ਰੇਲ ਮੰਤਰਾਲਾ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ ਭਾਰਤੀ ਰੇਲਵੇ ਦੁਆਰਾ ਇੱਕ ਮਿਲੀਅਨ ਤੋਂ ਵੱਧ ਰੋਜਗਾਰ ਮਾਨਵ ਦਿਵਸਾਂ ਦੀ ਸਿਰਜਣਾ ਕੀਤੀ ਗਈ

ਕਾਰਜ ਦੇ ਇਨ੍ਹਾਂ ਮਾਨਵ ਦਿਵਸਾਂ ਦੀ ਸਿਰਜਣਾ ਛੇ ਰਾਜਾਂ ਮਤਲਬ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ


ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੇ ਲਈ ਠੇਕੇਦਾਰਾਂ ਨੂੰ 25 ਸਤੰਬਰ, 2020 ਤੱਕ 2190.7 ਕਰੋੜ ਰੁਪਏ ਦੀ ਅਦਾਇਗੀ ਜਾਰੀ ਕੀਤੀ ਜਾ ਚੁੱਕੀ ਹੈ


ਗ਼ਰੀਬ ਕਲਿਆਣ ਰੋਜਗਾਰ ਅਭਿਯਾਨ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ


ਇਨ੍ਹਾਂ ਰਾਜਾਂ ਵਿੱਚ 164 ਰੇਲਵੇ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ

Posted On: 27 SEP 2020 3:08PM by PIB Chandigarh

ਭਾਰਤੀ ਰੇਲਵੇ ਨੇ 6 ਰਾਜਾਂ ਮਤਲਬ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ 25 ਸਤੰਬਰ, 2020 ਤੱਕ 10,66,246ਕਾਰਜ ਮਾਨਵ ਦਿਵਸਾਂ ਦੀ ਸਿਰਜਣਾ ਕੀਤੀ ਹੈ।

 

ਕੇਂਦਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਇਨ੍ਹਾਂ ਪ੍ਰੋਜੈਕਟਾਂ ਵਿੱਚ ਕੀਤੀ ਗਈ ਪ੍ਰਗਤੀ ਅਤੇ ਇਸ ਸਕੀਮ ਦੇ ਤਹਿਤ ਇਨ੍ਹਾਂ ਰਾਜਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਲਈ ਕੰਮ ਅਵਸਰਾਂ ਦੀ ਸਿਰਜਣਾ ਦੀ ਕਰੀਬੀ ਰੂਪ ਨਾਲ ਨਿਗਰਾਨੀ ਕਰ ਰਹੇ ਹਨਇਨ੍ਹਾਂ ਰਾਜਾਂ ਵਿੱਚ 164 ਰੇਲਵੇ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ

 

25 ਸਤੰਬਰ, 2020 ਤੱਕ ਇਸ ਅਭਿਯਾਨ ਵਿੱਚ 12,276 ਮਜ਼ਦੂਰਾਂ ਨੂੰ ਸ਼ਾਮਲ ਕੀਤਾ ਜਾ ਚੁੱਕਾ ਹੈ ਅਤੇ ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੇ ਲਈ ਠੇਕੇਦਾਰਾਂ ਨੂੰ 2190.7 ਕਰੋੜ ਰੁਪਏ ਦੀ ਅਦਾਇਗੀ ਜਾਰੀ ਕਰ ਦਿੱਤੀ ਗਈ ਹੈ।

 

ਰੇਲਵੇ ਨੇ ਹਰੇਕ ਜ਼ਿਲ੍ਹੇ ਵਿੱਚ ਅਤੇ ਰਾਜਾਂ ਵਿੱਚ ਵੀ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ ਜਿਸ ਨਾਲ ਕਿ ਰਾਜ ਸਰਕਾਰ ਦੇ ਨਾਲ ਇੱਕ ਨੇੜਤਾ ਦਾ ਤਾਲਮੇਲ ਸਥਾਪਿਤ ਕੀਤਾ ਜਾ ਸਕੇ

 

ਰੇਲਵੇ ਨੇ ਉਨ੍ਹਾਂ ਰੇਲ ਕੰਮਾਂ ਦੀ ਪਹਿਚਾਣ ਕੀਤੀ ਹੈ ਜਿੰਨ੍ਹਾਂ ਨੂੰ ਇਸ ਯੋਜਨਾ ਦੇ ਤਹਿਤ ਲਾਗੂ ਕੀਤਾ ਜਾ ਰਿਹਾ ਹੈਇਹ ਕੰਮ (i) ਲੇਵਲ ਕ੍ਰੌਸਿੰਗ ਦੇ ਲਈ ਸੰਪਰਕ ਸਦਕਾਂ ਦੇ ਨਿਰਮਾਣ ਅਤੇ ਰੱਖ-ਰਖਾਵ, (ii) ਪਟੜੀ ਦੇ ਕਿਨਾਰੇ ਸਿਲਟੇਡ ਜਲ ਮਾਰਗਾਂ, ਟ੍ਰੇਂਚ ਅਤੇ ਡਰੇਨ ਦਾ ਨਿਰਮਾਣ ਅਤੇ ਸਫਾਈ, (iii) ਰੇਲਵੇ ਸਟੇਸ਼ਨਾਂ ਤੱਕ ਸੰਪਰਕ ਸਦਕਾਂ ਦੇ ਨਿਰਮਾਣ ਅਤੇ ਰੱਖ-ਰਖਾਵ, (iv) ਮੌਜੂਦਾ ਰੇਲਵੇ ਪਟੜੀਆਂ / ਕਟਿੰਗਜ਼ ਦੀ ਮੁਰੰਮਤ ਅਤੇ ਚੌੜਾ ਕਰਨਾ, (v) ਰੇਲਵੇ ਦੀ ਜ਼ਮੀਨ ਦੀ ਅੰਤਮ ਚਾਰਦੀਵਾਰੀ ਤੇ ਰੁੱਖ ਲਗਾਉਣਾ ਅਤੇ (vi) ਮੌਜੂਦਾ ਰੇਲ ਬੰਨ੍ਹਾਂ / ਕਟਿੰਗਜ਼ / ਪੁਲ਼ਾਂ ਦੀ ਸੁਰੱਖਿਆ ਕੰਮਾਂ ਨਾਲ ਸਬੰਧਿਤ ਹੈ।

 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਜੂਨ, 2020 ਨੂੰ ਵਿਨਾਸ਼ਕਾਰੀ ਕੋਵਿਡ-19 ਦੁਆਰਾ ਵੱਡੀ ਸੰਖਿਆ ਵਿੱਚ ਪ੍ਰਭਾਵਤ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਨੂੰ ਦੇਖਦੇ ਹੋਏ ਉਨ੍ਹਾਂ ਖੇਤਰਾਂ/ ਪਿੰਡਾਂ ਵਿੱਚ ਸਸ਼ਕਤ ਬਣਾਉਣ ਅਤੇ ਆਜੀਵਿਕਾ ਮੌਕੇ ਪ੍ਰਦਾਨ ਕਰਨ ਦੇ ਲਈ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਨਾਮਕ ਇੱਕ ਵਿਆਪਕ ਰੋਜ਼ਗਾਰ ਅਤੇ ਗ੍ਰਾਮੀਣ ਜਨਤਕ ਕਾਰਜ ਅਭਿਯਾਨ ਸ਼ੁਰੂ ਕੀਤਾ ਸੀ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ ਟਿਕਾਊ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਲਈ 50,000 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ।

 

125 ਦਿਨਾਂ ਦਾ ਇਹ ਅਭਿਯਾਨ ਮਿਸ਼ਨ ਮੋਡ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ 116 ਜ਼ਿਲ੍ਹਿਆਂ ਵਿੱਚ ਕਾਰਜ/ਗਤੀਵਿਧੀਆਂ ਦੇ 25 ਵਰਗਾਂ ਦਾ ਕੇਂਦ੍ਰਿਤ ਲਾਗੂ ਕਰਨਾ ਸ਼ਾਮਲ ਹੈਇਨ੍ਹਾਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ 6 ਰਾਜਾਂ ਅਰਥਾਤ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਓਡੀਸ਼ਾ ਨਾਲ ਸਬੰਧਿਤ ਹੈ ਜਿੱਥੇ ਵਾਪਸ ਮੁੜਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਸੰਖਿਆ ਹੈਇਸ ਅਭਿਯਾਨ ਦੇ ਤਹਿਤ ਸ਼ੁਰੂ ਕੀਤੇ ਗਏ ਜਨਤਕ ਕੰਮਾਂ ਦੇ ਲਈ 50,000 ਕਰੋੜ ਰੁਪਏ ਦਾ ਰਿਸੋਰਸ ਇਨਵੈਲਪ (ਖ਼ਰਚ ਦੀ ਵੱਧ ਤੋਂ ਵੱਧ ਸੀਮਾ) ਹੋਵੇਗੀ।

 

ਇਹ ਅਭਿਯਾਨ12 ਵੱਖ-ਵੱਖ ਮੰਤਰਾਲਿਆਂ / ਵਿਭਾਗਾਂ ਵਿਚਕਾਰ ਮਤਲਬ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ, ਰੋਡ ਟਰਾਂਸਪੋਟ ਅਤੇ ਰਾਜਮਾਰਗਾਂ, ਖਾਣਾਂ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ, ਵਾਤਾਵਰਣ, ਰੇਲਵੇ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਨਵੀਂ ਅਤੇ ਅਖੁੱਟ ਊਰਜਾ, ਸਰਹੱਦੀ ਸੜਕਾਂ, ਦੂਰ ਸੰਚਾਰ ਅਤੇ ਖੇਤੀਬਾੜੀ ਦੇ ਵਿੱਚ 25ਜਨਤਕ ਬੁਨਿਆਦੀ ਢਾਂਚੇ ਦੇ ਕਾਰਜਾਂ ਅਤੇ ਆਜੀਵਿਕਾ ਅਵਸਰਾਂ ਨੂੰ ਵਧਾਉਣ ਨਾਲ ਸਬੰਧਿਤ ਕਾਰਜਾਂ ਦੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਲਈ ਇੱਕ ਕੇਂਦਰਮੁਖੀ ਯਤਨ ਹੈ

 

******

 

 

ਡੀਜੇਐੱਨ / ਐੱਮਕੇਵੀ


(Release ID: 1659632) Visitor Counter : 133


Read this release in: Marathi , Bengali , Malayalam