ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਅਵਰਾ ਲੈਬਾਰਟਰੀਜ਼ ਨੇ ਅਨੁਵਾਦਕ ਖੋਜ ਦੇ ਖੇਤਰ ਵਿੱਚ ਮਿਸਾਲੀ ਕੰਮ ਨੂੰ ਸਮਰਥਨ ਅਤੇ ਮਾਨਤਾ ਦੇਣ ਲਈ ਸੀਐੱਸਆਈਆਰ ਵਿਖੇ ਤਿੰਨ ਰਿਸਰਚ ਚੇਅਰਜ਼ ਸਥਾਪਿਤ ਕਰਨ ਦਾ ਐਲਾਨ ਕੀਤਾ

ਡਾ. ਐੱਸ. ਚੰਦਰਸ਼ੇਖਰ, ਡਾਇਰੈਕਟਰ, ਸੀਐੱਸਆਈਆਰ - ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ ਅਤੇ ਡਾ. ਅਮੋਲ ਏ. ਕੁਲਕਰਨੀ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ-ਨੈਸ਼ਨਲ ਕੈਮੀਕਲ ਲੈਬਾਰਟਰੀ ਨੂੰ 2020-2023 ਦੀ ਮਿਆਦ ਲਈ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ




ਸੀਐੱਸਆਰ ਦੇ ਅਧੀਨ ਐੱਚਏਐੱਲ (ਹੇਲ) ਹਿਮਾਚਲ ਪ੍ਰਦੇਸ਼ ਵਿੱਚ ਇੱਕ ਮੇਕਸ਼ਿਫਟ ਹਸਪਤਾਲ ਅਤੇ ਲੱਦਾਖ ਵਿਖੇ ਇੱਕ ਕੋਵਿਡ ਟੈਸਟਿੰਗ ਸੈਂਟਰ ਦੀ ਸਥਾਪਨਾ ਦੇ ਲਈ ਫ਼ੰਡ ਸਹਾਇਤਾ ਦੇਵੇਗਾ

Posted On: 26 SEP 2020 5:28PM by PIB Chandigarh

ਸੀਐੱਸਆਈਆਰ ਸਥਾਪਨਾ ਦਿਵਸ ਮੌਕੇ, ਪਦਮਭੂਸ਼ਣ ਡਾ. ਏ. ਵੀ. ਰਾਮਾ ਰਾਓ ਦੁਆਰਾ ਸਥਾਪਿਤ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਅਵਰਾ ਲੈਬਾਰਟਰੀਜ਼ ਨੇ ਅੱਜ ਐਲਾਨ ਕੀਤਾ ਕਿ ਉਹ ਅਨੁਵਾਦਕ ਖੋਜ ਦੇ ਖੇਤਰ ਵਿੱਚ ਮਿਸਾਲੀ ਕੰਮਾਂ ਦੀ ਸਮਰਥਨ ਅਤੇ ਮਾਨਤਾ ਦੇਣ ਲਈ ਸੀਐੱਸਆਈਆਰ ਵਿਖੇ ਤਿੰਨ ਰਿਸਰਚ ਚੇਅਰਜ਼ ਸਥਾਪਿਤ ਕਰੇਗੀ। ਚੇਅਰਜ਼, ਚੁਣੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਯਤਨਾਂ ਨੂੰ ਪਛਾਣਨ ਅਤੇ ਅੱਗੇ ਵਧਾਉਣ ਲਈ ਤਿੰਨ ਸਾਲਾਂ ਦੀ ਫੈਲੋਸ਼ਿਪ ਪ੍ਰਦਾਨ ਕਰੇਗੀਡਾ. ਐੱਸ. ਚੰਦਰਸ਼ੇਖਰ, ਡਾਇਰੈਕਟਰ, ਸੀਐੱਸਆਈਆਰ - ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ ਅਤੇ ਡਾ. ਅਮੋਲ ਏ. ਕੁਲਕਰਨੀ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ - ਨੈਸ਼ਨਲ ਕੈਮੀਕਲ ਲੈਬਾਰਟਰੀ ਨੂੰ 2020-2023 ਦੀ ਮਿਆਦ ਲਈ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ

 

 

ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਦੇ ਹਿੱਸੇ ਵਜੋਂ, ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐੱਚਏਐੱਲ) ਹਿਮਾਚਲ ਪ੍ਰਦੇਸ਼ ਵਿੱਚ ਇੱਕ ਮੇਕਸ਼ਿਫਟ ਹਸਪਤਾਲ ਅਤੇ ਲੱਦਾਖ ਵਿਖੇ ਇੱਕ ਕੋਵਿਡ ਟੈਸਟਿੰਗ ਸੈਂਟਰ ਦੀ ਸਥਾਪਨਾ ਦੇ ਲਈ ਖੁੱਲ੍ਹੇ ਦਿਲ ਨਾਲ ਇੱਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਫ਼ੰਡ ਸਹਾਇਤਾ ਦੇਵੇਗਾ

 

 

ਸਾਲ 2019 ਦਾ ਵੱਕਾਰੀ ਸੀਐੱਸਆਈਆਰ ਡਾਇਮੰਡ ਜੁਬਲੀ ਟੈਕਨੋਲੋਜੀ ਐਵਾਰਡ ਟਾਟਾ ਕੈਮੀਕਲਜ਼ ਲਿਮਿਟਿਡ (ਟੀਸੀਐੱਲ), ਪੁਣੇ ਨੂੰ ਦਿੱਤਾ ਗਿਆ, ਇਸ ਨੂੰ ਫਰੂਕਟੋ-ਓਲੀਗੋਸੈਕਚਰਾਈਡਜ਼’ (ਐੱਫ਼ਓਐੱਸ) ਦੇ ਉਤਪਾਦਨ ਵਿੱਚ ਕੀਤੀ ਗਈ ਤਕਨੀਕੀ ਤਰੱਕੀ ਲਈ ਸਨਮਾਨਿਤ ਕੀਤਾ ਗਿਆ ਹੈ, ਜਿਸ ਨੂੰ ਐੱਫ਼ਓਐੱਸਐੱਸਈਐੱਨਸੀਈ ਵੀ ਕਿਹਾ ਜਾਂਦਾ ਹੈ ਜੋ 100./0 ਘੁਲਣਸ਼ੀਲ ਖੁਰਾਕ ਫਾਈਬਰ ਸਿਹਤ ਅਤੇ ਜੀਵਨ ਸ਼ੈਲੀ ਪ੍ਰਤੀ ਸੁਚੇਤ ਖ਼ਪਤਕਾਰਾਂ ਦੇ ਵਧ ਰਹੇ ਅਧਾਰ ਨੂੰ ਪੂਰਾ ਕਰਦਾ ਹੈ

 

 

ਸੀਐੱਸਆਈਆਰ ਨੇ ਆਪਣਾ 79ਵਾਂ ਸਥਾਪਨਾ ਦਿਵਸ ਅੱਜ ਇੱਥੇ ਆਪਣੇ ਅਹਾਤੇ ਵਿੱਚ ਮਨਾਇਆ। ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਦੇ ਕੇਂਦਰੀ ਮੰਤਰੀ ਅਤੇ ਸੀਐੱਸਆਈਆਰ ਦੇ ਉਪ ਪ੍ਰਧਾਨ, ਡਾ: ਹਰਸ਼ ਵਰਧਨ ਨੇ ਇਸ ਇਵੈਂਟ ਦੀ ਅਗਵਾਈ ਕੀਤੀਇਸ ਮੌਕੇ ਸੀਐੱਸਆਈਆਰ ਦੇ ਡਾਇਰੈਕਟਰ ਜਨਰਲ (ਡੀਜੀ) ਅਤੇ ਡੀਐੱਸਆਈਆਰ (ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ) ਦੇ ਸਕੱਤਰ ਡਾ: ਸ਼ੇਖਰ ਸੀ. ਮੰਡੇ, ਅਤੇ ਐੱਚਆਰਡੀਜੀ ਦੇ ਮੁਖੀ ਸ਼੍ਰੀ ਏ. ਚੱਕਰਵਰਤੀ ਅਤੇ ਸਾਰੀਆਂ ਸੀਐੱਸਆਈਆਰ ਲੈਬਾਂ ਅਤੇ ਕਈ ਹੋਰ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਦੁਆਰਾ ਇਸ ਮੌਕੇ ਸ਼ਾਮਲ ਹੋਏ ਸਨ

 

 

*****

 

 

ਐੱਨਬੀ / ਕੇਜੀਐੱਸ / (ਸੀਐੱਸਆਈਆਰ ਰਿਲੀਜ਼)



(Release ID: 1659462) Visitor Counter : 79


Read this release in: English , Hindi , Marathi , Manipuri