤੋਂ ਜ਼ਿਆਦਾ ਟਰਾਂਸਮਿਸ਼ਨ ਲਾਇਨਾਂ ਦੀ ਮਾਲਕੀ ਅਤੇ ਸੰਚਾਲਨ ਕਰਦੀ ਹੈ।

 

******

 

ਆਰਸੀਜੇ/ਐੱਮ


(Release ID: 1660474)
Read this release in: Telugu , English , Hindi , Manipuri