ਉਪ ਰਾਸ਼ਟਰਪਤੀ ਸਕੱਤਰੇਤ

ਮਹਾਮਾਰੀ ਕਾਰਨ ਪੈਣ ਵਾਲੇ ਵਿਘਨ ਨੂੰ ਸਾਡੀ ਸਿਹਤ ਦੇ ਖੇਤਰ ਵਿੱਚ ਮੌਲਿਕ ਸੁਧਾਰ ਦੇ ਅਵਸਰ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ: ਉਪ ਰਾਸ਼ਟਰਪਤੀ

ਨਿਜੀ ਖੇਤਰ ਨੂੰ ਆਖਰੀ ਨਾਗਰਿਕ ਤੱਕ ਗੁਣਵੱਤਾਪੂਰਨ ਸਿਹਤ ਸੇਵਾ ਦੇਣ ਦੀ ਆਪਣੀ ਖੋਜ ਵਿੱਚ ਸਰਕਾਰ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ: ਉਪ ਰਾਸ਼ਟਰਪਤੀ


ਸਿਹਤ ਸੰਭਾਲ਼ ਖੇਤਰ ਵਿੱਚ ਸ਼ਹਿਰੀ-ਗ੍ਰਾਮੀਣ ਵੰਡ ਨੂੰ ਦੂਰ ਕਰਨ ਦਾ ਸੱਦਾ


ਭਾਰਤ ਵਿੱਚ ਮੁੱਢਲੀ ਸਿਹਤ ਸੰਭਾਲ਼ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਸੱਦਾ


ਵਿਦੇਸ਼ ਵਿੱਚ ਕੰਮ ਕਰ ਰਹੇ ਭਾਰਤੀ ਡਾਕਟਰਾਂ ਨੂੰ ਤਕਨੀਕ ਅਤੇ ਹੁਨਰਮੰਦ ਭਾਰਤ ਵਿੱਚ ਟਰਾਂਸਫਰ ਕਰਨ ਦੀ ਸੁਵਿਧਾ ਦਿੰਦਾ ਹੈ


ਭਾਰਤ ਵਿੱਚ ਵਿਸ਼ਵ ਦਾ ਪਸੰਦੀਦਾ ਸਿਹਤ ਸੈਰ-ਸਪਾਟਾ ਸਥਾਨ ਬਣਨ ਦੀ ਸਮਰੱਥਾ : ਉੱਪ ਰਾਸ਼ਟਰਪਤੀ


ਗ਼ੈਰ ਸੰਚਾਰੀ ਰੋਗਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਸੱਦਾ

Posted On: 26 SEP 2020 7:30PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਮਹਾਮਾਰੀ ਕਾਰਨ ਹੋਣ ਵਾਲੇ ਵਿਘਨ ਨੂੰ ਡਿਜੀਟਲ ਟੈਕਨੋਲੋਜੀ ਅਤੇ ਮਸਨੂਈ ਬੌਧਿਕਤਾ ਨਾਲ ਸੰਚਾਲਿਤ ਸਾਧਨਾਂ ਦੀ ਸ਼ਕਤੀ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਕੇ ਸਾਡੇ ਸਿਹਤ ਖੇਤਰ ਵਿੱਚ ਮੌਲਿਕ ਸੁਧਾਰ ਦੇ ਮੌਕੇ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

 

ਉਹ ਅੱਜ ਵੀਡਿਓ ਕਾਨਫਰੰਸਿੰਗ ਜ਼ਰੀਏ ਅਮੈਰੀਕਨ ਐਸੋਸੀਏਸ਼ਨ ਆਵ੍ ਫਿਜਿਸ਼ਿਅਨ ਆਵ੍ ਇੰਡੀਅਨ ਓਰੀਜਨ (ਏਏਪੀਆਈ) ਦੇ 38ਵੇਂ ਸਲਾਨਾ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

 

ਸਿਹਤ ਰਿਕਾਰਡ ਦੇ ਡਿਜੀਟਲੀਕਰਨ ਅਤੇ ਦੇਸ਼ ਭਰ ਵਿੱਚ ਵਿਆਪਕ ਸਿਹਤ ਸਬੰਧੀ ਡੇਟਾ ਦੇ ਸੰਗ੍ਰਹਿ ਦੀ ਸੁਵਿਧਾ ਲਈ ਇੱਕ ਰਾਸ਼ਟਰੀ ਮੰਚ ਦੇ ਨਿਰਮਾਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਯਕੀਨੀ ਕਰੇਗਾ ਕਿ ਸਿਹਤ ਖੇਤਰ ਵਿੱਚ ਸਾਰੇ ਹਿਤਧਾਰਕ ਡਿਜੀਟਲ ਰੂਪ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਇਕੱਤਰ ਕੀਤੇ ਗਏ ਡੇਟਾ ਦਾ ਵਿਸ਼ਲੇਸ਼ਣ ਬਹੁਮੁੱਲੀ ਜਾਣਕਾਰੀ ਦਾ ਉਤਪਾਦਨ ਕਰ ਸਕਦਾ ਹੈ ਜਿਸ ਦਾ ਉਪਯੋਗ ਸਾਡੀ ਸਿਹਤ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਲਈ ਕੀਤਾ ਜਾ ਸਕਦਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਤੀਬਰ ਆਰਥਿਕ ਵਿਕਾਸ ਦੇ ਟ੍ਰੈਕ ਰਿਕਾਰਡ ਨਾਲ ਦੁਨੀਆ ਦੇ ਦੂਜੇ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਜਨਤਕ ਸਿਹਤ ਦੇ ਖੇਤਰ ਵਿੱਚ ਅਣਕਿਆਸੀਆਂ ਚੁਣੌਤੀਆਂ ਅਤੇ ਵਿਲੱਖਣ ਅਵਸਰਾਂ ਦੋਵਾਂ ਦਾ ਸਾਹਮਣਾ ਕਰਦਾ ਹੈ। 

 

ਸ਼੍ਰੀ ਨਾਇਡੂ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇ ਰਾਸ਼ਟਰ ਨੇ ਸਿਹਤ ਸੇਵਾਵਾਂ ਵਿੱਚ ਕਈ ਮੀਲ ਪੱਥਰ ਸਾਬਤ ਕੀਤੇ ਹਨ, ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਗਤੀਸ਼ੀਲ ਫਾਰਮਾਸਿਊਟੀਕਲ ਅਤੇ ਜੈਵ ਟੈਕਨੋਲੋਜੀ ਉਦਯੋਗ, ਵਿਸ਼ਵ ਪੱਧਰ ਦੇ ਵਿਗਿਆਨਕ ਹਨ, ਜਿਨ੍ਹਾਂ ਵਿੱਚ ਨਿਦਾਨਕ ਟ੍ਰਾਇਲ ਉਦਯੋਗ ਅਤੇ ਮੋਹਰੀ ਹਸਪਤਾਲ ਸ਼ਾਮਲ ਹਨ ਜੋ ਵਿਦੇਸ਼ੀ ਮਰੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਲਈ ਫਾਰਮੇਸੀ ਹੈ ਅਤੇ ਉਮੀਦ ਹੈ ਕਿ ਇਹ ਜਲਦੀ ਹੀ ਦੁਨੀਆ ਲਈ ਸਭ ਤੋਂ ਪਸੰਦੀਦਾ ਸਿਹਤ ਸੰਭਾਲ਼ ਅਤੇ ਸਿਹਤ ਸੈਰ-ਸਪਾਟਾ ਸਥਾਨ ਹੋਵੇਗਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਿਹਤ ਸੰਭਾਲ਼ ਦਾ ਦ੍ਰਿਸ਼ ਇੱਕ ਦੂਜੇ ਨਾਲੋਂ ਵੱਖਰਾ ਹੈ ਜਿਸ ਦੇ ਇੱਕ ਸਿਰੇ ਤੇ ਕਲਾ, ਸ਼ਹਿਰੀ ਹਸਪਤਾਲ ਅਤੇ ਖੋਜ ਕੇਂਦਰ ਹਨ ਜੋ ਕਿ ਅਤਿ ਆਧੁਨਿਕ ਹਨ, ਉਹ ਸਿਹਤ ਸੰਭਾਲ਼ ਨੂੰ ਅੱਗੇ ਲੈ ਕੇ ਜਾ ਰਹੇ ਹਨ ਅਤੇ ਦੂਜੇ ਸਿਰੇ ਤੇ ਗ੍ਰਾਮੀਣ ਸਿਹਤ ਸੰਭਾਲ਼ ਹੈ। ਉਹ ਸੰਸਥਾਵਾਂ ਜਿਨ੍ਹਾਂ ਨੂੰ ਕਾਫ਼ੀ ਸੁਧਾਰ ਦੀ ਲੋੜ ਹੁੰਦੀ ਹੈ।

 

ਸ਼੍ਰੀ ਨਾਇਡੂ ਨੇ ਸਾਰਿਆਂ ਨੂੰ ਗੁਣਵੱਤਾਪੂਰਨ ਸਿਹਤ ਸੇਵਾ ਦੇਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੋਈ ਰਹਿ ਰਿਹਾ ਹੈ, ਉੱਥੇ  ਸਿਹਤ ਅਤੇ ਮੈਡੀਕਲ ਸੁਵਿਧਾਵਾਂ ਸਾਰਿਆਂ ਲਈ ਪਹੁੰਚਯੋਗ ਅਤੇ ਸਸਤੀਆਂ ਹੋਣੀਆਂ ਚਾਹੀਦੀਆਂ ਹਨ।

 

ਉਨ੍ਹਾਂ ਨੇ ਤਾਕੀਦ ਕੀਤੀ ਕਿ ਇਹ ਚੁਣੌਤੀਆਂ ਇਕੱਲੀ ਸਰਕਾਰ ਦੁਆਰਾ ਨਜਿੱਠਣੀਆਂ ਅਸਾਨ ਨਹੀਂ ਹਨ ਅਤੇ ਨਿਜੀ ਅਤੇ ਜਨਤਕ ਦੋਵਾਂ ਖੇਤਰਾਂ ਤੋਂ ਠੋਸ ਅਤੇ ਤਾਲਮੇਲ ਯਤਨਾਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਿਜੀ ਖੇਤਰ ਦੇ ਖਿਡਾਰੀਆਂ, ਵਿਸ਼ੇਸ਼ ਕਰਕੇ ਏਏਪੀਆਈ ਜਿਹੇ ਸੰਗਠਨਾਂ ਨੂੰ ਅੰਤਿਮ ਨਾਗਰਿਕ ਤੱਕ ਗੁਣਵੱਤਾਪੂਰਨ ਸਿਹਤ ਸੇਵਾ ਦੇਣ ਦੀ ਆਪਣੀ ਖੋਜ ਵਿੱਚ ਸਰਕਾਰ ਦੇ ਹੱਥਾਂ ਨੂੰ ਮਜ਼ਬੂਤ ਕਰਨ ਲਈ ਕਿਹਾ।

 

ਇਹ ਦੇਖਦੇ ਹੋਏ ਕਿ ਮਜ਼ਬੂਤ ਮੁੱਢਲੀ ਸਿਹਤ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਬਿਹਤਰ ਸਿਹਤ ਨਤੀਜੇ ਹਨ, ਉਪ ਰਾਸ਼ਟਰਪਤੀ ਨੇ ਭਾਰਤ ਦੀ ਮੁੱਢਲੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, ‘‘ਨਿਜੀ ਖੇਤਰ ਨੂੰ ਹਰੇਕ ਜ਼ਿਲ੍ਹੇ ਵਿੱਚ ਅਤਿ ਆਧੁਨਿਕ ਮੁੱਢਲੀਆਂ ਸਿਹਤ ਸੁਵਿਧਾਵਾਂ ਦੀ ਸਥਾਪਨਾ ਵਿੱਚ ਵਿਭਿੰਨ ਰਾਜ ਸਰਕਾਰਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।’’

 

ਇਹ ਕਹਿੰਦੇ ਹੋਏ ਕਿ ਭਾਰਤ ਨੂੰ ਆਪਣੇ ਡਾਕਟਰਾਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਤੇ ਬੇਹੱਦ ਮਾਣ ਹੈ, ਜੋ ਦੁਨੀਆ ਭਰ ਦੇ ਦੇਸ਼ਾਂ ਵਿੱਚ ਅਮੁੱਲ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੇ ਇਨ੍ਹਾਂ ਡਾਕਟਰਾਂ ਅਤੇ ਸਿਹਤ ਸੇਵਾ ਪ੍ਰੈਕਟੀਸ਼ਨਰਾਂ ਨੂੰ ਤਾਕੀਦ ਕੀਤੀ ਕਿ ਉਹ ਆਪਣਾ ਕੁਝ ਸਮਾਂ ਅਤੇ ਊਰਜਾ ਭਾਰਤ ਦੀ ਸਿਹਤ ਸੇਵਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਦੇਣ। ਉਨ੍ਹਾਂ ਨੇ ਦੇਸ਼ ਵਿੱਚ ਸਿਹਤ ਸੁਵਿਧਾ ਨੂੰ ਉਨਤ ਕਰਨ ਲਈ ਉਨ੍ਹਾਂ ਨੂੰ ਮੈਡੀਕਲ ਸਿੱਖਿਆ, ਸਲਾਹ, ਸਹਿਯੋਗਾਤਮਕ ਖੋਜ ਤੇ ਧਿਆਨ ਦੇਣ ਅਤੇ ਭਾਰਤ ਵਿੱਚ ਮੈਡੀਕਲ ਪੇਸ਼ੇਵਰਾਂ ਨਾਲ ਕੰਮ ਕਰਨ ਲਈ ਕਿਹਾ।

 

ਉਹ ਉਨ੍ਹਾਂ ਨੂੰ ਗਿਆਨ ਨਿਰਮਾਣ ਅਤੇ ਅਤਿ ਆਧੁਨਿਕ ਟੈਕਨੋਲੋਜੀ ਅਤੇ ਹੁਨਰ ਨੂੰ ਭਾਰਤ ਵਿੱਚ ਟਰਾਂਸਫਰ ਕਰਨ ਦੀ ਸੁਵਿਧਾ ਵੀ ਚਾਹੁੰਦੇ ਹਨ ਤਾਂ ਕਿ ਅਸੀਂ ਅਸਲ ਵਿੱਚ ਇਸ ਖੇਤਰ ਵਿੱਚ ਆਤਮਨਿਰਭਰਬਣ ਸਕੀਏ।

 

ਗ਼ੈਰ ਸੰਚਾਰੀ ਰੋਗ (ਐੱਨਸੀਡੀਜ਼) ਜਾਂ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਤੇ ਚਿੰਤਾ ਕਰਦੇ ਹੋਏ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਵਿਚਕਾਰ ਸ਼੍ਰੀ ਨਾਇਡੂ ਨੇ ਏਏਪੀਆਈ ਜਿਹੇ ਸੰਗਠਨਾਂ ਤੋਂ ਭਾਰਤ ਵਿੱਚ ਸਰਕਾਰੀ ਅਤੇ ਨਿਜੀ ਖੇਤਰ ਨਾਲ ਮਿਲ ਕੇ ਐੱਨਸੀਡੀ ਖਿਲਾਫ਼ ਸਹਿਯੋਗ ਕਰਨ ਦਾ ਸੱਦਾ ਦਿੱਤਾ।

 

ਉਨ੍ਹਾਂ ਨੇ ਲੋਕਾਂ ਵਿਸ਼ੇਸ਼ ਕਰਕੇ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿਚਕਾਰ ਜਾਗਰੂਕਤਾ ਨੂੰ ਪ੍ਰੋਤਸਾਹਨ ਦੇਣ ਲਈ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ ਜੋ ਗਤੀਹੀਣ ਜੀਵਨ ਸ਼ੈਲੀ ਅਤੇ ਗ਼ੈਰ ਸਿਹਤਮੰਦ ਭੋਜਨ ਦੀਆਂ ਆਦਤਾਂ ਦੇ ਨਕਰਾਤਮਕ ਪ੍ਰਭਾਵ ਤੇ ਹਨ।

 

ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਸਮੇਂ ਤੇ ਉੱਚ ਗੁਣਵੱਤਾ ਵਾਲੀਆਂ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਵੇਸ਼ ਕਰਨ ਦੀ ਲੋੜ ਅਤੇ ਹਰੇਕ ਨਾਗਰਿਕ ਨੂੰ ਐਮਰਜੈਂਸੀ ਮੁੱਢਲੀ ਮੈਡੀਕਲ ਅਤੇ ਕਾਰਡਿਓਪਲਮੋਨਰੀ ਰਿਸਸਿਟੇਸ਼ਨ (ਸੀਪਆਰ) (Cardiopulmonary Resuscitation) ਵਿੱਚ ਸਿਖਲਾਈ ਦੇਣ ਦੀ ਲੋੜ ਤੇ ਵੀ ਪ੍ਰਕਾਸ਼ ਪਾਇਆ।

 

ਸ਼੍ਰੀ ਨਾਇਡੂ ਨੇ ਐੱਨਆਰਆਈ ਮੈਡੀਕਲ ਪੇਸ਼ੇਵਰਾਂ ਨੂੰ ਸਵੱਛਤਾ, ਸਫ਼ਾਈ ਅਤੇ ਪੋਸ਼ਣ ਜਿਹੇ ਖੇਤਰਾਂ ਵਿੱਚ ਆਪਣੀ ਪ੍ਰੈਕਟਿਸ ਦੇ ਰਾਸ਼ਟਰਾਂ ਦੁਆਰਾ ਪਾਲਣ ਕੀਤੀਆਂ ਜਾਣ ਵਾਲੀਆਂ ਬਿਹਤਰੀਨ ਪ੍ਰਥਾਵਾਂ ਨੂੰ ਸਾਂਝਾ ਕਰਨ ਲਈ ਕਿਹਾ ਅਤੇ ਉਨ੍ਹਾਂ ਦੇਸ਼ਾਂ ਵਿੱਚ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਨਾ ਸਿਰਫ਼ ਭਾਰਤ ਦੀ ਸੌਫਟ ਪਾਵਰ ਨੂੰ ਮਜ਼ਬੂਤ ਕਰਨ ਲਈ, ਬਲਕਿ ਸਿਹਤ ਨੂੰ ਪ੍ਰੋਤਸਾਹਨ ਦੇਣ ਲਈ ਵੀ ਵਿਸ਼ਵ ਕਲਿਆਣ ਦਾ ਸੱਦਾ ਦਿੱਤਾ।

 

ਉਨ੍ਹਾਂ ਨੇ ਏਏਪੀਆਈ ਜਿਹੇ ਸੰਗਠਨਾਂ ਨੂੰ ਟੈਕਨੋਲੋਜੀ ਅਪਣਾਉਣ ਦੀ ਗਤੀ ਨੂੰ ਵਧਾਉਣ ਵਿੱਚ ਭਾਰਤ ਸਰਕਾਰ ਦੀ ਸਹਾਇਤਾ ਕਰਨ ਦਾ ਸੱਦਾ ਦਿੱਤਾ ਤਾਂ ਕਿ ਸਾਰਿਆਂ ਨੂੰ ਸਸਤੀਆਂ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ।

 

ਏਏਪੀਆਈ ਦੇ ਪ੍ਰਧਾਨ ਡਾ. ਸੁਰੇਸ਼ ਰੈੱਡੀ, ਏਏਪੀਆਈ ਦੇ ਪ੍ਰਧਾਨ ਇਲੈੱਕਟ ਡਾ. ਸੁਧਾਕਰ ਜੋਨਾਲਾਗੱਡਾ, ਏਏਪੀਆਈ ਦੇ ਮੈਂਬਰ ਡਾ. ਸੀਮਾ ਅਰੋੜਾ ਅਤੇ ਡਾ. ਸੰਜਨੀ ਸ਼ਾਹ, ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਨੇ ਔਨਲਾਈਨ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

 

****

 

ਵੀਆਰਆਰਕੇ/ਐੱਮਐੱਸ



(Release ID: 1659465) Visitor Counter : 102