ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ ਸਾਲ 2020-21 ਦੇ ਟੀਚਿਆਂ ਦੇ ਵੇਰਵੇ (ਡੀਟੇਲਿੰਗ) ਸਬੰਧੀ ਬਿਜਲੀ ਮੰਤਰਾਲੇ ਨਾਲ ਸਹਿਮਤੀ ਪੱਤਰ'ਤੇ ਹਸਤਾਖਰ ਕੀਤੇ
ਉਤਪਾਦਨ ਦਾ ਟੀਚਾ ਸ਼ਾਨਦਾਰ ਰੇਟਿੰਗ ਦੇ ਤਹਿਤ 27500 ਐੱਮਯੂ ਨਿਰਧਾਰਿਤ ਕੀਤਾ ਗਿਆ ਹੈ ਜਦਕਿ ਪਿਛਲੇ ਸਾਲ ਟੀਚਾ 26000 ਐੱਮਯੂ ਸੀ
ਕੈਪੇਕਸ ਟੀਚੇ, ਵਪਾਰ ਪ੍ਰਾਪਤੀਆਂ ਨਾਲ ਸਬੰਧਿਤ ਟੀਚੇ ਵੀ ਅੱਜ ਦਸਤਖਤ ਕੀਤੇ ਸਮਝੌਤੇ ਦਾ ਹਿੱਸਾ ਹਨ
ਸਹਿਮਤੀ ਪੱਤਰ ਵਿੱਚ ਚਮੇਰਾ -2 ਪਾਵਰ ਸਟੇਸ਼ਨ ਦੇ ਯੂਨਿਟ ਨੰਬਰ 1 ਅਤੇ ਯੂਨਿਟ ਨੰਬਰ 2 ਦੀ ਬਹਾਲੀ ਦੇ ਸਬੰਧ ਵਿੱਚ ਮੀਲ ਪੱਥਰ ਅਤੇ ਸੰਪਤੀ ਮੁਦਰੀਕਰਨ ਮਾਪਦੰਡ ਵੀ ਸ਼ਾਮਲ ਹਨ
Posted On:
29 SEP 2020 7:08PM by PIB Chandigarh
ਭਾਰਤ ਦੀ ਪ੍ਰਮੁੱਖ ਪਣ ਬਿਜਲੀ ਸੁਵਿਧਾ ਅਤੇ ਭਾਰਤ ਸਰਕਾਰ ਦੀ ਇੱਕ ਅਨੁਸੂਚਿਤ ‘ਏ’ ਮਿੰਨੀ ਰਤਨ ਐਂਟਰਪ੍ਰਾਈਜ਼, ਐੱਨਐੱਚਪੀਸੀ ਲਿਮਿਟਿਡ ਨੇ, ਸਾਲ 2020-21 ਲਈ 29.09.2020 ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਸਹਿਮਤੀ ਪੱਤਰ‘ਤੇ ਸ਼੍ਰੀ ਸੰਜੀਵ ਨੰਦਨ ਸਹਾਏ, ਸੱਕਤਰ, ਬਿਜਲੀ ਮੰਤਰਾਲੇ, ਭਾਰਤ ਸਰਕਾਰ ਅਤੇ ਸ਼੍ਰੀ ਏ.ਕੇ.ਸਿੰਘ, ਸੀਐੱਮਡੀ, ਐੱਨਐੱਚਪੀਸੀ ਨੇ ਬਿਜਲੀ ਮੰਤਰਾਲੇ ਅਤੇ ਐੱਨਐੱਚਪੀਸੀ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ।
ਸ਼੍ਰੀ ਸੰਜੀਵ ਨੰਦਨ ਸਹਾਏ, ਸਕੱਤਰ (ਬਿਜਲੀ), ਭਾਰਤ ਸਰਕਾਰ ਅਤੇ ਸ਼੍ਰੀ ਏ.ਕੇ. ਸਿੰਘ, ਸੀਐੱਮਡੀ, ਐੱਨਐੱਚਪੀਸੀ ਨੇ, ਨਵੀਂ ਦਿੱਲੀ ਵਿਖੇ ਸਾਲ 2020-21 ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ, ਅਤੇ ਐੱਨਐੱਚਪੀਸੀ ਦੇ ਵਿਚਕਾਰ ਸਹਿਮਤੀ ਪੱਤਰ‘ਤੇ ਦਸਤਖਤ ਕੀਤੇ। ਸ਼੍ਰੀ ਤਨਮਯ ਕੁਮਾਰ, ਸੰਯੁਕਤ ਸਕੱਤਰ (ਹਾਈਡ੍ਰੋ), ਬਿਜਲੀ ਮੰਤਰਾਲੇ, ਸ਼੍ਰੀ ਵਾਈ.ਕੇ. ਚੌਬੇ, ਡਾਇਰੈਕਟਰ (ਟੈਕਨੀਕਲ), ਐੱਨਐੱਚਪੀਸੀ ਅਤੇ ਸ਼੍ਰੀ ਹਰੀਸ਼ ਕੁਮਾਰ, ਕਾਰਜਕਾਰੀ ਡਾਇਰੈਕਟਰ, ਐੱਨਐੱਚਪੀਸੀ ਵੀ ਇਸ ਮੌਕੇ ‘ਤੇ ਹਾਜ਼ਰ ਸਨ।
ਐੱਨਐੱਚਪੀਸੀ ਲਈ ਦਸਤਖਤ ਕੀਤੇ ਸਮਝੌਤੇ ਵਿਚ, ਸ਼ਾਨਦਾਰ ਰੇਟਿੰਗ ਦੇ ਚਲਦੇ ਉਤਪਾਦਨ ਦਾ ਟੀਚਾ ਪਿਛਲੇ ਸਾਲ ਦੇ 26000 ਐੱਮਯੂ ਦੇ ਟੀਚੇ ਦੇ ਮੁਕਾਬਲੇ ਹੁਣ 27500 ਐੱਮਯੂ ਨਿਰਧਾਰਿਤ ਕੀਤਾ ਗਿਆ ਹੈ। ਔਪਰੇਸ਼ਨਜ਼ (ਨੈੱਟ) ਤੋਂ 8900 ਕਰੋੜ ਰੁਪਏ ਆਮਦਨ ਹੋਣ ਦਾ ਸ਼ਾਨਦਾਰ ਟੀਚਾ ਰੱਖਿਆ ਗਿਆ ਹੈ। ਔਪਰੇਸ਼ਨਜ਼ (ਨੈੱਟ) ਤੋਂ ਹੋਣ ਵਾਲੀ ਆਮਦਨ ‘ਤੇ ਔਪਰੇਟਿੰਗ ਮੁਨਾਫਾ ਪ੍ਰਤੀਸ਼ਤ ਦੇ ਤੌਰ ‘ਤੇ 38.00 ਪ੍ਰਤੀਸ਼ਤ ਅਤੇ ਪੀਏਟੀ / ਔਸਤ ਨੈੱਟਵਰਥ ਨੂੰ 10.50 ਪ੍ਰਤੀਸ਼ਤ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ, ਬਜਟ ਦੀ ਸਰਬੋਤਮ ਵਰਤੋਂ ਨੂੰ ਸੁਨਿਸ਼ਚਿਤ ਕਰਨ ਲਈ ਕੈਪੈਕਸ ਦਾ ਟੀਚਾ, ਵਪਾਰ ਪ੍ਰਾਪਤੀਆਂ ਸਬੰਧੀ ਟੀਚਿਆਂ, ਕੰਪਨੀ ਵਿਰੁੱਧ ਪਿਛਲੇ ਸਾਲ ਸਮੁੱਚੇ ਅਧਾਰ 'ਤੇ ਕਰਜ਼ੇ ਵਜੋਂ ਸਵੀਕਾਰ ਨਹੀਂ ਕੀਤੇ ਗਏ ਦਾਅਵਿਆਂ ਵਿੱਚ ਕਮੀ, ਅਤੇ ਮਾਲ ਅਤੇ ਸੇਵਾਵਾਂ ਦੀ ਕੁੱਲ ਖਰੀਦ ਦੇ ਮੁਕਾਬਲੇ ਜੈੱਮ ਪੋਰਟਲ ਦੁਆਰਾ ਮਾਲ ਅਤੇ ਸੇਵਾਵਾਂ ਦੀ ਖਰੀਦ ਦਾ ਪ੍ਰਤੀਸ਼ਤ ਆਦਿ ਸਮਝੌਤੇ ਵਿਚ ਸ਼ਾਮਲ ਕੀਤੇ ਗਏ ਹਨ।
ਇਸ ਤੋਂ ਇਲਾਵਾ, ਚਮੇਰਾ -2 ਪਾਵਰ ਸਟੇਸ਼ਨ ਦੇ ਯੂਨਿਟ ਨੰਬਰ 1 ਅਤੇ ਯੂਨਿਟ ਨੰਬਰ 2 ਦੀ ਦੁਬਾਰਾ ਸਥਾਪਨਾ ਅਤੇ ਸੰਪਤੀ ਮੁਦਰੀਕਰਨ ਮਾਪਦੰਡਾਂ ਨੂੰ ਵੀ ਸਹਿਮਤੀ ਪੱਤਰ ਵਿੱਚ ਸ਼ਾਮਲ ਕੀਤਾ ਗਿਆ ਹੈ।
********
ਆਰਸੀਜੇ / ਐੱਮ
(Release ID: 1660189)
Visitor Counter : 117