ਕਿਰਤ ਤੇ ਰੋਜ਼ਗਾਰ ਮੰਤਰਾਲਾ
ਉਦਯੋਗਿਕ ਵਰਕਰਾਂ ਲਈ ਖਪਤਕਾਰ ਮੁੱਲ ਸੂਚਕਾਂਕ (ਸੀ ਪੀ ਆਈ-ਆਈ ਡਬਲਯੂ) - ਅਗਸਤ, 2020
Posted On:
30 SEP 2020 4:36PM by PIB Chandigarh
ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨਾਲ ਜੁੜੇ ਦਫ਼ਤਰ ਲੇਬਰ ਬਿਉਰੋ, ਨੇ ਦੇਸ਼ ਦੇ 78 ਤੋਂ ਵੱਧ ਮਹਤਵਪੂਰਣ ਉਦਯੋਗਿਕ ਕੇਂਦਰਾਂ ਵਿਚ ਫੈਲੀਆਂ 289 ਮਾਰਕੀਟਾਂ ਵਿਚੋਂ ਇਕੱਤਰ ਕੀਤੀਆਂ ਚੋਣਵੀਆਂ ਵਸਤਾਂ ਦੀ ਪ੍ਰਚੂਨ ਕੀਮਤਾਂ ਦੇ ਅਧਾਰ ਤੇ, ਹਰ ਮਹੀਨੇ ਉਦਯੋਗਿਕ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੂਚਕਾਂਕ ਦਾ ਸੰਗ੍ਰਹਿ ਕਰਨਾ ਸ਼ੁਰੂ ਕਰ ਦਿੱਤਾ ਹੈ । ਇੰਡੈਕਸ 78 ਕੇਂਦਰਾਂ ਅਤੇ ਆਲ ਇੰਡੀਆ ਲਈ ਸੰਗ੍ਰਹਿ ਕੀਤਾ ਗਿਆ ਹੈ, ਅਤੇ ਆਗਾਮੀ ਮਹੀਨੇ ਦੇ ਆਖਰੀ ਕੰਮਕਾਜੀ ਦਿਨ ਤੇ ਜਾਰੀ ਕੀਤਾ ਗਿਆ ਹੈ । ਇਸ ਪ੍ਰੈਸ ਬਿਆਨ ਵਿਚ ਅਗਸਤ, 2020 ਦੇ ਮਹੀਨੇ ਦਾ ਇੰਡੈਕਸ ਜਾਰੀ ਕੀਤਾ ਜਾ ਰਿਹਾ ਹੈ ।
ਅਗਸਤ, 2020 ਲਈ ਆਲ-ਇੰਡੀਆ ਸੀਪੀਆਈ-ਆਈਡਬਲਯੂ ਵਿਚ 2 ਅੰਕਾਂ ਦਾ ਵਾਧਾ ਹੋਇਆ ਅਤੇ 338 (ਤਿੰਨ ਸੌ ਅਠੱਤੀ) 'ਤੇ ਰਿਹਾ । 1-ਮਹੀਨਾ ਪ੍ਰਤੀਸ਼ਤ ਤਬਦੀਲੀ 'ਤੇ, ਪਿਛਲੇ ਸਾਲ ਦੇ ਇਸੇ ਮਹੀਨਿਆਂ ਦੇ ਦਰਮਿਆਨ (+) 0.31 ਪ੍ਰਤੀਸ਼ਤ ਦੇ ਮੁਕਾਬਲੇ ਜੁਲਾਈ ਅਤੇ ਅਗਸਤ, 2020 ਦੇ ਦਰਮਿਆਨ (+) 0.60% ਦਾ ਵਾਧਾ ਹੋਇਆ ।
ਮੌਜੂਦਾ ਸੂਚਕਾਂਕ ਵਿਚ ਉਪੱਰ ਵੱਲ ਦਾ ਦਬਾਅ ਕੁੱਲ ਤਬਦੀਲੀ ਵਿੱਚ ਫੂਡ ਗਰੁੱਪ ਵਲੋਂ (+) 1.14 ਪ੍ਰਤੀਸ਼ਤ ਅੰਕਾਂ ਦੇ ਯੋਗਦਾਨ ਨਾਲ ਆਇਆ। ਵਸਤੂ ਦੇ ਪੱਧਰ ਤੇ, ਚਾਵਲ, ਸਰ੍ਹੋਂ ਦਾ ਤੇਲ, ਦੁੱਧ (ਮੱਝ), ਹਰੀਆਂ ਮਿਰਚਾਂ, ਕੱਦੂ, ਪਿਆਜ਼, ਬੈਂਗਣ, ਗਾਜਰ, ਫ੍ਰੈਂਚ ਬੀਨ, ਲੌਂਗ, ਹਰਾ ਧਨੀਆ ਪੱਤੇ, ਤੋਰੀ, ਪਾਲਕ, ਪਰਵਲ, ਆਲੂ, ਕੇਲਾ, ਅੰਬ (ਪੱਕਾ), ਚਾਹ ( ਰੈਡੀਮੇਡ), ਫੁੱਲ / ਫੁੱਲ ਮਾਲਾਵਾਂ, ਆਦਿ ਸੂਚਕਾਂਕ ਦੇ ਵਾਧੇ ਲਈ ਜ਼ਿੰਮੇਵਾਰ ਹਨ। ਹਾਲਾਂਕਿ, ਇਸ ਵਾਧੇ ਨੂੰ ਕਣਕ, ਕਣਕ ਦੇ ਆਟੇ, ਮੱਛੀ ਤਾਜ਼ੀ, ਬੱਕਰੀ ਦਾ ਮੀਟ, ਪੋਲਟਰੀ (ਚਿਕਨ), ਟਮਾਟਰ, ਅਮਰੂਦ, ਆਦਿ ਵੱਲੋਂ ਸੂਚਕਾਂਕ ਉੱਤੇ ਹੇਠਾਂ ਦਬਾਅ ਪਾਉਣ ਤੋਂ ਰੋਕਿਆ ਗਿਆ ।
ਸੈਂਟਰ ਪੱਧਰ 'ਤੇ, ਕੋਇਮਬਟੂਰ ਨੇ ਸਭ ਤੋਂ ਵੱਧ 9 ਅੰਕਾਂ ਦਾ ਵਾਧਾ ਦਰਜ ਕੀਤਾ, ਇਸ ਤੋਂ ਬਾਅਦ ਸਲੇਮ ਨੇ (7 ਅੰਕ) ਅਤੇ ਮਦੁਰੈ ਨੇ (6 ਅੰਕ) ਦਾ ਵਾਧਾ ਦਰਜ ਕੀਤਾ। ਹੋਰਨਾਂ ਵਿੱਚ, 3 ਕੇਂਦਰਾਂ ਵਿੱਚ 5 ਅੰਕਾਂ ਦਾ, ਹੋਰ 3 ਕੇਂਦਰਾਂ ਵਿੱਚ 4 ਅੰਕਾਂ ਦਾ, 12 ਕੇਂਦਰਾਂ ਵਿੱਚ 3 ਅੰਕਾਂ ਦਾ, 14 ਕੇਂਦਰਾਂ ਵਿੱਚ 2 ਅੰਕਾਂ ਅਤੇ 16 ਕੇਂਦਰਾਂ ਵਿੱਚ 1 ਅੰਕ ਦਾ ਵਾਧਾ ਦੇਖਿਆ ਗਿਆ। ਇਸ ਦੇ ਉਲਟ, ਲੈਬੈਕ-ਸਿਲਚਰ ਵਿਚ ਵੱਧ ਤੋਂ ਵੱਧ 4 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ । ਹੋਰਨਾਂ ਕੇਂਦਰਾਂ ਵਿੱਚੋਂ 3 ਕੇਂਦਰਾਂ ਵਿਚ 2 ਅੰਕਾਂ ਦੀ ਕਮੀ ਦੇਖੀ ਗਈ ਅਤੇ 8 ਕੇਂਦਰਾਂ ਵਿਚ 1 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਬਾਕੀ 15 ਕੇਂਦਰਾਂ ਦੇ ਸੂਚਕਾਂਕ ਸਥਿਰ ਰਹੇ ।
31 ਕੇਂਦਰਾਂ ਦੇ ਸੂਚਕਾਂਕ ਆਲ-ਇੰਡੀਆ ਇੰਡੈਕਸ ਤੋਂ ਉੱਪਰ ਹਨ ਅਤੇ 47 ਕੇਂਦਰਾਂ ਦੇ ਸੂਚਕਾਂਕ ਰਾਸ਼ਟਰੀ ਔਸਤ ਤੋਂ ਹੇਠਾਂ ਹਨ ।
ਸਾਲ-ਦਰ-ਸਾਲ ਮਹਿੰਗਾਈ ਦਰ ਅਗਸਤ 2020 ਵਿਚ 5.63 ਪ੍ਰਤੀਸ਼ਤ ਸੀ, ਜੋ ਪਿਛਲੇ ਮਹੀਨੇ 5.33 ਪ੍ਰਤੀਸ਼ਤ ਸੀ ਅਤੇ ਪਿਛਲੇ ਸਾਲ ਦੇ ਇਸੇ ਮਹੀਨੇ ਵਿਚ 6.31 ਪ੍ਰਤੀਸ਼ਤ ਸੀ । ਇਸੇ ਤਰ੍ਹਾਂ ਖੁਰਾਕੀ ਮਹਿੰਗਾਈ ਦਰ ਪਿਛਲੇ ਮਹੀਨੇ ਦੇ 6.38 ਪ੍ਰਤੀਸ਼ਤ ਦੇ ਮੁਕਾਬਲੇ 6.67 ਪ੍ਰਤੀਸ਼ਤ ਅਤੇ ਇਕ ਸਾਲ ਪਹਿਲਾਂ ਇਸ ਮਹੀਨੇ ਵਿਚ 5.10 ਪ੍ਰਤੀਸ਼ਤ ਸੀ।
Y-o-Y Inflation based on CPI-IW (Food and General Indices)
All-India Group-wise CPI-IW for July and August, 2020
Sr. No.
|
Groups
|
August, 2019
|
July, 2020
|
August, 2020
|
I
|
Food Group
|
330
|
350
|
352
|
II
|
Pan, Supari, Tobacco & Intoxicants
|
391
|
406
|
408
|
III
|
Fuel & Light
|
282
|
299
|
299
|
IV
|
Housing
|
434
|
465
|
465
|
V
|
Clothing, Bedding & Footwear
|
226
|
229
|
230
|
VI
|
Miscellaneous Group
|
254
|
260
|
260
|
|
General Index
|
320
|
336
|
338
|
CPI-IW: Food and General Indices
ਤਾਜ਼ਾ ਸੂਚਕਾਂਕ ਬਾਰੇ ਬੋਲਦਿਆਂ, ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ, ਸੀ ਪੀ ਆਈ-ਆਈ ਡਬਲਯੂ ਵਿੱਚ ਵਾਧਾ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੋਂ ਇਲਾਵਾ ਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਉਦਯੋਗਿਕ ਕਾਮਿਆਂ ਦੀ ਉਜ਼ਰਤ/ ਤਨਖਾਹਾਂ 'ਤੇ ਸਕਾਰਾਤਮਕ ਪ੍ਰਭਾਵ ਪਾਏਗਾ । ਉਨ੍ਹਾਂ ਕਿਹਾ ਕਿ ਸਾਲਾਨਾ ਮਹਿੰਗਾਈ ਦਰ ਵਿਚ ਵਾਧਾ ਮੁੱਖ ਤੌਰ 'ਤੇ ਚੌਲਾਂ, ਆਲੂ, ਬੈਂਗਣ, ਪਿਆਜ਼ ਆਦਿ ਵਰਗੀਆਂ ਚੀਜਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਹੋਇਆ ਹੈ ।
ਲੇਬਰ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀ ਪੀ ਐਸ ਨੇਗੀ ਨੇ ਸੂਚਕਾਂਕ ਜਾਰੀ ਕਰਦਿਆਂ ਕਿਹਾ ਕਿ ਅਗਸਤ, 2020 ਦਾ ਆਲ-ਇੰਡੀਆ ਇੰਡੈਕਸ ਪਿਛਲੇ ਮਹੀਨੇ ਦੇ ਮੁਕਾਬਲੇ ਦੋ (02) ਅੰਕਾਂ ਦੇ ਵਾਧੇ ਨਾਲ 338 'ਤੇ ਰਿਹਾ । ਸਾਲਾਨਾ ਮੁਦਰਾ ਪਸਾਰ ਦੀ ਦਰ ਵੀ ਪਿਛਲੇ ਮਹੀਨੇ ਦੇ 5.33 ਪ੍ਰਤੀਸ਼ਤ ਤੋਂ ਵਧ ਕੇ 5.63 ਪ੍ਰਤੀਸ਼ਤ ਹੋ ਗਈ ਸੀ, ਪਰੰਤੂ ਇੱਕ ਸਾਲ ਪਹਿਲਾਂ ਇਸੇ ਹੀ ਮਹੀਨੇ ਦੀ 6.31 ਪ੍ਰਤੀਸ਼ਤ ਦੇ ਮੁਕਾਬਲੇ ਵਿੱਚ ਇਹ ਮਾਮੂਲੀ ਵਾਧਾ ਹੈ ।
ਉਨ੍ਹਾਂ ਕਿਹਾ ਕਿ ਲੇਬਰ ਬਿਊਰੋ ਹਰ ਮਹੀਨੇ ਸੀਪੀਆਈ-ਆਈਡਬਲਯੂ ਸੰਗ੍ਰਹਿ ਕਰਦਾ ਤੇ ਜਾਰੀ ਕਰਦਾ ਹੈ। ਇਹ ਸੂਚਕਾਂਕ ਮੁੱਖ ਤੌਰ ਤੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਜਨਤੱਕ ਖੇਤਰ ਦੇ ਅਦਾਰਿਆਂ, ਬੈਂਕਾਂ ਅਤੇ ਬੀਮਾ ਕੰਪਨੀਆਂ ਦੇ ਕਰਮਚਾਰੀਆਂ ਸਮੇਤ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਅਦਾ ਕੀਤੇ ਜਾਣ ਵਾਲੇ ਮਹਿੰਗਾਈ ਭੱਤੇ ਨੂੰ ਮਾਪਣ ਲਈ ਇਸਤੇਮਾਲ ਕੀਤਾ ਜਾਂਦਾ ਹੈ ।
www.labourbureaunew.gov.in.
----------------------------------------
ਆਰ ਸੀ ਜੇ / ਆਰ ਐਨ ਐਮ / ਆਈ ਏ
(Release ID: 1660464)
Visitor Counter : 209