ਪ੍ਰਧਾਨ ਮੰਤਰੀ ਦਫਤਰ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ਼੍ਰੈਡਰਿਕਸਨ ਦਰਮਿਆਨ ਵਰਚੁਅਲ ਸਿਖ਼ਰ–ਸੰਮੇਲਨ

Posted On: 27 SEP 2020 10:19PM by PIB Chandigarh

1.        ਭਾਰਤ ਦੀ ਮੇਜ਼ਬਾਨੀ ਹੇਠ ਇੱਕ ਵਰਚੁਅਲ ਦੁਵੱਲਾ ਸਿਖ਼ਰਸੰਮੇਲਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਮੈਟੇ ਫ਼੍ਰੈਡਰਿਕਸਨ ਦਰਮਿਆਨ 28 ਸਤੰਬਰ, 2020 ਨੂੰ ਹੋ ਰਿਹਾ ਹੈ।

 

2.        ਭਾਰਤਡੈਨਮਾਰਕ ਦੁਵੱਲੇ ਸਬੰਧਾਂ ਦੇ ਚਲਦਿਆਂ ਉੱਚਪੱਧਰ ਦੇ ਨਿਯਮਿਤ ਅਦਾਨਪ੍ਰਦਾਨ ਹੁੰਦੇ ਰਹਿੰਦੇ ਹਨ ਅਤੇ ਉਹ ਇਤਿਹਾਸਿਕ ਸਬੰਧਾਂ, ਸਾਂਝੀਆਂ ਲੋਕਤੰਤਰੀ ਪਰੰਪਰਾਵਾਂ ਤੇ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਦੀ ਸਾਂਝੀ ਇੱਛਾ ਉੱਤੇ ਅਧਾਰਿਤ ਹੈ।

 

3.        ਭਾਰਤ ਅਤੇ ਡੈਨਮਾਰਕ ਦਰਮਿਆਨ ਵਸਤਾਂ ਤੇ ਸੇਵਾਵਾਂ ਦੇ ਦੁਵੱਲੇ ਵਪਾਰ ਵਿੱਚ 30.49% ਦਾ ਵਾਧਾ ਹੋ ਗਿਆ ਹੈ ਕਿਉਂਕਿ ਸਾਲ 2016 ’ਚ ਜਿਹੜਾ ਦੁਵੱਲਾ ਕਾਰੋਬਾਰ 2.82 ਅਰਬ ਅਮਰੀਕੀ ਡਾਲਰ ਦਾ ਸੀ, ਉਹ 2019 ’ਚ ਵਧ ਕੇ 3.68 ਅਰਬ ਅਮਰੀਕੀ ਡਾਲਰ ਦਾ ਹੋ ਗਿਆ ਸੀ। ਲਗਭਗ 200 ਡੈਨਿਸ਼ ਕੰਪਨੀਆਂ ਨੇ ਮੇਕ ਇਨ ਇੰਡੀਆਯੋਜਨਾ ਅਧੀਨ ਭਾਰਤ ਦੇ ਜਹਾਜ਼ਰਾਨੀ, ਅਖੁੱਟ ਊਰਜਾ, ਵਾਤਾਵਰਣ, ਖੇਤੀਬਾੜੀ, ਫ਼ੂਡ ਪ੍ਰੋਸੈੱਸਿੰਗ, ਸਮਾਰਟ ਸ਼ਹਿਰੀ ਵਿਕਾਸ ਜਿਹੇ ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਲਗਭਗ 25 ਭਾਰਤੀ ਕੰਪਨੀਆਂ ਡੈਨਮਾਰਕ ਚ ਸੂਚਨਾ ਟੈਕਨੋਲੋਜੀ (ਆਈਟੀ – IT) ਖੇਤਰ ਵਿੱਚ ਮੌਜੂਦ ਹਨ।

 

4.        ਇਸ ਮੌਕੇ ਭਾਰਤ ਤੇ ਡੈਨਮਾਰਕ ਵਿਚਾਲੇ ਬੌਧਿਕ ਸੰਪਤੀ ਸਹਿਯੋਗ ਦੇ ਖੇਤਰ ਵਿੱਚ ਇੱਕ ਸਹਿਮਤੀਪੱਤਰ ਉੱਤੇ ਹਸਤਾਖਰ ਕੀਤੇ ਜਾ ਰਹੇ ਹਨ। ਇੱਕ ਹੋਰ ਵੱਡੀ ਪ੍ਰਾਪਤੀ ਇਹ ਹੋਵੇਗੀ ਕਿ ਡੈਨਮਾਰਕ ਹੁਣ ਅੰਤਰਰਾਸ਼ਟਰੀ ਸੌਰ ਗੱਠਜੋੜ’ (ISA) ਵਿੱਚ ਸ਼ਾਮਲ ਹੋਵੇਗਾ।

 

5.        ਇਸ ਵਰਚੁਅਲ ਦੁਵੱਲੇ ਸਿਖ਼ਰਸੰਮੇਲਨ ਨਾਲ ਦੋਵੇਂ ਆਗੂਆਂ ਨੂੰ ਦੋਵੇਂ ਦੇਸ਼ਾਂ ਵਿਚਾਲੇ ਸਮੇਂ ਨਾਲ ਪਰਖੀ ਦੋਸਤੀ ਦੇ ਸੰਦਰਭ ਵਿੱਚ ਦੁਵੱਲੇ ਸਬੰਧਾਂ ਦੇ ਵਿਆਪਕ ਢਾਂਚੇ ਦੀ ਵਿਆਪਕ ਸਮੀਖਿਆ ਕਰਨ ਦਾ ਮੌਕਾ ਮਿਲੇਗਾ ਅਤੇ ਪਰਸਪਰ ਦਿਲਚਸਪੀ ਵਾਲੇ ਮੁੱਖ ਮੁੱਦਿਆਂ ਉੱਤੇ ਹੋਰ ਵੀ ਡੂੰਘੇ ਤਾਲਮੇਲ ਵਾਲੀ ਮਜ਼ਬੂਤ ਭਾਈਵਾਲੀ ਲਈ ਇੱਕ ਵਿਆਪਕ ਰਾਜਨੀਤਕ ਦਿਸ਼ਾ ਮਿਲੇਗੀ।

 

****

 

ਵੀਆਰਆਰਕੇ/ਕੇਪੀ


(Release ID: 1659667) Visitor Counter : 153