ਸਿੱਖਿਆ ਮੰਤਰਾਲਾ

ਸਿਕਸ਼ਾ ਪਰਵ ਅਧੀਨ ਸਿੱਖਿਆ ਦੇ ਵੈਕਲਪਿਕ ਮਾਡਲਾਂ ਤੇ ਇੱਕ ਰਾਸ਼ਟਰੀ ਵੈਬਿਨਾਰ

Posted On: 24 SEP 2020 6:37PM by PIB Chandigarh

ਦੇਸ਼ ਵਿੱਚ ਸਿੱਖਿਆ ਦੇ ਵੈਕਲਪਿਕ ਮਾਡਲ ਵਿਕਸਤ ਕਰਨ ਲਈ ਰਾਸ਼ਟਰੀ ਸਿੱਖਿਆ ਨੀਤੀ ਦੇ ਪ੍ਰਭਾਵਾਂ ਤੇ ਵਿਚਾਰ ਵਟਾਂਦਰੇ ਲਈ ਰਾਸ਼ਟਰੀ ਵੈਬਿਨਾਰ 22 ਸਤੰਬਰ 2020 ਨੂੰ ਆਯੋਜਤ ਕੀਤਾ ਗਿਆ ਸੀ। ਵੈਬਿਨਾਰ ਦੀ ਮੇਜ਼ਬਾਨੀ ਨੈਸ਼ਨਲ ਇੰਸਟੀਚਿਉਟ ਆਫ ਓਪਨ ਸਕੂਲਿੰਗ ਨੇ ਕੀਤੀ ਸੀ। ਉੱਘੇ ਸਿੱਖਿਆ ਸ਼ਾਸਤਰੀਆਂ ਪ੍ਰੋ: ਐਨ ਕੇ ਅੰਬਸ਼ਟ, ਸਾਬਕਾ ਚੇਅਰਮੈਨ, ਐਨਆਈਓਐਸ ਅਤੇ ਪ੍ਰੋਫੈਸਰ ਗਿਰੀਸ਼ਵਰ ਮਿਸਰਾ, ਸਾਬਕਾ ਵੀਸੀ, ਮਹਾਤਮਾ ਗਾਂਧੀ ਹਿੰਦੀ ਅੰਤਰਾਸ਼ਟਰੀਆ ਵਿਸ਼ਵਵਿਦਿਆਲਿਆ, ਵਰਧਾ ਵੈਬਿਨਾਰ ਦੇ ਪੈਨਲ ਦੇ ਮੈਂਬਰ ਸਨ। ਵੈਬਿਨਾਰ ਦਾ ਸੰਚਾਲਨ ਐਨ.ਆਈ.ਓ.ਐੱਸ. ਦੇ ਚੇਅਰਮੈਨ ਪ੍ਰੋ: ਸ਼੍ਰੀਧਰ ਸ੍ਰੀਵਾਸਤਵਾ ਅਤੇ ਡਾਇਰੈਕਟਰ (ਅਕਾਦਮਿਕ), ਐਨ.ਆਈ.ਓ.ਐੱਸ. ਡਾਕਟਰ ਰਾਜੀਵ ਕੁਮਾਰ ਸਿੰਘ ਨੇ ਕੀਤਾ।

ਪ੍ਰੋ: ਸ਼੍ਰੀਵਾਸਤਵ ਨੇ ਸਕੂਲ ਛੱਡਣ ਦੇ ਮੁੱਦੇ 'ਤੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਪਹੁੰਚ, ਮਾੜੇ ਗੁਣਾਂ ਅਤੇ ਉੱਚ ਖਰਚੇ ਦੇ ਮੁੱਦਿਆਂ ਦੇ ਕਾਰਨ ਬੱਚੇ ਅਤੇ ਨੌਜਵਾਨ ਸਿੱਖਿਆ ਦੇ ਮੌਲਿਕ ਅਧਿਕਾਰ ਤੋਂ ਵਾਂਝੇ ਹੋ ਰਹੇ ਹਨ ਸਕੂਲ ਆਦੀ ਰਸਮੀ ਵਿਵਸਥਾ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਉਪਯੁਕਤ ਨਹੀ, ਜਦਕਿ ਆਪਣੀ ਅੰਦਰੂਨੀ ਲਚਕਤਾ ਕਾਰਨ ਖੁੱਲੀ ਸਕੂਲ ਸਿੱਖਿਆ, ਸਿਖਲਾਈ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਕਰਦੀ ਹੈ ਭਾਵੇਂ ਦੇਸ਼ ਨੇ ਸਕੂਲ ਬਣਾਉਣ ਅਤੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਸੰਘਰਸ਼ ਕੀਤਾ ਹੈ, ਇਹ ਦੋਵੇਂ ਹੀ ਵਿਸ਼ਵਵਿਆਪੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਲਈ ਜ਼ਰੂਰੀ ਹਨ। ਇੱਕ ਮਿਆਰੀ ਸੈਕੰਡਰੀ ਸਿੱਖਿਆ ਪ੍ਰਦਾਨ ਕਰਨ ਲਈ ਸੀਮਤ ਪ੍ਰਾਇਮਰੀ ਬੁਨਿਆਦੀ ਢਾਂਚੇ ਅਤੇ ਨਾਕਾਫੀ ਆਰਥਿਕ ਸਰੋਤ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੀ ਵਿਵਸਥਾ ਅਤੇ ਸਿਖਾਉਣ ਦੀਆਂ ਵਿਧੀਆਂ ਦੀ ਘਾਟ ਨੀਤੀ ਨਿਰਮਾਤਾਵਾਂ ਲਈ ਗੰਭੀਰ ਚੁਣੌਤੀਬਣੀ ਹੋਈ ਹੈ। ਇਸ ਲਈ ਸਕੂਲ ਪੱਧਰ 'ਤੇ ਸਿੱਖਿਆ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਢੁਕਵੀਂ ਆਰਥਿਕ ਅਤੇ ਪ੍ਰਭਾਵਸ਼ਾਲੀ ਵੈਕਲਪਿਕ ਪ੍ਰਣਾਲੀ ਲਈ ਇਕ ਵਿਧੀ ਵਿਕਸਤ ਕਰਨ ਲਈ ਗੰਭੀਰ ਸੋਚ ਅਤੇ ਰਣਨੀਤਕ ਯੋਜਨਾਬੰਦੀ ਦੀ ਬੁਨਿਆਦੀ ਜ਼ਰੂਰਤ ਹੈ।

 

 

ਪ੍ਰੋ: ਸ਼੍ਰੀਵਾਸਤਵ ਨੇ ਵੈਬਿਨਾਰ ਦੇ ਆਯੋਜਨ ਦੇ ਉਦੇਸ਼ਾਂ ਬਾਰੇ ਦੱਸਿਆ :

* ਐਨਈਪੀ ਵਿਚ ਵਿੱਦਿਆ ਦੇ ਵੈਕਲਪਿਕ ਮਾਡਲਾਂ ਦੀਆਂ ਤਜਵੀਜ਼ਾਂ ਤੇ ਚਰਚਾ ਕਰਨਾ ;

* ਭਾਰਤ ਵਿਚ ਵੈਕਲਪਿਕ ਸਕੂਲੀ ਸਿੱਖਿਆ ਦੇ ਮਾਡਲਾਂ ਦਾ ਪਤਾ ਲਗਾਉਣਾ;

* ਰਸਮੀ ਸਿੱਖਿਆ ਪ੍ਰਣਾਲੀ ਦੇ ਵੈਕਲਪਿਕ ਮਾਰਗਾਂ ਬਾਰੇ ਸੁਝਾਅ ਦੇਣਾ;

* ਸਕੂਲੀ ਮਾਡਲਾਂ ਲਈ ਜਾਗਰੂਕਤਾ ਅਤੇ ਸਵੀਕ੍ਰਿਤੀ ਨੂੰ ਉਤਸ਼ਾਹਤ ਕਰਨਾ; ਅਤੇ

*ਮੌਜੂਦਾ ਸਰੋਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜੁਟਾਉਣਾ।

 

ਪ੍ਰੋ. ਸ਼੍ਰੀਵਾਸਤਵ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਐਨਆਈਓਐਸ ਨੇ ਦੇਸ਼ ਭਰ ਵਿੱਚ ਸਕੂਲ ਤੋਂ ਬਾਹਰ (ਓਓਐਸਸੀ) ਸਕੂਲੀ ਬੱਚਿਆਂ ਦੇ ਸ਼ਕਤੀਕਰਨ ਵਿੱਚ ਅਗਵਾਈ ਕੀਤੀ ਹੈ ਅਤੇ ਲੱਖਾਂ ਸਿਖਿਆਰਥੀਆਂ ਨੂੰ ਆਪਣੀ ਹੋਂਦ ਦੇ ਤਿੰਨ ਦਹਾਕਿਆਂ ਵਿੱਚ ਆਪਣੀ ਸਿਖਿਆ ਪੂਰੀ ਕਰਨ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿ ਐਨਆਈਓਐਸ ਦੇ ਕੁਝ ਸਾਬਕਾ ਵਿਦਿਆਰਥੀ ਵੀ ਐਨਆਈਓਐਸ ਵਿੱਚ ਪੜ੍ਹਨ ਦੇ ਆਪਣੇ ਤਜ਼ਰਬੇ ਸਾਂਝੇ ਕਰਨਗੇ

ਪ੍ਰੋ: ਅੰਬਸ਼ਟ ਨੇ ਨਤੀਜਿਆਂ ਤੇ ਅਧਾਰਤ ਸਿੱਖਿਆ ਦੀ ਜ਼ਰੂਰਤ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਉਨ੍ਹਾਂ ਪਹਿਲਾਂ ਦਿੱਲੀ ਵਿੱਚ ਫੁੱਟਪਾਥਾਂ ਤੇ ਬੱਚਿਆਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨਾਲ ਕੰਮ ਕਰਨ ਬਾਰੇ ਆਪਣੇ ਪਹਿਲੇ ਤਜ਼ੁਰਬੇ ਦੀ ਗੱਲ ਵੀ ਸਾਂਝੀ ਕੀਤੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਅਧਿਐਨ ਕਰਨ ਲਈ ਲੋੜੀਂਦੇ ਮੌਕੇ ਦੀ ਜ਼ਰੂਰਤ ਹੁੰਦੀ ਹੈ ਅਤੇ ਤਜ਼ਰਬੇ ਤੇ ਆਧਾਰਤ ਸਿਖਿਆ ਦੇ ਵਧੀਆ ਨਤੀਜੇ ਹੋ ਸਕਦੇ ਹਨ ਪ੍ਰੋ ਅੰਬਸ਼ਟ ਨੇ ਸਿੱਖਿਆ ਪ੍ਰੋਗਰਾਮ ਅਤੇ ਪਾਠਕ੍ਰਮ ਵਿਚਲੇ ਅੰਤਰ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜੇਕਰ ਪੜਾਉਣ ਦੇ ਤਰੀਕੇ ਬੱਚਿਆਂ ਅਤੇ ਸਥਾਨਕ ਜਰੂਰਤਾਂ ਤੇ ਕੇਂਦਰਤ ਹੋਣ ਤਾਂ ਉਸਦੇ ਵਧੀਆ ਨਤੀਜੇ ਲੰਮੇ ਸਮੇਂ ਤੱਕ ਦਿਖਾਈ ਦੇਣਗੇ। ਉਨ੍ਹਾਂ ਮੁਲਾਂਕਣ ਪ੍ਰਣਾਲੀ ਦੇ ਵਿਕਾਸ ਲਈ ਆਪਣੀ ਚਿੰਤਾ ਵੀ ਸਾਂਝੀ ਕਰਦਿਆਂ ਕਿਹਾ ਕਿ ਇੱਕ ਅਜਿਹੀ ਪ੍ਰਣਾਲੀ ਵਿਕਸਤ ਕਰਨੇ ਹੋਵੇਗੀ ਜੋ ਵਿਦਿਆਰਥੀਆਂ ਨੂੰ ਸਿਰਫ ਪਾਸ ਜਾਂ ਫੇਲ ਐਲਾਨਣ ਦੀ ਬਜਾਏ ਉਨ੍ਹਾਂ ਦੀਆਂ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨ ਵਾਲੀ ਹੋਵੇ ਉਨ੍ਹਾਂ ਕਿਹਾ ਕਿ ਐਨ ਆਈ ਓ ਐਸ ਦੀ ਆਨ -ਡੀਮਾਂਡ ਪ੍ਰੀਖਿਆ ਪ੍ਰਣਾਲੀ ਦਾ ਜਨਮ ਹੋਇਆ ਸੀ ਉਨ੍ਹਾਂ ਰਚਨਾਤਮਕ ਗਿਆਨ ਦੇ ਸੂਤਰਧਾਰ ਵਜੋਂ ਅਧਿਆਪਕ ਦੀ ਭੂਮਿਕਾ, ਸਮੂਹ ਆਧਾਰਤ ਸਿੱਖਿਆ ਅਤੇ ਆਨਲਾਈਨ ਚਰਚਾ ਵਾਲੇ ਪਲੇਟਫਾਰਮਾਂ ਦੀ ਵੀ ਗੱਲ ਕੀਤੀ ਉਨ੍ਹਾਂ ਖੁੱਲੀ ਸਿੱਖਿਆ ਦੇ ਮਾਧਿਅਮਾਂ ਅਤੇ ਐਮਓਓਸੀ ਦੇ ਇਸਤੇਮਾਲ ਤੇ ਜ਼ੋਰ ਦਿੱਤਾ ਉਨ੍ਹਾਂ ਮੁੱਲਾਂਕਣ ਵਿਧੀ ਵਿੱਚ ਸੁਧਾਰ ਲਿਆਉਣ, ਵਿਦਿਆਰਥੀਆਂ ਦੀ ਖੁਦਮੁਖਤਿਆਰੀ; ਆਨ-ਡਿਮਾਂਡ ਅਤੇ ਆਨਲਾਈਨ ਪ੍ਰੀਖਿਆਵਾਂ ਅਤੇ; ਮੁੱਲਾਂ ਅਤੇ ਰੁਝਾਨਾਂ ਦੇ ਮੁਲਾਂਕਣ ਦੀ ਲੋੜ ਵੀ ਦੱਸੀ

ਪ੍ਰੋ: ਮਿਸ਼ਰਾ ਨੇ ਜ਼ੋਰ ਦੇ ਕੇ ਕਿਹਾ ਕਿ ਮੁਲਾਂਕਣ ਵਿਧੀ ਸਿਰਫ ਸਿੱਖਿਆ ਦੇਣ ਦੇ ਉਦੇਸ਼ ਤੇ ਕੇਂਦਤਰ ਕਰਨ ਦੀ ਬਜਾਏ ਸਿੱਖਣ ਅਤੇ ਸਿਖਾਉਣ ਦੀ ਪ੍ਰਕ੍ਰਿਆ ਦਾ ਇੱਕ ਹਿੱਸਿਆਂ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਖੁੱਲੀ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਰਸਮੀ ਸਕੂਲੀ ਸਿੱਖਿਆ ਦੇ ਇਕਲੋਤੇ ਵਿਕਲਪ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਇਸਦੇ ਲਈ ਗੁਰੁਕੁੱਲ, ਪਾਠਸ਼ਾਲਾਵਾਂ, ਮਦਰੱਸਿਆਂ, ਅਤੇ ਘਰਾਂ ਦੇ ਸਕੂਲਾਂ ਵਰਗੇ ਵਿਕਲਪ ਵੀ ਹਨ ਜਿਨ੍ਹਾਂ ਨਾਲ ਗੱਲਬਾਤ ਕਰਕੇ ਖੁੱਲੇ ਸਕੂਲ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਇਨ੍ਹਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਉਨ੍ਹਾਂ ਬਹੁ ਬੁੱਧੀਮਾਨੀ ਦੀ ਵੀ ਗੱਲ ਕੀਤੀ ਅਤੇ ਦੱਸਿਆ ਕਿ ਉਹ ਕਿਹੜੇ ਵਿਧੀ ਬਾਰੇ ਵੀ ਦੱਸਿਆ ਜਿਨ੍ਹਾਂ ਨਾਲ ਲੋਕ ਪ੍ਰਤਿਭਾਵਾਨ ਹੋ ਸਕਦੇ ਹਨ ਤੇ ਬੁਲੰਦੀਆਂ ਹਾਸਲ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਖੁੱਲੀ ਸਕੂਲੀ ਵਿਵਸਥਾ ਸਿਰਫ ਰਸਮੀ ਸਕੂਲਾਂ ਦਾ ਪੂਰਕ ਨਹੀਂ ਹੋਣੀ ਚਾਹੀਦੀ ਜਿਸ ਦੀਆਂ ਕਈ ਸੀਮਾਵਾਂ ਹਨ। ਸੰਗੀਤ, ਨ੍ਰਿਤ, ਖੇਡਾਂ ਜਿਹੇ ਵੱਖ ਵੱਖ ਖੇਤਰਾਂ ਵਿੱਚ ਪ੍ਰਤਿਭਾਵਾਨ ਬਚਿਆ ਨੂੰ ਅੱਗੇ ਲਿਆਉਣਾ ਚਾਹੀਦਾ ਹੈ I ਇਸ ਦੇ ਲਈ ਐਨਆਈਉਐਸ ਨੂੰ ਮੌਜੂਦਾ ਸਮੇਂ ਵਿੱਚ ਹੋ ਰਹੇ ਬਦਲਾਵਾਂ ਨੂੰ ਸਮਝਣ ਲਈ ਖੋਜ ਦੀ ਜਰੂਰਤ ਹੈ

ਡਾ: ਰਾਜੀਵ ਕੁਮਾਰ ਸਿੰਘ ਨੇ ਸਕੂਲੀ ਪੜਾਈ ਅੱਧ ਵਿਚਾਲੇ ਹੀ ਛੱਡ ਚੁਕੇ ਦੋ ਕਰੋੜ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨੀਤੀ ਸਕੂਲੀ ਸਿੱਖਿਆ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਹੈ ਜਿਸਦੇ ਤਹਿਤ 18 ਸਾਲ ਤੱਕ ਦੇ ਸਾਰੇ ਬੱਚਿਆਂ ਲਈ ਬਰਾਬਰ ਅਤੇ ਗੁਣਵੱਤਾ ਸਕੂਲੀ ਸਿੱਖਿਆ ਮੁਹੱਈਆ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ ਇਹ ਸਿੱਖਿਆ ਦੇ ਵੈਕਲਪਿਕ ਮਾਡਲ ਜਿਵੇਂ ਕਿ ਗੁਰੂਕੁਲ, ਪਾਠਸ਼ਾਲਾਵਾਂ, ਮਦਰੱਸਿਆਂ, ਅਤੇ ਹੋਮਸਕੂਲਿੰਗ ਨੂੰ ਕਈ ਵਿਧੀਆਂ ਰਾਹੀਂ ਸੰਚਾਲਿਤ ਕਰਨ ਦੀ ਆਗਿਆ ਦਿੰਦਾ ਹੈ ਜਿਸ ਵਿੱਚ ਖੁੱਲੀ ਅਰਥਾਤ ਓਪਨ ਸਕੂਲਿੰਗ ਦੇ ਰਾਸ਼ਟਰੀ ਜਾਂ ਰਾਜ ਪੱਧਰ ਦੇ ਸੰਸਥਾਨਾਂ ਵੱਲੋਂ ਗੈਰ ਰਸਮੀ ਅਤੇ ਓਪਨ ਸਕੂਲਾਂ ਰਾਹੀਂ ਸਿੱਖਿਆ ਦੀ ਸਹੂਲਤ ਪ੍ਰਦਾਨ ਕਰਨਾ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵੈਕਲਪਿਕ ਮਾਡਲ ਵਿਸ਼ੇਸ਼ ਤੌਰ ਤੇ ਖੁੱਲੀ ਅਤੇ ਡਿਸਟੈਂਸ ਲਰਨਿੰਗ ਪ੍ਰਣਾਲੀ ਦੇਸ਼ ਦੇ ਆਖਰੀ ਕੰਢੇ ਤਕ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾ ਸਕਦੀ ਹੈ

ਸੰਯੁਕਤ ਅਰਬ ਅਮੀਰਾਤ ਦੀ ਮਿਡਲ ਈਸਟ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਆਰ ਜਗਨਾਥਨ ਨੇ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਐਨਆਈਓਐਸ ਨੇ ਉਨ੍ਹਾਂ ਨੂੰ 65 ਸਾਲ ਦੀ ਉਮਰ ਵਿੱਚ ਜੀਵ-ਵਿਗਿਆਨ ਦਾ ਅਧਿਐਨ ਕਰਨ ਦੀ ਆਗਿਆ ਦਿੱਤੀ ਤਾਂ ਜੋ ਉਹ ਫੇਰ ਤੋਂ ਮੈਡੀਸਨ ਦੀ ਪੜ੍ਹਾਈ ਕਰ ਸਕਣ ਕਈ ਤਰ੍ਹਾਂ ਦੇ ਸੁਰ ਕੱਢਣ ਵਿੱਚ ਮਾਹਰ ਵਿਲੱਖਨ ਬਾਲ ਪ੍ਰਤਿਭਾ ਵਾਲੀ ਵੈਂਟਰੀਲੋਕਿਸਟ ਚੇਨਈ ਦੀ ਮਿਸ ਨਿਰੰਜਨਾ ਨੇ ਦੱਸਿਆ ਕਿ ਕਿਵੇਂ ਓਪਨ ਸਕੂਲ ਨੇ ਉਨ੍ਹਾਂ ਨੂੰ ਪੇਸ਼ੇਵਰ ਜੀਵਨ ਦੇ ਨਾਲ ਨਾਲ ਆਪਣੀ ਪੜਾਈ ਜਾਰੀ ਰੱਖਣ ਦਾ ਮੌਕਾ ਦਿੱਤਾ ਮਿਸ ਸਰਿਤਾ ਸਿੰਘ ਨੇ ਇਹ ਗੱਲ ਸਾਂਝੀ ਕੀਤੀ ਕਿ ਕਿਵੇਂ ਉਨ੍ਹਾਂ ਨੇ ਐਨਆਈਓਐਸ ਵਿਖੇ ਇੱਕ ਕਿੱਤਾਮੁਖੀ ਕੋਰਸ ਕਰਨ ਤੋਂ ਬਾਅਦ ਇੱਕ ਪੇਂਡੂ ਖੇਤਰ ਵਿੱਚ ਸਿਲਾਈ ਲਈ ਆਪਣਾ ਸਿਖਲਾਈ ਕੇਂਦਰ ਸਥਾਪਤ ਕੀਤਾ; ਅਤੇ ਮਿਸ ਸੀਮਾ ਪਾਠਕ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਐਨਆਈਓਐਸ ਯੋਗ ਅਧਿਆਪਕ ਦੇ ਸਿਖਲਾਈ ਕੋਰਸ ਤੋਂ ਬਾਅਦ ਇੱਕ ਯੋਗਾ ਇੰਸਟ੍ਰਕਟਰ ਬਣ ਗਈ ਸੀ ਅਤੇ ਹੁਣ ਆਰਥਿਕ ਤੌਰ ਤੇ ਆਤਮ ਨਿਰਭਰ ਹੋ ਚੁਕੀ ਹੈ

------------------------------------------------------------------------------

ਐਮਸੀ / ਏਕੇਜੇ / ਏਕੇ



(Release ID: 1658895) Visitor Counter : 102


Read this release in: English , Urdu , Hindi